ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੇ ਤਹਿਤ ਕੰਮ ਕਰਨ ਵਾਲੇ ਟੈਕਨੋਲੋਜੀ ਡਿਵੈਲਪਮੈਂਟ ਬੋਰਡ (ਟੀਡੀਬੀ) ਨੇ ਟਿਕਾਊ ਚੁੰਬਕ ਉਤਪਾਦਨ ਦੇ ਲਈ ਹੈਦਰਾਬਾਦ ਸਥਿਤ ਮੈਸਰਸ ਮਿਡਵੈਸਟ ਐਡਵਾਂਸਡ ਮੈਟੀਰੀਅਲਸ ਪ੍ਰਾਈਵੇਟ ਲਿਮਿਟੇਡ ਨੂੰ ਵਿੱਤ ਪੋਸ਼ਣ ਦੀ ਪ੍ਰਵਾਨਗੀ ਦਿੱਤੀ


ਪ੍ਰੋਗਰਾਮ ਦਾ ਉਦੇਸ਼ ਟਿਕਾਊ ਭਵਿੱਖ ਨੂੰ ਸਮਰੱਥ ਬਣਾਉਣ ਦੇ ਲਈ ਨਿਯੋਡਿਮੀਅਮ ਚੁੰਬਕਾਂ ਦਾ ਉਤਪਾਦਨ ਵਧਾਉਣਾ ਹੈ

Posted On: 30 MAY 2024 3:20PM by PIB Chandigarh

ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੇ ਤਹਿਤ ਕੰਮ ਕਰਨ ਵਾਲੇ ਟੈਕਨੋਲੋਜੀ ਡਿਵੈਲਪਮੈਂਟ ਬੋਰਡ (ਟੀਡੀਬੀ) ਨੇ ਅੱਜ (30 ਮਈ 2024) ਟੀਡੀਬੀ ਕੇਂਦਰ, ਨਵੀਂ ਦਿੱਲੀ ਵਿੱਚ ਜ਼ਰੂਰੀ ਸਮੱਗਰੀਆਂ ਅਤੇ ਟੈਕਨੋਲੋਜੀਆਂ ਦੇ ਘਰੇਲੂ ਉਤਪਾਦਨ ਨੂੰ ਹੁਲਾਰਾ ਦੇਣ ਦੇ ਲਕਸ਼ ਨਾਲ ਹੈਦਰਾਬਾਦ ਸਥਿਤ ਮੈਸਰਸ ਮਿਡਵੈਸਟ ਐਡਵਾਂਸਡ ਮੈਟੀਰੀਅਲਸ ਪ੍ਰਾਈਵੇਡ ਲਿਮਿਟੇਡ (ਐੱਮਏਐੱਮ) ਦੇ ਲਈ ਵਿੱਤ ਪੋਸ਼ਣ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਇਹ ਰਣਨੀਤਕ ਪ੍ਰੋਜੈਕਟ ਨਿਯੋਡਿਮੀਅਮ ਸਮੱਗਰੀਆਂ ਅਤੇ ਦੁਰਲਭ ਪ੍ਰਿਥਵੀ ਸਥਾਈ ਚੁੰਬਕ ਦੇ ਵਣਜਕ ਨਿਰਮਾਣ ਨੂੰ ਅੱਗੇ ਵਧਾਉਣ ‘ਤੇ ਕੇਂਦ੍ਰਿਤ ਹੈ, ਜੋ ਈ-ਮੋਬੀਲਿਟੀ ਅਨੁਪ੍ਰਯੋਗਾਂ ਦੇ ਲਈ ਲਾਜ਼ਮੀ ਘਟਕ ਹਨ। ਰਾਸ਼ਟਰੀ ਪ੍ਰਾਥਮਿਕਤਾ ਦੇ ਅਨੁਰੂਪ, ਇਸ ਵਿੱਤ ਪੋਸ਼ਿਤ ਪ੍ਰੋਜੈਕਟ ਦਾ ਉਦੇਸ਼ ਔਕਸਾਈਡ ਤੋਂ ਸ਼ੁਰੂ ਹੋ ਕੇ, ਦੁਰਲਭ ਪ੍ਰਿਥਵੀ (ਆਰਈ) ਚੁੰਬਕ ਦੇ ਲਈ ਇੱਕ ਏਕੀਕ੍ਰਿਤ ਉਤਪਾਦਨ ਮੌਡਿਊਲ ਸਥਾਪਿਤ ਕਰਨਾ ਹੈ। ਪਿਘਲਿਆ ਹੋਇਆ ਨਮਕ ਇਲੈਕਟ੍ਰੋਲੀਸਿਸ (ਐੱਮਐੱਸਈ) ਟੈਕਨੋਲੋਜੀ ਨੂੰ ਪ੍ਰਯੋਗ ਵਿੱਚ ਲਿਆਉਣ ਵਾਲੀ ਇੱਕ ਸੰਸ਼ੋਧਿਤ ਧਾਤੂ ਕੱਢਣ ਦੇ ਤਰੀਕੇ ਦਾ ਉਪਯੋਗ ਕਰਦੇ ਹੋਏ, ਜਿਸ ਵਿੱਚ ਪ੍ਰੋਪ੍ਰੀਏਟਰੀ ਸੈਲ ਡਿਜ਼ਾਈਨ ਦੇ ਨਾਲ ਵਾਤਾਵਰਣ ਦੀ ਦ੍ਰਿਸ਼ਟੀ ਨਾਲ ਟਿਕਾਊ ਇਲੈਕਟ੍ਰੋਲੀਸਿਸ ਪ੍ਰਕਿਰਿਆ ਸ਼ਾਮਲ ਹੈ, ਇਹ ਪਹਿਲ ਸਸਟੇਬੇਨਲ ਟੈਕਨੋਲੋਜੀਕਲ ਐਡਵਾਂਸਮੈਂਟ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਪ੍ਰਗਤੀ ਦਾ ਪ੍ਰਤੀਨਿਧੀਤਵ ਕਰਦੀ ਹੈ।

ਨਿਯੋਡਿਮੀਅਮ (ਐੱਨਡੀਐੱਫਬੀ) ਸਥਾਈ ਚੁੰਬਕ ਇਲੈਕਟ੍ਰਿਕ ਵਾਹਨਾਂ ਅਤੇ ਨਵਿਆਉਣਯੋਗ ਊਰਜਾ ਇਨਫ੍ਰਾਸਟ੍ਰਕਚਰ ਵਿੱਚ ਜਨਰੇਟਰ ਵਿੱਚ ਪ੍ਰੋਪਲਸ਼ਨ ਸਿਸਟਮ ਦੇ ਲਈ ਮਹੱਤਵਪੂਰਨ ਹਨ ਅਤੇ ਬਜ਼ਾਰ ਵਿੱਚ ਇਨ੍ਹਾਂ ਦਾ ਸਮੁੱਚਾ ਵਿਸਤਾਰ ਹੋਣ ਦਾ ਅਨੁਮਾਨ ਹੈ, ਜਿਸ ਨਾਲ ਸਵਦੇਸ਼ੀ ਉਤਪਾਦਨ ਸਮਰੱਥਾਵਾਂ ਦਾ ਮਹੱਤਵ ਰੇਖਾਂਕਿਤ ਹੁੰਦਾ ਹੈ। ਇਹ ਪ੍ਰੋਗਰਾਮ ਜਲਵਾਯੂ ਪਰਿਵਰਤਨ ਨੂੰ ਘੱਟ ਕਰਨ ਅਤੇ ਸੋਲਰ ਅਤੇ ਪਵਨ ਊਰਜਾ ਸਹਿਤ ਨਵਿਆਉਣਯੋਗ ਊਰਜਾ ਸਰੋਤਾਂ ਨੂੰ ਹੁਲਾਰਾ ਦੇਣ ਦੇ ਅੰਤਰਰਾਸ਼ਟਰੀ ਪ੍ਰਯਾਸਾਂ ਦੇ ਅਨੁਰੂਪ ਹੈ।

ਕੇਂਦਰ ਸਰਕਾਰ ਨੇ ਖਾਣ ਮੰਤਰਾਲੇ ਦੀ ਅਗਵਾਈ ਵਿੱਚ ਇੱਕ ਪ੍ਰਤਿਸ਼ਠਿਤ ਖੋਜ ਅਤੇ ਵਿਕਾਸ ਸੰਸਥਾਨ, ਨੌਨਫੇਰਸ ਮੈਟੀਰੀਅਲਸ ਟੈਕਨੋਲੋਜੀ ਡਿਵੈਲਪਮੈਂਟ ਸੈਂਟਰ (ਐੱਨਐੱਫਟੀਡੀਸੀ) ਤੋਂ ਮਿਡਵੈਸਟ ਐਡਵਾਂਸਡ ਮੈਟੀਰੀਅਲਸ ਲਿਮਿਟੇਡ ਨੂੰ ਐਡਵਾਂਸਡ ਟੈਕਨੋਲੋਜੀ ਦੇ ਟ੍ਰਾਂਸਫਰ ਨੇ ਨਿਯੋਡਿਮੀਅਮ ਸਮੱਗਰੀਆਂ ਅਤੇ ਦੁਰਲਭ ਪ੍ਰਿਥਵੀ ਸਥਾਈ ਚੁੰਬਕਾਂ ਦੇ ਵਣਜਕ ਉਤਪਾਦਨ ਦਾ ਮਾਰਗ ਪੱਧਰਾ ਕੀਤਾ ਹੈ।

ਐਡਵਾਂਸਡ ਮੈਟੇਰੀਅਲ, ਵਿਸ਼ੇਸ਼ ਤੌਰ ‘ਤੇ ਦੁਰਲਭ ਅਰਥ ਮੈਟੀਰੀਅਲਸ ਵਿੱਚ ਐੱਨਐੱਫਟੀਡੀਸੀ ਦੀ ਕੁਸ਼ਲਤਾ, ਪ੍ਰਕਿਰਿਆ ਵਿਕਾਸ ਅਤੇ ਉਪਕਰਣ ਡਿਜ਼ਾਈਨ ਵਿੱਚ ਮਾਹਿਰਤਾ ਦੇ ਨਾਲ-ਨਾਲ ਮਾਈਨਿੰਗ, ਪਾਉਡਰ ਧਾਤੂਕਰਮ, ਈ-ਗਤੀਸ਼ੀਲਤਾ ਅਤੇ ਪ੍ਰੋਜੈਕਟ ਵਿੱਤਪੋਸ਼ਣ ਵਿੱਚ ਮਿਡਵੈਸਟ ਐਡਵਾਂਸਡ ਮੈਟੀਰੀਅਲਸ ਲਿਮਿਟੇਡ ਦੀ ਮਜ਼ਬੂਤੀ, ਇਸ ਟੀਆਰਐੱਲ-9 ਡੈਮੋਂਸਟ੍ਰੇਸ਼ਨ ਪਲਾਂਟ ਦਾ ਅਧਾਰ ਬਣਾਉਂਦੀ ਹੈ। 500 ਟਨ ਪ੍ਰਤੀ ਵਰ੍ਹੇ (ਟੀਪੀਵਾਈ) ਮੈਗਨੇਟ ਦੇ ਸ਼ੁਰੂਆਤੀ ਉਤਪਾਦਨ ਲਕਸ਼ ਦੇ ਨਾਲ, 2030 ਤੱਕ  5000 ਟਨ ਪ੍ਰਤੀ ਵਰ੍ਹੇ ਤੱਕ ਵਧਾਉਣ ਦੇ ਨਾਲ, ਇਹ ਪਹਿਲ ਮਹੱਤਵਪੂਰਨ ਤਕਨੀਕਾਂ ਖੇਤਰਾਂ ਵਿੱਚ ਆਤਮਨਿਰਭਰਤਾ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਇੱਕ ਪਰਿਵਰਤਨਕਾਰੀ ਪ੍ਰਗਤੀ ਨੂੰ ਰੇਖਾਂਕਿਤ ਕਰਦੀ ਹੈ।

ਆਪਣੇ ਭਾਸ਼ਣ ਦੇ ਦੌਰਾਨ, ਐੱਨਐੱਫਡੀਟੀਸੀ ਦੇ ਡਾਇਰੈਕਟਰ, ਡਾ. ਕੇ. ਬਾਲਾ ਸੁਬ੍ਰਮਣੀਅਨ ਨੇ ਭਾਰਤ ਵਿੱਚ ਇੱਕ ਅਗ੍ਰਣੀ ਪਹਿਲ ਦੇ ਰੂਪ ਵਿੱਚ ਇਸ ਪ੍ਰੋਜੈਕਟ ਦੇ ਮਹੱਤਵ ‘ਤੇ ਬਲ ਦਿੱਤਾ। ਉਨ੍ਹਾਂ ਨੇ 150-170 ਟਨ ਔਕਸਾਈਡ ਤੋਂ 500 ਟਨ ਮੈਗਨੇਟ ਦੇ ਸਲਾਨਾ ਉਤਪਾਦਨ ਦੀ ਪਰਿਕਲਪਨਾ ਕੀਤੀ, ਜੋ ਦੇਸ਼ ਦੇ ਲਈ ਮਹੱਤਵਪੂਰਨ ਮੀਲ ਦਾ ਪੱਥਰ ਹੋਵੇਗਾ। ਇਹ ਸਰਬ-ਵਿਆਪਕ ਵਿਗਿਆਨਿਕ ਸਫਲਤਾ, ਜੋ ਮੋਟਰ ਅਤੇ ਤਿਆਰ ਮੈਗਨੇਟ ਤੋਂ ਲੈ ਕੇ ਦੁਰਲਭ ਪ੍ਰਿਥਵੀ ਔਕਸਾਈਡ ਤੱਕ ਦੀ ਪੂਰੀ ਚੇਨ ਤੱਕ ਫੈਲੀ ਹੋਈ ਹੈ, ਦਾ ਸਮਾਰਟਫੋਨ, ਵਿੰਡ ਟਰਬਾਈਨਸ, ਮੈਡੀਕਲ ਇਮੇਜਿੰਗ ਡਿਵਾਈਸ ਅਤੇ ਇਲਕੈਟ੍ਰੌਨਿਕ ਸਹਿਤ ਕਈ ਉੱਚ ਤਕਨੀਕੀ ਉਦਯੋਗਾਂ ‘ਤੇ ਮਹੱਤਵਪੂਰਨ ਪ੍ਰਭਾਵ ਪੈਣ ਦੀ ਉਮੀਦ ਹੈ। ਇਸ ਪ੍ਰੋਜੈਕਟ ਦੇ ਲਈ, ਅਨੁਕੂਲ ਸੰਚਾਲਨ ਪ੍ਰਭਾਵਸ਼ੀਲਤਾ ਅਤੇ ਕੁਸ਼ਲਤਾ ਪ੍ਰਦਾਨ ਕਰਨ ਦੇ ਲਈ ਉਪਕਰਣ ਦੇ ਪੰਜ ਵਿਸ਼ਿਸ਼ਟ ਪੀਸਿਜ਼ ਦਾ ਸਾਵਧਾਨੀਪੂਰਵਕ ਨਿਰਮਾਣ ਕੀਤਾ ਗਿਆ ਹੈ।

ਸਥਾਨਕ ਪਲਾਂਟ ਅਤੇ ਮਸ਼ੀਨਰੀ ਡਿਜ਼ਾਈਨ ਦੇ ਕਾਰਨ, ਪ੍ਰੋਜੈਕਟ ਨੂੰ ਬਹੁਤ ਘੱਟ ਪੂੰਜੀ ਨਿਵੇਸ਼ ਨਾਲ ਲਾਭ ਹੁੰਦਾ ਹੈ। ਕਿਉਂਕਿ ਇੰਡੀਆ ਰੇਅਰ ਅਰਥ ਇੰਜੀਨੀਅਰਸ ਲਿਮਿਟੇਡ (ਆਰਈਐੱਲ) ਕੱਚੇ ਮਾਲ ਦੀ ਸਪਲਾਈ ਕਰੇਗਾ, ਇਸ ਲਈ ਪਰਿਚਾਲਨ ਖਰਚ ਦੇ ਮਾਮਲੇ ਵਿੱਚ ਪ੍ਰੋਜੈਕਟ ਵਿੱਤੀ ਤੌਰ ‘ਤੇ ਅਧਿਕ ਸੰਭਵ ਹੋਵੇਗਾ। ਭਵਿੱਖ ਵਿੱਚ, ਮਿਡਵੈਸਟ ਐਡਵਾਂਸਡ ਮੈਟੀਰੀਅਲਸ ਪ੍ਰਾਈਵੇਟ ਲਿਮਿਟੇਡ 2030 ਤੱਕ 5,000 ਟਨ ਪ੍ਰਤੀ ਵਰ੍ਹੇ ਦੇ ਉਤਪਾਦਨ ਲਕਸ਼ ਤੱਕ ਪਹੁੰਚਾਉਣਾ ਚਾਹੁੰਦਾ ਹੈ। ਇਹ ਇੱਕ ਕੈਲਕੁਲੇਟਿਵ ਸਟੈੱਪ ਹੈ, ਜੋ ਪ੍ਰੋਜੈਕਟ ਦੇ ਦੀਰਘਕਾਲੀ ਮੁਨਾਫਾ ਅਤੇ ਮੁੱਲ ਪ੍ਰਸਤਾਵ ਵਿੱਚ ਸੁਧਾਰ ਕਰੇਗਾ। ਐੱਨਐੱਫਟੀਡੀਸੀ ਇੱਕ ਗਿਆਨ ਅਤੇ ਤਕਨੀਕੀ ਭਾਗੀਦਾਰ ਦੇ ਰੂਪ ਵਿੱਚ ਰੇਅਰ ਅਰਥਸ ਅਤੇ ਹੋਰ ਮਹੱਤਵਪੂਰਨ ਮੈਟੀਰੀਅਲਸ ਵਿੱਚ ਮਿਡਵੈਸਟ ਐਡਵਾਂਸਡ ਮੈਟੀਰੀਅਲਸ ਪ੍ਰਾਈਵੇਡ ਲਿਮਿਟੇਡ ਦੇ ਪ੍ਰਯਾਸਾਂ ਦਾ ਸਮਰਥਨ ਕਰੇਗਾ।

ਟੀਡੀਬੀ ਦੇ ਸਕੱਤਰ, ਸ਼੍ਰੀ ਰਾਜੇਸ਼ ਕੁਮਾਰ ਪਾਠਕ ਨੇ ਇਸ ਪ੍ਰੋਜੈਕਟ ਦੇ ਮਹੱਤਵ ‘ਤੇ ਚਾਨਣਾ ਪਾਇਆ। ਇਹ ਪਹਿਲ ਘਰੇਲੂ ਪੱਧਰ ‘ਤੇ ਉੱਚ ਪ੍ਰਦਰਸ਼ਨ ਵਾਲੇ ਮੈਗਨੇਟ ਦੇ ਨਿਰਮਾਣ, ਰਾਸ਼ਟਰੀ ਜ਼ਰੂਰਤਾਂ ਨੂੰ ਸੰਬੋਧਨ ਕਰਨ ਅਤੇ ਈ-ਮੋਬੀਲਿਟੀ ਅਤੇ ਸਵੱਛ ਊਰਜਾ ਦੇ ਲਈ ਮਹੱਤਵਪੂਰਨ ਮੈਟੀਰੀਅਲਸ ਵਿੱਚ ਟਿਕਾਊ ਟੈਕਨੋਲੋਜੀਆਂ ਦੀ ਦਿਸ਼ਾ ਵਿੱਚ ਆਲਮੀ ਪਰਿਵਰਤਨ ਵਿੱਚ ਯੋਗਦਾਨ ਦੇਣ ਦੀ ਭਾਰਤ ਦੀ ਪ੍ਰਗਤੀ ਦਾ ਪ੍ਰਤੀਕ ਹੈ।

************

ਪੀਕੇ/ਪੀਐੱਸਐੱਮ



(Release ID: 2022598) Visitor Counter : 23