ਬਿਜਲੀ ਮੰਤਰਾਲਾ

ਸਰਕਾਰ ਨੇ ਸ਼੍ਰੀ ਰਮੇਸ਼ ਬਾਬੂ ਵੀ. ਨੂੰ ਸੈਂਟਰਲ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਦਾ ਮੈਂਬਰ ਨਿਯੁਕਤ ਕੀਤਾ

Posted On: 22 MAY 2024 6:42PM by PIB Chandigarh

ਸ਼੍ਰੀ ਰਮੇਸ਼ ਬਾਬੂ ਵੀ. ਨੇ 21 ਮਈ, 2024 ਨੂੰ ਸੈਂਟਰਲ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਦੇ ਮੈਂਬਰ ਦੇ ਰੂਪ ਵਿੱਚ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁੱਕੀ। ਕੇਂਦਰੀ ਬਿਜਲੀ ਤੇ ਨਵੀਂ ਅਤੇ ਅਖੁੱਟ ਊਰਜਾ ਮੰਤਰੀ, ਸ਼੍ਰੀ ਆਰ.ਕੇ. ਸਿੰਘ ਨੇ ਉਨ੍ਹਾਂ ਨੂੰ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਦੀ ਸਹੁੰ ਚੁਕਾਈ। 

ਸ਼੍ਰੀ ਰਮੇਸ਼ ਬਾਬੂ ਵੀ. ਨੇ ਥਰਮਲ ਇੰਜੀਨੀਅਰਿੰਗ ਵਿੱਚ ਐੱਮ.ਟੈੱਕ ਦੀ ਡਿਗਰੀ ਪ੍ਰਾਪਤ ਕੀਤੀ ਹੈ ਅਤੇ ਮਕੈਨੀਕਲ ਇੰਜੀਨੀਅਰਿੰਗ ਵਿੱਚ ਬੀ.ਟੈੱਕ ਕੀਤੀ ਹੈ। ਉਹ ਮਈ 2020 ਵਿੱਚ ਆਪਣੀ ਰਿਟਾਇਰਮੈਂਟ ਤੱਕ ਐੱਨਟੀਪੀਸੀ ਦੇ ਡਾਇਰੈਕਟਰ (ਆਪ੍ਰੇਸ਼ਨਜ਼) ਦੇ ਅਹੁਦੇ ‘ਤੇ ਕੰਮ ਕਰਦੇ ਰਹੇ, ਇਸ ਤੋਂ ਪਹਿਲਾਂ ਉਨ੍ਹਾਂ ਨੇ ਐੱਨਟੀਪੀਸੀ ਵਿੱਚ ਵੱਖ-ਵੱਖ ਅਹੁਦਿਆਂ ‘ਤੇ ਕਾਰਜ ਕੀਤਾ। 

ਸੈਂਟਰਲ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ (CERC) ਦੀ ਸਥਾਪਨਾ ਭਾਰਤ ਸਰਕਾਰ ਦੁਆਰਾ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਐਕਟ, 1998 ਦੇ ਪ੍ਰਾਵਧਾਨਾਂ ਦੇ ਤਹਿਤ ਕੀਤੀ ਗਈ ਹੈ। ਸੀਈਆਰਸੀ ਇੱਕ ਸੈਂਟਰਲ ਕਮਿਸ਼ਨ ਹੈ ਜਿਸ ਨੂੰ ਇਲੈਕਟ੍ਰੀਸਿਟੀ ਐਕਟ, 2003 ਦੇ ਉਦੇਸ਼ਾਂ ਨੂੰ ਲਾਗੂ ਕਰਨ ਲਈ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ (ERC) ਐਕਟ, 1998 ਨੂੰ ਰੱਦ ਕਰਕੇ ਬਣਾਇਆ ਗਿਆ ਹੈ। ਕਮਿਸ਼ਨ ਵਿੱਚ ਇੱਕ ਚੇਅਰਪਰਸਨ ਅਤੇ ਤਿੰਨ ਹੋਰ ਮੈਂਬਰ ਹੁੰਦੇ ਹਨ। ਇਸ ਤੋਂ ਇਲਾਵਾ, ਚੇਅਰਪਰਸਨ, ਸੈਂਟਰਲ ਇਲੈਕਟ੍ਰੀਸਿਟੀ ਅਥਾਰਿਟੀ ਕਮਿਸ਼ਨ ਦੇ ਕਾਰਜਕਾਰੀ ਮੈਂਬਰ ਹੁੰਦੇ ਹਨ।

ਇਲੈਕਟ੍ਰੀਸਿਟੀ ਐਕਟ, 2003 ਦੇ ਤਹਿਤ ਸੀਈਆਰਸੀ (CERC) ਦੇ ਪ੍ਰਮੁੱਖ ਕਾਰਜਾਂ ਵਿੱਚ, ਹੋਰ ਗੱਲਾਂ ਦੇ ਨਾਲ-ਨਾਲ, ਕੇਂਦਰ ਸਰਕਾਰ ਦੀ ਮਾਲਕੀ ਜਾਂ ਨਿਯੰਤਰਣ ਵਾਲੀਆਂ ਉਤਪਾਦਨ ਕੰਪਨੀਆਂ ਦੇ ਟੈਰਿਫ ਨੂੰ ਨਿਯਮਿਤ ਕਰਨਾ, ਇੱਕ ਤੋਂ ਵੱਧ ਰਾਜਾਂ ਵਿੱਚ ਬਿਜਲੀ ਦੇ ਉਤਪਾਦਨ ਅਤੇ ਵਿਕਰੀ ਲਈ ਸਾਂਝੀਆਂ ਯੋਜਨਾਵਾਂ ਵਾਲੀਆਂ ਹੋਰ ਉਤਪਾਦਨ ਕੰਪਨੀਆਂ ਦੇ ਟੈਰਿਫ ਨੂੰ ਨਿਯਮਿਤ ਕਰਨਾ, ਬਿਜਲੀ ਦੇ ਇੰਟਰ-ਸਟੇਟ ਟ੍ਰਾਂਸਮਿਸ਼ਨ ਨੂੰ ਨਿਯਮਿਤ ਕਰਨਾ ਅਤੇ ਬਿਜਲੀ ਦੇ ਇੰਟਰ-ਸੇਟਟ ਟ੍ਰਾਂਸਮਿਸ਼ਨ ਲਈ ਟੈਰਿਫ ਨਿਰਧਾਰਿਤ ਕਰਨਾ ਆਦਿ ਸ਼ਾਮਲ ਹਨ। ਐਕਟ ਦੇ ਤਹਿਤ, ਸੀਈਆਰਸੀ ਨੂੰ ਕੁਝ ਹੋਰ ਕਾਰਜ ਵੀ ਕਰਨ ਦਾ ਅਧਿਕਾਰ ਹੈ ਜਿਨ੍ਹਾਂ ਵਿੱਚ ਇੰਟਰ-ਸੇਟਟ ਟ੍ਰਾਂਸਮਿਸ਼ਨ ਅਤੇ ਵਪਾਰ ਲਈ ਲਾਈਸੈਂਸ ਜਾਰੀ ਕਰਨਾ, ਵਿਵਾਦਾਂ ਦਾ ਨਿਪਟਾਰਾ ਕਰਨਾ, ਰਾਸ਼ਟਰੀ ਬਿਜਲੀ ਨੀਤੀ (National Electricity Policy) ਅਤੇ ਟੈਰਿਫ ਪਾਲਿਸੀ ਤਿਆਰ ਕਰਨ ਦੇ ਸਬੰਧ ਵਿੱਚ ਕੇਂਦਰ ਸਰਕਾਰ ਨੂੰ ਸਲਾਹ ਦੇਣਾ; ਇਲੈਕਟ੍ਰੀਸਿਟੀ ਇੰਡਸਟਰੀ ਦੀਆਂ ਗਤੀਵਿਧੀਆਂ ਵਿੱਚ ਮੁਕਾਬਲੇ, ਕੁਸ਼ਲਤਾ ਅਤੇ ਅਰਥਵਿਵਸਥਾ ਨੂੰ ਹੁਲਾਰਾ ਦੇਣਾ; ਅਤੇ ਇਲੈਕਟ੍ਰੀਸਿਟੀ ਇੰਡਸਟਰੀ ਵਿੱਚ ਨਿਵੇਸ਼ ਨੂੰ ਹੁਲਾਰਾ ਦੇਣਾ ਆਦਿ ਸ਼ਾਮਲ ਹਨ। 

************

ਪੀਆਈਬੀ ਦਿੱਲੀ |ਕਰਿਪਾ ਸ਼ੰਕਰ ਯਾਦਵ/ਧੀਪ ਜੋਇ ਮੈਮਪਿਲੀ



(Release ID: 2021483) Visitor Counter : 22


Read this release in: English , Urdu , Hindi , Tamil