ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲਸ ‘ਤੇ ‘ਮੋਦੀ ਕਾ ਪਰਿਵਾਰ’ ਟੈਗ ਹਟਾਉਣ ਦੀ ਤਾਕੀਦ ਕੀਤੀ

Posted On: 11 JUN 2024 10:50PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਮਰਥਕਾਂ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲਸ ‘ਤੇ ਮੋਦੀ ਕਾ ਪਰਿਵਾਰ” ਟੈਗਲਾਈਨ ਹਟਾਉਣ ਦੀ ਤਾਕੀਦ ਕੀਤੀ ਹੈ।

ਸ਼੍ਰੀ ਮੋਦੀ ਨੇ ਭਾਰਤ ਦੀ ਜਨਤਾ ਦੇ ਨਿਰੰਤਰ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਵਿਅਕਤ ਕੀਤਾ। ਉਨ੍ਹਾਂ ਨੇ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਕਈ ਲੋਕਾਂ ਨੇ ਉਨ੍ਹਾਂ ਲਈ ਸਨੇਹ ਦਿਖਾਉਂਦੇ ਹੋਏ ਆਪਣੇ ਸੋਸ਼ਲ ਮੀਡੀਆ ਪ੍ਰੋਫਾਈਲ ਵਿੱਚ “ਮੋਦੀ ਕਾ ਪਰਿਵਾਰ” ਲਿਖਿਆ ਸੀ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਸੋਸ਼ਲ ਮੀਡੀਆ ‘ਤੇ ਦਿਖਣ ਵਾਲਾ ਨਾਮ ਬਦਲ ਜਾਵੇ, ਲੇਕਿਨ ਭਾਰਤ ਦੀ ਪ੍ਰਗਤੀ ਲਈ ਯਤਨਸ਼ੀਲ ਇੱਕ ਪਰਿਵਾਰ ਦੇ ਰੂਪ ਵਿੱਚ ਸਾਡਾ ਬੰਧਨ ਮਜ਼ਬੂਤ ਅਤੇ ਅਟੁੱਟ ਬਣਿਆ ਰਹੇਗਾ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ,

 “ਚੋਣ ਅਭਿਯਾਨ ਦੌਰਾਨ ਪੂਰੇ ਭਾਰਤ ਵਿੱਚ ਲੋਕਾਂ ਨੇ ਮੇਰੇ ਲਈ ਸਨੇਹ ਦੇ ਚਿੰਨ੍ਹ ਵਜੋਂ ਆਪਣੇ ਸੋਸ਼ਲ ਮੀਡੀਆ ‘ਤੇ ‘ਮੋਦੀ ਕਾ ਪਰਿਵਾਰ’ ਨੂੰ ਜੋੜਿਆ। ਮੈਨੂੰ ਇਸ ਤੋਂ ਕਾਫੀ ਤਾਕਤ ਪ੍ਰਾਪਤ ਹੋਈ। ਭਾਰਤ ਦੀ ਜਨਤਾ ਨੇ ਐੱਨਡੀਏ ਨੂੰ ਲਗਾਤਾਰ ਤੀਸਰੀ ਵਾਰ ਬਹੁਮਤ ਦਿੱਤਾ ਹੈ, ਜੋ ਇੱਕ ਤਰ੍ਹਾਂ ਨਾਲ ਰਿਕਾਰਡ ਹੈ ਅਤੇ ਸਾਨੂੰ ਇਹ ਜਨਾਦੇਸ਼ ਆਪਣੇ ਰਾਸ਼ਟਰ ਦੀ ਬਿਹਤਰੀ ਲਈ ਕੰਮ ਕਰਦੇ ਰਹਿਣ ਲਈ ਦਿੱਤਾ ਗਿਆ ਹੈ।

ਅਸੀਂ ਸਾਰੇ ਇੱਕ ਪਰਿਵਾਰ ਹਾਂ, ਦਾ ਸੰਦੇਸ਼ ਪ੍ਰਭਾਵੀ ਢੰਗ ਨਾਲ ਦਿੱਤੇ ਜਾਣ ਦੇ ਬਾਅਦ ਮੈਂ ਇੱਕ ਵਾਰ ਫਿਰ ਭਾਰਤ ਦੀ ਜਨਤਾ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਅਤੇ ਉਨ੍ਹਾਂ ਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਹੁਣ ਆਪਣੇ ਸੋਸ਼ਲ ਮੀਡੀਆ ਪ੍ਰੋਫਾਈਲ ਤੋਂ ‘ਮੋਦੀ ਕਾ ਪਰਿਵਾਰ‘ ਸ਼ਬਦ ਹਟਾ ਦੋਵੋ। ਸੋਸ਼ਲ ਮੀਡੀਆ ‘ਤੇ ਪ੍ਰਦਰਸ਼ਿਤ ਨਾਮ ਬਦਲ ਸਕਦਾ ਹੈ, ਲੇਕਿਨ ਭਾਰਤ ਦੀ ਪ੍ਰਗਤੀ ਲਈ ਯਤਨਸ਼ੀਲ ਇੱਕ ਪਰਿਵਾਰ ਦੇ ਰੂਪ ਵਿੱਚ ਸਾਡਾ ਬੰਧਨ ਮਜ਼ਬੂਤ ਅਤੇ ਅਟੁੱਟ ਬਣਿਆ ਰਹੇਗਾ।”

 

*********

ਡੀਐੱਸ/ਐੱਸਟੀ



(Release ID: 2024645) Visitor Counter : 25