ਹੁਨਰ ਵਿਕਾਸ ਤੇ ਉੱਦਮ ਮੰਤਰਾਲਾ
ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਨੇ ਡ੍ਰੋਨ ਦੀਦੀ ਯੋਜਨਾ ਦੇ ਤਹਿਤ ਦੋ ਪਾਇਲਟ ਪ੍ਰੋਜੈਕਟਸ ਦੇ ਸੰਚਾਲਨ ਲਈ ਮਹਿੰਦਰਾ ਐਂਡ ਮਹਿੰਦਰਾ ਲਿਮਿਟਿਡ ਦੇ ਨਾਲ ਸਹਿਮਤੀ ਪੱਤਰ (MoU) ‘ਤੇ ਹਸਤਾਖਰ ਕੀਤੇ
प्रविष्टि तिथि:
10 MAY 2024 5:24PM by PIB Chandigarh
ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ (MSDE) ਨੇ ਡ੍ਰੋਨ ਦੀਦੀ ਯੋਜਨਾ ਦੇ ਤਹਿਤ ਦੋ ਪਾਇਲਟ ਪ੍ਰੋਜੈਕਟਸ ਦੇ ਸੰਚਾਲਨ ਲਈ ਮਹਿੰਦਰਾ ਐਂਡ ਮਹਿੰਦਰਾ ਲਿਮਿਟਿਡ ਦੇ ਨਾਲ ਇੱਕ ਸਹਿਮਤੀ ਪੱਤਰ (MoU) ‘ਤੇ ਹਸਤਾਖਰ ਕੀਤੇ। ਇਸ ਪ੍ਰੋਗਰਾਮ ਵਿੱਚ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੇ ਸਕੱਤਰ ਸ਼੍ਰੀ ਅਤੁਲ ਕੁਮਾਰ ਤਿਵਾਰੀ, ਮਹਿੰਦਰਾ ਗਰੁੱਪ ਦੇ ਗਰੁੱਪ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਅਤੇ ਮੈਨੇਜਿੰਗ ਡਾਇਰੈਕਟਰ (ਐੱਮਡੀ), ਡਾ. ਅਨੀਸ਼ ਸ਼ਾਹ ਅਤੇ ਐੱਮਐੱਸਡੀਈ (MSDE) ਦੇ ਸੀਨੀਅਰ ਅਧਿਕਾਰੀ ਮੌਜੂਦ ਸਨ। ਇਸ ਵਰ੍ਹੇ ਦੀ ਸ਼ੁਰੂਆਤ ਵਿੱਚ ਸ਼ੁਰੂ ਕੀਤੀ ਗਈ ਇਸ ਯੋਜਨਾ ਦਾ ਟੀਚਾ 15,000 ਮਹਿਲਾਵਾਂ ਨੂੰ ਖੇਤੀ ਦੇ ਕੰਮਾਂ ਜਿਵੇਂ ਕਿ ਫਸਲ ਵਿੱਚ ਖਾਦ ਪਾਉਣਾ, ਫਸਲ ਦੇ ਵਾਧੇ ਦੀ ਨਿਗਰਾਨੀ ਕਰਨ ਅਤੇ ਬਿਜਾਈ ਕਰਨ ਆਦਿ ਦੇ ਲਈ ਡ੍ਰੋਨ ਚਲਾਉਣ ਲਈ ਟ੍ਰੇਂਡ ਕਰਨਾ ਹੈ, ਤਾਂ ਜੋ ਨਵੀਂ ਟੈਕਨੋਲੋਜੀ ਖੇਤਰਾਂ ਵਿੱਚ ਕੌਸ਼ਲ ਪ੍ਰਦਾਨ ਕਰਕੇ ਮਹਿਲਾਵਾਂ ਲਈ ਆਜੀਵਿਕਾ ਦੇ ਨਵੇਂ ਅਵਸਰ ਪੈਦਾ ਕੀਤੇ ਜਾ ਸਕਣ।


ਪ੍ਰੋਗਰਾਮ ਵਿੱਚ ਬੋਲਦੇ ਹੋਏ, ਸ਼੍ਰੀ ਤਿਵਾਰੀ ਨੇ ਦੱਸਿਆ ਕਿ ਕਿਵੇਂ ਵਿਆਪਕ ਟ੍ਰੇਨਿੰਗ ਦੇ ਜ਼ਰੀਏ ਮਹਿੰਦਰਾ ਐਂਡ ਮਹਿੰਦਰਾ ਲਿਮਿਟਿਡ ਦੀ ਖੇਤੀਬਾੜੀ ਮੁਹਾਰਤ ਦਾ ਲਾਭ ਲਿਆ ਜਾਏਗਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਖੇਤੀਬਾੜੀ ਵਿੱਚ ਮਹਿਲਾਵਾਂ ਨੂੰ ਸਸ਼ਕਤ ਬਣਾਉਣ ਲਈ ਹੈਦਰਾਬਾਦ ਅਤੇ ਨੋਇਡਾ ਸਥਿਤ ਐੱਨਐੱਸਟੀਆਈ ਦੇ ਦੋ ਕੇਂਦਰਾਂ ਨੂੰ ਪਾਇਲਟ ਪ੍ਰੋਜਕਟਾਂ ਲਈ ਚੁਣਿਆ ਗਿਆ ਹੈ। ਸ਼੍ਰੀ ਤਿਵਾਰੀ ਨੇ ਕਿਹਾ ਕਿ ਇਹ ਸਹਿਯੋਗ ਰਾਸ਼ਟਰ-ਨਿਰਮਾਣ ਲਈ ਮਹਿਲਾਵਾਂ ਨੂੰ ਕੁਸ਼ਲ ਬਣਾਉਣ ਦੇ ਉਦੇਸ਼ ਨੂੰ ਅੱਗੇ ਵਧਾਉਂਦਾ ਹੈ, ਖਾਸ ਤੌਰ ‘ਤੇ ਨਵੇਂ ਵਪਾਰ ਵਿੱਚ ਡ੍ਰੋਨ ਦੀਦੀ ਪ੍ਰੋਗਰਾਮ ਦੇ ਸਫਲ ਲਾਗੂਕਰਨ ਦੇ ਜ਼ਰੀਏ ਮਹਿਲਾਵਾਂ ਨੂੰ ਸਸ਼ਕਤ ਬਣਾ ਕੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਸਹਿਯੋਗ ਮਹਿਲਾਵਾਂ ਨੂੰ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਦੇਣ ਲਈ ਜ਼ਰੂਰੀ ਕੌਸ਼ਲ ਨਾਲ ਲੈਸ ਕਰਨ ਦੇ ਮੰਤਰਾਲੇ ਦੇ ਸੰਕਲਪ ਨੂੰ ਅੱਗੇ ਵਧਾਏਗਾ।
ਸ਼੍ਰੀ ਤਿਵਾਰੀ ਨੇ ਇਹ ਵੀ ਜ਼ਿਕਰ ਕੀਤਾ ਕਿ ਲੀਡਿੰਗ ਟੈਕਨੋਲੋਜੀ ਇੰਡਸਟਰੀ ਪਾਰਟਨਰਸ ਦੇ ਨਾਲ ਪਿਛਲੇ ਸਫਲ ਸਹਿਯੋਗ ‘ਤੇ ਅਧਾਰਿਤ, ਇਹ ਪਹਿਲ ਮਹਿੰਦਰਾ ਐਂਡ ਮਹਿੰਦਰਾ (M&M) ਦੇ ਨਾਲ ਕਈ ਸਹਿਯੋਗੀ ਪ੍ਰੋਜੈਕਟਾਂ ਦੀ ਸ਼ੁਰੂਆਤ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ਕਿਹਾ, ਸਖਤ ਸਿਖਲਾਈ ਵਿਧੀਆਂ ਅਤੇ ਵਿਵਹਾਰਿਕ ਸਿੱਖਣ ਦੇ ਤਜ਼ਰਬਿਆਂ ਤੋਂ, ਵਿਦਿਆਰਥੀ ਆਪਣੇ ਚੁਣੇ ਹੋਏ ਖੇਤਰਾਂ ਵਿੱਚ ਉਤਕ੍ਰਿਸ਼ਟਤਾ (ਉੱਤਮਤਾ) ਪ੍ਰਾਪਤ ਕਰਨ ਅਤੇ ਦੇਸ਼ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਸਾਰਥਕ ਯੋਗਦਾਨ ਦੇਣ ਲਈ ਜ਼ਰੂਰੀ ਵਿਵਹਾਰਿਕ ਕੌਸ਼ਲ ਅਤੇ ਯੋਗਤਾਵਾਂ ਨਾਲ ਲੈਸ ਹੋਣਗੇ।
ਡਾ. ਅਨੀਸ਼ ਸ਼ਾਹ ਨੇ ਕਿਹਾ ਕਿ ਕੰਪਨੀ ਦੇ ਉਭਾਰ ਦੇ ਫਲਸਫੇ ਦੇ ਅਨੁਸਾਰ, ਇਹ ਜ਼ਰੂਰੀ ਕੌਸ਼ਲ ਦੇ ਨਾਲ ਮਹਿਲਾਵਾਂ ਨੂੰ ਕਾਰਜਬਲ ਵਿੱਚ ਸ਼ਾਮਲ ਹੋਣ ਅਤੇ ਵਿੱਤੀ ਸੁਤੰਤਰਤਾ ਹਾਸਲ ਕਰਨ ਲਈ ਸਸ਼ਕਤ ਬਣਾਉਣ ਲਈ ਪ੍ਰਤੀਬੱਧ ਹੈ। ਉਨ੍ਹਾਂ ਨੇ ਕਿਹਾ, ਡ੍ਰੋਨ ਦੀਦੀ ਯੋਜਨਾ ਦੇ ਤਹਿਤ ਪਾਇਲਟ ਪ੍ਰੋਜੈਕਟਸ ਮਹਿਲਾਵਾਂ, ਫਾਰਮਿੰਗ ਅਤੇ ਟੈਕਨੋਲੋਜੀ ਦੇ ਆਪਣੀ ਤਰ੍ਹਾਂ ਦੇ ਪਹਿਲੇ ਕਨਵਰਜੈਂਸ ਨੂੰ ਦਰਸਾਉਂਦੇ ਹਨ।
ਇਸ ਸਾਂਝੇਦਾਰੀ ਦੇ ਤਹਿਤ, ਐੱਮਐੱਸਡੀਈ (MSDE) ਅਤੇ ਮਹਿੰਦਰਾ ਐਂਡ ਮਹਿੰਦਰਾ ਹੈਦਰਾਬਾਦ ਅਤੇ ਨੋਇਡਾ ਵਿੱਚ ਸਥਿਤ ਰਾਸ਼ਟਰੀ ਕੌਸ਼ਲ ਸਿਖਲਾਈ ਸੰਸਥਾਨ (National Skill Training Institute), ਵਿੱਚ 20 ਮਹਿਲਾਵਾਂ ਪ੍ਰਤੀ ਬੈਚ ਦੇ ਵਿਸ਼ੇਸ਼ ਬੈਚ ਦੁਆਰਾ 500 ਮਹਿਲਾਵਾਂ ਨੂੰ ਕੁਸ਼ਲ ਬਣਾਉਣ ਲਈ ਦੋ ਪਾਇਲਟ ਪ੍ਰੋਜੈਕਟ ਸੰਚਾਲਿਤ ਕਰਨਗੇ। ਇਨ੍ਹਾਂ ਕੇਂਦਰਾਂ ‘ਤੇ ਰਿਮੋਟ ਪਾਇਲਟ ਟ੍ਰੇਨਿੰਗ ਆਰਗੇਨਾਈਜ਼ੇਸ਼ਨ (RPTO) ਟ੍ਰੇਨਰਾਂ ਦੇ ਮਾਧਿਅਮ ਨਾਲ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (DGCA) ਦੁਆਰਾ ਮਨਜ਼ੂਰ 15 ਦਿਨਾਂ ਦਾ ਕੋਰਸ ਚਲਾਇਆ ਜਾਵੇਗਾ।
ਇਸ ਸਾਂਝੇਦਾਰੀ ਦੇ ਤਹਿਤ, ਐੱਨਐੱਸਟੀਆਈ (NSTIs) ਟ੍ਰੇਨਿੰਗ ਪ੍ਰੋਗਰਾਮ ਚਲਾਉਣ ਲਈ ਬੁਨਿਆਦੀ ਢਾਂਚਾ, ਪ੍ਰਤੀਭਾਗੀਆਂ ਲਈ ਹੌਸਟਲ ਦੀ ਸੁਵਿਧਾ ਅਤੇ ਭਾਗੀਦਾਰੀ ਵਧਾਉਣ ਲਈ ਸਥਾਨਕ ਮਹਿਲਾ ਸਵੈ ਸਹਾਇਤਾ ਸਮੂਹਾਂ ਅਤੇ ਗ਼ੈਰ-ਸਰਕਾਰੀ ਸੰਗਠਨਾਂ ਨਾਲ ਮੇਲ-ਜੋਲ ਬਣਾਏਗਾ। ਮਹਿੰਦਰਾ ਸਮੂਹ ਕੇਂਦਰਾਂ ‘ਤੇ, ਸਿਮਯੁਲੇਸ਼ਨ ਮਸ਼ੀਨਰੀ/ਡ੍ਰੋਨ, ਸਿਮਯੁਲੇਟਰ ਕੰਟਰੋਲਰ, ਸਿਮਯੁਲੇਟਰ ਸਾਫਟਵੇਅਰ, ਆਈ 5 ਪ੍ਰੋਸੈੱਸਰ ਅਤੇ ਟ੍ਰੇਨਰਸ ਦੇ ਨਾਲ ਡੈਸਕਟੌਪ ਕੰਪਿਊਟਰ ਦੇ ਜ਼ਰੀਏ ਸ਼ੁਰੂਆਤੀ ਸੈਟ-ਅੱਪ ਸਹਾਇਤਾ ਪ੍ਰਦਾਨ ਕਰੇਗਾ ਅਤੇ ਡੀਜੀਸੀਏ ਲਾਇਸੈਂਸ ਹੋਲਡਰ ਇੰਸਟ੍ਰਕਟਰਸ ਦੀ ਲਾਗਤ ਸਮੇਤ ਪਾਇਲਟ ਪ੍ਰੋਜੈਕਟਾਂ ਦੀ ਮਿਆਦ ਲਈ ਸੰਚਾਲਨ ਲਾਗਤ ਨੂੰ ਪੂਰਾ ਕਰੇਗਾ।
ਪਾਇਲਟ ਪ੍ਰੋਜੈਕਟਾਂ ਤੋਂ ਮਿਲੀ ਸਿਖਿਆ ਅਤੇ ਨਤੀਜੇ ਦੇਸ਼ ਭਰ ਵਿੱਚ ਪਹਿਚਾਣੇ ਗਏ ਐੱਨਐੱਸਟੀਆਈ/ ਆਈਟੀਆਈ ਵਿੱਚ ਡ੍ਰੋਨ ਦੀਦੀ ਯੋਜਨਾ ਨੂੰ ਵਧਾਉਣ ਵਿੱਚ ਐੱਮਐੱਸਡੀਆਈ ਦੀ ਸਹਾਇਤਾ ਕਰਨਗੇ। ਡ੍ਰੋਨ ਦੀਦੀ ਯੋਜਨਾ ਨੂੰ ਅੱਗੇ ਵਧਾਉਣ ਲਈ, ਮਹਿੰਦਰਾ ਐਂਡ ਮਹਿੰਦਰਾ (ਐੱਮਐਂਡਐੱਮ) ਜਲਦੀ ਹੀ ਜ਼ਹੀਰਾਬਾਦ, ਤੇਲੰਗਾਨਾ ਅਤੇ ਨਾਗਪੁਰ, ਮਹਾਰਾਸ਼ਟਰ ਵਿੱਚ ਕੰਪਨੀ ਦੇ ਕੌਸ਼ਲ ਕੇਂਦਰਾਂ ਵਿੱਚ ਮਹਿਲਾਵਾਂ ਲਈ ਡ੍ਰੋਨ ਟ੍ਰੇਨਿੰਗ ਸ਼ੁਰੂ ਕਰੇਗਾ।
************
ਐੱਸਐੱਸ/ਏਕੇ
(रिलीज़ आईडी: 2020564)
आगंतुक पटल : 87