ਬਿਜਲੀ ਮੰਤਰਾਲਾ

ਐੱਨਟੀਪੀਸੀ ਨੇ ਵਿੱਤੀ ਵਰ੍ਹੇ 2024 ਦੇ ਆਡਿਟ ਕੀਤੇ ਨਤੀਜੇ ਐਲਾਨ ਕੀਤੇ, ਐੱਨਟੀਪੀਸੀ ਸਮੂਹ ਦਾ ਬਿਜਲੀ ਉਤਪਾਦਨ 6 ਫੀਸਦੀ ਵਧਿਆ, ਪੀਏਟੀ ਵਿੱਚ 25 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ

Posted On: 25 MAY 2024 9:13AM by PIB Chandigarh

76,015 ਮੈਗਾਵਾਟ ਦੀ ਸਥਾਪਿਤ ਸਮੂਹ ਸਮਰੱਥਾ ਵਾਲੀ ਭਾਰਤ ਦੀ ਸਭ ਤੋਂ ਵੱਡੀ ਏਕੀਕ੍ਰਿਤ ਬਿਜਲੀ ਕੰਪਨੀ ਐੱਨਟੀਪੀਸੀ ਲਿਮਿਟੇਡ., ਨੇ 24 ਮਈ,  2024 ਨੂੰ ਵਿੱਤੀ ਵਰ੍ਹੇ 2023-24 ਦੇ ਲਈ ਵਿੱਤੀ ਪਰਿਣਾਮਾਂ ਦਾ ਐਲਾਨ ਕੀਤਾ।

ਐੱਨਟੀਪੀਸੀ ਸਮੂਹ ਨੇ ਵਿੱਤੀ ਵਰ੍ਹੇ 2024 ਵਿੱਚ 6 ਫੀਸਦੀ ਸਲਾਨਾ ਵਾਧੇ ਦੇ ਨਾਲ 42,200 ਕਰੋੜ ਯੂਨਿਟ ਦਾ ਉੱਚਤਮ ਸਲਾਨਾ ਬਿਜਲੀ ਉਤਪਾਦਨ ਦਰਜ ਕੀਤਾ ਹੈ। ਇਸ ਤੋਂ ਪਹਿਲਾਂ ਵਿੱਤੀ ਵਰ੍ਹੇ 2023 ਵਿੱਚ ਇਹ ਅੰਕੜਾ 39,900 ਕਰੋੜ ਯੂਨਿਟ ਸੀ। ਵਿੱਤੀ ਵਰ੍ਹੇ 2024 ਵਿੱਚ ਐੱਨਟੀਪੀਸੀ ਦਾ ਸਟੈਂਡ ਅਲੋਨ ਸਕਲ ਉਤਪਾਦਨ 5 ਫੀਸਦੀ ਸਲਾਨਾ ਵਾਧੇ ਦੇ ਨਾਲ ਪਿਛਲੇ ਵਰ੍ਹੇ ਦੇ 34400 ਕਰੋੜ ਯੂਨਿਟ ਦੀ ਤੁਲਨਾ ਵਿੱਚ 36200 ਕਰੋੜ ਯੂਨਿਟ ਦਰਜ ਕੀਤਾ ਗਿਆ।

ਐੱਨਟੀਪੀਸੀ ਕੋਲਾ ਸਟੇਸ਼ਨਾਂ ਨੇ ਵਿੱਤੀ ਵਰ੍ਹੇ 2024 ਦੇ ਦੌਰਾਨ ਰਾਸ਼ਟਰੀ ਔਸਤ 69.49 ਫੀਸਦੀ ਦੀ ਤੁਲਨਾ ਵਿੱਚ 77.25 ਫੀਸਦੀ ਦਾ ਪਲਾਂਟ ਲੋਡ ਫੈਕਟਰ (ਇੱਕ ਨਿਸ਼ਚਿਤ ਨਿਰਧਾਰਿਤ ਮਿਆਦ ਦੇ ਦੌਰਾਨ ਔਸਤ ਲੋਡ ਅਤੇ ਪੀਕ ਲੋਡ ਦਾ ਅਨੁਪਾਤ) ਪ੍ਰਾਪਤ ਕੀਤਾ।

ਸਟੈਂਡ ਅਲੋਨ ਅਧਾਰ ‘ਤੇ ਵਿੱਤੀ ਵਰ੍ਹੇ 2024 ਦੇ ਲਈ ਐੱਨਟੀਪੀਸੀ ਦੀ ਕੁੱਲ ਆਮਦਨ 1,65,707 ਕਰੋੜ ਰੁਪਏ ਦਰਜ ਕੀਤੀ ਗਈ। ਉੱਥੇ ਹੀ, ਪਿਛਲੇ ਵਰ੍ਹੇ ਦੀ ਕੁੱਲ ਆਮਦਨ ਦਾ ਇਹ ਅੰਕੜਾ 1,67,724 ਕਰੋੜ ਰੁਪਏ ਸੀ। ਵਿੱਤੀ ਵਰ੍ਹੇ 2024 ਦੇ ਲਈ ਟੈਕਸ ਦੇ ਬਾਅਦ ਲਾਭ (ਪੀਏਟੀ) 5 ਫੀਸਦੀ ਸਲਾਨਾ ਵਾਧੇ ਦੇ ਨਾਲ 18,079 ਕਰੋੜ ਰੁਪਏ ਦਰਜ ਕੀਤੇ ਗਏ। ਇਸ ਤੋਂ ਪਹਿਲਾਂ ਵਿੱਤੀ ਵਰ੍ਹੇ 2023 ਵਿੱਚ ਇਹ ਅੰਕੜਾ, 17,197 ਕਰੋੜ ਰੁਪਏ ਸੀ।

 

ਸਮੇਕਿਤ ਅਧਾਰ ‘ਤੇ ਵਿੱਤੀ ਵਰ੍ਹੇ 2024 ਦੇ ਲਈ ਸਮੂਹ ਦੀ ਕੁੱਲ ਆਮਦਨ 2 ਫੀਸਦੀ ਸਲਾਨਾ ਵਾਧੇ ਦੇ ਨਾਲ 1,81,166 ਕਰੋੜ ਰੁਪਏ ਦਰਜ ਕੀਤੀ ਗਈ। ਇਸ ਤੋਂ ਪਹਿਲਾਂ ਪਿਛਲੇ ਵਰ੍ਹੇ ਦੀ ਕੁੱਲ ਆਮਦਨ ਦਾ ਅੰਕੜਾ 177,977 ਕਰੋੜ ਰੁਪਏ ਦਾ ਸੀ।

ਵਿੱਤੀ ਵਰ੍ਹੇ  2024 ਦੇ ਲਈ ਸਮੂਹ ਦਾ ਟੈਕਸ ਦੇ ਬਾਅਦ ਲਾਭ (ਪੀਏਟੀ) 24.60 ਫੀਸਦੀ ਦੇ ਵਾਧੇ ਦੇ ਨਾਲ 21,332 ਕਰੋੜ ਰੁਪਏ ਦਰਜ ਕੀਤਾ ਗਿਆ। ਇਸ ਤੋਂ ਪਿਛਲੇ ਵਰ੍ਹੇ ਪੀਏਟੀ ਦਾ ਅੰਕੜਾ 17,121 ਕਰੋੜ ਰੁਪਏ ਸੀ।

ਵਿੱਤੀ ਵਰ੍ਹੇ 2024 ਦੇ ਲਈ, ਬੋਰਡ ਨੇ ਆਗਾਮੀ ਸਲਾਨਾ ਸਧਾਰਣ ਮੀਟਿੰਗ ਵਿੱਚ ਸ਼ੇਅਰ ਧਾਰਕਾਂ ਦੇ ਅਨੁਮੋਦਨ ਦੇ ਅਧੀਨ ਪ੍ਰਤੀ ਇਕੁਇਟੀ ਸ਼ੇਅਰ 3.25 ਰੁਪਏ ਦੀ ਦਰ ਨਾਲ ਆਖਰੀ ਲਾਭਾਂਸ਼ ਦੀ ਸਿਫਾਰਿਸ਼ ਦੀ ਹੈ। ਨਵੰਬਰ, 2023 ਅਤੇ ਫਰਵਰੀ, 2024 ਦੇ ਲਈ ਨਿਵੇਸ਼ਕਾਂ ਨੂੰ ਵਿੱਤੀ ਵਰ੍ਹੇ 2024 ਦੇ ਲਈ ਕੁੱਲ 4.50 ਰੁਪਏ ਪ੍ਰਤੀ ਇਕੁਇਟੀ ਸ਼ੇਅਰ ਦਾ ਆਖਰੀ ਲਾਭਾਂਸ ਪਹਿਲਾਂ ਹੀ ਭੁਗਤਾਨ ਕੀਤਾ ਜਾ ਚੁੱਕਿਆ ਹੈ। ਇਸ ਵਰ੍ਹੇ ਦੇ ਲਈ ਕੁੱਲ ਲਾਭਾਂਸ਼ 7.75 ਰੁਪਏ ਪ੍ਰਤੀ ਇਕੁਇਟੀ ਸ਼ੇਅਰ ਹੋਵੇਗਾ। ਉੱਥੇ, ਪਿਛਲੇ ਵਰ੍ਹੇ ਇਹ ਅੰਕੜਾ 7.25 ਰੁਪਏ ਪ੍ਰਤੀ ਇਕੁਇਟੀ ਸ਼ੇਅਰ ਸੀ। ਕੰਪਨੀ ਨੇ ਲਗਾਤਾਰ 31ਵੇਂ ਵਰ੍ਹੇ ਵਿੱਚ ਲਾਭਾਂਸ ਦਾ ਭੁਗਤਾਨ ਕੀਤਾ ਹੈ।

************

 ਪੀਆਈਬੀ | ਕ੍ਰਿਪਾ ਸ਼ੰਕਰ ਯਾਦਵ / ਧੀਪ ਜੋਏ ਮਾਮਫਿਲੀ



(Release ID: 2021830) Visitor Counter : 32