ਬਿਜਲੀ ਮੰਤਰਾਲਾ

ਪਾਵਰਗਰਿੱਡ (POWERGRID) ਨੇ ਵਿੱਤ ਵਰ੍ਹੇ 2024 ਵਿੱਚ ਏਕੀਕ੍ਰਿਤ ਅਧਾਰ ‘ਤੇ 15,573 ਕਰੋੜ ਰੁਪਏ ਦਾ ਟੈਕਸ ਤੋਂ ਬਾਅਦ ਮੁਨਾਫਾ ਕਮਾਇਆ ਅਤੇ 46,913 ਕਰੋੜ ਰੁਪਏ ਦੀ ਕੁੱਲ ਇਨਕਮ ਪ੍ਰਾਪਤ ਕੀਤੀ ਪ੍ਰਤੀ ਇਕੁਇਟੀ ਸ਼ੇਅਰ 2.75 ਰੁਪਏ ਦਾ ਅੰਤਿਮ ਲਾਭਅੰਸ਼ ਪ੍ਰਸਤਾਵਿਤ ਹੈ

Posted On: 22 MAY 2024 8:01PM by PIB Chandigarh

ਪਾਵਰ ਗਰਿੱਡ ਕਾਰਪੋਰੇਸ਼ਨ ਆਫ਼ ਇੰਡੀਆ ਲਿਮਿਟਿਡ (ਪਾਵਰਗਰਿੱਡ), ਜੋ ਕਿ ਭਾਰਤ ਸਰਕਾਰ ਦੇ ਬਿਜਲੀ ਮੰਤਰਾਲੇ ਦੇ ਅਧੀਨ ਇੱਕ ‘ਮਹਾਰਤਨ’ (Maharatna) ਸੈਂਟਰਲ ਪਬਲਿਕ ਸੈਕਟਰ ਇੰਟਰਪ੍ਰਾਈਜ਼ਿਜ ਹੈ, ਨੇ ਵਿੱਤ ਵਰ੍ਹੇ 2024 ਅਤੇ ਇਸ ਦੇ ਨਾਲ ਹੀ ਵਿੱਤ ਵਰ੍ਹੇ 2024 ਦੀ ਚੌਥੀ ਤਿਮਾਹੀ ਵਿੱਚ ਸਮਾਪਤ ਅਵਧੀ ਲਈ ਆਪਣੇ ਵਿੱਤੀ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ। 

 

ਕੰਪਨੀ ਨੇ ਵਿੱਤ ਵਰ੍ਹੇ 2024 ਦੀ ਚੌਥੀ ਤਿਮਾਹੀ ਵਿੱਚ ਸਟੈਂਡਅਲੋਨ ਅਧਾਰ ‘ਤੇ 4,128 ਕਰੋੜ ਰੁਪਏ ਦਾ ਟੈਕਸ ਤੋਂ ਬਾਅਦ ਮੁਨਾਫਾ (Profit After Tax) ਕਮਾਇਆ ਹੈ ਅਤੇ 12,254 ਕਰੋੜ ਰੁਪਏ ਦੀ ਕੁੱਲ ਇਨਕਮ ਪ੍ਰਾਪਤ ਕੀਤੀ ਹੈ। ਕੰਪਨੀ ਨੇ ਇਸ ਦੌਰਾਨ ਏਕੀਕ੍ਰਿਤ ਅਧਾਰ ‘ਤੇ 4,166 ਕਰੋੜ ਰੁਪਏ ਦਾ ਟੈਕਸ ਤੋਂ ਬਾਅਦ ਮੁਨਾਫਾ (ਪੀਏਟੀ) ਅਤੇ 12,305 ਕਰੋੜ ਰੁਪਏ ਦੀ ਕੁੱਲ ਇਨਕਮ ਪ੍ਰਾਪਤ ਕੀਤੀ ਹੈ। 

ਕੰਪਨੀ ਨੇ ਵਿੱਤ ਵਰ੍ਹੇ 2024 ਵਿੱਚ ਸਟੈਂਡਅਲੋਨ ਅਧਾਰ ‘ਤੇ 15,475 ਕਰੋੜ ਰੁਪਏ ਦਾ ਪੀਏਟੀ ਕਮਾਇਆ ਹੈ ਅਤੇ 46,215 ਕਰੋੜ ਰੁਪਏ ਦੀ ਕੁੱਲ ਇਨਕਮ (ਬੰਦ ਕੀਤੇ ਗਏ ਕਾਰਜਾਂ ਸਮੇਤ) ਪ੍ਰਾਪਤ ਕੀਤੀ ਹੈ। ਕੰਪਨੀ ਨੇ ਇਸ ਦੌਰਾਨ ਏਕੀਕ੍ਰਿਤ ਅਧਾਰ ‘ਤੇ 15,573 ਕਰੋੜ ਰੁਪਏ ਦਾ ਪੀਏਟੀ ਕਮਾਇਆ ਹੈ ਅਤੇ 46,913 ਕਰੋੜ ਰੁਪਏ ਦੀ ਕੁੱਲ ਇਨਕਮ ਪ੍ਰਾਪਤ ਕੀਤੀ ਹੈ। 

ਕੰਪਨੀ ਨੇ ਵਿੱਤ ਵਰ੍ਹੇ 2024 ਲਈ ਪਹਿਲਾਂ ਹੀ ਭੁਗਤਾਨ ਕਰ ਦਿੱਤੇ ਗਏ 8.50 ਰੁਪਏ ਪ੍ਰਤੀ ਸ਼ੇਅਰ ਦੇ ਪਹਿਲੇ ਅਤੇ ਦੂਸਰੇ ਅੰਤਰਿਮ ਲਾਭਅੰਸ਼ ਦੇ ਇਲਾਵਾ 27.50% (₹ 2.75 ਪ੍ਰਤੀ ਸ਼ੇਅਰ 10 ਰੁਪਏ ਦੇ ਅੰਕਿਤ ਮੁੱਲ ‘ਤੇ) ਦਾ ਅੰਤਿਮ ਲਾਭਅੰਸ਼ ਪ੍ਰਸਤਾਵਿਤ ਕੀਤਾ ਹੈ। ਇਸ ਨਾਲ ਵਰ੍ਹੇ 2024 ਲਈ ਕੁੱਲ ਲਾਭਅੰਸ਼ 11.25 ਰੁਪਏ ਪ੍ਰਤੀ ਸ਼ੇਅਰ ਹੈ ਜੋ ਕਿ ਪਿਛਲੇ ਵਰ੍ਹੇ ਦੇ ਕੁੱਲ ਲਾਭਅੰਸ਼ ਤੋਂ 1.69% ਵੱਧ ਹੈ, ਅਤੇ ਜਿਸ ਵਿੱਚ ਬੋਨਸ ਮੁੱਦੇ ਨੂੰ ਸਮਾਯੋਜਿਤ ਕਰ ਦਿੱਤਾ ਗਿਆ ਹੈ। 

ਕੰਪਨੀ ਨੇ ਵਿੱਤ ਵਰ੍ਹੇ 2024 ਵਿੱਚ ਆਪਣੀਆਂ ਸਹਾਇਕ ਕੰਪਨੀਆਂ ਨਾਲ ਮਿਲ ਕੇ 19,720 ਐੱਮਵੀਏ (MVA) ਦੀ ਟ੍ਰਾਂਸਫਾਰਮੇਸ਼ਨ ਕਪੈਸਟੀ, 6 ਪਾਵਰ ਸਬ-ਸਟੇਸ਼ਨ ਅਤੇ 4,036 ਸਰਕਿਟ ਕਿਲੋਮੀਟਰਸ ਲੰਬੀਆਂ ਟ੍ਰਾਂਸਮਿਸ਼ਨ ਲਾਈਨਾਂ ਜੋੜੀਆਂ। ਪਾਵਰਗਰਿੱਡ ਨੇ ਆਪਣੀਆਂ 5 ਟੈਰਿਫ ਅਧਾਰਿਤ ਪ੍ਰਤੀਯੋਗੀ ਬੋਲੀਆਂ (TBCB) ਸਹਾਇਕ ਕੰਪਨੀਆਂ ਭਾਵ ਪਾਵਰਗਰਿੱਡ ਰਾਮਗੜ੍ਹ ਟ੍ਰਾਂਸਮਿਸ਼ਨ ਲਿਮਿਟਿਡ, ਪਾਵਰਗਰਿੱਡ ਬੀਕਾਨੇਰ ਟ੍ਰਾਂਸਮਿਸ਼ਨ ਸਿਸਟਮ ਲਿਮਿਟਿਡ, ਪਾਵਰਗਰਿੱਡ ਮੇਰਠ ਸਿੰਭਾਵਲੀ ਟ੍ਰਾਂਸਮਿਸ਼ਨ ਲਿਮਿਟਿਡ, ਪਾਵਰਗਰਿੱਡ ਗੋਮਤੀ ਯਮੁਨਾ ਟ੍ਰਾਂਸਮਿਸ਼ਨ ਲਿਮਿਟਿਡ ਅਤੇ ਪਾਵਰਗਰਿੱਡ ਨੀਮਚ ਟ੍ਰਾਂਸਮਿਸ਼ਨ ਸਿਸਟਮ ਲਿਮਿਟਿਡ ਨੂੰ ਸਫਲਤਾਪੂਰਵਕ ਚਾਲੂ ਕਰ ਦਿੱਤਾ ਹੈ। 

ਕੰਪਨੀ ਨੇ ਵਿੱਤ ਵਰ੍ਹੇ 2024 ਦੇ ਦੌਰਾਨ ਏਕੀਕ੍ਰਿਤ ਅਧਾਰ ‘ਤੇ 12,500 ਕਰੋੜ ਰੁਪਏ ਦਾ ਪੂੰਜੀਗਤ ਖਰਚ ਕੀਤਾ ਅਤੇ 7,618 ਕਰੋੜ ਰੁਪਏ (FERV) ਐੱਫਈਆਰਵੀ ਨੂੰ ਛੱਡ ਕੇ)  ਕੀਮਤ ਦੀਆਂ ਸੰਪਤੀਆਂ ਦਾ ਪੂੰਜੀਕਰਣ ਕੀਤਾ। 31 ਮਾਰਚ, 2024 ਤੱਕ ਏਕੀਕ੍ਰਿਤ ਅਧਾਰ ‘ਤੇ ਪਾਵਰਗਰਿੱਡ ਦੀ ਗ੍ਰੌਸ ਫਿਕਸਡ ਅਸੈੱਟਸ (Gross Fixed Assets)  2,75,991 ਕਰੋੜ ਰੁਪਏ ਦੀਆਂ ਸਨ। 

ਵਿੱਤ ਵਰ੍ਹੇ 2024 ਵਿੱਚ ਟੈਰਿਫ ਅਧਾਰਿਤ ਪ੍ਰਤੀਯੋਗੀ ਬੋਲੀ ਦੇ ਤਹਿਤ ਪਾਵਰਗਰਿੱਡ ਨੇ ਲਗਭਗ 26,872 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਵਾਲੀਆਂ 10 ਆਈਐੱਸਟੀਐੱਸ ਟੀਬੀਸੀਬੀ ਸਹਾਇਕ ਕੰਪਨੀਆਂ ਨੂੰ ਹਾਸਲ ਕੀਤਾ ਹੈ। 

ਵਿੱਤ ਵਰ੍ਹੇ 2024 ਦੇ ਅੰਤ ਵਿੱਚ ਪਾਵਰਗਰਿੱਡ ਅਤੇ ਉਸ ਦੀਆਂ ਸਹਾਇਕ ਕੰਪਨੀਆਂ ਦੀ ਕੁੱਲ ਟ੍ਰਾਂਸਮਿਸ਼ਨ ਸੰਪਤੀ 1,77,699 ਸਰਕਿਟ ਕਿਲੋਮੀਟਰ ਟ੍ਰਾਂਸਮਿਸ਼ਨ ਲਾਈਨਾਂ, 278 ਸਬ-ਸਟੇਸ਼ਨ ਅਤੇ 5,27,446 ਐੱਮਵੀਏ ਦੀ ਟ੍ਰਾਂਸਫਾਰਮੇਸ਼ਨ ਕਪੈਸਟੀ ਸੀ। 

ਪਾਵਰਗਰਿੱਡ ਨੇ ਵਿੱਤ ਵਰ੍ਹੇ 2024 ਦੇ ਦੌਰਾਨ 99.85% ਦੀ ਔਸਤਨ ਟ੍ਰਾਂਸਮਿਸ਼ਨ ਸਿਸਟਮ ਉਪਲਬਧਤਾ ਬਣਾਏ ਰੱਖੀ।

*********

ਪੀਆਈਬੀ ਦਿੱਲੀ |ਕਰਿਪਾ ਸ਼ੰਕਰ ਯਾਦਵ/ਧੀਪ ਜੋਇ ਮੈਮਪਿਲੀ



(Release ID: 2021482) Visitor Counter : 23


Read this release in: English , Urdu , Hindi , Tamil