ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੇਂਦਰੀ ਸਿਹਤ ਸਕੱਤਰ ਨੇ ਜਿਨੇਵਾ (Geneva) ਵਿੱਚ ਵਰਲਡ ਹੈਲਥ ਅਸੈਂਬਲੀ ਦੇ ਦੌਰਾਨ ਗੂਗਲ ਦੇ ਚੀਫ ਹੈਲਥ ਅਧਿਕਾਰੀ ਨਾਲ ਮੁਲਾਕਾਤ ਕੀਤੀ


ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਖੇਤਰਾਂ ਵਿੱਚ ਵਧੇਰੇ ਸਹਿਯੋਗ ਦੀ ਜ਼ਰੂਰਤ ਅਤੇ ਡਿਜੀਟਲ ਹੈਲਥ ਟੂਲਸ ਦੇ ਬਾਰੇ ਜਾਗਰੂਕਤਾ ਫੈਲਾਉਣ ‘ਤੇ ਜ਼ੋਰ ਦਿੱਤਾ ਗਿਆ

Posted On: 28 MAY 2024 8:09PM by PIB Chandigarh

 ਕੇਂਦਰੀ ਸਿਹਤ ਸਕੱਤਰ ਸ਼੍ਰੀ ਅਪੂਰਵ ਚੰਦ੍ਰਾ ਦੀ ਅਗਵਾਈ ਵਿੱਚ ਭਾਰਤੀ ਵਫ਼ਦ ਨੇ ਜਿਨੇਵਾ ਵਿੱਚ ਵਿਸ਼ਵ ਸਿਹਤ ਸੰਗਠਨ (ਵਰਲਡ ਹੈਲਥ ਆਰਗੇਨਾਈਜ਼ੇਸ਼ਨ-WHO) ਦੀ 77ਵੀਂ ਵਰਲਡ ਹੈਲਥ ਅਸੈਂਬਲੀ ਦੇ ਮੌਕੇ 'ਤੇ ਆਯੋਜਿਤ ਇੱਕ ਸਮਾਗਮ ਵਿੱਚ ਗੂਗਲ ਦੇ ਮੁੱਖ ਸਿਹਤ ਅਧਿਕਾਰੀ ਡਾ. ਕੈਰੇਨ ਡਿਸਾਲਵੋ (Dr Karen DeSalvo) ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ ਦਾ ਉਦੇਸ਼ ਡਿਜੀਟਲ ਹੈਲਥ ਟੂਲਸ ਨੂੰ ਲੋਕਾਂ ਤੱਕ ਪਹੁੰਚਯੋਗ ਬਣਾਉਣ ਲਈ ਗੂਗਲ ਰਿਸਰਚ ਅਤੇ ਕੇਂਦਰੀ ਸਿਹਤ ਮੰਤਰਾਲੇ ਦੇ ਦਰਮਿਆਨ ਚੱਲ ਰਹੀ ਸਾਂਝੇਦਾਰੀ 'ਤੇ ਚਰਚਾ ਕਰਨਾ ਸੀ।

ਸ਼ੁਰੂਆਤ ਵਿੱਚ, ਕੇਂਦਰੀ ਸਿਹਤ ਸਕੱਤਰ ਨੇ ਦੋਵਾਂ ਸੰਸਥਾਵਾਂ ਦੇ ਦਰਮਿਆਨ ਚੱਲ ਰਹੇ ਸਹਿਯੋਗ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਆਟੋਮੇਟਿਡ ਰੈਟਿਨਲ ਡਿਜ਼ੀਜ਼ ਅਸੈਸਮੈਂਟ (ਏਆਰਡੀਏ) ਜਿਹੇ ਖੇਤਰਾਂ ਵਿੱਚ ਸੰਭਾਵਿਤ ਸਹਿਯੋਗ ਦੀ ਖੋਜ ਕਰਨ ਦੀ ਜ਼ਰੂਰਤ ਅਤੇ ਵਧੇਰੇ ਡਿਜੀਟਲ ਹੈਲਥ ਟੂਲਸ ਬਣਾਉਣ ਅਤੇ ਉਨ੍ਹਾਂ ਨੂੰ ਏਬੀਡੀਐੱਮ ਦੇ ਸਮਰੱਥ ਬਣਾਉਣ ਅਤੇ ਵਿਦਿਆਰਥੀ ਭਾਈਚਾਰੇ ਦੇ ਨਾਲ-ਨਾਲ ਸਟਾਰਟਅੱਪ ਕਮਿਊਨਿਟੀ ਦੇ ਦਰਮਿਆਨ ਏਬੀਡੀਐੱਮ ਬਾਰੇ ਜਾਗਰੂਕਤਾ ਫੈਲਾ ਕੇ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ (ABDM) ਦੇ ਲਈ ਗੂਗਲ ਦੇ ਸਹਿਯੋਗ ਦੀ ਮੰਗ ਕੀਤੀ।

ਗੂਗਲ ਟੀਮ ਨੇ ਭਾਰਤ ਦੀ ਨੈਸ਼ਨਲ ਹੈਲਥ ਅਥਾਰਿਟੀ (NHA) ਨਾਲ ਗੂਗਲ ਰਿਸਰਚ ਦੇ ਮੌਜੂਦਾ ਸਬੰਧਾਂ ਬਾਰੇ ਜਾਣਕਾਰੀ ਦਿੱਤੀ। ਗੂਗਲ ਰਿਸਰਚ 2022 ਤੋਂ ਐੱਨਐੱਚਏ (NHA) ਨਾਲ ਜੁੜਿਆ ਹੋਇਆ ਹੈ, ਜਦੋਂ ਭਾਰਤ ਵਾਸਤੇ ਡਿਜੀਟਲ ਹੈਲਥ ਈਕੋਸਿਸਟਮ ਬਣਾਉਣ ਦੇ ਉਦੇਸ਼ ਨਾਲ ਦਿਲਚਸਪੀ ਦੇ ਪ੍ਰਗਵਾਵੇ ਲਈ (EoI) ਲਈ ਓਪਨ ਕਾਲ ਦੇ ਤਹਿਤ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ (ABDM) ਦੀ ਵੈੱਬਸਾਈਟ 'ਤੇ ਡਾਇਬੀਟਿਕ ਰੈਟੀਨੋਪੈਥੀ ਸਕ੍ਰੀਨਿੰਗ (ARDA) ਨੂੰ ਧਿਆਨ ਵਿੱਚ ਰੱਖਦੇ ਹੋਏ ਗੂਗਲ ਦੇ ਆਰਟੀਫਿਸ਼ੀਅਲ ਇੰਟੈਲੀਜੈਂਸ ਮਾਡਲ ਨੂੰ ਸੂਚੀਬੱਧ ਕੀਤਾ ਗਿਆ ਸੀ। ਇਸ ਤੋਂ ਇਲਾਵਾ, ਗੂਗਲ ਰਿਸਰਚ ਅਤੇ ਐੱਨਐੱਚਏ ਦੋਵੇਂ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ (ABDM) ਸੈਂਡਬੌਕਸ ਏਕੀਕਰਣ ਦੀ ਪ੍ਰਕਿਰਿਆ (sandbox integration process) ਨੂੰ ਸਰਲ ਬਣਾਉਣ ਲਈ ਇੱਕ ਓਪਨ-ਸੋਰਸ ABDM ਰੈਪਰ ਦੇ ਵਿਕਾਸ 'ਤੇ ਵੀ ਇਕੱਠੇ ਕੰਮ ਕਰ ਰਹੇ ਹਨ।

ਇਸ ਮੌਕੇ ਕੇਂਦਰੀ ਸਿਹਤ ਮੰਤਰਾਲੇ ਦੀ ਐਡੀਸ਼ਨਲ ਸਕੱਤਰ ਸ਼੍ਰੀਮਤੀ ਹੇਕਾਲੀ ਝਿਮੋਮੀ (Ms. Hekali Zhimomi), ਕੇਂਦਰੀ ਸਿਹਤ ਮੰਤਰਾਲੇ ਦੀ ਐਡੀਸ਼ਨਲ ਸਕੱਤਰ ਅਤੇ ਮੈਨੇਜਿੰਗ ਡਾਇਰੈਕਟਰ (NHM) ਸ਼੍ਰੀਮਤੀ ਅਰਾਧਨਾ ਪਟਨਾਇਕ, ਨੈਸ਼ਨਲ ਹੈਲਥ ਅਥਾਰਿਟੀ ਦੇ ਐਡੀਸ਼ਨਲ ਮੁੱਖ ਕਾਰਜਕਾਰੀ ਅਧਿਕਾਰੀ (CEO) ਡਾ: ਬਸੰਤ ਗਰਗ ਵੀ ਮੌਜੂਦ ਸਨ।

 

****

ਐੱਮਵੀ


(Release ID: 2022088) Visitor Counter : 49