ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਐੱਨਐੱਫਡੀਸੀ ਨੇ ਡੌਕ ਫਿਲਮ ਬਜ਼ਾਰ 2024 ਦੇ ਪਹਿਲੇ ਐਡੀਸ਼ਨ ਵਿੱਚ ਡੌਕਵਰਕ-ਇਨ-ਪ੍ਰੋਗਰੈੱਸ ਲੈਬ ਲਈ ਚੁਣੇ ਗਏ ਪ੍ਰੋਜੈਕਟਾਂ ਦਾ ਐਲਾਨ ਕੀਤਾ


ਲੈਬ ਲਈ ਛੇ ਭਾਸ਼ਾਵਾਂ: ਬੰਗਾਲੀ, ਭੋਜਪੁਰੀ, ਅੰਗਰੇਜ਼ੀ, ਹਿੰਦੀ, ਮਰਾਠੀ ਅਤੇ ਸਿਲਹਟੀ (Sylheti) ਵਿੱਚ ਸੰਭਾਵਨਾਵਾਂ ਨਾਲ ਭਰੀਆਂ 5 ਫਿਲਮਾਂ ਚੁਣੀਆਂ ਗਈਆਂ

Posted On: 31 MAY 2024 7:05PM by PIB Chandigarh

ਐੱਨਐੱਫਡੀਸੀ ਨੇ ਡੌਕ ਫਿਲਮ ਬਜ਼ਾਰ ਦੇ ਪਹਿਲੇ ਐਡੀਸ਼ਨ ਵਿੱਚ ਡੌਕ ਵਰਕ-ਇਨ-ਪ੍ਰੋਗਰੈੱਸ ਲੈਬ ਦੇ ਲਈ ਚੁਣੇ ਹੋਏ ਪ੍ਰੋਜੈਕਟਾਂ ਦਾ ਐਲਾਨ ਕੀਤਾ ਹੈ, ਜਿਸ ਨੂੰ ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ 2024 ਦੇ ਨਾਲ-ਨਾਲ ਆਯੋਜਿਤ ਕੀਤਾ ਜਾਏਗਾ। 

ਡੌਕ ਵਰਕ-ਇਨ-ਪ੍ਰੋਗਰੈੱਸ ਲੈਬ, ਸ਼ੁਰੂਆਤੀ (ਰਫ-ਕਟ) ਸਟੇਜ਼ ਵਿੱਚ ਫਿਲਮਾਂ ਲਈ ਇੱਕ ਨਿਜੀ ਵਿਵਸਥਾ ਵਾਲੀ ਲੈਬ ਹੈ, ਜਿੱਥੇ ਚੁਣੇ ਹੋਏ ਪ੍ਰੋਜੈਕਟ ਪ੍ਰਤੀਨਿਧੀਆਂ ਨੂੰ ਮਾਰਗਦਰਸ਼ਨ, ਸਲਾਹ ਅਤੇ ਫੀਡਬੈਕ ਪ੍ਰਾਪਤ ਕਰਨ ਅਤੇ ਉਦਯੋਗ ਜਗਤ ਦੇ ਮੋਹਰੀ ਵਿਅਕਤੀਆਂ ਦੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਦਾ ਹੈ। ਇਹ ਚੁਣੀਆਂ ਹੋਈਆਂ ਫਿਲਮਾਂ ਅਣਗਿਣਤ ਵਿਸ਼ਿਆਂ ਨਾਲ ਸਬੰਧਿਤ ਹੁੰਦੀਆਂ ਹਨ, ਜਿਨ੍ਹਾਂ ਵਿੱਚ ਮਨੁੱਖੀ ਕਥਾਵਾਂ ਨੂੰ ਸਭ ਤੋਂ ਵੱਧ ਮਹੱਤਵ ਦਿੱਤਾ ਜਾਂਦਾ ਹੈ। ਉਹ ਅਕਸਰ ਹਾਸ਼ੀਏ ‘ਤੇ ਰਹਿਣ ਵਾਲੀਆਂ ਅਤੇ ਘੱਟ ਪੇਸ਼ ਕੀਤੀਆਂ ਕਹਾਣੀਆਂ ‘ਤੇ ਚਾਣਨਾ ਪਾਉਂਦੀਆਂ ਹਨ। ਲੈਬ ਦਾ ਉਦੇਸ਼ ਇਨ੍ਹਾਂ ਫਿਲਮ ਨਿਰਮਾਤਾਵਾਂ ਅਤੇ ਉਨ੍ਹਾਂ ਦੇ ਪ੍ਰੋਜੈਕਟਾਂ ਲਈ ਜ਼ਰੂਰੀ ਸਹਾਇਤਾ ਪ੍ਰਦਾਨ ਕਰਨਾ ਹੈ। 

ਇਸ ਪਹਿਲ ਬਾਰੇ ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ (MIFF) ਅਤੇ ਡੌਕ ਫਿਲਮ ਬਜ਼ਾਰ ਦੇ ਫੈਸਟੀਵਲ ਡਾਇਰੈਕਟਰ ਅਤੇ ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ (NFDC) ਦੇ ਸੰਯੁਕਤ ਸਕੱਤਰ ਅਤੇ ਐੱਮਡੀ ਸ਼੍ਰੀ ਪ੍ਰਥੁਲ ਕੁਮਾਰ ਨੇ ਕਿਹਾ, “ਡੌਕ ਫਿਲਮ ਬਜ਼ਾਰ ਨੇ ਆਪਣੀ ਹੋਂਦ ਦੇ ਪਹਿਲੇ ਵਰ੍ਹੇ ਵਿੱਚ ਹੀ ਵੱਖ-ਵੱਖ ਖੇਤਰਾਂ ਤੋਂ ਫਿਲਮਾਂ ਦੀ ਵਿਵਿਧਤਾਪੂਰਣ ਐਂਟਰੀਆਂ ਨੂੰ ਆਕਰਸ਼ਿਤ ਕੀਤਾ ਹੈ, ਜੋ ਸਾਨੂੰ ਸ਼ੈਲੀ, ਸਥਾਨ, ਭਾਸ਼ਾ, ਵਿਚਾਰ ਅਤੇ ਪਹਿਚਾਣ ਤੋਂ ਪਰ੍ਹੇ ਸਫਲ ਸਾਂਝੇਦਾਰੀ ਨੂੰ ਹੁਲਾਰਾ ਦੇਣ ਲਈ ਪ੍ਰੇਰਿਤ ਕਰਦਾ ਹੈ। ਇਸ ਦੇ ਤਹਿਤ ਕੁੱਲ 107 ਐਂਟਰੀਆਂ (ਡੌਕ ਵਿਊਇੰਗ ਰੂਮ) ਅਤੇ 30 ਪ੍ਰਸਤਾਵ (ਡੌਕ ਵਰਕ-ਇਨ-ਪ੍ਰੋਗਰੈੱਸ ਲੈਬ) ਪ੍ਰਾਪਤ ਹੋਏ ਹਨ। ਇਨ੍ਹਾਂ ਵਿੱਚੋਂ, 5 ਸੰਭਾਵਨਾਯੁਕਤ ਪ੍ਰੋਜਕੈਟਾਂ ਨੂੰ ਡੌਕ ਵਰਕ-ਇਨ-ਪ੍ਰੋਗਰੈੱਸ ਲੈਬ ਦੇ ਲਈ ਚੁਣਿਆ ਗਿਆ ਹੈ, ਜਿਨ੍ਹਾਂ ਨੂੰ ਆਪਣੇ ਪ੍ਰੋਜੈਕਟਾਂ ਨੂੰ ਬਿਹਤਰ ਬਣਾਉਣ ਅਤੇ ਅੰਤਿਮ ਰੂਪ (ਫਾਈਨਲ ਕਟ) ਦੇਣ ਲਈ ਫੀਡਬੈਕ ਮਾਰਗਦਰਸ਼ਕ ਅਤੇ ਐਡੀਟਿੰਗ ਮਾਰਗਦਰਸ਼ਕ ਦੇ ਰੂਪ ਵਿੱਚ ਪ੍ਰਸਿੱਧ ਫਿਲਮ ਦਿੱਗਜਾਂ ਦੁਆਰਾ ਸਮਰਥਨ ਪ੍ਰਦਾਨ ਕੀਤਾ ਜਾਵੇਗਾ। ਐੱਨਐੱਫਜਡੀਸੀ, ਡੌਕ ਫਿਲਮ ਬਜ਼ਾਰ ਦੇ ਜ਼ਰੀਏ ਇਨ੍ਹਾਂ ਪ੍ਰੋਜੈਕਟਾਂ ਦੀ ਸਫਲ ਸਮਾਪਤੀ ਨੂੰ ਦੇਖਣ ਪ੍ਰਤੀ ਉਤਸ਼ਾਹਿਤ ਹੈ।”

 

ਡੌਕ ਫਿਲਮ ਬਜ਼ਾਰ 2024 ਦੇ ਹਿੱਸੇ ਦੇ ਰੂਪ ਵਿੱਚ ਡੌਕ ਵਰਕ-ਇਨ-ਪ੍ਰੋਗਰੈੱਸ ਲੈਬ ਲਈ ਹੇਠ ਲਿਖੇ ਪ੍ਰੋਜੈਕਟਾਂ ਦੀ ਚੋਣ ਕੀਤੀ ਗਈ ਹੈ:

  1. ਏਅਰ ਰਾਈਜ਼ਰਸ- ਬਿਦਿਤ ਰੋਇ (Bidit Roy)

ਦੇਸ਼- ਭਾਰਤ; ਭਾਸ਼ਾ- ਅੰਗਰੇਜ਼ੀ; ਐਡੀਟਰ- ਬਿਦਿਤ ਰੋਇ

  1. ਹਿਯਰਸੇ – ਸ੍ਰਮਣ ਚੈਟਰਜੀ (Sraman Chatterjee) ਅਤੇ ਮੇਘਲਾ ਦਾਸਗੁਪਤਾ 

ਦੇਸ਼- ਭਾਰਤ; ਭਾਸ਼ਾਵਾਂ- ਬੰਗਾਲੀ, ਅੰਗਰੇਜ਼ੀ

ਐਡੀਟਰ- ਮੇਘਲਾ ਦਾਸਗੁਪਤਾ ਅਤੇ ਸ੍ਰਮਣ ਚੈਟਰਜੀ

  1. ਆਈਐੱਮ ਨੋਟ ਹੋਮ– ਨਵੀਨ ਪੁਨ 

ਦੇਸ਼- ਭਾਰਤ; ਭਾਸ਼ਾਵਾਂ- ਭੋਜਪੁਰੀ, ਅੰਗਰੇਜ਼ੀ, ਹਿੰਦੀ

ਐਡੀਟਰ- ਅਭਰੋ ਬੈਨਰਜੀ (Abhro Banerjee)

  1. ਸ਼ੋਂਧਯਾਰ ਖਾਲੀ ਉਠਾਨ (ਸ਼ਾਮ ਦੇ ਖਾਲੀ ਆਂਗਨ)- (Shondhyar Khali Uthan {Evening's Empty Courtyards} – ਅਨੁਨਯ ਬਰਭੁਈਯਾ (Anunay Barbhuiya)

ਦੇਸ਼- ਭਾਰਤ; ਭਾਸ਼ਾ- ਸਿਲਹਟੀ;

ਐਡੀਟਰ- ਅਨੁਨਯ ਬਰਭੁਈਯਾ (Anunay Barbhuiya)

  1. ਵੇਯਰ ਈਜ਼ ਮਾਈ ਹੋਮ- ਦਿਗਵਿਜੈ ਥੋਰਾਟ ਅਤੇ ਅਸ਼ਵਿਨੀ ਧਰਮਾਲੇ (Digvijay Thorat & Ashwini Dharmale) 

ਦੇਸ਼- ਭਾਰਤ; ਭਾਸ਼ਾ- ਮਰਾਠੀ

ਐਡੀਟਰ- ਅਭਿਜੀਤ ਸਾਬਲੇ (Abhijeet Sable)

ਡੌਕ ਫਿਲਮ ਬਜ਼ਾਰ ਬਾਰੇ

ਡੌਕ ਫਿਲਮ ਬਜ਼ਾਰ ਦਾ ਪਹਿਲਾ ਐਡੀਸ਼ਨ ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ (MIFF) 2024 ਦੇ ਨਾਲ-ਨਾਲ ਆਯੋਜਿਤ ਕੀਤਾ ਜਾ ਰਿਹਾ ਹੈ। ਬਜ਼ਾਰ 16 ਤੋਂ 18 ਜੂਨ 2024 ਤੱਕ ਮੁੰਬਈ ਵਿੱਚ ਆਯੋਜਿਤ ਕੀਤਾ ਜਾਵੇਗਾ। ਡੌਕ ਫਿਲਮ ਬਜ਼ਾਰ ਦਾ ਟੀਚਾ ਆਪਣੀ ਤਰ੍ਹਾਂ ਦਾ ਪਹਿਲਾ ਵਿਆਪਕ ਮੰਚ ਬਣਨਾ ਹੈ, ਜਿਸ ਨੂੰ ਫਿਲਮ ਮੇਕਿੰਗ, ਪ੍ਰੋਡਕਸ਼ਨ ਅਤੇ ਡਿਸਟ੍ਰੀਬਿਊਸ਼ਨ ਵਿੱਚ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਵਾਲੀਆਂ ਡਾਕੂਮੈਂਟਰੀਜ਼, ਸ਼ੌਰਟ ਫਿਲਮਾਂ ਅਤੇ ਐਨੀਮੇਸ਼ਨ ਕੰਟੈਂਟ ਨੂੰ ਹੁਲਾਰਾ ਦੇਣ ਅਤੇ ਸਮਰਥਨ ਦੇਣ ਲਈ ਡਿਜ਼ਾਈਨ ਕੀਤਾ ਗਿਆ ਹੈ।  

ਡੌਕ ਫਿਲਮ ਬਜ਼ਾਰ ਦੇ ਪ੍ਰਮੁੱਖ ਸੈਕਸ਼ਨਾਂ ਵਿੱਚ ਸ਼ਾਮਲ ਹਨ, ਡੌਕ ਕੋ-ਪ੍ਰੋਡਕਸ਼ਨ ਮਾਰਕਿਟ (ਡੌਕ ਸੀਪੀਐੱਮ), ਡੌਕ ਵਿਊਇੰਗ ਰੂਮ (ਡੌਕ ਵੀਆਰ) ਅਤੇ ਡੌਕ ਵਰਕ-ਇਨ-ਪ੍ਰੋਗਰੈੱਸ ਲੈਬ (ਡੌਕ ਡਬਲਿਊਆਈਪੀ ਲੈਬ), ਜਿਸ ਲਈ ਫਿਲਮ ਮੇਕਰਸ ਨੂੰ ਆਪਣੀਆਂ ਫਿਲਮਾਂ ਜਮ੍ਹਾਂ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ। 

************

ਐੱਨਜੇ/ਪੀਕੇ


(Release ID: 2022602) Visitor Counter : 45