ਹੁਨਰ ਵਿਕਾਸ ਤੇ ਉੱਦਮ ਮੰਤਰਾਲਾ

ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ (MSDE) ਦੇ ਸਕੱਤਰ ਸ਼੍ਰੀ ਏ.ਕੇ. ਤਿਵਾਰੀ ਨੇ ਨਵੀਂ ਦਿੱਲੀ ਵਿੱਚ ਭਾਰਤ ਦੀ ਸਭ ਤੋਂ ਵੱਡੇ ਸਕਿੱਲ ਕੰਪੀਟੀਸ਼ਨ ਦਾ ਉਦਘਾਟਨ ਕੀਤਾ


ਇੰਡੀਆਸਕਿੱਲਸ 2024 ਸਿਰਫ਼ ਇੱਕ ਕੰਪੀਟੀਸ਼ਨ ਨਹੀਂ ਹੈ, ਬਲਕਿ ਇਹ ਸਕਿੱਲ, ਇਨੋਵੇਸ਼ਨ ਅਤੇ ਦ੍ਰਿੜ੍ਹ ਸੰਕਲਪ ਦਾ ਉਤਸਵ ਹੈ- ਸ਼੍ਰੀ ਅਤੁਲ ਕੁਮਾਰ ਤਿਵਾਰੀ

ਦੇਸ਼ ਭਰ ਤੋਂ 900 ਤੋਂ ਵੱਧ ਉਮੀਦਵਾਰ 61 ਸਕਿੱਲਸ ਵਿੱਚ ਹਿੱਸਾ ਲੈਣਗੇ

Posted On: 15 MAY 2024 7:30PM by PIB Chandigarh

ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੇ ਸਕੱਤਰ ਸ਼੍ਰੀ ਅਤੁਲ ਕੁਮਾਰ ਤਿਵਾਰੀ ਨੇ ਅੱਜ ਇੰਡੀਆਸਕਿੱਲਸ ਕੰਪੀਟੀਸ਼ਨ 2024 ਦਾ ਉਦਘਾਟਨ ਕੀਤਾ। ਇਹ ਦੇਸ਼ ਦਾ ਸਭ ਤੋਂ ਵੱਡਾ ਸਕਿੱਲ ਕੰਪੀਟੀਸ਼ਨ ਹੈ, ਜਿਸ ਨੂੰ ਸਕਿੱਲ ਦੇ ਉੱਚਤਮ ਮਾਪਦੰਡਾਂ ਨੂੰ ਪ੍ਰਦਰਸ਼ਿਤ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ। 

ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ (MSDE) ਨੇ ਨਵੀਂ ਦਿੱਲੀ ਦੇ ਦਵਾਰਕਾ ਸਥਿਤ ਯਸ਼ੋਭੂਮੀ ਵਿੱਚ ਇੱਕ ਉਦਘਾਟਨ ਸਮਾਰੋਹ ਆਯੋਜਿਤ ਕੀਤਾ, ਜਿਸ ਵਿੱਚ 30 ਤੋਂ ਵੱਧ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 900 ਤੋਂ ਵੱਧ ਵਿਦਿਆਰਥੀਆਂ ਅਤੇ 400 ਤੋਂ ਵੱਧ ਇੰਡਸਟਰੀ ਐਕਸਪਰਟਸ ਨੇ ਭਾਗੀਦਾਰੀ ਦਰਜ ਕੀਤੀ। 

ਉਦਘਾਟਨੀ ਸੈਰੇਮਨੀ ਵਿੱਚ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੇ ਸੀਨੀਅਰ ਆਰਥਿਕ ਸਲਾਹਕਾਰ ਸ਼੍ਰੀ ਨੀਲਾਂਬੁਜ ਸ਼ਰਨ (Nilambuj Sharan), ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੀ ਡਾਇਰੈਕਟਰ ਜਨਰਲ ਟ੍ਰੇਨਿੰਗ ਸ਼੍ਰੀਮਤੀ ਤ੍ਰਿਸ਼ਾਲਜੀਤ ਸੇਠੀ (Smt. Trishaljeet Sethi), ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੀ ਸੰਯੁਕਤ ਸਕੱਤਰ ਸ਼੍ਰੀਮਤੀ ਸੋਨਲ ਮਿਸ਼ਰਾ, ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੀ ਸੰਯੁਕਤ ਸਕੱਤਰ ਸ਼੍ਰੀਮਤੀ ਹੈਨਾ ਉਸਮਾਨ (Smt. Hena Usman) ਅਤੇ ਰਾਸ਼ਟਰੀ ਕੌਸ਼ਲ ਵਿਕਾਸ ਨਿਗਮ ਦੇ ਮੁੱਖ ਕਾਰਜਕਾਰੀ ਅਧਿਕਾਰੀ (CEO), ਸ਼੍ਰੀ ਵੇਦ ਮਣੀ ਤਿਵਾਰੀ ਮੌਜੂਦ ਸਨ। ਭਾਗੀਦਾਰੀ ਕਰਨ ਵਾਲੇ ਸਾਰੇ ਰਾਜਾਂ ਨੇ ਆਪਣੀਆਂ ਟੀਮਾਂ ਅਤੇ ਸੱਭਿਆਚਾਰਕ ਭਾਈਚਾਰਿਆਂ ਦਾ ਵੀ ਪ੍ਰਦਰਸ਼ਨ ਕੀਤਾ। ਇਸ ਤੋਂ ਬਾਅਦ ਇੱਕ ਸੱਭਿਆਚਾਰਕ ਪ੍ਰੋਗਰਾਮ ਹੋਇਆ ਜਿੱਥੇ ਦਰਸ਼ਕਾਂ ਨੇ ਦੇਸ਼ ਭਰ ਦੇ ਵੱਖ-ਵੱਖ ਨ੍ਰਿਤ ਕਲਾਵਾਂ ਨੂੰ ਦੇਖਿਆ। 

ਸ਼੍ਰੀ ਅਤੁਲ ਕੁਮਾਰ ਤਿਵਾਰੀ ਨੇ ਉਦਘਾਟਨ ਸੈਰੇਮਨੀ ਵਿੱਚ ਆਪਣੇ ਸੰਬੋਧਨ ਵਿੱਚ ਕਿਹਾ ਕਿ ਇੰਡੀਆਸਕਿੱਲਸ 2024 ਸਿਰਫ਼ ਇੱਕ ਕੰਪੀਟੀਸ਼ਨ ਨਹੀਂ ਹੈ ਸਗੋਂ ਸਕਿੱਲ, ਇਨੋਵੇਸ਼ਨ ਅਤੇ ਦ੍ਰਿੜ੍ਹ ਸੰਕਲਪ ਦਾ ਉਤਸਵ ਹੈ। ਉਨ੍ਹਾਂ ਨੇ ਕਿਹਾ ਕਿ ਇਹ ਨੌਜਵਾਨਾਂ ਦੀਆਂ ਅਸੀਮ ਸਮਰੱਥਾਵਾਂ ਅਤੇ ਰਾਸ਼ਟਰ ਦੇ ਭਵਿੱਖ ਨੂੰ ਸਾਕਾਰ ਕਰਨ ਦੀ ਉਨ੍ਹਾਂ ਦੀ ਸਮਰੱਥਾ ਦਾ ਪ੍ਰਮਾਣ ਹੈ। ਉਨ੍ਹਾਂ ਨੇ ਇਹ ਵੀ ਕਿਰਾ ਕਿ ਇਹ ਇੱਕ ਅਜਿਹਾ ਪਲੈਟਫਾਰਮ ਹੈ ਜਿੱਥੇ ਸੁਪਨੇ ਸਾਕਾਰ ਹੁੰਦੇ ਹਨ ਅਤੇ ਅਕਾਂਖਿਆਵਆਂਨੂੰ ਪਾਲਿਆ ਜਾਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੂੰ ਉਮੀਦਵਾਰਾਂ ਦੀਆਂ ਸਮਰੱਥਾਵਾਂ ‘ਤੇ ਪੂਰਾ ਭਰੋਸਾ ਹੈ ਅਤੇ ਉਨ੍ਹਾਂ ਨੂੰ ਆਸ ਹੈ ਕਿ ਉਹ ਵਰਲਡ ਸਕਿੱਲਸ 2024 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨਗੇ।  

ਪ੍ਰਤੀਭਾਗੀ ਅਗਲੇ ਤਿੰਨ ਦਿਨਾਂ ਤੱਕ, ਨਿਰਮਾਣ ਅਤੇ ਬਿਲਡਿੰਗ ਟੈਕਨੋਲੋਜੀ, ਰਚਨਾਤਮਕ ਕਲਾ ਅਤੇ ਫੈਸ਼ਨ ਤੋਂ ਲੈ ਕੇ ਸੂਚਨਾ ਅਤੇ ਸੰਚਾਰ ਟੈਕਨੋਲੋਜੀ, ਮੈਨੂਫੈਕਚਰਿੰਗ ਅਤੇ ਇੰਜੀਨਿਅਰਿੰਗ ਟੈਕਨੋਲੋਜੀ ਅਤੇ ਟ੍ਰਾਂਸਪੋਰਟੇਸ਼ਨ ਅਤੇ ਲੌਜਿਸਟਿਕਸ ਅਤੇ ਵੱਖ-ਵੱਖ ਤਰ੍ਹਾਂ ਦੇ ਕੌਸ਼ਲ ਵਿੱਚ ਮੁਕਾਬਲਾ ਕਰਨਗੇ। ਇਸ ਪ੍ਰੋਗਰਾਮ ਦੀ ਸਮਾਪਤੀ 19 ਮਈ ਨੂੰ ਇੱਕ ਸ਼ਾਨਦਾਰ ਸਮਾਪਤੀ ਸਮਾਰੋਹ ਦੇ ਨਾਲ ਹੋਵੇਗੀ। 

ਸ਼੍ਰੀ ਵੇਦ ਮਣੀ ਤਿਵਾਰੀ ਨੇ ਇਸ ਮੌਕੇ, ਆਪਣੇ ਸੰਬੋਧਨ ਵਿੱਚ ਕਿਹਾ ਕਿ ਇੰਡੀਆਸਕਿੱਲਸ ਇੱਕ ਅਜਿਹਾ ਪਲੈਟਫਾਰਮ ਹੈ ਜੋ ਅਕਾਂਖਿਆਵਾਂ ਨੂੰ ਪ੍ਰੋਤਸਾਹਿਤ ਕਰਦਾ ਹੈ ਅਤੇ ਰਚਨਾਤਮਕਤਾ ਨੂੰ ਹੁਲਾਰਾ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਆਯੋਜਨ ਨੂੰ ਲਾਗੂ ਕਰਕੇ ਰਾਸ਼ਟਰੀ ਕੌਸ਼ਲ ਵਿਕਾਸ ਨਿਗਮ (NSDC) ਨਾ ਸਿਰਫ ਦੇਸ਼ ਨੂੰ ਮੋਹਰੀ ਸਥਿਤੀ ਵਿੱਚ ਲਿਆਵੇਗਾ ਸਗੋਂ ਇੱਕ ਵਧੇਰੇ ਸਮਾਵੇਸ਼ੀ ਸਮਾਜ ਦਾ ਰਾਹ ਵੀ ਪੱਧਰਾ ਕਰੇਗਾ। ਸ਼੍ਰੀ ਤਿਵਾਰੀ ਨੇ ਇਹ ਵੀ ਕਿਹਾ ਕਿ ਵਰਲਡ ਸਕਿੱਲਸ ਕੰਪੀਟੀਸ਼ਨਸ ਦੇ ਨਾਲ-ਨਾਲ ਇੰਡੀਆ ਸਕਿੱਲਸ, ਉਮੀਦਵਾਰਾ, ਉਦਯੋਗ ਜਗਤ ਦੇ ਪ੍ਰਤੀਨਿਧੀਆਂ, ਸਿੱਖਿਆ ਜਗਤ ਦੇ ਭਾਗੀਦਾਰਾਂ, ਸਰਕਾਰਾਂ ਅਤੇ ਭਾਗੀਦਾਰ ਦੇਸ਼ਾਂ ਦੇ ਨਾਲ ਜੁੜਨ ਦੇ ਮੌਕੇ ਪੈਦਾ ਕਰਕੇ ਬਰਾਬਰ ਸਮਾਜ ਦੇ ਨਿਰਮਾਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। 

ਚਾਰ-ਦਿਨੀਂ ਇੰਡੀਆ ਸਕਿੱਲਜ਼ ਪ੍ਰਤੀਭਾਗੀਆਂ ਨੂੰ ਇੱਕ ਰਾਸ਼ਟਰੀ ਪਲੈਟਫਾਰਮ 'ਤੇ ਰਵਾਇਤੀ ਸ਼ਿਲਪਕਾਰੀ ਤੋਂ ਲੈ ਕੇ ਅਤਿ-ਆਧੁਨਿਕ ਟੈਕਨੋਲੋਜੀਆਂ ਤੱਕ ਦੇ 61 ਸਕਿੱਲਸ ਵਿੱਚ ਆਪਣੇ ਵਿਭਿੰਨ ਕੌਸ਼ਲ ਅਤੇ ਪ੍ਰਤਿਭਾਵਾਂ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਪ੍ਰਦਾਨ ਕਰੇਗਾ। ਕੁੱਲ 47 ਸਿਕੱਲ ਕੰਪੀਟੀਸ਼ਨਸ ਇਸੇ ਆਯੋਜਨ ਸਥਾਨ 'ਤੇ ਆਯੋਜਿਤ ਕੀਤੇ ਜਾਣਗੇ, ਜਦਕਿ ਉਪਲਬਧ ਸਰਵੋਤਮ ਬੁਨਿਆਦੀ ਢਾਂਚੇ ਨੂੰ ਧਿਆਨ ਵਿੱਚ ਰੱਖਦੇ ਹੋਏ 14 ਕੰਪੀਟੀਸ਼ਨ ਕਰਨਾਟਕ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਗੁਜਰਾਤ ਵਿੱਚ ਇਸ ਆਯੋਜਨ ਤੋਂ ਵੱਖਰੇ ਆਯੋਜਿਤ ਕੀਤੇ ਜਾਣਗੇ।

ਪ੍ਰਤੀਭਾਗੀ ਡ੍ਰੋਨ-ਫਿਲਮ ਮੇਕਿੰਗ, ਟੈਕਸਟਾਇਲ ਵੀਵਿੰਗ, ਚਮੜੇ ਦੇ ਜੁੱਤੇ ਬਣਾਉਣਾ ਅਤੇ ਪ੍ਰੋਸਥੈਟਿਕਸ-ਮੇਕਅਪ ਜਿਹੇ 9 ਐਗਜ਼ੀਬਿਸ਼ਨ ਸਕਿੱਲਸ ਵਿੱਚ ਵੀ ਹਿੱਸਾ ਲੈਣਗੇ।

ਨੈਸ਼ਨਲ ਲੈਵਲ ਕੰਪੀਟੀਸ਼ਨ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਆਈਟੀਆਈ, ਐੱਨਐੱਸਟੀਆਈ, ਪੌਲੀਟੈਕਨਿਕਸ, ਇੰਜਨੀਅਰਿੰਗ ਇੰਸਟੀਟਿਊਟ, ਨਰਸਿੰਗ ਇੰਸਟੀਟਿਊਟ ਅਤੇ ਬਾਇਓਟੈਕਨੋਲੋਜੀ ਇੰਸਟੀਟਿਊਟ ਵਿੱਚ ਟ੍ਰੇਨਿੰਗ ਦਿੱਤੀ ਗਈ ਹੈ। ਇਹ ਮੌਜੂਦਾ ਸਕਿੱਲ ਨੈੱਟਵਰਕ ਵਿੱਚ ਭਾਰਤੀ ਨੌਜਵਾਨਾਂ ਨੂੰ ਮਿਲ ਰਹੇ ਇੰਟਰਨੈਸ਼ਨਲ ਸਟੈਂਡਰਡ ਟ੍ਰੇਨਿੰਗ ਦਾ ਪ੍ਰਮਾਣ ਹੈ।

ਸਰਬਸ਼੍ਰੇਸ਼ਠ ਇੰਡਸਟਰੀ ਟ੍ਰੇਨਰਸ ਦੀ ਮਦਦ ਨਾਲ ਇੰਡੀਆਸਕਿੱਲਸ ਦੇ ਜੇਤੂ ਸਤੰਬਰ 2024 ਵਿੱਚ ਫਰਾਂਸ ਦੇ ਲਯੋਨ ਵਿੱਚ ਹੋਣ ਵਾਲੇ ਵਰਲਡ ਸਕਿੱਲਸ ਕੰਪੀਟੀਸ਼ਨ ਲਈ ਤਿਆਰੀ ਕਰਨਗੇ। ਇਸ ਵਿੱਚ 70 ਤੋਂ ਵੱਧ ਦੇਸ਼ਾਂ ਦੇ 1,500 ਪ੍ਰਤੀਯੋਗੀ ਸ਼ਾਮਲ ਹੋਣਗੇ। 

ਇਸ ਵਰ੍ਹੇ ਪ੍ਰਤੀਭਾਗੀਆਂ ਨੂੰ ਨੈਸ਼ਨਲ ਕ੍ਰੈਡਿਟ ਫ੍ਰੇਮਵਰਕ ਦੇ ਤਹਿਤ ਕ੍ਰੈਡਿਟ ਹਾਸਲ ਕਰਨ ਦਾ ਮੌਕਾ ਮਿਲੇਗਾ। ਵਰਲਡਸਕਿੱਲਸ ਅਤੇ ਇੰਡੀਆਸਕਿੱਲਸ ਦੋਵੇਂ ਕੰਪੀਟੀਸ਼ਨਸ ਵਿੱਚ ਪ੍ਰਦਰਸ਼ਿਤ ਸਾਰੇ ਸਕਿੱਲਸ ਨੂੰ ਰਾਸ਼ਟਰੀ ਕੌਸ਼ਲ ਯੋਗਤਾ ਫ੍ਰੇਮਵਰਕ (NSQF) ਨਾਲ ਜੋੜਿਆ ਗਿਆ ਹੈ। ਇਹ ਪ੍ਰਤੀਭਾਗੀਆਂ ਨੂੰ ਆਪਣੇ ਸਿੱਖਣ ਦੇ ਨਤੀਜਿਆਂ ਨੂੰ ਕ੍ਰੈਡਿਟ ਦੇਣ ਅਤੇ ਆਪਣੇ ਚੁਣੇ ਹੋਏ ਖੇਤਰਾਂ ਵਿੱਚ ਇੱਕ ਸਮ੍ਰਿੱਧ ਕਰੀਅਰ ਬਣਾਉਣ ਲਈ ਸਸ਼ਕਤ ਬਣਾਉਂਦਾ ਹੈ। ਇਹ ਵੀ ਪਹਿਲੀ ਵਾਰ ਹੈ ਕਿ ਇੰਡੀਆਸਕਿੱਲਸ ਨੇ ਕਿਯੂਰੇਨਸਿਯਾ (Qrencia) ਨਾਮ ਦੇ ਇੱਕ ਕੰਪੀਟੀਸ਼ਨ ਇਨਫਰਮੇਸ਼ਨ ਸਿਸਟਮ ਨੂੰ ਸ਼ਾਮਲ ਕੀਤਾ ਹੈ।

ਸਕਿੱਲ ਇੰਡੀਆ ਡਿਜੀਟਲ ਹੱਬ ਪੋਰਟਲ (SIDH Portal), ‘ਤੇ ਉਮੀਦਵਾਰਾਂ ਲਈ ਲਗਭਗ 2.5 ਲੱਖ ਉਮੀਦਵਾਰਾਂ ਨੇ ਰਜਿਸਟ੍ਰੇਸ਼ਨ ਕਰਵਾਇਆ ਸੀ, ਜਿਨ੍ਹਾਂ ਵਿੱਚੋਂ 26,000 ਨੂੰ ਪ੍ਰੀ-ਸਕ੍ਰੀਨਿੰਗ ਦੀ ਪ੍ਰਕਿਰਿਆ ਜ਼ਰੀਏ ਚੁਣਿਆ ਗਿਆ ਸੀ। ਇਹ ਅੰਕੜਾ ਰਾਜ ਅਤੇ ਜ਼ਿਲ੍ਹਾ –ਪੱਧਰੀ ਕੰਪੀਟੀਸ਼ਨ ਆਯੋਜਿਤ ਕਰਨ ਲਈ ਰਾਜਾਂ ਦੇ ਨਾਲ ਸਾਂਝਾ ਕੀਤਾ ਗਿਆ ਸੀ, ਜਿਸ ਵਿੱਚੋਂ 900 ਤੋਂ ਵੱਧ ਵਿਦਿਆਰਥੀਆਂ ਨੂੰ ਇੰਡੀਆਸਕਿੱਲਸ ਨੈਸ਼ਨਲ ਕੰਪੀਟੀਸ਼ਨ ਲਈ ਸ਼ਾਰਟਲਿਸਟ ਕੀਤਾ ਗਿਆ ਸੀ। 

ਇਹ ਪੂਰੀ ਚੋਣ ਪ੍ਰਕਿਰਿਆ ਨਾ ਸਿਰਫ਼ ਪ੍ਰਤੀਭਾਗੀਆਂ ਦੇ ਦਰਮਿਆਨ ਮੁਕਾਬਲੇ ਦੀ ਭਾਵਨਾ ਪੈਦਾ ਕਰਦੀ ਹੈ ਸਗੋਂ ਨੌਜਵਾਨਾਂ ਦੇ ਦਰਮਿਆਨ ਸਕਿੱਲ ਡਿਵੈਲਪਮੈਂਟ ਅਤੇ ਵੋਕੇਸ਼ਨਲ ਟ੍ਰੇਨਿੰਗ ਦੀਆਂ ਅਕਾਂਖਿਆਵਾਂ ਪੈਦਾ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੀਆਂ ਹਨ।  ਵੱਖ-ਵੱਖ ਮੌਕਿਆਂ ਨੂੰ ਸਾਹਮਣੇ ਲਿਆ ਕੇ ਅਤੇ ਇੱਕ ਪ੍ਰਤੀਯੋਗਿਤਾ ਲੇਕਿਨ ਸਹਿਯੋਗਾਤਮਕ ਮਾਹੌਲ ਬਣਾ ਕੇ, ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ, ਉਦਯੋਗ ਅਤੇ ਸਿੱਖਿਆ ਜਗਤ ਦੀ ਸਰਗਰਮ ਭਾਗੀਦਾਰੀ ਨਾਲ ਅਜਿਹੇ ਸਕਿੱਲ ਕੰਪੀਟੀਸ਼ਨ ਇੱਕ ਕੁਸ਼ਲ ਕਾਰਜਬਲ ਦੇ ਲਈ ਇੱਕ ਠੋਸ ਅਧਾਰ ਤਿਆਰ ਕਰਦੀ ਹੈ, ਜੋ ਦੇਸ਼ ਦੀ ਤਰੱਕੀ ਅਤੇ ਇਨੋਵੇਸ਼ਨ ਨੂੰ ਅੱਗੇ ਵਧਾ ਸਕਦੀ ਹੈ।

 

******

ਐੱਸਐੱਸ/ਏਕੇ



(Release ID: 2020805) Visitor Counter : 20