ਹੁਨਰ ਵਿਕਾਸ ਤੇ ਉੱਦਮ ਮੰਤਰਾਲਾ
azadi ka amrit mahotsav g20-india-2023

ਕੌਸ਼ਲ ਵਿਕਾਸ ਅਤੇ ਉੱਦਮਸ਼ੀਲਤਾ ਮੰਤਰਾਲੇ ਨੇ ਸਕਿਲਿੰਗ ਈਕੋਸਿਸਟਮ ਵਿੱਚ ਟ੍ਰੇਨਰਾਂ ਦੇ ਸਮੁੱਚੇ ਵਿਕਾਸ ਲਈ ਫਰੇਮਵਰਕ ਵਿਕਸਿਤ ਕੀਤਾ

Posted On: 16 MAY 2024 6:45PM by PIB Chandigarh

ਭਾਰਤ ਦੀ ਆਜ਼ਾਦੀ ਦੇ 100ਵੇਂ ਵਰ੍ਹੇ ਤੱਕ ਇੱਕ ਪੂਰਨ ਵਿਕਸਿਤ ਰਾਸ਼ਟਰ ਦੇ ਨਿਰਮਾਣ ਦੇ ‘ਵਿਕਸਿਤ ਭਾਰਤ  2047’ ਵਿਜ਼ਨ ਦੇ ਅਨੁਸਾਰ, ਕੌਸ਼ਲ ਵਿਕਾਸ ਅਤੇ ਉੱਦਮਸ਼ੀਲਤਾ ਮੰਤਰਾਲੇ (ਐੱਮਐੱਸਡੀਈ) ਦਾ ਟੀਚਾ ਇੱਕ ਉਭਰਦੀ ਅਰਥਵਿਵਸਥਾ ਵਿੱਚ ਇੱਕ ਗਤੀਸ਼ੀਲ ਕਾਰਜਬਲ ਨੂੰ ਹੁਲਾਰਾ ਦੇਣਾ ਹੈ। ਇਸ ਨੂੰ ਪੂਰਾ ਕਰਨ ਲਈ, ਮੰਤਰਾਲੇ ਨੇ ਇੱਕ ਰੋਡਮੈਪ ਵਿਕਸਿਤ ਕੀਤਾ ਹੈ ਜਿੱਥੇ ਥੋੜ੍ਹੇ ਸਮੇਂ ਅਤੇ ਲੰਬੇ ਸਮੇਂ ਦੇ ਸਕਿਲਿੰਗ ਈਕੋਸਿਸਟਮ ਟ੍ਰੇਨਰਾਂ ਨੂੰ ਭਵਿੱਖ ਲਈ ਸਿਖਿਆਰਥੀਆਂ ਨੂੰ ਸਮਰੱਥ ਬਣਾਉਣ ਲਈ ਸਹੀ ਕੌਸ਼ਲ ਅਤੇ ਟੈਕਨੋਲੋਜੀ ਨਾਲ ਲੈਸ ਕੀਤਾ ਜਾਵੇਗਾ।

 

 ਐੱਮਐੱਸਡੀਈ ਦੇ ਭਾਗੀਦਾਰ, ਫਿਊਚਰ ਰਾਈਟ ਸਕਿੱਲਸ ਨੈੱਟਵਰਕ (ਐੱਫਆਰਐੱਸਐੱਨ) ਨੇ 21ਵੀਂ ਸਦੀ ਦੇ ਅਧਿਆਪਕਾਂ ਨੂੰ ਵਿਕਸਿਤ ਕਰਨ ਵਿੱਚ ਮਦਦ ਕਰਨ ਲਈ “ਸਕਿਲਿੰਗ ਈਕੋਸਿਸਟਮ ਲਈ ਟ੍ਰੇਨਰ ਡਿਵੈਲਪਮੈਂਟ  ਸਟ੍ਰੈਟੇਜੀ” ਦਾ ਡ੍ਰਾਫਟ ਤਿਆਰ ਕੀਤਾ ਹੈ ਅਤੇ ਇਸ ਦੇ ਲਈ ਇੱਕ ਫਰੇਮਵਰਕ ਅਤੇ ਦਿਸ਼ਾ-ਨਿਰਦੇਸ਼ ਤਿਆਰ ਕੀਤੇ ਹਨ ਜੋ ਇਹ ਸਿਫਾਰਿਸ਼ ਕਰਦਾ ਹੈ ਕਿ ਟ੍ਰੇਨਰ ਡਿਜੀਟਲ ਟੂਲਸ ਅਤੇ ਸੰਸਾਧਨਾਂ ਦਾ ਉਪਯੋਗ ਕਰਕੇ ਕਲਾਸਰੂਮ ਲਰਨਿੰਗ ਵਿੱਚ ਡਿਜੀਟਲ ਸਮੱਗਰੀ ਨੂੰ ਏਕੀਕ੍ਰਿਤ ਕਰਨ।

ਟ੍ਰੇਨਰ ਡਿਵੈਲਪਮੈਂਟ ਸਟ੍ਰੈਟੇਜੀ ਦਾ ਡ੍ਰਾਫਟ ਤਿਆਰ ਕਰਨ ਵਿੱਚ ਕੁਐਸਟ ਅਲਾਇੰਸ ਦੁਆਰਾ ਸਹਾਇਤਾ ਪ੍ਰਦਾਨ ਕੀਤੀ ਗਈ ਅਤੇ ਐੱਫਆਰਐੱਸਐੱਨ ਦੁਆਰਾ ਸਮਰਥਿਤ ਕੀਤਾ ਗਿਆ, ਜੋ ਐਕਸਸੇਂਚਰ, ਸਿਸਕੋ, ਜੇਪੀ ਮਾਰਗਨ ਅਤੇ ਐੱਸਏਪੀ ਦੇ ਦਰਮਿਆਨ ਇੱਕ ਸਹਿਯੋਗ ਹੈ। ਇਸ ਪਹਿਲ ਦਾ ਉਦੇਸ਼ ਦੀਰਘਕਾਲੀ ਕੌਸ਼ਲ ਵਿਕਾਸ ਦੇ ਲਈ ਵਿਭਿੰਨ ਖੇਤਰਾਂ ਵਿੱਚ ਰਾਸ਼ਟਰ ਵਿਆਪੀ ਟ੍ਰੇਨਰਾਂ ਦੀ ਗੁਣਵੱਤਾ ਅਤੇ ਕੁਸ਼ਲਤਾ ਨੂੰ ਵਧਾਉਂਦਾ ਹੈ। ਇਸ ਦੇ ਇਲਾਵਾ, ਉਪਰੋਕਤ ਰਣਨੀਤੀ ਸਟਾਫਿੰਗ ਅਤੇ ਟ੍ਰੇਨਿੰਗ ਸਮਰੱਥਾ ਵਿੱਚ ਅੰਤਰ ਨੂੰ ਸੰਬੋਧਨ ਕਰੇਗੀ ਅਤੇ ਕੌਸ਼ਲ ਵਿਕਾਸ ਪ੍ਰੋਗਰਾਮਾਂ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਅਤੇ ਪ੍ਰਭਾਵਸ਼ੀਲਤਾ ਨੂੰ ਪ੍ਰਭਾਵਿਤ ਕਰਨ ਅਤੇ ਸਮੱਸਿਆਵਾਂ ਨੂੰ ਘੱਟ ਕਰਨ ਲਈ ਤਕਨੀਕੀ ਅਤੇ ਵੋਕੇਸ਼ਨਲ ਐਜੂਕੇਸ਼ਨ ਐਂਡ ਟ੍ਰੇਨਿੰਗ (ਟੀਵੀਈਟੀ) ਦੇ ਖੇਤਰ ਵਿੱਚ ਯੋਗ ਟ੍ਰੇਨਰਾਂ ਦੀ ਕਮੀ, ਅਨਿਯਮਿਤ ਰੋਜ਼ਗਾਰ, ਕੈਰੀਅਰ ਵਿੱਚ ਉਨੱਤੀ ਦੇ ਸੀਮਿਤ ਮੌਕੇ ਅਤੇ ਘੱਟ ਤਨਖਾਹ ਦੇ ਕਾਰਨ ਯੋਗ ਟ੍ਰੇਨਰਾਂ ਦੀ ਕਮੀ ਨੂੰ ਵੀ ਸੰਬੋਧਨ ਕਰੇਗੀ। ਇਸ ਦੇ ਇਲਾਵਾ, ਦਸਤਾਵੇਜ਼ ਪਹਿਚਾਣ, ਪ੍ਰਦਰਸ਼ਨ ਮੁਲਾਂਕਣ, ਪ੍ਰੇਰਣਾ ਅਤੇ ਅਪ-ਸਕਿਲਿੰਗ ਰਾਹੀਂ ਮੌਜੂਦਾ ਟ੍ਰੇਨਰਾਂ ਦੇ ਪ੍ਰਦਰਸ਼ਨ ਵਿੱਚ ਸੁਧਾਰ ਲਈ ਰਣਨੀਤੀਆਂ ਵੀ ਪ੍ਰਦਾਨ ਕਰਦਾ ਹੈ।

 

ਸਕਿਲਿੰਗ ਈਕੋਸਿਸਟਮ ਲਈ ਟ੍ਰੇਨਰ ਵਿਕਾਸ ਰਣਨੀਤੀ ਦੀ ਪ੍ਰਸਤਾਵਨਾ ਵਿੱਚ, ਕੌਸ਼ਲ ਵਿਕਾਸ ਅਤੇ ਉੱਦਮਸ਼ੀਲਤਾ ਮੰਤਰਾਲੇ ਦੇ ਸਕੱਤਰ, ਸ਼੍ਰੀ ਅਤੁਲ ਕੁਮਾਰ ਤਿਵਾਰੀ ਨੇ ਜ਼ਿਕਰ ਕੀਤਾ ਕਿ ਜਿਵੇਂ-ਜਿਵੇਂ ਆਈਟੀਆਈ ਪ੍ਰਣਾਲੀ ਨਵੇਂ ਯੁਗ ਦੀ ਅਰਥਵਿਵਸਥਾ ਅਤੇ ਉਦਯੋਗੀਕਰਣ ਵਿੱਚ ਵਿਕਸਿਤ ਹੁੰਦੀ ਹੈ, ਇਸ ਨੂੰ ਨਵੀਨਤਮ ਤਕਨੀਕੀ ਜ਼ਰੂਰਤਾਂ ਦੇ ਅਨੁਸਾਰ ਵਿਕਸਿਤ ਕੀਤਾ ਜਾਂਦਾ ਹੈ। ਆਈਟੀਆਈ ਵਿੱਚ ਇੱਕ ਗਤੀਸ਼ੀਲ ਸਕਿਲਿੰਗ ਈਕੋਸਿਟਮ ਬਣਾਉਣ ਅਤੇ ਉਸ ਨੂੰ ਮਜ਼ਬੂਤ ਕਰਨ ਲਈ ਸੈਕਟਰ, ਕੈਰੀਅਰ ਵਿਕਾਸ, ਪ੍ਰੇਰਣਾ ਅਤੇ ਆਈਟੀਆਈ ਟ੍ਰੇਨਰਾਂ ਨੂੰ ਨਵੀਨਤਮ ਵਿਕਾਸ ਤੋਂ ਜਾਣੂ ਕਰਵਾਉਣਾ  ਬਹੁਤ ਮਹੱਤਵਪੂਰਨ ਹੋ ਜਾਂਦਾ ਹੈ। ਉਨ੍ਹਾਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਸਰਕਾਰ ਦੁਆਰਾ ਸਪਾਂਸਰ ਥੋੜ੍ਹੇ ਸਮੇਂ ਦੇ ਕੌਸ਼ਲ ਪ੍ਰੋਗਰਾਮਾਂ ਲਈ ਜ਼ਰੂਰੀ ਟ੍ਰੇਨਰਾਂ ਦੀ ਪੂਰਨ ਮੰਗ ਅਤੇ ਗੁਣਵੱਤਾ ਵਿੱਚ ਕਾਫੀ ਵਾਧਾ ਹੋਇਆ ਹੈ ਕਿਉਂਕਿ ਇਹ ਪ੍ਰੋਗਰਾਮ ਦਾਇਰੇ ਅਤੇ ਕਵਰੇਜ ਵਿੱਚ ਵਿਸਤਾਰ ਕਰ ਰਹੇ ਹਨ ਅਤੇ ਭਵਿੱਖ ਵਿੱਚ ਰੋਜ਼ਗਾਰ ਦੀ ਭੂਮਿਕਾ ਨੂੰ ਪੂਰਾ ਕਰ ਰਹੇ ਹਨ।

ਪ੍ਰਸਤਾਵਨਾ ਵਿੱਚ, ਉਨ੍ਹਾਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ‘ਸਕਿਲਿੰਗ ਈਕੋਸਿਸਟਮ ਲਈ ਟ੍ਰੇਨਰ ਡਿਵੈਲਪਮੈਂਟ ਸਟ੍ਰੈਟੇਜੀ- ਫਰੇਮਵਰਕ ਅਤੇ ਦਿਸ਼ਾ-ਨਿਰਦੇਸ਼’ ਸਰਕਾਰ, ਉਦਯੋਗ ਅਤੇ ਅਕਾਦਮਿਕ ਭਾਈਚਾਰੇ ਦਾ ਇੱਕ ਸੰਯੁਕਤ ਪ੍ਰਯਾਸ ਹੈ ਜੋ ਟ੍ਰੇਨਰ ਵਿਕਾਸ ਲਈ ਇੱਕ ਵਿਆਪਕ ਦ੍ਰਿਸ਼ਟੀਕੋਣ ਹੈ ਜੋ ਇੱਕ ਮਜ਼ਬੂਤ ਪ੍ਰਤਿਭਾ ਈਕੋਸਿਸਟਮ ਦਾ ਰਾਹ ਪੱਧਰਾ ਕਰੇਗਾ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੇ ਦਸਵੇਂ ਵਰ੍ਹੇ ਵਿੱਚ, ਵਿਕਾਸ ਦੇ ਸੰਭਾਵਿਤ ਖੇਤਰਾਂ ‘ਤੇ ਉਨ੍ਹਾਂ ਹੀ ਧਿਆਨ ਕੇਂਦ੍ਰਿਤ ਕਰਨਾ ਮਹੱਤਵਪੂਰਨ ਹੈ ਜਿਨ੍ਹਾਂ ਕਿ ਸਫ਼ਲਤਾਵਾਂ ਨੂੰ ਦੁਹਰਾਉਣਾ। ਉਨ੍ਹਾਂ ਨੇ ਇਹ ਵੀ ਲਿਖਿਆ ਕਿ ਮੰਤਰਾਲੇ ਦੇ ਪ੍ਰਯਾਸਾਂ ਨਾਲ ਈਕੋਸਿਸਟਮ ਮਜ਼ਬੂਤ ਹੋਵੇਗਾ।

ਵੱਡੇ ਪੈਮਾਨੇ ‘ਤੇ ਲਾਗੂਕਰਣ ਤੋਂ ਪਹਿਲਾਂ ਟ੍ਰੇਨਰਾਂ, ਸਿਖਿਆਰਥੀਆਂ ਅਤੇ ਸਕਿਲਿੰਗ ਈਕੋਸਿਸਟਮ ਦੇ ਹੋਰ ਹਿਤਧਾਰਕਾਂ ਦੀ ਪ੍ਰਤੀਕਿਰਿਆਵਾਂ ਇਕੱਠਾ ਕਰਨ ਲਈ ਸਿਫਾਰਸ਼ਾਂ ਨੂੰ ਵਿਭਿੰਨ ਭਾਰਤੀ ਰਾਜਾਂ ਵਿੱਚ ਪ੍ਰਮਾਣਿਤ ਕੀਤਾ ਜਾਵੇਗਾ।

ਕੁਐਸਟ ਅਲਾਇੰਸ ਦੇ ਸੀਈਓ, ਸ਼੍ਰੀ ਆਕਾਸ਼ ਸੇਠੀ ਨੇ ਕਿਹਾ ਕਿ ਕਲਾਸਰੂਮ ਲਰਨਿੰਗ ਵਿੱਚ ਡਿਜੀਟਲ ਸਮੱਗਰੀ ਅਤੇ ਸੰਸਾਧਨਾਂ ਨੂੰ ਏਕੀਕ੍ਰਿਤ ਕਰਕੇ, ਭਾਰਤ ਦਾ ਕਾਰਜਬਲ 21ਵੀਂ ਸਦੀ ਦੀ ਅਰਥਵਿਵਸਥਾ ਵਿੱਚ ਪ੍ਰਫੁੱਲਤ ਹੋਣ ਲਈ ਜ਼ਰੂਰੀ ਕੌਸ਼ਲ ਨਾਲ ਲੈਸ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪਹਿਲ ਭਾਰਤ ਵਿੱਚ ਅਧਿਕ ਜੀਵੰਤ ਅਤੇ ਕੁਸ਼ਲ ਸਕਿਲਿੰਗ ਈਕੋਸਿਸਟਮ ਦਾ ਰਾਹ ਪੱਧਰਾ ਕਰੇਗੀ। ਸ਼੍ਰੀ ਸੇਠੀ ਨੇ ਇਹ ਵੀ ਕਿਹਾ ਕਿ ਉਦਯੋਗ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਜ਼ਰੂਰੀ ਕੌਸ਼ਲ ਦੇ ਨਾਲ ਕਾਰਜਬਲ ਨੂੰ ਪ੍ਰਭਾਵੀ ਢੰਗ ਨਾਲ ਲੈਸ ਕਰਨ ਲਈ ਟ੍ਰੇਨਰਾਂ ਨੂੰ ਉਦਯੋਗ ਦੇ ਰੁਝਾਨਾਂ ਤੋਂ ਹੋਰ ਅੱਗੇ ਤਿਆਰ ਰਹਿਣਾ ਚਾਹੀਦਾ ਹੈ।

******

ਐੱਸਐੱਸ/ਏਕੇ



(Release ID: 2021290) Visitor Counter : 27


Read this release in: English , Urdu , Hindi