ਰਾਸ਼ਟਰਪਤੀ ਸਕੱਤਰੇਤ
ਸੇਸ਼ੈਲਸ ਦੇ ਉਪ-ਰਾਸ਼ਟਰਪਤੀ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ
Posted On:
10 JUN 2024 6:44PM by PIB Chandigarh
ਸੇਸ਼ੈਲਸ ਰਿਪਬਲਿਕ ਦੇ ਉਪ ਰਾਸ਼ਟਰਪਤੀ, ਸ਼੍ਰੀ ਅਹਿਮਦ ਅਫੀਫ ਨੇ ਅੱਜ (10 ਜੂਨ, 2024) ਨੂੰ ਰਾਸ਼ਟਰਪਤੀ ਭਵਨ ਵਿਖੇ ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ।
09 ਜੂਨ 2024 ਨੂੰ ਨਵੀਂ ਦਿੱਲੀ ਦੇ ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਨਵੀਂ ਸਰਕਾਰ ਦੇ ਸਹੁੰ ਚੁੱਕ ਸਮਾਰੋਹ ਵਿੱਚ ਉਪ-ਰਾਸ਼ਟਰਪਤੀ ਸ਼੍ਰੀ ਅਫੀਫ ਨੇ ਸੇਸ਼ੈਲਸ ਦੀ ਨੁਮਾਇੰਦਗੀ ਕੀਤੀ।
ਰਾਸ਼ਟਰਪਤੀ ਮੁਰਮੂ ਨੇ ਸੇਸ਼ੈਲਸ ਦੀਆਂ ਵਿਕਾਸ ਦੀਆਂ ਅਕਾਂਖਿਆਵਾਂ ਵਿੱਚ ਸਹਾਇਤਾ ਕਰਨ ਦੇ ਨਾਲ-ਨਾਲ ਵਿਜ਼ਨ ਸਾਗਰ (Vision SAGAR) ਵਿੱਚ ਸਾਰਿਆਂ ਲਈ ਸੁਰੱਖਿਆ ਅਤੇ ਵਿਕਾਸ ਦੇ ਤਹਿਤ ਲੋਕਾਂ ਦੇ ਦਰਮਿਆਨ ਸੰਪਰਕ ਅਤੇ ਸੁਰੱਖਿਆ ਸਹਿਯੋਗ ਨੂੰ ਅੱਗੇ ਵਧਾਉਣ ਵਿੱਚ ਭਾਰਤ ਦੀ ਪ੍ਰਤੀਬੱਧਤਾ ਪ੍ਰਗਟਾਈ।
ਉਪ-ਰਾਸ਼ਟਰਪਤੀ ਸ਼੍ਰੀ ਅਹਿਮਦ ਅਫੀਫ ਨੇ ਸੇਸ਼ੈਲਸ ਦੇ ਰਾਸ਼ਟਰਪਤੀ ਵੇਵੈੱਲ ਰਾਮਕਲਾਵਨ (Wavel Ramkalawan) ਅਤੇ ਉੱਥੋਂ ਦੇ ਲੋਕਾਂ ਵੱਲੋਂ ਰਾਸ਼ਟਰਪਤੀ ਮੁਰਮੂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਆਪਣੀ ਪਹਿਲੀ ਸਰਕਾਰੀ ਯਾਤਰਾ ‘ਤੇ ਭਾਰਤ ਆਉਣ ‘ਤੇ ਖੁਸ਼ੀ ਜਤਾਈ। ਦੋਵੇਂ ਨੇਤਾਵਾਂ ਨੇ ਸੇਸ਼ੈਲਸ ਵਿੱਚ ਭਾਰਤ ਦੇ ਵਿਕਾਸ ਸਾਂਝੇਦਾਰੀ ਸਹਿਯੋਗ, ਸਮਰੱਥਾ ਨਿਰਮਾਣ ਸਹਾਇਤਾ ਅਤੇ ਹਿੰਦ ਮਹਾਂਸਾਗਰ ਖੇਤਰ ਵਿੱਚ ਦੀਰਘਕਾਲੀ ਰੱਖਿਆ ਸਹਿਯੋਗ ‘ਤੇ ਚਰਚਾ ਕੀਤੀ। ਉਨ੍ਹਾਂ ਨੇ ਆਪਸੀ ਲਾਭ ਲਈ ਦੁਵੱਲੇ ਸਬੰਧਾ ਨੂੰ ਹੋਰ ਮਜ਼ਬੂਤ ਕਰਨ ਲਈ ਮਿਲ ਕੇ ਕੰਮ ਕਰਦੇ ਰਹਿਣ ‘ਤੇ ਸਹਿਮਤੀ ਵਿਅਕਤ ਕੀਤੀ।
*****
ਡੀਐੱਸ/ਬੀਐੱਮ
(Release ID: 2024257)