ਬਿਜਲੀ ਮੰਤਰਾਲਾ

ਨੇਪਾਲ ਦੇ ਪ੍ਰਧਾਨ ਮੰਤਰੀ ਨੇ ਨੇਪਾਲ ਵਿੱਚ ਅਰੁਣ-3 ਹਾਈਡ੍ਰੋ ਇਲੈਕਟ੍ਰਿਕ ਪ੍ਰੋਜੈਕਟ ਦੀ ਹੈੱਡ ਰੇਸ ਟਨਲ ਦਾ ਉਦਘਾਟਨ ਕੀਤਾ

Posted On: 05 JUN 2024 1:57PM by PIB Chandigarh

ਨੇਪਾਲ ਦੇ ਪ੍ਰਧਾਨ ਮੰਤਰੀ, ਸ਼੍ਰੀ ਪੁਸ਼ਪ ਕਮਲ ਦਹਲ ‘ਪ੍ਰਚੰਡ’ ਨੇ ਨੇਪਾਲ ਦੇ ਸੰਖੁਵਾਸਭਾ ਜ਼ਿਲ੍ਹੇ ਵਿੱਚ 900 ਮੈਗਾਵਾਟ ਅਰੁਣ-3 ਹਾਈਡ੍ਰੋ ਇਲੈਕਟ੍ਰਿਕ ਪ੍ਰੋਜੈਕਟ ਦੇ 11.8 ਕਿਲੋਮੀਟਰ ਲੰਬੀ ਹੈੱਡ ਰੇਸ ਟਨਲ ਦੇ ਲਈ ਖੁਦਾਈ ਦੇ ਪੂਰਾ ਹੋਣ ਦੇ ਜਸ਼ਨ ਵਿੱਚ ਆਖਰੀ ਵਿਸਫੋਟ ਕਰਕੇ ਸੁਰੰਗ ਦਾ ਉਦਘਾਟਨ ਕੀਤਾ। ਅਰੁਣ-3 ਹਾਈਡ੍ਰੋ ਇਲੈਕਟ੍ਰਿਕ ਪ੍ਰੋਜੈਕਟ ਦਾ ਨਿਰਮਾਣ  ਐੱਸਜੇਵੀਐੱਨ ਅਰੁਣ-3 ਪਾਵਰ ਡਿਵੈਲਪਮੈਂਟ ਕੰਪਨੀ ਪ੍ਰਾਈਵੇਟ ਲਿਮਿਟੇਡ (ਐੱਸਏਪੀਡੀਸੀ) ਦੁਆਰਾ ਕੀਤਾ ਜਾ ਰਿਹਾ ਹੈ, ਜੋ ਐੱਸਜੇਵੀਐੱਨ ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਹੈ। ਐੱਸਏਪੀਡੀਸੀ ਐੱਸਜੇਵੀਐੱਨ ਅਤੇ ਨੇਪਾਲ ਸਰਕਾਰ ਦਰਮਿਆਨ ਇੱਕ ਮਹੱਤਵਪੂਰਨ ਸਹਿਯੋਗ ਹੈ, ਜਿਸ ਦਾ ਉਦੇਸ਼ ਅਰੁਣ ਨਦੀ ਬੇਸਿਨ ਵਿੱਚ ਟਿਕਾਊ ਹਾਈਡ੍ਰੋ ਪਾਵਰ ਉਤਪਾਦਨ ਦੇ ਮਾਧਿਅਮ ਨਾਲ ਖੇਤਰੀ ਊਰਜਾ ਸੁਰੱਖਿਆ ਨੂੰ ਵਧਾਉਣਾ ਅਤੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣਾ ਹੈ।

ਸੁਰੰਗ ਨਿਰਮਾਣ ਕਾਰਜ ਦੇ ਸ਼ੁਰੂਆਤੀ ਸਮਾਰੋਹ ਵਿੱਚ ਨੇਪਾਲ ਦੇ ਊਰਜਾ, ਜਲ ਸੰਸਾਧਨ ਤੇ ਸਿੰਚਾਈ ਮੰਤਰੀ ਸ਼੍ਰੀ ਸ਼ਕਤੀ ਬਹਾਦੁਰ ਬਸਨੇਤ, ਨੇਪਾਲ ਦੇ ਪ੍ਰਾਂਤ-1 ਦੇ ਸਿਹਤ ਮੰਤਰੀ, ਸ਼੍ਰੀ ਰਾਜੇਂਦਰ ਕਾਰਕੀ, ਨੇਪਾਲ ਵਿੱਚ ਭਾਰਤ ਦੇ ਰਾਜਦੂਤ, ਸ਼੍ਰੀ ਨਵੀਨ ਸ੍ਰੀਵਾਸਤਵ, ਐੱਸਜੇਵੀਐੱਨ ਦੇ ਚੇਅਰਪਰਸਨ ਅਤੇ ਮੈਨੇਜਿੰਗ ਡਾਇਰੈਕਟਰ, ਸ਼੍ਰੀ ਸੁਸ਼ੀਲ ਸ਼ਰਮਾ, ਨੇਪਾਲ ਦੇ ਨਿਵੇਸ਼ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ, ਸ਼੍ਰੀ ਸੁਸ਼ੀਲ ਭੱਟ, ਐੱਸਏਪੀਡੀਸੀ ਦੇ ਮੁੱਖ ਕਾਰਜਕਾਰੀ ਅਧਿਕਾਰੀ, ਸ਼੍ਰੀ ਅਰੁਣ ਧੀਮਾਨ, ਐੱਸਜੇਵੀਐੱਨ ਦੇ ਕਾਰਜਕਾਰੀ ਨਿਦੇਸ਼ਕ, ਸ਼੍ਰੀ ਰਾਕੇਸ਼ ਸਹਿਗਲ ਅਤੇ ਨੇਪਾਲ ਸਰਕਾਰ ਨੇ ਹੋਰ ਅਧਿਕਾਰੀ ਤੇ ਸਥਾਨਕ ਅਧਿਕਾਰੀ ਮੌਜੂਦ ਸਨ।

ਨੇਪਾਲ ਦੇ ਪ੍ਰਧਾਨ ਮੰਤਰੀ ਨੇ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਸਫਲਤਾ ਸਾਨੂੰ ਸਵੱਛ, ਨਵਿਆਉਣਯੋਗ ਊਰਜਾ ਉਪਲਬਧ ਕਰਵਾਉਣ ਅਤੇ ਖੇਤਰ ਦੇ ਟਿਕਾਊ ਵਿਕਾਸ ਵਿੱਚ ਯੋਗਦਾਨ ਦੇਣ ਦੇ ਲਕਸ਼ ਦੇ ਕਰੀਬ ਲੈ ਆਈ ਹੈ। ਉਨ੍ਹਾਂ ਨੇ ਚਲ ਰਹੇ ਪ੍ਰਯਤਨਾਂ ਦੀ ਸਰਾਹਨਾ ਕੀਤੀ ਅਤੇ ਅਰੁਣ-3 ਹਾਈਡ੍ਰੋ ਇਲੈਕਟ੍ਰਿਕ ਪ੍ਰੋਜੈਕਟ ਨੂੰ ਸਮੇਂ ‘ਤੇ ਪੂਰਾ ਕਰਨ ਵਿੱਚ ਨੇਪਾਲ ਸਰਕਾਰ ਦੀ ਪ੍ਰਤੀਬੱਧਤਾ ਨੂੰ ਦੁਹਰਾਇਆ।

ਨੇਪਾਲ ਵਿੱਚ ਭਾਰਤ ਦੇ ਰਾਜਦੂਤ ਸ਼੍ਰੀ ਨਵੀਨ ਸ੍ਰੀਵਾਸਤਵ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਉਨ੍ਹਾਂ ਦੇ ਨੇਪਾਲੀ ਹਮਰੁਤਬਾ ਸ਼੍ਰੀ ਪੁਸ਼ਪ ਕਮਲ ਦਹਲ ‘ਪ੍ਰਚੰਡ’ ਨੇ ਪਿਛਲੇ ਸਾਲ ਨੇਪਾਲ ਤੋਂ ਬਿਜਲੀ ਦੇ ਆਯਾਤ ਦੇ ਲਈ ਦੀਰਘਕਾਲੀ ਬਿਜਲੀ ਵਪਾਰ ਸਮਝੌਤੇ ‘ਤੇ ਸਹਿਮਤੀ ਵਿਅਕਤ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਨਿਰਯਾਤ-ਮੁਖੀ 900 ਮੈਗਾਵਾਟ ਅਰੁਣ-3 ਹਾਈਡ੍ਰੋ ਇਲੈਕਟ੍ਰਿਕ ਪ੍ਰੋਜੈਕਟ ਦਾ ਪੂਰਾ ਹੋਣਾ ਇਸ ਦੇ ਲਈ ਇੱਕ ਵੱਡੀ ਉਪਲਬਧੀ ਹੋਵੇਗੀ।

ਐੱਸਜੇਵੀਐੱਨ ਦੇ ਸੀਐੱਮਡੀ, ਸ਼੍ਰੀ ਸੁਸ਼ੀਲ ਸ਼ਰਮਾ ਨੇ ਨੇਪਾਲ ਦੇ ਪ੍ਰਧਾਨ ਮੰਤਰੀ ਨੂੰ ਜਾਣੂ ਕਰਵਾਇਆ ਕਿ ਹੈੱਡ ਰੇਸ ਟਨਲ ਦਾ ਸਫਲਤਾਪੂਰਵਕ ਨਿਰਮਾਣ 900 ਮੈਗਾਵਾਟ ਅਰੁਣ-3 ਹਾਈਡ੍ਰੋ ਇਲੈਕਟ੍ਰਿਕ ਪ੍ਰੋਜੈਕਟ ਦੇ ਨਿਰਮਾਣ ਵਿੱਚ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਹੈ। ਉਨ੍ਹਾਂ ਨੇ ਕਿਹਾ ਕਿ ਹੈੱਡ ਰੇਸ ਟਨਲ ਦਾ ਸਫਲਤਾਪੂਰਵਕ ਨਿਰਮਾਣ ਅਰੁਣ ਨਦੀ ਦੀ ਹਾਈਡ੍ਰੋ ਪਾਵਰ ਸਮਰੱਥਾ ਦਾ ਦੋਹਨ ਕਰਨ ਦੀ ਯਾਤਰਾ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹੈ।

ਸੀਐੱਮਡੀ ਨੇ ਪ੍ਰਧਾਨ ਮੰਤਰੀ ਨੂੰ ਪ੍ਰੋਜੈਕਟ ਦੀ ਪ੍ਰਗਤੀ ਅਤੇ ਇਸ ਨਾਲ ਸਬੰਧਿਤ 217 ਕਿਲੋਮੀਟਰ ਲੰਬੀ ਟ੍ਰਾਂਸਮਿਸ਼ਨ ਲਾਈਨ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਪ੍ਰੋਜੈਕਟ ਦਾ 74% ਤੋਂ ਵੱਧ ਦਾ ਕਾਰਜ ਪੂਰਾ ਹੋ ਚੁੱਕਿਆ ਹੈ ਅਤੇ ਬਾਕੀ ਕਾਰਜ ਪੂਰੇ ਜ਼ੋਰਾਂ ‘ਤੇ ਚਲ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅਰੁਣ-3 ਹਾਈਡ੍ਰੋ ਇਲੈਕਟ੍ਰਿਕ ਪ੍ਰੋਜੈਕਟ ਅਗਲੇ ਵਰ੍ਹੇ ਤੱਕ ਬਿਜਲੀ ਉਤਪਾਦਨ ਸ਼ੁਰੂ ਕਰ ਦੇਵੇਗਾ ਅਤੇ ਇਸ ਵਿੱਚ ਹਰ ਵਰ੍ਹੇ 3,924 ਮਿਲੀਅਨ ਯੂਨਿਟ ਬਿਜਲੀ ਉਤਪਾਦਨ ਦੀ ਸਮਰੱਥਾ ਹੈ।

ਸੀਐੱਮਡੀ ਨੇ ਕਿਹਾ: “ਅਸੀਂ ਨੇਪਾਲ ਸਰਕਾਰ, ਸਥਾਨਕ ਅਧਿਕਾਰੀਆਂ ਅਤੇ ਭਾਈਚਾਰੇ ਤੋਂ ਮਿਲੇ ਅਟੁੱਟ ਸਮਰਥਨ ਦੇ ਲਈ ਆਭਾਰੀ ਹਾਂ। ਇਹ ਪ੍ਰੋਜੈਕਟ ਊਰਜਾ ਖੇਤਰ ਵਿੱਚ ਭਾਰਤ ਅਤੇ ਨੇਪਾਲ ਦਰਮਿਆਨ ਮਜ਼ਬੂਤ ਸਾਂਝੇਦਾਰੀ ਅਤੇ ਊਰਜਾ ਸੁਰੱਖਿਆ ਅਤੇ ਵਾਤਾਵਰਣ ਸਥਿਰਤਾ ਪ੍ਰਾਪਤ ਕਰਨ ਦੇ ਸਾਡੇ ਸਮੂਹਿਕ ਪ੍ਰਯਤਨਾਂ ਦਾ ਪ੍ਰਤੀਕ ਹੈ।” 

ਨੇਪਾਲ ਦੀ ਆਪਣੀ ਯਾਤਰਾ ਦੇ ਦੌਰਾਨ, ਐੱਸਜੇਵੀਐੱਨ ਦੇ ਚੇਅਰਪਰਸਨ ਅਤੇ ਮੈਨੇਜਿੰਗ ਡਾਇਰੈਕਟਰ ਨੇ ਨੇਪਾਲ ਦੇ ਮੁੱਖ ਸਕੱਤਰ, ਡਾ. ਬੈਕੁੰਠ ਆਰਯਲ ਅਤੇ ਨੇਪਾਲ ਦੇ ਗ੍ਰਹਿ ਸਕੱਤਰ, ਸ਼੍ਰੀ ਏਕਨਾਰਾਇਣ ਆਰਯਲ ਨਾਲ ਵੀ ਮੁਲਾਕਾਤ ਕੀਤੀ ਅਤੇ ਨੇਪਾਲ ਵਿੱਚ ਅਰੁਣ ਘਾਟੀ ਵਿੱਚ ਹਾਈਡ੍ਰੋ ਇਲੈਕਟ੍ਰਿਕ ਪ੍ਰੋਜੈਕਟਾਂ ਦੇ ਵਿਕਾਸ ਨਾਲ ਸਬੰਧਿਤ ਵਿਭਿੰਨ ਮੁੱਦਿਆਂ ‘ਤੇ ਚਰਚਾ ਕੀਤੀ।

ਵਰਤਮਾਨ ਵਿੱਚ, ਐੱਸਜੇਵੀਐੱਨ ਨੇਪਾਲ ਵਿੱਚ ਅਰੁਣ ਨਦੀ ਬੇਸਿਨ ‘ਤੇ 2,200 ਮੈਗਾਵਾਟ ਦੇ ਤਿੰਨ ਹਾਈਡ੍ਰੋ ਇਲੈਕਟ੍ਰਿਕ ਪ੍ਰੋਜੈਕਟਾਂ ਦਾ ਨਿਸ਼ਪਾਦਨ ਕਰ ਰਿਹਾ ਹੈ।

************

ਪੀਆਈਬੀ | ਕ੍ਰਿਪਾ ਸ਼ੰਕਰ ਯਾਦਵ/ ਧੀਪ ਜੌਏ ਮਮਪਿਲੀ



(Release ID: 2023107) Visitor Counter : 20