ਹੁਨਰ ਵਿਕਾਸ ਤੇ ਉੱਦਮ ਮੰਤਰਾਲਾ

ਰਾਸ਼ਟਰੀ ਕੌਸ਼ਲ ਵਿਕਾਸ ਨਿਗਮ ਅਤੇ ਅੰਤਰਰਾਸ਼ਟਰੀ ਸੰਗਠਨ ਨੇ ਕੌਸ਼ਲ ਵਿਕਾਸ ਅਤੇ ਜੀਵਨ ਭਰ ਸਿੱਖਣ (ਲਾਈਫਲੋਂਗ ਲਰਨਿੰਗ) ਨੂੰ ਪ੍ਰੋਤਸਾਹਨ ਦੇਣ ਲਈ ਰਣਨੀਤਕ ਸਾਂਝੇਦਾਰੀ ਕੀਤੀ

Posted On: 28 MAY 2024 8:07PM by PIB Chandigarh

ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ (MSDE) ਅਤੇ ਅੰਤਰਰਾਸ਼ਟਰੀ ਕਿਰਤ ਸੰਗਠਨ (International Labour Organization-ILO) ਦੀ ਸਰਪ੍ਰਸਤੀ ਵਿੱਚ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ (NSDC) ਨੇ ਕੌਸ਼ਲ ਮਿਸ਼ਨ ਨੂੰ ਅੱਗੇ ਵਧਾਉਂਦੇ ਹੋਏ, ਅੱਜ ਭਾਰਤ ਅਤੇ ਵਿਸ਼ਵ ਪੱਧਰ 'ਤੇ ਕੌਸ਼ਲ ਵਿਕਾਸ ਅਤੇ ਆਜੀਵਨ ਸਿੱਖਣ ਨੂੰ ਅੱਗੇ ਵਧਾਉਣ ਲਈ ਇੱਕ ਰਣਨੀਤਕ ਸਾਂਝੇਦਾਰੀ ਦਾ ਐਲਾਨ ਕੀਤਾ। ਇਸ ਸਹਿਯੋਗ ਦਾ ਉਦੇਸ਼ ਦੁਨੀਆ ਭਰ ਵਿੱਚ ਲੋਕਾਂ ਨੂੰ ਜ਼ਰੂਰੀ ਕੌਸ਼ਲ ਅਤੇ ਯੋਗਤਾਵਾਂ ਨਾਲ ਲੈਸ ਕਰਕੇ ਉਨ੍ਹਾਂ ਨੂੰ ਸਸ਼ਕਤ ਬਣਾਉਣਾ ਹੈ, ਜਿਸ ਨਾਲ ਰੋਜ਼ਗਾਰ ਸਮਰੱਥਾ ਅਤੇ ਟਿਕਾਊ ਆਰਥਿਕ ਵਿਕਾਸ ਵਿੱਚ ਵਾਧਾ ਹੋ ਸਕੇ। ਇਸ ਪ੍ਰੋਗਰਾਮ ਵਿੱਚ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ (MSDE) ਦੇ ਸਕੱਤਰ ਸ਼੍ਰੀ ਅਤੁਲ ਕੁਮਾਰ ਤਿਵਾਰੀ ਅਤੇ ਮੰਤਰਾਲੇ ਦੇ ਹੋਰ ਅਧਿਕਾਰੀ ਮੌਜੂਦ ਸਨ। 

ਇਸ ਸਹਿਮਤੀ ਪੱਤਰ (MoU) 'ਤੇ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ (NSDC) ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਐੱਨਐੱਸਡੀਸੀ ਇੰਟਰਨੈਸ਼ਨਲ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਵੇਦ ਮਣੀ ਤਿਵਾਰੀ ਅਤੇ ਅੰਤਰਰਾਸ਼ਟਰੀ ਕਿਰਤ ਸੰਗਠਨ (ILO)  ਵਿੱਚ ਰੋਜ਼ਗਾਰ ਨੀਤੀ, ਰੋਜ਼ਗਾਰ ਸਿਰਜਣਾ ਅਤੇ ਆਜੀਵਿਕਾ ਵਿਭਾਗ (Job Creation and Livelihoods Department) ਦੇ ਡਾਇਰੈਕਟਰ ਸ਼੍ਰੀ ਸੰਘੇਓਨ ਲੀ (Mr. Sangheon Lee) ਨੇ ਹਸਤਾਖਰ ਕੀਤੇ। ਗਿਆ। ਸਮਝੌਤੇ ਵਿੱਚ ਦੋਵਾਂ ਸੰਗਠਨਾਂ ਦੀਆਂ ਆਪਣੀਆਂ ਸ਼ਕਤੀਆਂ ਅਤੇ ਵਿਸ਼ੇਸ਼ਤਾਵਾਂ ਦਾ ਲਾਭ ਉਠਾਉਣ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਗਈ ਹੈ। ਇਹ ਸਾਂਝੇਦਾਰੀ ਪ੍ਰਭਾਵਸ਼ਾਲੀ ਨੀਤੀਆਂ, ਸ਼ਾਸਨ ਅਤੇ ਵਿੱਤੀ ਸਰੰਚਨਾਵਾਂ ਨੂੰ ਵਿਕਸਿਤ ਕਰਨ ਲਈ ਸਮਰਪਿਤ ਹੈ ਜੋ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਕੌਸ਼ਲ ਵਿਕਾਸ ਨੂੰ ਉਤਸ਼ਾਹਿਤ ਕਰੇਗੀ। ਸਾਂਝੇਦਾਰੀ ਦਾ ਇੱਕ ਮੁੱਖ ਪਹਿਲੂ ਸਕਿੱਲ ਇੰਡੀਆ ਡਿਜੀਟਲ ਹੱਬ (SIDH) ਨੂੰ ਲਾਗੂ ਕਰਨਾ ਹੈ। ਇਹ ਡਿਜੀਟਲ ਪਰਿਵਰਤਨ ਕੌਸ਼ਲ ਵਿਕਾਸ ਪਹਿਲਾਂ ਨੂੰ ਸੁਚਾਰੂ ਬਣਾਏਗਾ ਅਤੇ ਉਨ੍ਹਾਂ ਦੀ ਕੁਸ਼ਲਤਾ, ਪਹੁੰਚ ਅਤੇ ਆਲਮੀ ਪ੍ਰਭਾਵ ਵਿੱਚ ਵਾਧਾ ਕਰੇਗਾ।

 

ਸਾਂਝੇਦਾਰੀ ਦੀ ਸ਼ਲਾਘਾ ਕਰਦੇ ਹੋਏ,  ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ (MSDE) ਦੇ ਸਕੱਤਰ  ਸ਼੍ਰੀ ਅਤੁਲ ਕੁਮਾਰ ਤਿਵਾਰੀ, ਨੇ ਕਿਹਾ ਕਿ ਸਾਂਝੇਦਾਰੀ ਦਾ ਇੱਕ ਮੁੱਖ ਪਹਿਲੂ ਸਕਿੱਲ ਇੰਡੀਆ ਡਿਜੀਟਲ ਹੱਬ (SIDH) ਨੂੰ ਅਪਣਾਉਣਾ ਹੈ ਅਤੇ  ਅੰਤਰਰਾਸ਼ਟਰੀ ਕਿਰਤ ਸੰਗਠਨ (ILO) ਦੇ ਮੈਂਬਰ ਦੇਸ਼ਾਂ ਵਿੱਚ ਸਰਕਾਰਾਂ, ਵਰਕਰਸ ਅਤੇ ਰੋਜ਼ਗਾਰਦਾਤਾ ਸੰਗਠਨ ਸ਼ਾਮਲ ਹੋਣਗੇ ਅਤੇ ਲਾਗਤ ਪ੍ਰਭਾਵੀ ਮਾਡਲ ਦੇ ਅਧਾਰ ‘ਤੇ ਸਿਸਟਮਾਂ, ਪ੍ਰਕਿਰਿਆਵਾਂ, ਸਕਿੱਲ ਡਿਲੀਵਰੀ ਅਤੇ ਨੌਕਰੀਆਂ ਦੇ ਮਿਲਾਣ ਨੂੰ ਡਿਜੀਟਲ ਬਣਾਉਣ ਲਈ SIDH ਦੀ ਵਰਤੋਂ ਕਰਨ ਵਿੱਚ ਸਮਰੱਥ ਹੋਣਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਡਿਜੀਟਲ ਪਰਿਵਰਤਨ ਕੌਸ਼ਲ ਵਿਕਾਸ ਪਹਿਲਾਂ ਦੀ ਕੁਸ਼ਲਤਾ ਨੂੰ ਵਧਾਏਗਾ, ਜਿਸ ਨਾਲ ਉਹ ਵਿਸ਼ਵ ਪੱਧਰ 'ਤੇ ਵਧੇਰੇ ਅਸਾਨ ਅਤੇ ਪ੍ਰਭਾਵਸ਼ਾਲੀ ਬਣਨਗੇ। ਉਨ੍ਹਾਂ ਨੇ ਅਜਿਹੀਆਂ  ਨੀਤੀਆਂ ਅਤੇ ਮੰਚ ਬਣਾਉਣ ਲਈ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ (MSDE) ਦੀ ਵਚਨਬੱਧਤਾ 'ਤੇ ਜ਼ੋਰ ਦਿੱਤਾ ਜੋ ਕਿ ਰਾਸ਼ਟਰੀ ਅਤੇ ਵਿਸ਼ਵ ਪੱਧਰ 'ਤੇ ਸਫ਼ਲ ਹੋਣ ਲਈ ਪ੍ਰਤਿਭਾਵਾਂ ਲਈ ਜੀਵਨ ਭਰ ਸਿੱਖਣ ਅਤੇ ਨਿਰੰਤਰ ਕੌਸ਼ਲ ਵਿਕਾਸ ਦਾ ਸਮਰਥਨ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਸਕਿੱਲ ਇੰਡੀਆ ਡਿਜੀਟਲ ਹੱਬ (SIDH) ਇਸ ਵਚਨਬੱਧਤਾ ਦੀ ਉਦਾਹਰਣ ਹੈ ਅਤੇ ਇਹ ਸਾਂਝੇਦਾਰੀ ਸਰਹੱਦਾਂ ਦੇ ਪਾਰ ਕੌਸ਼ਲ ਵਿਕਾਸ ਰਾਹੀਂ ਵਿਅਕਤੀਆਂ ਨੂੰ ਸਸ਼ਕਤ ਬਣਾਉਣ ਦੇ ਸਾਂਝੇ ਮਿਸ਼ਨ ਨੂੰ ਦਰਸਾਉਂਦੀ ਹੈ।

 

ਸ਼੍ਰੀ ਤਿਵਾਰੀ ਨੇ ਇਹ ਵੀ ਕਿਹਾ ਕਿ ਅੰਤਰਰਾਸ਼ਟਰੀ ਕਿਰਤ ਸੰਗਠਨਾਂ (ILO's) ਦਾ ਉਦੇਸ਼ ਮੁਹਾਰਤ ਨੂੰ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ (MSDE’s) ਦੀ ਸਕਿੱਲਿੰਗ, ਰੀ-ਸਕਿੱਲਿੰਗ ਅਤੇ ਅੱਪ-ਸਕਿਲਿੰਗ ਦੀ ਵਚਨਬੱਧਤਾ ਦੇ ਨਾਲ ਜੋੜ ਕੇ, ਵਿਅਕਤੀਆਂ ਨੂੰ ਰੁਕਾਵਟਾਂ ਨਾਲ ਨਜਿੱਠਣ ਅਤੇ ਇੱਕ ਸਥਾਈ ਭਵਿੱਖ ਬਣਾਉਣ ਲਈ ਸਸ਼ਕਤ ਬਣਾਉਣਾ ਹੈ।  ਉਨ੍ਹਾਂ ਨੇ ਇਹ ਵੀ ਕਿਹਾ ਕਿ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲਾ (MSDE) ਕੌਸ਼ਲ ਨੂੰ ਵਧਾਏਗਾ ਅਤੇ ਰੋਜ਼ਗਾਰ ਸਮਰੱਥਾ ਨੂੰ ਉਤਸਾਹਿਤ ਕਰੇਗਾ, ਜਿਸ ਨਾਲ ਉੱਭਰ ਰਹੇ ਰੋਜ਼ਗਾਰ ਬਜ਼ਾਰ ਵਿੱਚ ਇੱਕ ਪ੍ਰਭਾਵਸ਼ਾਲੀ ਬਦਲਾਅ ਆਵੇਗਾ।

 

ਸਾਂਝੇਦਾਰੀ ਦਾ ਉਦੇਸ਼ ਸੈਕਟਰ ਸਕਿੱਲ ਕੌਂਸਲਾਂ (SSCs), ਨੂੰ ਵਧਾਉਣ, ਮਾਈਕ੍ਰੋ-ਕ੍ਰੈਡੈਂਸ਼ੀਅਲ ਵਿਕਸਿਤ ਕਰਨ ਅਤੇ ਗਲੋਬਲ ਨਾਲੇਜ਼ –ਸ਼ੇਅਰਿੰਗ ਪਲੈਟਫਾਰਮ (global knowledge-sharing platform) ਦੇ ਜ਼ਰੀਏ ਪ੍ਰਾਇਰ ਲਰਨਿੰਗ ਦੀ ਮਾਨਤਾ (RPL)  ਨੂੰ ਹੁਲਾਰਾ ਦੇਣ ਲਈ ਜਨਤਕ-ਨਿਜੀ ਸਾਂਝੇਦਾਰੀ ਅਤੇ ਗਿਆਨ ਦੇ ਅਦਾਨ-ਪ੍ਰਦਾਨ ਦੀ ਸੁਵਿਧਾ ਪ੍ਰਦਾਨ ਕਰਨਾ ਹੈ। ਕੌਸ਼ਲ ਅਤੇ ਯੋਗਤਾਵਾਂ ਦੀ ਤੁਲਨਾਤਮਕਤਾ ਨੂੰ ਮਜ਼ਬੂਤ ​​ਕਰਕੇ, ਸੰਭਾਵੀ ਮੰਜ਼ਿਲ ਵਾਲੇ ਦੇਸ਼ਾਂ (potential destination countries) ਵਿੱਚ ਜ਼ਰੂਰੀ ਲੋਕਾਂ ਨਾਲ ਭਾਰਤੀ ਕਾਮਿਆਂ ਦੇ ਕੌਸ਼ਲ ਅਤੇ ਯੋਗਤਾਵਾਂ ਦਾ ਮੁਲਾਂਕਣ ਕਰਨ ਅਤੇ ਤੁਲਨਾ ਕਰਨ ਲਈ ਡਿਜੀਟਲ ਟੂਲਸ ਨੂੰ ਵਿਕਸਿਤ ਕਰਕੇ ਉਨ੍ਹਾਂ ਨੂੰ ਕੰਮ ਵਿੱਚ ਲਗਾਇਆ ਜਾਵੇਗਾ, ਜਿਸ ਨਾਲ ਭਾਰਤੀ ਕਾਮਿਆਂ ਲਈ ਗਤੀਸ਼ੀਲਤਾ ਅਤੇ ਆਲਮੀ ਰੋਜ਼ਗਾਰ ਦੀਆਂ ਸੰਭਾਵਨਾਵਾਂ ਵਿੱਚ ਸੁਧਾਰ ਹੋਵੇਗਾ। ਸਾਂਝੇਦਾਰੀ ਬਾਰੇ ਚਰਚਾ ਕਰਦੇ ਹੋਏ, ਸ਼੍ਰੀ ਵੇਦ ਮਣੀ ਤਿਵਾਰੀ ਨੇ ਕਿਹਾ ਕਿ ਅੰਤਰਰਾਸ਼ਟਰੀ ਕਿਰਤ ਸੰਗਠਨ (ILO) ਅਤੇ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਦਰਮਿਆਨ ਸਹਿਮਤੀ ਪੱਤਰ  (MoU) ਭਾਰਤ ਵਿੱਚ ਕੌਸ਼ਲ ਸਬੰਧੀ ਈਕੋਸਿਸਟਮ ਲਈ ਇੱਕ ਮਹੱਤਵਪੂਰਨ ਉਪਲਬਧੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਾਂਝੇਦਾਰੀ ਆਲਮੀ ਮੌਕਿਆਂ ਲਈ ਭਾਰਤੀ ਨੌਜਵਾਨਾਂ ਦਾ ਇੱਕ ਸਮੂਹ ਬਣਾਉਣ ਵਿੱਚ ਮਦਦ ਕਰੇਗੀ, ਕਿਉਂਕਿ ਸਾਂਝੇਦਾਰੀ ਦਾ ਉਦੇਸ਼ ਭਾਰਤੀ ਯੋਗਤਾਵਾਂ ਨੂੰ ਗਲੋਬਲ ਸਕਿੱਲ ਸਟੈਂਡਰਡਸ ਦੇ ਨਾਲ ਤਾਲਮੇਲ ਬਿਠਾਉਂਦੇ ਹੋਏ ਉਨ੍ਹਾਂ ਜੋੜ ਕੇ ਮਿਆਰੀਕਰਣ ਕਰਨਾ ਹੈ।

ਸ਼੍ਰੀ ਤਿਵਾਰੀ ਨੇ ਇਹ ਵੀ ਕਿਹਾ ਕਿ ਭਾਰਤ ਜੀਸੀਸੀ ਲਈ ਇੱਕ ਤਰਜੀਹੀ ਮੰਜ਼ਿਲ ਬਣ ਰਿਹਾ ਹੈ, ਜਿਸ ਨਾਲ ਭਾਰਤੀ ਨੌਜਵਾਨਾਂ ਲਈ ਪੂਰੀ ਦੁਨੀਆ ਲਈ ਦੂਰ-ਦੁਰਾਡੇ ਤੋਂ ਵੰਡੇ ਜਾਣ ਵਾਲੇ ਗਿਆਨ ਕਾਰਜਾਂ ਵਿੱਚ ਹਿੱਸਾ ਲੈਣ ਦੇ ਮੌਕੇ ਖੁੱਲ੍ਹ ਰਹੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੁਸ਼ਲ ਪ੍ਰਵਾਸ 'ਤੇ ਸਰਕਾਰ ਦੁਆਰਾ ਜ਼ੋਰ ਦਿੱਤੇ ਜਾਣ ਨਾਲ ਉਨ੍ਹਾਂ ਲੋਕਾਂ ਲਈ ਅਵਸਰ ਤਿਆਰ ਹੁੰਦਾ ਹੈ, ਜੋ ਅੰਤਰਰਾਸ਼ਟਰੀ ਕਾਰਜਬਲ ਵਿੱਚ ਸ਼ਾਮਲ ਹੋਣ ਲਈ ਪ੍ਰਵਾਸ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਸਾਊਥ ਏਸ਼ੀਅਨ ਕਵਾਲੀਫਿਕੇਸ਼ਨ ਫ੍ਰੇਮਵਰਕ ਜਿਹੀ ਖੇਤਰੀ ਯੋਗਤਾ ਸਬੰਧੀ ਸੰਰਚਨਾ ਨੂੰ ਵਿਕਸਿਤ ਕਰਨ ਲਈ ਅੰਤਰਰਾਸ਼ਟਰੀ ਕਿਰਤ ਸੰਗਠਨ (ILO)  ਨਾਲ ਕੰਮ ਕਰਨ ਲਈ ਵੀ ਉਤਸ਼ਾਹ ਵਿਅਕਤ ਕੀਤਾ, ਜਿਸ ਨਾਲ ਗੁਆਂਢੀ ਦੇਸ਼ਾਂ ਦੇ ਨੌਜਵਾਨਾਂ ਨੂੰ ਵੀ ਮਦਦ ਮਿਲੇਗੀ।   ਉਨ੍ਹਾਂ ਨੇ ਕਿਹਾ ਕਿ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ ਦੀ ਸਾਂਝੇਦਾਰੀ ਨਾਲ ਅੰਤਰਰਾਸ਼ਟਰੀ ਕਿਰਤ ਸੰਗਠਨ (ILO) ਦੇ ਮੈਂਬਰ ਦੇਸ਼ਾਂ ਨੂੰ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ ਡਿਜੀਟਲ ਦੀਆਂ ਸੇਵਾਵਾਂ ਪ੍ਰਦਾਨ ਕਰਨ ਵਿੱਚ ਵੀ ਸਹਾਇਤਾ ਮਿਲੇਗੀ। 

ਰਣਨੀਤਕ ਸਾਂਝੇਦਾਰੀ ਬਾਰੇ ਬੋਲਦੇ ਹੋਏ, ਸ਼੍ਰੀ ਸੰਘੇਓਨ ਲੀ (Mr. Sangheon Lee) ਨੇ ਕਿਹਾ ਕਿ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ ਤਕਨੀਕੀ ਸਮਰੱਥਾ ਅਤੇ ਅੰਤਰਰਾਸ਼ਟਰੀ ਕਿਰਤ ਸੰਗਠਨ (ILO) ਸਟੈਂਡਰਡ-ਸੈਟਿੰਗ ਫੰਕਸ਼ਨਜ਼, ਤਿੰਨ ਪੱਖੀ ਅਤੇ ਆਲਮੀ ਪਹੁੰਚ ਦੇ ਸੰਯੋਜਨ ਨਾਲ ਆਲਮੀ ਪੱਧਰ ‘ਤੇ ਸਿਖਲਾਈ ਪਹੁੰਚ ਅਤੇ ਗੁਣਵੱਤਾ ਵਿੱਚ ਜ਼ਿਕਰਯੋਗ ਸੁਧਾਰ ਦੀ ਸੰਭਾਵਨਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ ਨਾਲ ਸਾਂਝੇਦਾਰੀ ਇੱਕ ਤਾਲਮੇਲ ਅਧਾਰਿਤ ਪ੍ਰਭਾਵ ਪੈਦਾ ਕਰੇਗੀ, ਜੋ ਨਾ ਸਿਰਫ ਭਾਰਤ ਵਿੱਚ ਬਲਕਿ ਆਲਮੀ ਪੱਧਰ ‘ਤੇ ਹੋਰ ਵੀ ਵਧੇਰੇ ਸਮਾਜਿਕ ਨਿਆਂ ਲਈ ਕੌਸ਼ਲ ਵਿਕਾਸ ਦੇ ਪਰਿਵਰਤਨ ਦੀ ਅਗਵਾਈ ਕਰਨ ਦੀ ਸਮੂਹਿਕ ਸਮਰੱਥਾ ਨੂੰ ਵਧਾਏਗੀ। ਕੁਆਲਟੀ ਅਪ੍ਰੈਂਟਿਸਸ਼ਿਪ ਨੂੰ ਹੁਲਾਰਾ ਦੇਣਾ, ਰੋਜ਼ਗਾਰ ਅਤੇ ਉਤਪਾਦਕਤਾ ਲਈ ਕਾਰਜ-ਅਧਾਰਿਤ ਸਿਖਲਾਈ ਅਤੇ ਟਿਕਾਊ ਉੱਦਮਾਂ ਦਾ ਵਿਕਾਸ ਇਸ ਸਹਿਯੋਗ ਦਾ ਅਧਾਰ ਹੋਵੇਗਾ। ਡੇਟਾ-ਸੰਚਾਲਿਤ ਦ੍ਰਿਸ਼ਟੀਕੋਣ 'ਤੇ ਸਹਿਯੋਗ ਕਰਦੇ ਹੋਏ, ਅੰਤਰਰਾਸ਼ਟਰੀ ਕਿਰਤ ਸੰਗਠਨ (ILO) ਅਤੇ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ (NSDC) ਦਾ ਉਦੇਸ਼ ਵੱਖ-ਵੱਖ ਉਦਯੋਗਾਂ ਦੀਆਂ ਉੱਭਰਦੀਆਂ ਹੋਈਆਂ ਮੰਗਾਂ ਦੇ ਨਾਲ ਕੌਸ਼ਲ ਵਿਕਾਸ ਪਹਿਲਾਂ ਨੂੰ ਤਾਲਮੇਲ ਪ੍ਰਦਾਨ ਕਰਨਾ ਹੈ। 

 

ਨੀਤੀਗਤ ਵਿਕਾਸ ਅਤੇ ਡੇਟਾ ਵਿਸ਼ਲੇਸ਼ਣ ਤੋਂ ਇਲਾਵਾ, ਸਾਂਝੇਦਾਰੀ ਇਨੋਵੇਟਿਵ ਲਰਨਿੰਗ ਪ੍ਰੋਗਰਾਮ ਦੇ ਵਿਕਾਸ ਅਤੇ ਸਮਰਥਨ ਨੂੰ ਤਰਜੀਹ ਦੇਵੇਗੀ। ਇਨ੍ਹਾਂ ਪ੍ਰੋਗਰਾਮਾਂ ਨੂੰ ਲਚਕਦਾਰ ਅਤੇ ਸਮਾਵੇਸ਼ੀ ਬਣਾਉਣ ਲਈ ਤਿਆਰ ਕੀਤਾ ਜਾਵੇਗਾ, ਜਿਸ ਨਾਲ ਸਿਖਿਆਰਥੀਆਂ ਦੇ ਦਰਮਿਆਨ ਅਨੁਕੂਲਤਾ ਨੂੰ ਹੁਲਾਰਾ ਮਿਲੇਗਾ ਅਤੇ ਇਹ ਸੁਨਿਸ਼ਚਿਤ ਕੀਤਾ ਜਾਵੇਗਾ ਕਿ ਕੌਸ਼ਲ ਵਿਕਾਸ ਸਮਾਜ ਦੇ ਸਾਰੇ ਵਰਗਾਂ ਲਈ ਢੁਕਵਾਂ ਅਤੇ ਪਹੁੰਚਯੋਗ ਬਣਿਆ ਰਹੇ।

 

******

ਐੱਸਐੱਸ/ਏਕੇ



(Release ID: 2022087) Visitor Counter : 23