ਕੋਲਾ ਮੰਤਰਾਲਾ
ਮਈ 2024 ਵਿੱਚ ਪਿਛਲੇ ਸਾਲ ਇਸੇ ਮਿਆਦ ਦੇ ਮੁਕਾਬਲੇ ਕੋਲੇ ਦੇ ਉਤਪਾਦਨ ਵਿੱਚ 10.15 ਫ਼ੀਸਦ ਅਤੇ ਕੋਲਾ ਭੇਜਣ ਵਿੱਚ 10.35 ਫ਼ੀਸਦ ਦਾ ਵਾਧਾ ਹੋਇਆ
प्रविष्टि तिथि:
03 JUN 2024 5:24PM by PIB Chandigarh
ਮਈ 2024 ਵਿੱਚ ਭਾਰਤ ਦਾ ਕੋਲਾ ਉਤਪਾਦਨ 83.91 ਮਿਲੀਅਨ ਟਨ (ਆਰਜ਼ੀ) ਤੱਕ ਪਹੁੰਚ ਗਿਆ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 10.15% ਦੀ ਵਾਧਾ ਦਰ ਦਰਸਾਉਂਦਾ ਹੈ, ਜੋ 76.18 ਮੀਟ੍ਰਿਕ ਟਨ ਸੀ। ਇਸ ਮਿਆਦ ਦੇ ਦੌਰਾਨ, ਕੋਲ ਇੰਡੀਆ ਲਿਮਟਿਡ (ਸੀਆਈਐੱਲ) ਨੇ 64.40 ਮੀਟ੍ਰਿਕ ਟਨ (ਆਰਜ਼ੀ) ਕੋਲੇ ਦਾ ਉਤਪਾਦਨ ਹਾਸਲ ਕੀਤਾ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 7.46% ਦੀ ਵਾਧਾ ਦਰ ਦਰਸਾਉਂਦਾ ਹੈ, ਜਦੋਂ ਇਹ 59.93 ਮੀਟ੍ਰਿਕ ਟਨ ਸੀ। ਇਸ ਤੋਂ ਇਲਾਵਾ, ਮਈ 2024 ਵਿੱਚ ਕੈਪਟਿਵ ਅਤੇ ਹੋਰ ਇਕਾਈਆਂ ਵੱਲੋਂ ਕੋਲੇ ਦਾ ਉਤਪਾਦਨ 13.78 ਮੀਟ੍ਰਿਕ ਟਨ (ਆਰਜ਼ੀ) ਰਿਹਾ, ਜੋ ਪਿਛਲੇ ਸਾਲ ਨਾਲੋਂ 32.76% ਦੀ ਵਾਧਾ ਦਰ ਦਰਸਾਉਂਦਾ ਹੈ, ਜੋ 10.38 ਮੀਟ੍ਰਿਕ ਟਨ ਸੀ।
ਇਸੇ ਤਰ੍ਹਾਂ ਮਈ 2024 ਲਈ ਭਾਰਤ ਦੀ ਕੁੱਲ ਕੋਲਾ ਭੇਜਣ ਜਾਂ ਇਸ ਦੀ ਸਪਲਾਈ 90.84 ਮੀਟਰਿਕ ਟਨ (ਆਰਜ਼ੀ) ਤੱਕ ਪਹੁੰਚ ਗਈ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 10.35% ਵੱਧ ਹੈ ਜਦੋਂ ਇਹ 82.32 ਮੀਟ੍ਰਿਕ ਟਨ ਰਿਕਾਰਡ ਕੀਤੀ ਗਈ ਸੀ। ਮਈ 2024 ਦੇ ਦੌਰਾਨ ਸੀਆਈਐੱਲ ਨੇ 69.08 ਮੀਟ੍ਰਿਕ ਟਨ (ਆਰਜ਼ੀ) ਕੋਲਾ ਭੇਜਿਆ ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 8.50% ਦਾ ਵਾਧਾ ਦਰਸਾਉਂਦੀ ਹੈ, ਜਦੋਂ ਇਹ 63.67 ਮੀਟ੍ਰਿਕ ਟਨ ਸੀ। ਇਸ ਤੋਂ ਇਲਾਵਾ, ਮਈ ਵਿੱਚ ਕੈਪਟਿਵ ਅਤੇ ਹੋਰ ਇਕਾਈਆਂ ਵੱਲੋਂ ਕੋਲੇ ਦੀ ਸਪਲਾਈ 16 ਮੀਟ੍ਰਿਕ ਟਨ (ਆਰਜ਼ੀ) ਦਰਜ ਕੀਤੀ ਗਈ ਸੀ, ਜੋ ਪਿਛਲੇ ਸਾਲ ਨਾਲੋਂ 29.33% ਦੀ ਵਾਧਾ ਦਰ ਦਰਸਾਉਂਦੀ ਹੈ, ਜੋ ਕਿ 12.37 ਮੀਟ੍ਰਿਕ ਟਨ ਸੀ।
ਕੋਲਾ ਕੰਪਨੀਆਂ ਕੋਲ ਕੋਲੇ ਦਾ ਕੁੱਲ ਭੰਡਾਰ 96.48 ਮੀਟ੍ਰਿਕ ਟਨ ਹੈ। ਸੀਆਈਐੱਲ ਕੋਲ ਕੋਲੇ ਦਾ ਭੰਡਾਰ 83.01 ਮੀਟ੍ਰਿਕ ਟਨ ਹੈ, ਜਦੋਂ ਕਿ ਕੈਪਟਿਵ ਅਤੇ ਹੋਰ ਕੰਪਨੀਆਂ ਕੋਲ 8.28 ਮੀਟ੍ਰਿਕ ਟਨ ਹੈ।
************
ਬੀਵਾਈ/ਐਸਟੀ
(रिलीज़ आईडी: 2022717)
आगंतुक पटल : 100