ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਦਾ ਦਫ਼ਤਰ

ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਿਕ ਸਲਾਹਕਾਰ ਨੇ ਗ੍ਰੀਨ ਬਾਇਓਹਾਈਡ੍ਰੋਜਨ ਪ੍ਰੋਡਕਸ਼ਨ ਦੇ ਲਈ ਬੰਜ਼ਰ ਜ਼ਮੀਨ 'ਤੇ ਬਾਇਓਮਾਸ ਦੀ ਖੇਤੀ ‘ਤੇ ਚਰਚਾ ਕਰਨ ਲਈ ਮੀਟਿੰਗ ਦੀ ਪ੍ਰਧਾਨਗੀ ਕੀਤੀ

Posted On: 14 MAY 2024 6:57PM by PIB Chandigarh

ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ (PSA), ਪ੍ਰੋਫੈਸਰ ਅਜੈ ਕੁਮਾਰ ਸੂਦ, ਨੇ ਅੱਜ (14 ਮਈ, 2024) ਨੂੰ ਵਿਗਿਆਨ ਭਵਨ ਅਨੈਕਸੀ, ਨਵੀਂ ਦਿੱਲੀ ਵਿੱਚ ਗ੍ਰੀਨ ਬਾਇਓਹਾਈਡ੍ਰੋਜਨ ਉਤਪਾਦਨ ਅਤੇ ਬਾਇਓਐਨਰਜੀ ਉਤਪਾਦਨ ਲਈ ਬੰਜਰ ਜ਼ਮੀਨਾਂ 'ਤੇ ਬਾਇਓਮਾਸ ਦੀ ਖੇਤੀ ਬਾਰੇ ਚਰਚਾ ਕਰਨ ਲਈ ਪਹਿਲੀ ਮੀਟਿੰਗ ਸੱਦੀ ਗਈ।

 (ਗ੍ਰੀਨ ਬਾਇਓਹਾਈਡ੍ਰੋਜਨ ਉਤਪਾਦਨ ਦੇ ਲਈ ਬੰਜ਼ਰ ਜ਼ਮੀਨ ‘ਤੇ ਬਾਇਓਮਾਸ ਦੀ ਖੇਤੀ ਬਾਰੇ ਮੀਟਿੰਗ)

 

ਮੀਟਿੰਗ ਵਿੱਚ ਬਾਇਓਮਾਸ ਖੇਤੀ ਦੇ ਲਈ ਘਟੀਆ ਅਤੇ ਬੰਜ਼ਰ ਜ਼ਮੀਨਾਂ ਦੀ ਵਰਤੋਂ ਦੀ ਖੋਜ ਕਰਨ ਲਈ ਸਰਕਾਰੀ ਮੰਤਰਾਲਿਆਂ, ਗਿਆਨ ਭਾਗੀਦਾਰਾਂ ਅਤੇ ਖੋਜ ਸੰਸਥਾਵਾਂ ਦੇ ਪ੍ਰਮੁੱਖ ਹਿੱਸੇਦਾਰਾਂ ਨੂੰ ਇਕੱਠੇ ਲਿਆਂਦਾ ਗਿਆ। ਇਸ ਬਾਇਓਮਾਸ ਦੀ ਵਰਤੋਂ ਬਾਇਓਹਾਈਡ੍ਰੋਜਨ ਦਾ ਉਤਪਾਦਨ ਕਰਨ ਦੇ ਲਈ ਕੀਤੀ ਜਾਵੇਗੀ, ਜਿਸ ਨਾਲ ਬਾਇਓਮਾਸ ਤੋਂ ਗ੍ਰੀਨ ਹਾਈਡ੍ਰੋਜਨ ਉਤਪਾਦਨ ਨੂੰ ਵਧਾਉਣ ਲਈ ਇੱਕ ਐਕਸ਼ਨ ਪਲਾਨ ਤਿਆਰ ਕਰਨ ਲਈ ਹਿਤਧਾਰਕਾਂ ਦੇ ਦਰਮਿਆਨ ਇੱਕ ਵਿਆਪਕ ਚਰਚਾ ਲੜੀ ਸ਼ੁਰੂ ਹੋਵੇਗੀ। 

ਆਪਣੇ ਉਦਘਾਟਨੀ ਭਾਸ਼ਣ ਵਿੱਚ, ਪ੍ਰੋਫੈਸਰ ਅਜੈ ਕੁਮਾਰ ਸੂਦ ਨੇ ਕਿਹਾ ਕਿ ਨੈਸ਼ਨਲ ਗ੍ਰੀਨ ਹਾਈਡ੍ਰੋਜਨ ਮਿਸ਼ਨ ਦਾ ਇੱਕ ਮੰਤਵ ਬਾਇਓਮਾਸ ਅਧਾਰਿਤ ਗ੍ਰੀਨ ਬਾਇਓਹਾਈਡ੍ਰੋਜਨ ਉਤਪਾਦਨ ਲਈ ਕੇਂਦਰਿਤ ਪਾਇਲਟ ਯੋਜਨਾ ਸ਼ੁਰੂ ਕਰਨਾ ਹੈ। ਇਸ ਲਈ, ਦੇਸ਼ ਦੀ ਬਾਇਓਮਾਸ ਖੇਤੀ ਨਾਲ ਸਬੰਧਿਤ ਈਕੋਸਿਸਟਮ ਨੂੰ ਸਮਝਣਾ ਮਹੱਤਵਪੂਰਨ ਹੈ। ਪ੍ਰੋਫੈਸਰ ਸੂਦ ਨੇ ਇਸ ਗੱਲ ‘ਤੇ ਚਾਣਨਾਂ ਪਾਇਆ ਕਿ ਮੀਟਿੰਗ ਦਾ ਉਦੇਸ਼ ਬਾਇਓਮਾਸ ਅਤੇ ਬੰਜ਼ਰ ਜ਼ਮੀਨਾਂ ਦੀ ਉਪਲਬਧਤਾ ‘ਤੇ ਇਨਪੁਟ ਇਕੱਠਾ ਕਰਨਾ, ਬਾਇਓਮਾਸ ਖੇਤੀ ਵਿੱਚ ਕਮੀਆਂ ਅਤੇ ਚੁਣੌਤੀਆਂ ਦੀ ਪਹਿਚਾਣ ਕਰਨਾ ਅਤੇ ਗ੍ਰੀਨ ਹਾਈਡ੍ਰੋਜਨ ਉਤਪਾਦਨ ਲਈ ਘਟੀਆ ਜ਼ਮੀਨਾਂ ਦੀ ਵਰਤੋਂ ਕਰਨ ਲਈ ਇੱਕ ਰੋਡਮੈਪ ਦੀ ਰਣਨੀਤੀ ਬਣਾਉਣਾ ਹੈ।

ਡਿਪਾਰਟਮੈਂਟ ਆਫ਼ ਬਾਇਓਟੈਕਨੋਲੋਜੀ (DBT) ਦੇ ਸਕੱਤਰ, ਡਾ. ਰਾਜੇਸ਼ ਗੋਖਲੇ ਨੇ ਬਾਇਓ ਐਨਰਜੀ ਉਤਪਾਦਨ ਲਈ ਬਾਇਓਮਾਸ ਦੇ ਰੂਪ ਵਿੱਚ ਸਮੁੰਦਰੀ ਸ਼ੈਵਾਲ (seaweed cultivation) ਦੀ ਖੇਤੀ ਦੀਆਂ ਸੰਭਾਵਨਾਵਾਂ ਬਾਰੇ ਦੱਸਿਆ ਅਤੇ ਭਾਰਤ ਦੇ ਗਹਿਰੇ ਮਹਾਸਾਗਰ ਮਿਸ਼ਨ ਦੇ ਨਾਲ ਮਰੀਨ ਬਾਇਓਮੈਨੂਫੈਕਚਰਿੰਗ ਨੂੰ ਹੁਲਾਰਾ ਦੇਣ ਲਈ ਇੱਕ ਸਟਾਰਟ-ਅੱਪ ਈਕੋਸਿਸਟਮ ਨੂੰ ਹੁਲਾਰਾ ਦਿੱਤਾ। ਇਸ ਤੋਂ ਬਾਅਦ ਇੰਡੀਅਨ ਕੌਂਸਲ ਆਫ਼ ਐਗਰੀਕਲਚਰਲ ਰਿਸਰਚ (ICAR) ਦੇ ਐਡੀਸ਼ਨਲ ਡਾਇਰੈਕਟਰ ਜਨਰਲ (ਸੌਇਲ ਐਂਡ ਵਾਟਰ ਮੈਨੇਜਮੈਂਟ) ਡਾ. ਏ. ਵੇਲਮੁਰੂਗਨ ਨੇ ਸ਼ੈਵਾਲ (algae), ਗੁੜ ਅਤੇ ਗੰਨੇ ਸਮੇਤ ਵੱਖ-ਵੱਖ ਪੌਦਿਆਂ ਦੀ ਵਰਤੋਂ ਕਰਕੇ ਗ੍ਰੀਨ ਐਨਰਜੀ ਦੇ ਲਈ ਬਾਇਓਮਾਸ ਉਤਪਾਦਨ ਬਾਰੇ ਇੱਕ ਪੇਸ਼ਕਾਰੀ ਦਿੱਤੀ। 

ਡਾ. ਸੰਗੀਤਾ ਐਮ. ਕਤੁਰੇ (Dr. Sangita M Kature), ਸਲਾਹਕਾਰ, ਨਵੀਂ ਅਤੇ ਅਖੁੱਟ ਊਰਜਾ ਮੰਤਰਾਲਾ (MNRE) ਨੇ ਬਾਇਓਐਨਰਜੀ ਲਈ ਮੰਤਰਾਲੇ ਦੇ ਵੱਖ-ਵੱਖ ਪ੍ਰੋਗਰਾਮਾਂ ‘ਤੇ ਚਾਣਨਾਂ ਪਾਇਆ ਅਤੇ ਐਗਰੀ-ਰੈਜ਼ੀਡਿਊ ਸਰਪਲੱਸ ਡੇਟਾ (agri-residue surplus data) ਸਬੰਧੀ ਨੈਸ਼ਨਲ ਬਾਇਓਮਾਸ ਐਟਲਸ ਬਾਰੇ ਵੀ ਚਰਚਾ ਕੀਤੀ। ਸਰਦਾਰ ਸਵਰਨ ਸਿੰਘ ਨੈਸ਼ਨਲ ਇੰਸਟੀਟਿਊਟ ਆਫ਼ ਬਾਇਓ-ਐਨਰਜੀ (ਐੱਸਐੱਸਐੱਸ ਐੱਨਆਈਬੀਈ), ਐੱਮਐੱਨਆਰਈ. ਸ਼੍ਰੀਧਰ ਨੇ ਗ੍ਰੀਨ ਹਾਈਡ੍ਰੋਜਨ ਦੇ ਸੰਦਰਭ ਵਿੱਚ ਐਗਰੋ-ਰੈਜ਼ੀਡਿਊਲ ਬਾਇਓਮਾਸ ਦੀ ਭੂਮਿਕਾ ਨੂੰ ਉਜਾਗਰ ਕੀਤਾ, ਵਾਧੂ ਬਾਇਓਮਾਸ ਦੀ ਉਪਲਬਧਤਾ ਅਤੇ ਊਰਜਾ ਉਤਪਾਦਨ ਦੇ ਸੰਦਰਭ ਵਿੱਚ ਇਸ ਦੀ ਸੰਭਾਵਨਾ ਬਾਰੇ ਚਰਚਾ ਕੀਤੀ।

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਨੈਸ਼ਨਲ ਰਿਮੋਟ ਸੈਂਸਿੰਗ ਸੈਂਟਰ (NRSC) ਦੇ ਡਾਇਰੈਕਟਰ ਡਾ. ਪ੍ਰਕਾਸ਼ ਚੌਹਾਨ ਨੇ ਖੇਤੀ ਰਹਿੰਦ-ਖੂੰਹਦ ਤੋਂ ਬਾਇਓਮਾਸ ਦੀ ਉਪਲਬਧਤਾ ਅਤੇ ਬੰਜਰ ਜ਼ਮੀਨ ਦੀ ਮੈਪਿੰਗ 'ਤੇ ਡੇਟਾ ਲਈ 'ਭੁਵਨ ਪੋਰਟਲ' 'ਤੇ ਇੱਕ ਪੇਸ਼ਕਾਰੀ ਦਿੱਤੀ। ਡਾ: ਚੌਹਾਨ ਨੇ ਬਾਇਓਮਾਸ ਦੀ ਸੰਭਾਵਨਾ ਨੂੰ ਸਮਝਣ ਲਈ ਬਾਇਓਮਾਸ ਦੀ ਵਿਸ਼ੇਸ਼ਤਾ ਬਾਰੇ ਡੇਟਾ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।

ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਸੰਯੁਕਤ ਸਕੱਤਰ ਸ਼੍ਰੀ ਨਿਲੇਸ਼ ਕੁਮਾਰ ਸਾਹ ਨੇ ਜ਼ਮੀਨੀ ਗਿਰਾਵਟ ਨੂੰ ਰੋਕਣ ਨੂੰ ਲੈ ਕੇ ਸਮਾਧਾਨ ਕਰਨ ਵਾਲੀਆਂ ਸਰਕਾਰੀ ਨੀਤੀਆਂ ਅਤੇ ਪ੍ਰੋਗਰਾਮਾਂ ‘ਤੇ ਚਾਣਨਾਂ ਪਾਇਆ। ਭੂਮੀ ਸੰਸਾਧਨ ਵਿਭਾਗ ਦੇ ਸੰਯੁਕਤ ਸਕੱਤਰ ਸ਼੍ਰੀ ਨਿਤਿਨ ਖਾੜੇ ਨੇ ਗ੍ਰੀਨ ਹਾਈਡ੍ਰੋਜਨ ਉਤਪਾਦਨ ਲਈ ਰੀੜ੍ਹ ਰਹਿਤ ਕੈਕਟਸ ਦੀ ਵਰਤੋਂ ‘ਤੇ ਧਿਆਨ ਕੇਂਦਰਿਤ ਕੀਤਾ। 

ਗੋਖਲੇ ਇੰਸਟੀਟਿਊਟ ਆਫ਼ ਪੌਲਿਟਿਕਸ ਐਂਡ ਇਕੋਨੋਮਿਕਸ ਦੇ ਸ਼੍ਰੀ ਹਰੁਸ਼ੀਕੇਸ਼ ਬਰਵੇ ਨੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਅਤੇ ਬਾਇਓਮਾਸ ਖੇਤੀ ਲਈ ਅੰਤਿਮ ਪੇਸ਼ਕਾਰੀ ਦੌਰਾਨ 4ਐੱਫ-ਬਾਇਓਇਕੋਨੋਮੀ ਫ੍ਰੇਮਵਰਕ ਬਾਰੇ ਚਰਚਾ ਕੀਤੀ।

(ਮੀਟਿੰਗ ਵਿੱਚ ਪ੍ਰਮੁੱਖ ਸਰਕਾਰੀ ਮੰਤਰਾਲੇ ਦੇ ਅਧਿਕਾਰੀ ਅਤੇ ਗਿਆਨ ਭਾਗੀਦਾਰ ਇਕੱਠੇ ਉਪਸਥਿਤ ਹੋਏ)

ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ, ਮਾਈਨਜ਼ ਮੰਤਰਾਲੇ, ਰੋਡ ਟ੍ਰਾਂਸਪੋਰਟ ਅਤੇ ਹਾਈਵੇਅਜ਼ ਮੰਤਰਾਲਾ, ਪੋਰਟਸ, ਸ਼ਿਪਿੰਗ ਅਤੇ ਵਾਟਰਵੇਅਜ਼, ਰੇਲਵੇ ਮੰਤਰਾਲਾ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ ਅਤੇ ਭੂਮੀ ਸੰਸਾਧਨ ਵਿਭਾਗ ਸਮੇਤ ਵੱਖ-ਵੱਖ ਮੰਤਰਾਲਿਆਂ ਦੇ ਉਦਯੋਗ ਮਾਹਿਰਾਂ ਅਤੇ ਪ੍ਰਮੁੱਖ ਸਰਕਾਰੀ ਅਧਿਕਾਰੀਆਂ ਨੇ ਬਾਇਓਮਾਸ ਖੇਤੀਬਾੜੀ ਅਤੇ ਹਾਈਡ੍ਰੋਜਨ ਦੇ ਉਤਪਾਦਨ ਲਈ ਆਪਣੇ ਵਿਭਾਗਾਂ ਦੇ ਤਹਿਤ ਵੱਖ-ਵੱਖ ਯੋਜਨਾਵਾਂ ‘ਤੇ ਆਪਣੇ ਇਨਪੁਟਸ ਪ੍ਰਦਾਨ ਕੀਤੇ।

ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਿਕ ਸਲਾਹਕਾਰ ਦੇ ਦਫ਼ਤਰ ਦੇ ਵਿਗਿਆਨਿਕ ਸਕੱਤਰ ਡਾ. ਪਰਵਿੰਦਰ ਮੈਣੀ ਨੇ ਮੀਟਿੰਗ ਦੇ ਨਤੀਜਿਆਂ ਦਾ ਸਾਰ ਦਿੱਤਾ, ਜਿਸ ਵਿੱਚ ਜ਼ਮੀਨ ਦੇ ਨਾਲ-ਨਾਲ ਮਰੀਨ ਈਕੋਸਿਸਟਮ ਵਿੱਚ ਬਾਇਓਮਾਸ ਖੇਤੀਬਾੜੀ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਗਿਆ। ਡਾ. ਮੈਨੀ ਨੇ ਵਿਸ਼ੇਸ਼ ਤੌਰ ‘ਤੇ ਨੇਪੀਅਰ ਘਾਹ, ਊਰਜਾ ਗੰਨੇ ਅਤੇ ਕੈਕਟਸ ਦੇ ਸੰਦਰਭ ਵਿੱਚ ਪਾਣੀ ਵਰਗੇ ਸਰੋਤਾਂ ਦੇ ਨਾਲ ਵਧੇਰੇ ਬਾਇਓਮਾਸ ਪੈਦਾ ਕਰਨ ਲਈ ਖੋਜ ਅਤੇ ਵਿਕਾਸ ਦੇ ਮਹੱਤਵ ‘ਤੇ ਚਾਣਨਾਂ ਪਾਇਆ।

ਪ੍ਰੋਫੈਸਰ ਸੂਦ ਨੇ ਆਪਣੇ ਸੰਬੋਧਨ ਦੇ ਅੰਤ ਵਿੱਚ, ਦੇਸ਼ ਵਿੱਚ ਹਾਈਡ੍ਰੋਜਨ ਉਤਪਾਦਨ ਨੂੰ ਵਧਾਉਣ ਦੇ ਉਦੇਸ਼ ਨਾਲ ਖੇਤੀ ਲਈ ਬਾਇਓਮਾਸ ਦੀ ਪਹਿਚਾਣ ਕਰਨ ਅਤੇ ਬਾਇਓਮਾਸ ਦੀ ਖੇਤੀ ਲਈ ਮੰਤਰਾਲਿਆਂ/ਵਿਭਾਗਾਂ ਕੋਲ ਉਪਲਬਧ ਸਰਕਾਰੀ ਮਾਲਕੀ ਵਾਲੀ ਜ਼ਮੀਨ ਦੀ ਪਹਿਚਾਣ ਕਰਨ ਦੀ ਜ਼ਰੂਰਤ 'ਤੇ ਫਿਰ ਤੋਂ ਜ਼ੋਰ ਦਿੱਤਾ। ਪ੍ਰੋਫੈਸਰ ਸੂਦ ਨੇ ਕਿਹਾ ਕਿ ਟਿਕਾਊ ਬਾਇਓਮਾਸ ਖੇਤੀ ਲਈ ਜਨਤਕ ਅਤੇ ਨਿਜੀ ਜ਼ਮੀਨ ਦੋਵਾਂ ਦੀ ਵਰਤੋਂ ਕਰਨ ਦਾ ਇਹ ਦ੍ਰਿਸ਼ਟੀਕੋਣ ਦੇਸ਼ ਦੀ ਊਰਜਾ ਦੀ ਮੰਗ ਨੂੰ ਪੂਰਾ ਕਰੇਗਾ, ਈਂਧਣ ਦੇ ਆਯਾਤ 'ਤੇ ਨਿਰਭਰਤਾ ਨੂੰ ਘੱਟ ਕਰੇਗਾ, ਰੈਵੇਨਿਊ ਪੈਦਾ ਕਰੇਗਾ ਅਤੇ ਬਾਇਓ ਐਨਰਜੀ ਉਤਪਾਦਨ ਵਿੱਚ ਮਹੱਤਵਪੂਰਨ ਯੋਗਦਾਨ ਦੇਵੇਗਾ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਥਾਨਕ ਵਾਤਾਵਰਣ ਜੈਵ ਵਿਭਿੰਨਤਾ ਨੂੰ ਕਾਇਮ ਰੱਖਦੇ ਹੋਏ ਬਾਇਓ-ਐਨਰਜੀ ਲਈ ਬਾਇਓਮਾਸ ਦੀ ਖੇਤੀ ਨੂੰ ਟਿਕਾਊ ਅਤੇ ਕਿਫਾਇਤੀ ਤੋਂ ਸਰੋਤ ਤਿਆਰ ਕਰਨ ਦੇ ਨਾਲ-ਨਾਲ ਉਸ ਨੂੰ ਪ੍ਰੋਸੈੱਸ ਕੀਤਾ ਜਾਣਾ ਚਾਹੀਦਾ ਹੈ। 

****

ਡੀਐੱਸ/ਐੱਸਟੀ 



(Release ID: 2020663) Visitor Counter : 24


Read this release in: English , Urdu , Hindi , Tamil