ਵਿੱਤ ਮੰਤਰਾਲਾ

ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸਿਜ਼ (CBDT) ਨੇ ਟੈਕਸਪੇਅਰਸ ਲਈ ਅਸਲ ਸਮੇਂ ਵਿੱਚ ਸੂਚਨਾ ਪੁਸ਼ਟੀਕਰਣ ਪ੍ਰਕਿਰਿਆ ਦੀ ਸਥਿਤੀ ਦਰਸਾਉਣ ਲਈ ਏਆਈਐੱਸ (Annual Information Statement (AIS) ਵਿੱਚ ਨਵੀਂ ਸੁਵਿਧਾ ਜਾਰੀ ਕੀਤੀ ਹੈ


ਟੈਕਸਪੇਅਰਸ ਹੁਣ ਇਹ ਪਤਾ ਕਰ ਸਕਦੇ ਹਨ ਕਿ ਸਰੋਤ/ਰਿਪੋਰਟਿੰਗ ਸੰਸਥਾਵਾਂ ਦੁਆਰਾ ਫੀਡਬੈਕ ‘ਤੇ ਕੋਈ ਕਦਮ ਚੁੱਕਿਆ ਗਿਆ ਹੈ ਜਾਂ ਨਹੀਂ

Posted On: 13 MAY 2024 7:42PM by PIB Chandigarh

ਸਲਾਨਾ ਸੂਚਨਾ ਵੇਰਵਾ (Annual Information Statement) ਸੰਪੂਰਨ ਰਜਿਸਟਰਡ ਇਨਕਮ ਟੈਕਸਪੇਅਰਸ ਲਈ ਅਨੁਪਾਲਨ ਪੋਰਟਲ (compliance portal) ਦੇ ਜ਼ਰੀਏ ਉਪਲਬਧ ਹੈ ਜਿਸ ਨੂੰ ਈ-ਫਾਈਲਿੰਗ ਵੈੱਬਸਾਈਟ (www.incometax.gov.in) ਦੇ ਜ਼ਰੀਏ ਦੇਖਿਆ ਜਾ ਸਕਦਾ ਹੈ ਜਾਂ ਐਕਸੈੱਸ ਕੀਤਾ ਜਾ ਸਕਦਾ ਹੈ। ਸਲਾਨਾ ਸੂਚਨਾ ਵੇਰਵਾ (AIS) ਵਿੱਚ ਸਬੰਧਿਤ ਟੈਕਸਪੇਅਰ ਦੁਆਰਾ ਕੀਤੇ ਗਏ ਵੱਡੀ ਸੰਖਿਆ ਵਿੱਚ ਉਨ੍ਹਾਂ ਵਿੱਤੀ ਲੈਣ-ਦੇਣ ਦਾ ਵੇਰਵਾ ਹੁੰਦਾ ਹੈ ਜਿਨ੍ਹਾਂ ‘ਤੇ ਉਨ੍ਹਾਂ ਨੂੰ ਟੈਕਸ ਦੇਣਾ ਪੈ ਸਕਦਾ ਹੈ। ਏਆਈਐੱਸ ਨੂੰ ਵੱਖ-ਵੱਖ ਸੂਚਨਾ ਸੋਮਿਆਂ ਤੋਂ ਪ੍ਰਾਪਤ ਵਿੱਤੀ ਡੇਟਾ ਦੇ ਅਧਾਰ ‘ਤੇ ਭਰਿਆ ਜਾਂਦਾ ਹੈ। 

ਏਆਈਐੱਸ ਵਿੱਚ ਟੈਕਸਪੇਅਰ ਨੂੰ ਉਸ ਵਿੱਚ ਦਰਸਾਏ ਗਏ ਹਰੇਕ ਲੈਣ-ਦੇਣ ‘ਤੇ ਆਪਣਾ ਫੀਡਬੈਕ ਦੇਣ ਦੀ ਸੁਵਿਧਾ ਪ੍ਰਦਾਨ ਕੀਤੀ ਗਈ ਹੈ। ਇਹ ਫੀਡਬੈਕ ਅਸਲ ਵਿੱਚ ਟੈਕਸਪੇਅਰ ਨੂੰ ਇਸ ਤਰ੍ਹਾਂ ਦੀ ਜਾਣਕਾਰੀ ਦੇ ਸਰੋਤ ਦੁਆਰਾ ਦਿੱਤੀ ਗਈ ਜਾਣਕਾਰੀ ਦੀ ਸਟੀਕਤਾ ‘ਤੇ ਟਿੱਪਣੀ ਕਰਨ ਵਿੱਚ ਸਹਾਇਤਾ ਕਰਦਾ ਹੈ। ਗਲਤ ਜਾਣਕਾਰੀ ਦੇਣ ਦੀ ਸਥਿਤੀ ਵਿੱਚ ਉਸ ਨੂੰ ਆਟੋਮੇਟਿਡ ਢੰਗ ਨਾਲ ਪੁਸ਼ਟੀ ਲਈ ਸਬੰਧਿਤ ਸਰੋਤ ਪਾਸ ਲੈ ਜਾਇਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਟੈਕਸ ਕੱਟਣ ਵਾਲੇ/ਟੈਕਸ ਕਲੈਕਟਰਸ ਅਤੇ ਰਿਪੋਰਟਿੰਗ ਸੰਸਥਾਵਾਂ ਦੁਆਰਾ ਪ੍ਰਦਾਨ ਕੀਤੀ ਗਈ ਜਾਣਕਾਰੀ ਦੇ ਸਬੰਧ ਵਿੱਚ ਸੂਚਨਾ ਪੁਸ਼ਟੀਕਰਣ ਨੂੰ ਵਰਤਮਾਨ ਵਿੱਚ ਕਾਰਜਸ਼ੀਲ ਬਣਾ ਦਿੱਤਾ ਗਿਆ ਹੈ। 

ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸਿਜ਼ (CBDT) ਨੇ ਹੁਣ ਸੂਚਨਾ ਪੁਸ਼ਟੀਕਰਣ ਪ੍ਰਕਿਰਿਆ ਦੀ ਸਥਿਤੀ ਦਰਸਾਉਣ ਲਈ ਏਆਈਐੱਸ ਵਿੱਚ ਇੱਕ ਨਵੀਂ ਸੁਵਿਧਾ ਸ਼ੁਰੂ ਕੀਤੀ ਹੈ। ਸਲਾਨਾ ਸੂਚਨਾ ਵੇਰਵਾ (AIS) ਇਹ ਦਰਸਾਏਗਾ ਕਿ ਟੈਕਸਪੇਅਰ ਦੇ ਫੀਡਬੈਕ ਨੂੰ ਸਬੰਧਿਤ ਸਰੋਤ ਦੁਆਰਾ ਅੰਸ਼ਕ ਜਾਂ ਪੂਰਨ ਤੌਰ ‘ਤੇ ਮਨਜ਼ੂਰ ਜਾਂ ਨਾ-ਮਨਜ਼ੂਰ ਕਰਕੇ ਉਸ ‘ਤੇ ਕੋਈ ਕਦਮ ਉਠਾਇਆ ਗਿਆ ਹੈ ਜਾਂ ਨਹੀਂ। ਇਸ ‘ਤੇ ਅੰਸ਼ਕ ਜਾਂ ਪੂਰਨ ਮਨਜ਼ੂਰੀ ਹੋਣ ਦੀ ਸਥਿਤੀ ਵਿੱਚ ਸਬੰਧਿਤ ਸਰੋਤ ਦੁਆਰਾ ਇੱਕ ਸੰਸ਼ੋਧਨ ਵੇਰਵਾ ਦਾਖਲ ਕਰਕੇ ਜਾਣਕਾਰੀ ਨੂੰ ਸਹੀ ਕਰਨਾ ਬਹੁਤ ਜ਼ਰੂਰੀ ਹੈ। ਸਬੰਧਿਤ ਸਰੋਤ ਵੱਲੋਂ ਫੀਡਬੈਕ ਜਾਂ ਪੁਸ਼ਟੀਕਰਣ ਕੀਤੇ ਜਾਣ ਦੀ ਹਾਲਤ ਵਿੱਚ ਟੈਕਸਪੇਅਰ ਨੂੰ ਹੇਠ ਲਿਖੀਆਂ ਵਿਸ਼ੇਸ਼ਤਾਵਾਂ ਦਿਖਾਈ ਦੇਣਗੀਆਂ।

  • ਕੀ ਪੁਸ਼ਟੀਕਰਣ ਲਈ ਫੀਡਬੈਕ ਨੂੰ ਸਾਂਝਾ ਕੀਤਾ ਗਿਆ ਹੈ: ਇਸ ਨਾਲ ਟੈਕਸਪੇਅਰ ਨੂੰ ਪਤਾ ਚਲ ਜਾਵੇਗਾ ਕਿ ਪੁਸ਼ਟੀਕਰਣ ਲਈ ਫੀਡਬੈਕ ਨੂੰ ਰਿਪੋਰਟਿੰਗ ਸਰੋਤ ਨਾਲ ਸਾਂਝਾ ਕੀਤਾ ਗਿਆ ਹੈ ਜਾਂ ਨਹੀਂ।

  • ਫੀਡਬੈਕ ਨੂੰ ਸਾਂਝਾ ਕੀਤਾ ਗਿਆ:  ਇਸ ਨਾਲ ਟੈਕਸਪੇਅਰ ਨੂੰ ਉਹ ਮਿਤੀ ਪਤਾ ਲਗ ਜਾਵੇਗੀ ਜਿਸ ਦਿਨ ਪੁਸ਼ਟੀ ਦੇ ਲਈ ਫੀਡਬੈਕ ਨੂੰ ਰਿਪੋਰਟਿੰਗ ਸਰੋਤ ਦੇ ਨਾਲ ਸਾਂਝਾ ਕੀਤਾ ਗਿਆ ਹੈ। 

  • ਸਰੋਤ ਨੇ ਇਸ ਬਾਰੇ ਆਪਣੀ ਪ੍ਰਤੀਕਿਰਿਆ ਦਿੱਤੀ: ਇਸ ਨਾਲ ਟੈਕਸਪੇਅਰ ਨੂੰ ਉਸ ਮਿਤੀ ਦਾ ਪਤਾ ਚਲ ਜਾਵੇਗਾ ਜਿਸ ਦਿਨ ਰਿਪੋਰਟਿੰਗ ਸਰੋਤ ਨੇ ਪੁਸ਼ਟੀਕਰਣ ਲਈ ਉਸ ਨਾਲ ਸਾਂਝਾ ਕੀਤੇ ਗਏ ਫੀਡਬੈਕ ਬਾਰੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। 

  • ਸਰੋਤ ਦੀ ਪ੍ਰਤੀਕਿਰਿਆ ਜਾਂ ਜਵਾਬ: ਇਸ ਨਾਲ ਟੈਕਸਪੇਅਰ ਨੂੰ ਇਹ ਪਤਾ ਚਲ ਜਾਵੇਗਾ ਕਿ ਟੈਕਸਪੇਅਰ ਦੇ ਫੀਡਬੈਕ ‘ਤੇ ਸਰੋਤ ਦੁਆਰਾ ਦਿੱਤੀ ਗਈ ਪ੍ਰਤੀਕਿਰਿਆ ਜਾਂ ਜਵਾਬ ਕੀ ਹੈ (ਕੋਈ ਸੋਧ ਜ਼ਰੂਰੀ ਹੈ ਜਾਂ ਨਹੀਂ)।

ਇਸ ਨਵੀਂ ਸੁਵਿਧਾ ਨਾਲ ਪਾਰਦਰਸ਼ਿਤਾ ਵਧਣ ਦੀ ਉਮੀਦ ਹੈ ਕਿਉਂਕਿ ਇਹ ਟੈਕਸਪੇਅਰਸ ਲਈ ਇਸ ਤਰ੍ਹਾਂ ਦੀ ਜਾਣਕਾਰੀ ਨੂੰ ਏਆਈਐੱਸ (AIS) ਵਿੱਚ ਦਰਸਾਏਗੀ। ਇਹ ਅਨੁਪਾਲਨ ਨੂੰ ਅਸਾਨ ਬਣਾਉਣ ਅਤੇ ਟੈਕਸਪੇਅਰਸ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਇਨਕਮ ਟੈਕਸ ਡਿਪਾਰਟਮੈਂਟ ਵੱਲੋਂ ਇੱਕ ਹੋਰ ਅਹਿਮ ਪਹਿਲ ਹੈ।

****

ਐੱਨਬੀ/ਵੀਐੱਮ/ਕੇਐੱਮਐੱਨ



(Release ID: 2020797) Visitor Counter : 24