ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਗਾਂਬੀਆ ਦੇ ਮਿਡ-ਲੈਵਲ ਸਿਵਿਲ ਸਰਵੈਂਟਸ ਦੇ ਲਈ ਦੋ ਸਪਤਾਹ ਦਾ ਚੌਥਾ ਮਿਡ-ਕਰੀਅਰ ਟ੍ਰੇਨਿੰਗ ਪ੍ਰੋਗਰਾਮ ਮਸੂਰੀ ਦੇ ਰਾਸ਼ਟਰੀ ਸੁਸ਼ਾਸਨ ਕੇਂਦਰ ਵਿੱਚ ਸ਼ੁਰੂ ਹੋਇਆ
ਡਿਪਟੀ ਪਰਮਾਨੈਂਟ ਸਕੱਤਰੇਤਾਂ ਅਤੇ ਨਿਰਦੇਸ਼ਕਾਂ ਸਹਿਤ 30 ਸੀਨੀਅਰ ਅਧਿਕਾਰੀ ਮਿਡ-ਕਰੀਅਰ ਟ੍ਰੇਨਿੰਗ ਪ੍ਰੋਗਰਾਮ ਵਿੱਚ ਹਿੱਸਾ ਲੈ ਰਹੇ ਹਨ
Posted On:
27 MAY 2024 3:17PM by PIB Chandigarh
ਅਫਰੀਕੀ ਦੇਸ਼ ਗਾਂਬੀਆ ਦੇ ਮਿਡ-ਲੈਵਲ ਸਿਵਿਲ ਸਰਵੈਂਟਸ ਦੇ ਲਈ ਦੋ ਸਪਤਾਹ ਦਾ ਚੌਥਾ ਮਿਡ-ਕਰੀਅਰ ਟ੍ਰੇਨਿੰਗ ਪ੍ਰੋਗਰਾਮ ਅੱਜ ਮਸੂਰੀ ਸਥਿਤ ਰਾਸ਼ਟਰੀ ਸੁਸ਼ਾਸਨ ਕੇਂਦਰ ਵਿੱਚ ਸ਼ੁਰੂ ਹੋਇਆ। ਇਹ ਪ੍ਰੋਗਰਾਮ 27 ਮਈ 2024 ਤੋਂ 7 ਜੂਨ 2024 ਤੱਕ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿੱਚ ਗਾਂਬੀਆ ਦੇ 30 ਸੀਨੀਅਰ ਅਧਿਕਾਰੀ ਹਿੱਸਾ ਲੈ ਰਹੇ ਹਨ, ਜੋ ਡਿਪਟੀ ਪਰਮਾਨੈਂਟ ਸੈਕਰੇਟਰੀ, ਡਿਪਟੀ ਡਾਇਰੈਕਟ ਜਨਰਲ, ਡਿਪਟੀ ਜਨਰਲ, ਡਿਪਟੀ ਯੂਥ ਅਡਵਾਈਜ਼ਰ ਟੂ ਦਾ ਪ੍ਰੈਜ਼ੀਡੈਂਟ, ਡਾਇਰੈਕਟਰ, ਐਗਜ਼ੀਕਿਊਟਿਵ ਡਾਇਰੈਕਟਰ, ਪ੍ਰਿੰਸੀਪਲ, ਨੈਸ਼ਨਲ ਕੌਆਰਡੀਨੇਟਰ, ਐਕਟਿੰਗ ਡਾਇਰੈਕਟਰ ਆਦਿ ਦੇ ਰੂਪ ਵਿੱਚ ਕੰਮ ਕਰ ਰਹੇ ਹਨ।
ਇਹ ਸਾਰੇ ਅਧਿਕਾਰੀ ਭੂਮੀ ਮੰਤਰਾਲਾ, ਖੇਤਰੀ ਸਰਕਾਰ ਅਤੇ ਧਾਰਮਿਕ ਮਾਮਲਿਆਂ, ਰਾਸ਼ਟਰਪਤੀ ਦਫਤਰ ਰਾਜ ਭਵਨ, ਟਰਾਂਸਪੋਰਟ ਮੰਤਰਾਲਾ, ਵਿੱਤ ਅਤੇ ਆਰਥਿਕ ਮਾਮਲਿਆਂ ਦਾ ਮੰਤਰਾਲਾ, ਜੈਂਡਰ, ਚਿਲਡ੍ਰਨ ਅਤੇ ਸਮਾਜਿਕ ਕਲਿਆਣ ਮੰਤਰਾਲਾ, ਲੋਕ ਸੇਵਾ ਰਾਜ ਸਦਨ ਮੰਤਰਾਲਾ, ਉੱਚ ਸਿੱਖਿਆ ਖੋਜ ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲਾ, ਮਹਾਲੇਖਾਕਾਰ ਵਿਭਾਗ, ਨਿਆਂ ਮੰਤਰਾਲਾ, ਗਾਂਬੀਆ ਵਿੱਚ ਪਸ਼ੂਧਨ ਸੇਵਾ ਵਿਭਾਗ ਜਿਹੇ ਦਫਤਰਾਂ ਦਾ ਪ੍ਰਤੀਨਿਧੀਤਵ ਕਰਦੇ ਹਨ।

ਰਾਸ਼ਟਰੀ ਸੁਸ਼ਾਸਨ ਕੇਂਦਰ ਯਾਨੀ ਐੱਨਸੀਜੀਜੀ, ਭਾਰਤ ਸਰਕਾਰ ਦੇ ਪਰਸੋਨਲ, ਲੋਕ ਸ਼ਿਕਾਇਤ ਅਤੇ ਪੈਂਸ਼ਨ ਮੰਤਰਾਲੇ ਦੇ ਤਹਿਤ ਪ੍ਰਸ਼ਾਸਨਿਕ ਸੁਧਾਰ ਤੇ ਲੋਕ ਸ਼ਿਕਾਇਤ ਵਿਭਾਗ ਦੇ ਤਹਿਤ ਇੱਕ ਖੁਦਮੁਖਤਿਆਰ ਸੰਸਥਾ ਹੈ, ਜੋ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਦੋਨਾਂ ਪੱਧਰਾਂ ‘ਤੇ ਕਾਰਵਾਈ ਰਿਸਰਚ, ਸਟਡੀ ਅਤੇ ਸਮਰੱਥਾ ਨਿਰਮਾਣ ਦੇ ਲਈ ਸਮਰਪਿਤ ਹੈ। ਐੱਨਸੀਜੀਜੀ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਹੋਰ ਦੇਸ਼ਾਂ ਦੇ ਨਾਲ ਸਹਿਯੋਗ ਨੂੰ ਹੁਲਾਰਾ ਦੇਣ ‘ਤੇ ਧਿਆਨ ਕੇਂਦ੍ਰਿਤ ਕਰਦਾ ਹੈ। ਐੱਨਸੀਜੀਜੀ ਦਾ ਇਹ ਸਮਰੱਥਾ ਨਿਰਮਾਣ ਪ੍ਰੋਗਰਾਮ ਇੱਕ ਸਮ੍ਰਿੱਧ ਅੰਤਰ-ਦੇਸ਼ੀ ਅਨੁਭਵ ਅਤੇ ਜਨਸੰਵਾਦ ਦੇ ਲਈ ਇੱਕ ਮੰਚ ਪ੍ਰਦਾਨ ਕਰਦਾ ਹੈ, ਜੋ ਵਿਭਿੰਨ ਖੇਤਰਾਂ ਵਿੱਚ ਪ੍ਰੋਜੈਕਟ ਅਤੇ ਜੋਖਮ ਪ੍ਰਬੰਧਨ ਵਿੱਚ ਸਰਵੋਤਮ ਉਪਾਵਾਂ ਨੂੰ ਸਾਂਝਾ ਕਰਦਾ ਹੈ। ਇਸ ਪਹਿਲ ਦਾ ਉਦੇਸ਼ ਅਧਿਕਾਰੀਆਂ ਨੂੰ ਪ੍ਰੋਜੈਕਟ ਨਿਯੋਜਨ ਅਤੇ ਨਿਸ਼ਪਾਦਨ, ਸੰਸਥਾਗਤ ਬਦਲਾਵ ਅਤੇ ਸਰਕਾਰ ਦੇ ਨਾਲ ਜਨਤਕ ਜੁੜਾਅ ਵਧਾਉਣ ਬਾਰੇ ਬਹੁਮੁੱਲ ਅੰਤਰਦ੍ਰਿਸ਼ਟੀ ਪ੍ਰਦਾਨ ਕਰਦਾ ਹੈ।
ਰਾਸ਼ਟਰੀ ਸੁਸ਼ਾਸਨ ਕੇਂਦਰ (ਐੱਨਸੀਜੀਜੀ) ਦੇ ਡਾਇਰੈਕਟਰ ਜਨਰਲ ਅਤੇ ਪ੍ਰਸ਼ਾਸਨਿਕ ਸੁਧਾਰ ਤੇ ਲੋਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਦੇ ਸਕੱਤਰ ਸ਼੍ਰੀ ਵੀ ਸ੍ਰੀਨਿਵਾਸ ਨੇ ਆਪਣੇ ਉਦਘਾਟਨ ਭਾਸ਼ਣ ਵਿੱਚ ਹਿੱਸਾ ਲੈਣ ਵਾਲੇ ਅਧਿਕਾਰੀਆਂ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ। ਉਨ੍ਹਾਂ ਨੇ ਪਰਿਵਰਤਨਕਾਰੀ ਭਾਰਤੀ ਸ਼ਾਸਨ ਮਾਡਲ ‘ਤੇ ਚਾਨਣਾ ਪਾਇਆ, ਜੋ 2014 ਤੋਂ 2024 ਤੱਕ ਬਹੁਤ ਵਿਕਸਿਤ ਹੋਇਆ ਹੈ। ਨਵਾਂ ਪ੍ਰਤੀਮਾਨ ਪਾਰਦਰਸ਼ਿਤਾ, ਕੁਸ਼ਲਤਾ ਅਤੇ ਪ੍ਰਭਾਵਸ਼ੀਲਤਾ ‘ਤੇ ਜ਼ੋਰ ਦਿੰਦਾ ਹੈ, ਜੋ ਤਕਨੀਕੀ ਪ੍ਰਗਤੀ ਦੁਆਰਾ ਸੰਚਾਲਿਤ ਹੈ, ਜਿਸ ਨੇ ਭਾਰਤ ਦੇ ਗ੍ਰਾਮੀਣ ਖੇਤਰਾਂ ਨੂੰ ਜ਼ਿਕਰਯੋਗ ਤੌਰ ‘ਤੇ ਪ੍ਰਭਾਵਿਤ ਕੀਤਾ ਹੈ ਅਤੇ ਡਿਜੀਟਲ ਵਿਭਾਜਨ ਨੂੰ ਪੱਟਿਆ ਹੈ। ‘ਅੰਮ੍ਰਿਤ ਕਾਲ’ ਵਿੱਚ ਪ੍ਰਵੇਸ਼ ਕਰਦੇ ਹੋਏ, ਉਨ੍ਹਾਂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਹਵਾਲੇ ਨਾਲ ਕਿਹਾ ਕਿ ਭਾਰਤ ਨਵੀਂ ਤਾਕਤ ਅਤੇ ਉੱਜਵਲ ਭਵਿੱਖ ਦੇ ਵੱਲ ਵਧ ਰਿਹਾ ਹੈ।
ਅਜਿਹੇ ਵਿੱਚ ਲੋਕ ਸ਼ਿਕਾਇਤ ਤੰਤਰ ਵਿੱਚ ਸੁਧਾਰ, ਸੁਸ਼ਾਸਨ ਮਾਡਲ ਨੂੰ ਲਾਗੂ ਕਰਨਾ ਅਤੇ ਅੱਪਗ੍ਰੇਡ ਤਕਨੀਕਾਂ ਨੂੰ ਅਪਣਾਉਣਾ ਸ਼ਾਮਲ ਹੈ। ਉਨ੍ਹਾਂ ਨੇ ਮਹੱਤਵਪੂਰਨ ਸਕਾਰਾਤਮਕ ਬਦਲਾਵਾਂ ਵਿੱਚ ਯੋਗਦਾਨ ਦੇਣ ਵਾਲੇ ਈ-ਸਕੱਤਰੇਤ ਟੈਕਨੋਲੋਜੀ ਐਡਵਾਂਸਮੈਂਟ ਦੇ ਉਦਾਹਰਣ ਦਿੱਤੇ। ਨਾਗਰਿਕਾਂ ਦੇ ਲਈ 16,000 ਈ-ਸੇਵਾਵਾਂ ਦੇ ਨਾਲ ਭਾਰਤ ਦੁਆਰਾ ਈ-ਆਫਿਸ ਪ੍ਰਣਾਲੀ ਨੂੰ ਅਪਣਾਉਣਾ ਇਸ ਬਦਲਾਅ ਦਾ ਉਦਾਹਰਣ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਹੁਣ “ਮੈਕਸੀਮਮ ਗਵਰਨੈਂਸ, ਮਿਨੀਮਮ ਗਵਰਨਮੈਂਟ” ਦੇ ਸਿਧਾਂਤ ਦਾ ਪਾਲਨ ਕਰਦੀ ਹੈ, ਜਿਸ ਦਾ ਉਦੇਸ਼ ਲੋਕ ਪ੍ਰਸ਼ਾਸਨ ਵਿੱਚ ਕੁਸ਼ਲਤਾ ਨੂੰ ਵਧਾਉਣਾ ਹੈ।

ਸ਼੍ਰੀ ਵੀ. ਸ੍ਰੀਨਿਵਾਸ, ਡਾਇਰੈਕਟਰ ਜਨਰਲ (ਐੱਨਸੀਜੀਜੀ) ਅਤੇ ਸਕੱਤਰ, (ਡੀਏਆਰਪੀਜੀ)
ਸ਼੍ਰੀ ਸ੍ਰੀਨਿਵਾਸ ਨੇ ਸ਼ਾਸਨ ਪ੍ਰਕਿਰਿਆਵਾਂ ਨੂੰ ਸੁਵਿਵਸਥਿਤ ਕਰਨ ਦੇ ਲਈ ਸਰਕਾਰੀ ਅਧਿਕਾਰੀਆਂ ਅਤੇ ਨਾਗਰਿਕਾਂ ਦੋਨਾਂ ਦੇ ਲਈ ਡਿਜੀਟਲ ਸਾਖਰਤਾ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ। ਵਿਜ਼ਨ 2047 ਨੂੰ ਦੇਖਦੇ ਹੋਏ, ਉਨ੍ਹਾਂ ਨੇ ਸਿਹਤ ਸੇਵਾ ਅਤੇ ਖੇਤਰੀ ਵਿਕਾਸ ਜਿਹੇ ਖੇਤਰਾਂ ਵਿੱਚ ਨਾਗਰਿਕਾਂ ਨੂੰ ਸਸ਼ਕਤ ਬਣਾਉਣ ਦੀਆਂ ਯੋਜਨਾਵਾਂ ਦੀ ਰੂਪ-ਰੇਖਾ ਤਿਆਰ ਕੀਤੀ। ਸ਼੍ਰੀ ਸ੍ਰੀਨਿਵਾਸ ਨੇ ਭਾਰਤ ਦੇ ਸ਼ਿਕਾਇਤ ਨਿਵਾਰਣ ਪ੍ਰੋਗਰਾਮ ‘ਤੇ ਜ਼ੋਰ ਦਿੱਤਾ, ਜੋ ਉਸ ਦਿਨਾਂ ਦੇ ਅੰਦਰ ਸ਼ਿਕਾਇਤਾਂ ਦਾ ਸਮਾਧਾਨ ਕਰਦਾ ਹੈ, ਜੋ ਗਾਂਬੀਆ ਦੇ ਲਈ ਇੱਕ ਚੰਗਾ ਸੁਸ਼ਾਸਨ ਮਾਡਲ ਹੈ। ਉਨ੍ਹਾਂ ਨੇ ਕਿਹਾ ਕਿ 2024 ਵਿੱਚ, ਐੱਨਸੀਜੀਜੀ ਦਾ ਲਕਸ਼ ਵਿਭਿੰਨ ਦੇਸ਼ਾਂ ਦੇ ਲਈ 60 ਸਮਰੱਥਾ ਨਿਰਮਾਣ ਪ੍ਰੋਗਰਾਮ ਆਯੋਜਿਤ ਕਰਨਾ ਹੈ, ਜਿਸ ਨਾਲ ਆਲਮੀ ਸਹਿਯੋਗ ਅਤੇ ਸਾਂਝੀ ਪ੍ਰਗਤੀ ਨੂੰ ਹੁਲਾਰਾ ਮਿਲੇਗਾ।
ਐਸੋਸੀਏਟ ਪ੍ਰੋਫੈਸਰ ਅਤੇ ਕੋਰਸ ਕੌਆਰਡੀਨੇਟਰ, ਡਾ. ਏ ਪੀ ਸਿੰਘ ਨੇ ਰਸਮੀ ਪਰਿਚੈ ਸੈਸ਼ਨ ਦੇ ਦੌਰਾਨ ਰਾਸ਼ਟਰੀ ਸੁਸ਼ਾਸਨ ਕੇਂਦਰ (ਐੱਨਸੀਜੀਜੀ) ਦੇ ਪਰਿਚਾਲਨ ਢਾਂਚੇ ਅਤੇ ਜ਼ਿਕਰਯੋਗ ਉਪਲਬਧੀਆਂ ਦਾ ਇੱਕ ਵਿਵਹਾਰਿਕ ਅਵਲੋਕਨ ਪ੍ਰਦਾਨ ਕੀਤਾ। ਆਪਣੇ ਸੰਬੋਧਨ ਵਿੱਚ ਡਾ. ਸਿੰਘ ਨੇ ਪ੍ਰਤੀਭਾਗੀਆਂ ਦੇ ਲਈ ਵਿਸ਼ੇਸ਼ ਰੂਪ ਨਾਲ ਡਿਜ਼ਾਈਨ ਕੀਤੇ ਗਏ ਪ੍ਰੋਗਰਾਮ ਬਾਰੇ ਵਿਸਤਾਰ ਨਾਲ ਦੱਸਿਆ, ਜਿਸ ਵਿੱਚ ਵਿਆਪਕ ਵਿਸ਼ਿਆਂ ਨੂੰ ਸ਼ਾਮਲ ਕੀਤਾ ਗਿਆ।
ਇਨ੍ਹਾਂ ਵਿੱਚ ਅਖਿਲ ਭਾਰਤੀ ਸੇਵਾਵਾਂ ਦਾ ਅਵਲੋਕਨ, ਆਲਮੀ ਪੱਧਰ ‘ਤੇ ਲੋਕਾਂ ਦੇ ਕਲਿਆਣ ਦੇ ਰੂਪ ਵਿੱਚ ਡਿਜੀਟਲ ਜਨਤਕ ਇਨਫ੍ਰਾਸਟ੍ਰਕਚਰ, ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ, ਭੂਮੀ ਅਧਿਗ੍ਰਹਿਣ ਮੁਆਵਜ਼ਾ ਅਤੇ ਪੁਨਰਵਾਸ, ਸਰਕਾਰੀ ਈ-ਮਾਰਕਿਟਪਲੇਸ (ਜੀਈਐੱਮ), ਭਾਰਤ ਵਿੱਚ ਗ਼ਰੀਬੀ ਖਾਤਮੇ ਅਤੇ ਸੁਸ਼ਾਸਨ ਦੇ ਲਈ ਆਧਾਰ ਇੱਕ ਮਾਧਿਅਮ ਸਹਿਤ ਹੋਰ ਯੋਜਨਾਵਾਂ ਸ਼ਾਮਲ ਹਨ। ਡਾ. ਸਿੰਘ ਨੇ ਪ੍ਰਤੀਭਾਗੀਆਂ ਦੇ ਲਈ ਆਯੋਜਿਤ ਆਈਟੀਡੀਏ ਦੇਹਰਾਦੂਨ, ਫੋਰੇਸਟ ਰਿਸਰਚ ਇੰਸਟੀਟਿਊਟ, ਜ਼ੀਰੋ ਐਨਰਜੀ ਪ੍ਰੋਜੈਕਟ, ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ, ਪ੍ਰਧਾਨ ਮੰਤਰੀ ਸੰਗ੍ਰਹਾਲਯ, ਬਿਊਰੋ ਆਵ੍ ਪੁਲਿਸ ਰਿਸਰਚ ਐਂਡ ਡਿਵੈਲਪਮੈਂਟ ਅਤੇ ਪ੍ਰਤਿਸ਼ਠਿਤ ਤਾਜ ਮਹਿਲ ਦੇ ਦੌਰਿਆਂ ਬਾਰੇ ਵੀ ਜਾਣਕਾਰੀ ਸਾਂਝਾ ਕੀਤੀ। ਇਨ੍ਹਾਂ ਦੌਰਿਆਂ ਦਾ ਉਦੇਸ਼ ਭਾਰਤ ਦੇ ਸਮ੍ਰਿੱਧ ਇਤਿਹਾਸ ਤੇ ਸੰਸਕ੍ਰਿਤੀ ਬਾਰੇ ਗਿਆਨ ਪ੍ਰਦਾਨ ਕਰਨ ਸਹਿਤ ਅਭਿਨਵ ਪ੍ਰੋਜੈਕਟਾਂ ਅਤੇ ਸੰਸਥਾਵਾਂ ਦੇ ਵਿਵਹਾਰਿਕ ਅੰਤਰਦ੍ਰਿਸ਼ਟੀ ਅਤੇ ਪ੍ਰਤੱਖ ਅਨੁਭਵ ਪ੍ਰਦਾਨ ਕਰਨਾ ਹੈ।

ਇੱਥੇ ਇਹ ਜ਼ਿਕਰ ਕਰਨਾ ਉਚਿਤ ਹੈ ਕਿ ਐੱਨਸੀਜੀਜੀ ਨੇ ਇਨ੍ਹਾਂ ਪ੍ਰੋਗਰਾਮਾਂ ਦੇ ਤਹਿਤ ਹੁਣ ਤੱਕ ਗਾਂਬੀਆ ਦੇ ਲਗਭਗ 150 ਸੀਨੀਅਰ ਸਿਵਿਲ ਸੇਵਕ ਅਧਿਕਾਰੀਆਂ ਨੂੰ ਟ੍ਰੇਂਡ ਕੀਤਾ ਹੈ। ਰਾਸ਼ਟਰੀ ਸੁਸ਼ਾਸਨ ਕੇਂਦਰ (ਐੱਨਸੀਜੀਜੀ) ਨੇ ਵਿਦੇਸ਼ ਮੰਤਰਾਲੇ ਦੇ ਨਾਲ ਸਾਂਝੇਦਾਰੀ ਵਿੱਚ 17 ਦੇਸ਼ਾਂ ਦੇ ਸਿਵਿਲ ਸੇਵਕਾਂ ਨੂੰ ਟ੍ਰੇਨਿੰਗ ਦਿੱਤੀ ਹੈ। ਇਨ੍ਹਾਂ ਵਿੱਚ ਬੰਗਲਾਦੇਸ਼, ਕੇਨਯਾ, ਤੰਜਾਨੀਆ, ਟਿਊਨੀਸ਼ਿਆ, ਸੇਸ਼ੇਲਸ, ਗਾਂਬੀਆ, ਮਾਲਦੀਵ, ਸ੍ਰੀ ਲੰਕਾ, ਅਫਗਾਨਿਸਤਾਨ, ਲਾਓਸ, ਵੀਅਤਨਾਮ, ਨੇਪਾਲ, ਭੂਟਾਨ, ਮਯਾਂਮਾਰ, ਇਥੀਓਪੀਆ, ਇਰੀਟ੍ਰੀਆ ਅਤੇ ਕੰਬੋਡੀਆ ਸ਼ਾਮਲ ਹਨ। ਡਾ. ਏ. ਪੀ. ਸਿੰਘ, ਐਸੋਸੀਏਟ ਪ੍ਰੋਫੈਸਰ ਅਤੇ ਕੋਰਸ ਕੌਆਰਡੀਨੇਟਰ, ਡਾ. ਐੱਮ. ਕੇ. ਭੰਡਾਰੀ, ਐਸੋਸੀਏਟ ਕੋਰਸ ਕੌਆਰਡੀਨੇਟਰ ਅਤੇ ਫੈਕਲਟੀ, ਐੱਨਸੀਜੀਜੀ, ਸ਼੍ਰੀ ਸੰਜੈ ਦੱਤ ਪੰਤ, ਪ੍ਰੋਗਰਾਮ ਸਹਾਇਕ ਐੱਨਸੀਜੀਜੀ ਅਤੇ ਸੁਸ਼੍ਰੀ ਮੋਨਿਸਾ ਬਹੁਗੁਣਾ ਦੀ ਦੇਖ-ਰੇਖ ਵਿੱਚ ਇਹ ਸਮਰੱਥਾ ਨਿਰਮਾਣ ਪ੍ਰੋਗਰਾਮ ਚਲੇਗਾ।
************
ਪੀਕੇ/ਪੀਐੱਸਐੱਮ
(Release ID: 2021948)