ਵਿੱਤ ਮੰਤਰਾਲਾ
azadi ka amrit mahotsav

ਸੀਬੀਆਈਸੀ ਚੇਅਰਪਰਸਨ ਨੇ ਰੋਹਤਕ, ਹਰਿਆਣਾ ਵਿਖੇ ਜੀਐੱਸਟੀ ਭਵਨ ਦਾ ਉਦਘਾਟਨ ਕੀਤਾ


ਜੀਐੱਸਟੀ ਭਵਨ ਹਰਿਆਣਾ ਦੇ ਪ੍ਰਮੁੱਖ ਜ਼ਿਲ੍ਹਿਆਂ ਨਾਲ ਕਨੈਕਟੀਵਿਟੀ ਦੇ ਕੇਂਦਰ ਵਿੱਚ ਹੈ ਅਤੇ ਜੀਐੱਸਟੀ ਟੈਕਸਦਾਤਾਵਾਂ ਦੀ ਸੁਵਿਧਾ ਲਈ ਅਸਾਨ ਅਤੇ ਤੇਜ਼ ਪਹੁੰਚ ਵਿੱਚ ਸਥਿਤ ਹੈ

Posted On: 05 JUN 2024 5:40PM by PIB Chandigarh

ਸ਼੍ਰੀ ਸੰਜੇ ਕੁਮਾਰ ਅਗਰਵਾਲ, ਚੇਅਰਮੈਨ, ਕੇਂਦਰੀ ਅਪ੍ਰਤੱਖ ਟੈਕਸ ਅਤੇ ਕਸਟਮ ਬੋਰਡ (ਸੈਂਟਰਲ ਬੋਰਡ ਆਵੑ ਇਨਡਾਇਰੈਕਟ ਟੈਕਸਸ ਐਂਡ ਕਸਟਮਸ - ਸੀਬੀਆਈਸੀ) ਨੇ ਰੋਹਤਕ, ਹਰਿਆਣਾ ਵਿਖੇ ਸੀਜੀਐੱਸਟੀ ਰੋਹਤਕ ਕਮਿਸ਼ਨਰੇਟ ਦੇ ਇੱਕ ਅਧਿਕਾਰਿਤ ਕੰਪਲੈਕਸ, ਜੀਐੱਸਟੀ ਭਵਨ ਦਾ ਉਦਘਾਟਨ ਕੀਤਾ। ਇਸ ਮੌਕੇ ਸ਼੍ਰੀ ਸ਼ਸ਼ਾਂਕ ਪ੍ਰਿਆ, ਮੈਂਬਰ, ਸੀਬੀਆਈਸੀ (ਜੀਐੱਸਟੀ, ਲੀਗਲ, ਸੀਐਕਸ ਅਤੇ ਐੱਸਟੀ); ਸ਼੍ਰੀ ਮਨੋਜ ਕੁਮਾਰ ਸ਼੍ਰੀਵਾਸਤਵ, ਮੁੱਖ ਕਮਿਸ਼ਨਰ ਸੀਜੀਐੱਸਟੀ ਪੰਚਕੂਲਾ ਜ਼ੋਨ, ਸੀਬੀਆਈਸੀ ਦੇ ਸੀਨੀਅਰ ਅਧਿਕਾਰੀ ਅਤੇ ਸੀਜੀਐੱਸਟੀ ਰੋਹਤਕ ਕਮਿਸ਼ਨਰੇਟ, ਪੰਚਕੂਲਾ ਜ਼ੋਨ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ। 

ਰੋਹਤਕ ਵਿੱਚ ਸਭ ਤੋਂ ਪਸੰਦੀਦਾ ਸਥਾਨਾਂ ਵਿੱਚੋਂ ਇੱਕ 'ਤੇ ਸਥਿਤ, ਇਹ ਪ੍ਰੋਜੈਕਟ ਹਰਿਆਣਾ ਦੇ ਪ੍ਰਮੁੱਖ ਜ਼ਿਲ੍ਹਿਆਂ ਨਾਲ ਕਨੈਕਟੀਵਿਟੀ ਦੇ ਕੇਂਦਰ ਵਿੱਚ ਹੈ ਅਤੇ ਜੀਐੱਸਟੀ ਟੈਕਸਦਾਤਾਵਾਂ ਦੀ ਸੁਵਿਧਾ ਲਈ ਅਸਾਨ ਅਤੇ ਤੁਰੰਤ ਪਹੁੰਚ ਵਿੱਚ ਸਥਿਤ ਹੈ। ਇਹ ਰੋਹਤਕ ਬੱਸ ਸਟੈਂਡ ਤੋਂ ਲਗਭਗ 3 ਕਿਲੋਮੀਟਰ ਦੀ ਦੂਰੀ 'ਤੇ ਹੀ ਸਥਿਤ ਹੈ। ਅੰਮ੍ਰਿਤ ਕਾਲ ਵਿੱਚ ਪ੍ਰੋਜੈਕਟ ਦਾ ਉਦਘਾਟਨ ਨਿਊ ਇੰਡੀਆ ਦੀ ਤਾਕਤ ਨੂੰ ਦਰਸਾਉਂਦਾ ਹੈ।

ਹਾਜ਼ਰ ਪਤਵੰਤਿਆਂ ਨੂੰ ਸੰਬੋਧਿਤ ਕਰਦੇ ਹੋਏ, ਸ਼੍ਰੀ ਅਗਰਵਾਲ ਨੇ ਤਸੱਲੀ ਪ੍ਰਗਟ ਕੀਤੀ ਕਿ ਕੋਵਿਡ-19 ਮਹਾਮਾਰੀ ਦੇ ਬਾਵਜੂਦ, ਉੱਚ ਗੁਣਵੱਤਾ ਨੂੰ ਯਕੀਨੀ ਬਣਾਉਂਦਿਆਂ ਅਤੇ ਕੰਮ ਵਾਲੀ ਥਾਂ ਦੇ ਭਵਿੱਖ ਦੀਆਂ ਲੋੜਾਂ ਨੂੰ ਪੂਰਾ ਕਰਦੇ ਹੋਏ, ਪ੍ਰੋਜੈਕਟ ਨੂੰ ਨਿਰਧਾਰਿਤ ਬਜਟ ਦੇ ਅੰਦਰ ਪੂਰਾ ਕੀਤਾ ਗਿਆ।

ਸ਼੍ਰੀ ਅਗਰਵਾਲ ਨੇ ਮੁੱਖ ਕਮਿਸ਼ਨਰ ਸੀਜੀਐੱਸਟੀ ਪੰਚਕੂਲਾ ਜ਼ੋਨ ਦੀ ਅਗਵਾਈ ਵਿੱਚ ਇਸ ਪ੍ਰੋਜੈਕਟ ਵਿੱਚ ਸ਼ਾਮਲ ਸਾਰੇ ਅਧਿਕਾਰੀਆਂ, ਏਜੰਸੀਆਂ ਦੀ ਇਸ ਪ੍ਰੋਜੈਕਟ ਦੇ ਪ੍ਰਬੰਧਨ ਦੇ ਨਾਲ-ਨਾਲ ਵਿਭਾਗ ਦੇ ਵੱਡੇ ਬੁਨਿਆਦੀ ਢਾਂਚੇ ਦੇ ਵਿਕਾਸ ਦੀਆਂ ਤਿਆਰੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਅੱਗੇ ਕਿਹਾ, “ਸਰਕਾਰ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨ ਲਈ ਲਗਾਤਾਰ ਸਮਰਥਨ ਅਤੇ ਪ੍ਰੋਤਸਾਹਨ ਪ੍ਰਦਾਨ ਕਰ ਰਹੀ ਹੈ, ਜੋ ਕਿ ਇਸ ਤੱਥ ਤੋਂ ਪ੍ਰਤੱਖ ਹੈ ਕਿ ਵਿੱਤ ਮੰਤਰਾਲੇ ਨੇ ਪਿਛਲੇ 10 ਵਿੱਤੀ ਸਾਲਾਂ (ਅਰਥਾਤ 2014-24) ਵਿੱਚ ਸੀਬੀਆਈਸੀ ਦੇ ਰਿਹਾਇਸ਼ੀ ਅਤੇ ਦਫਤਰੀ ਇਮਾਰਤਾਂ ਦੇ ਪ੍ਰਾਜੈਕਟਾਂ ਲਈ ਲਗਭਗ 4,600 ਕਰੋੜ ਰੁਪਏ ਦੀ ਮਨਜ਼ੂਰੀ ਦਿੱਤੀ ਹੈ।"

ਸ਼੍ਰੀ ਸ਼ਸ਼ਾਂਕ ਪ੍ਰਿਆ, ਮੈਂਬਰ, ਸੀਬੀਆਈਸੀ ਨੇ ਆਪਣਾ ਤਜਰਬਾ ਸਾਂਝਾ ਕਰਦੇ ਹੋਏ ਕਿਹਾ ਕਿ ਜਦੋਂ ਉਹ 34 ਸਾਲ ਪਹਿਲਾਂ ਵਿਭਾਗ ਵਿੱਚ ਸ਼ਾਮਲ ਹੋਏ ਸਨ, ਉਦੋਂ ਬਹੁਤੀਆਂ ਸੁਵਿਧਾਵਾਂ ਉਪਲਬਧ ਨਹੀਂ ਸਨ ਅਤੇ ਦਫ਼ਤਰ ਕਿਰਾਏ ਦੀ ਜਗ੍ਹਾ ਤੋਂ ਚਲਾਇਆ ਜਾਂਦਾ ਸੀ। ਉਨ੍ਹਾਂ ਕਿਹਾ “ਇਹ ਨਵੀਂ ਇਮਾਰਤ ਯਕੀਨੀ ਤੌਰ 'ਤੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸੁਵਿਧਾ ਪ੍ਰਦਾਨ ਕਰੇਗੀ, ਜਿਸ ਨਾਲ ਉਤਪਾਦਨ ਵਿੱਚ ਵਾਧਾ ਹੋਵੇਗਾ। ਜਿਵੇਂ ਜਿਵੇਂ ਟੈਕਸਦਾਤਾਵਾਂ ਦੀ ਗਿਣਤੀ ਵੱਧ ਰਹੀ ਹੈ, ਸਾਨੂੰ ਉਨ੍ਹਾਂ ਨੂੰ ਅਸਾਨੀ ਨਾਲ ਪਾਲਣਾ ਵੱਲ ਲਿਜਾਣ ਲਈ ਹੋਰ ਸਾਧਨਾਂ ਅਤੇ ਆਧੁਨਿਕ ਸੁਵਿਧਾਵਾਂ ਦੀ ਲੋੜ ਹੈ।" 

ਇੱਕਠ ਨੂੰ ਸੰਬੋਧਨ ਕਰਦੇ ਹੋਏ, ਸੀਜੀਐੱਸਟੀ ਪੰਚਕੂਲਾ ਜ਼ੋਨ ਦੇ ਚੀਫ਼ ਕਮਿਸ਼ਨਰ ਸ਼੍ਰੀ ਮਨੋਜ ਕੁਮਾਰ ਸ਼੍ਰੀਵਾਸਤਵ ਨੇ ਕਿਹਾ ਕਿ ਸੀਬੀਆਈਸੀ ਲਈ ਇਹ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਇੱਕ ਭਵਿੱਖ-ਮੁਖੀ ਕਾਰਜ ਸਥਾਨ ਮਿਲਿਆ ਹੈ ਜੋ ਨਾ ਸਿਰਫ਼ ਸਮਾਂ ਸੀਮਾ ਦੇ ਅੰਦਰ ਬਲਕਿ ਪ੍ਰਵਾਨਿਤ ਬਜਟ ਦੇ ਅੰਦਰ ਵੀ ਪੂਰਾ ਕੀਤਾ ਗਿਆ ਹੈ। 

 

  ************

 

ਐੱਨਬੀ/ਕੇਐੱਮਐੱਨ


(Release ID: 2022961) Visitor Counter : 68


Read this release in: English , Urdu , Hindi , Tamil