ਖਾਣ ਮੰਤਰਾਲਾ
azadi ka amrit mahotsav

ਮਾਈਨਜ਼ ਸਕੱਤਰ ਨੇ ਨਵੀਂ ਦਿੱਲੀ ਵਿੱਚ ਖਣਿਜ ਬਿਦੇਸ਼ ਇੰਡੀਆ ਲਿਮਿਟਿਡ (Khanij Bidesh India Limited (KABIL) ਦੇ ਰਜਿਸਟਰਡ ਦਫ਼ਤਰ ਦਾ ਉਦਘਾਟਨ ਕੀਤਾ

Posted On: 11 MAY 2024 1:52PM by PIB Chandigarh

ਮਾਈਨਜ਼ ਮੰਤਰਾਲੇ ਦੇ ਸਕੱਤਰ ਸ਼੍ਰੀ ਵੀ.ਐੱਲ ਕਾਂਥਾ ਰਾਓ ਨੇ ਅੱਜ ਮੰਤਰਾਲੇ ਅਤੇ ਕਾਬਿਲ (Khanij Bidesh India Limited (KABIL) ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਸੰਸਦ ਮਾਰਗ, ਨਵੀਂ ਦਿੱਲੀ ਵਿੱਚ ਖਣਿਜ ਇੰਡੀਆ ਲਿਮਿਟਿਡ (ਕਾਬਿਲ) ਦੇ ਰਜਿਸਟਰਡ ਦਫ਼ਤਰ ਦਾ ਉਦਘਾਟਨ ਕੀਤਾ।

ਕਾਬਿਲ (KABIL), ਮਾਈਨਜ਼ ਮੰਤਰਾਲੇ ਦੇ ਤਹਿਤ ਇੱਕ ਸੀਪੀਐੱਸਈ, ਨਾਲਕੋ, ਐੱਚਸੀਐੱਲ ਅਤੇ ਐੱਮਈਸੀਐੱਲ ਦੁਆਰਾ ਗਠਿਤ ਇੱਕ ਸੰਯੁਕਤ ਉਦਮ ਕੰਪਨੀ (Joint Venture Company) ਹੈ, ਜਿਸ ਨੂੰ ਵਿਦੇਸ਼ਾਂ ਵਿੱਚ ਮਹੱਤਵਪੂਰਨ ਅਤੇ ਰਣਨੀਤਕ ਮਾਈਨਜ਼ ਸੰਪਤੀਆਂ ਦੀ ਪਹਿਚਾਣ, ਖੋਜ, ਪ੍ਰਾਪਤੀ ਅਤੇ ਵਿਕਾਸ ਦਾ ਅਹਿਮ ਕੰਮ ਸੌਂਪਿਆ ਗਿਆ ਹੈ। 

 ਮਾਈਨਜ਼ ਸਕੱਤਰ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਕਿਹਾ ਕਿ ਦਿੱਲੀ ਵਿੱਚ ਕਾਬਿਲ (KABIL) ਦੇ ਦਫ਼ਤਰ ਦਾ ਉਦਘਾਟਨ, ਭਾਰਤੀ ਦੀ ਮਿਨਰਲ ਸਕਿਓਰਿਟੀ ਸੁਨਿਸ਼ਚਿਤ ਕਰਨ ਦੀ ਦਿਸ਼ਾ ਵਿੱਚ ਠੋਸ ਪ੍ਰਯਾਸਾਂ ਦੇ ਇੱਕ ਨਵੇਂ ਯੁਗ ਦਾ ਪ੍ਰਤੀਕ ਹੈ। ਉਤਕ੍ਰਿਸ਼ਟਤਾ ਪ੍ਰਤੀ ਦ੍ਰਿੜ੍ਹ ਵਚਨਬੱਧਤਾ ਦੇ ਨਾਲ, ਕਾਬਿਲ, “ਮੇਕ ਇਨ ਇੰਡੀਆ”, ‘ਵਿਕਸਿਤ ਭਾਰਤ’ ਅਤੇ ਨੈੱਟ ਜ਼ੀਰੋ ਨਿਕਾਸੀ ਉਦੇਸ਼ਾਂ ਦੇ ਅਨੁਸਾਰ ਮਹੱਤਵਪੂਰਨ ਅਤੇ ਰਣਨੀਤਕ ਮਿਨਰਲਜ਼ ਦੇ ਖੇਤਰ ਵਿੱਚ ਭਾਰਤ ਦੇ ਵਿਕਾਸ ਅਤੇ ਆਤਮਨਿਰਭਰਤਾ ਨੂੰ ਅੱਗੇ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਲਈ ਤਿਆਰ ਹੈ। 

ਕਾਬਿਲ (KABIL) ਦੀ ਯਾਤਰਾ ਵਿੱਚ ਇੱਕ ਮਹੱਤਵਪੂਰਨ ਕਦਮ 15 ਜਨਵਰੀ, 2024 ਨੂੰ CAMYEN ਦੇ ਨਾਲ ਇੱਕ ਖੋਜ ਅਤੇ ਵਿਕਾਸ ਸਮਝੌਤੇ ‘ਤੇ ਹਸਤਾਖਰ ਹੋਣਾ ਸੀ। ਇਸ ਸਮਝੌਤੇ ਨੇ ਕਾਬਿਲ ਨੂੰ ਅਰਜਨਟੀਨਾ ਵਿੱਚ ਪੰਜ ਲਿਥਿਅਮ ਬਲਾਕਾਂ ਦੇ ਵਿਸ਼ੇਸ਼ ਖੋਜ ਅਧਿਕਾਰ ਪ੍ਰਦਾਨ ਕੀਤੇ, ਜੋ ਲਿਥਿਅਮ, ਇਲੈਕਟ੍ਰਿਕ ਵਾਹਨਾਂ ਸਮੇਤ ਵੱਖ-ਵੱਖ ਉਦਯੋਗਾਂ ਲਈ ਜ਼ਰੂਰੀ ਬੈਟਰੀਆਂ ਦੇ ਉਤਪਾਦਨ ਵਿੱਚ ਪ੍ਰਮੁੱਖ ਕੰਪੋਨੈਂਟ, ਦੀ ਇੱਕ ਸਥਾਈ ਸਪਲਾਈ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। 

ਜੀ2ਜੀ ਸਹਿਮਤੀ ਪੱਤਰ (ਮਾਈਨਜ਼ ਮੰਤਰਾਲਾ ਅਤੇ ਡੀਐੱਸਆਈਆਰ ਦੇ ਦਰਮਿਆਨ) ਅਤੇ ਬੀ2ਬੀ ਐੱਮਓਯੂ (MoU) (ਕਾਬਿਲ ਅਤੇ ਸੀਐੱਮਓ ਦੇ ਦਰਮਿਆਨ) ‘ਤੇ ਹਸਤਾਖਰ ਕਰਕੇ ਭਾਰਤ ਆਸਟ੍ਰੇਲੀਆ ਦੇ ਨਾਲ ਵੀ ਸਹਿਯੋਗੀ ਬਣ ਗਿਆ ਹੈ, ਜੋ ਲਿਥਿਅਮ (ਵਿਸ਼ਵ ਦਾ ਲਗਭਗ 47% ਟੌਪ ਪ੍ਰੋਡਿਊਸਰ) ਅਤੇ ਕੋਬਾਲਟ (ਵਿਸ਼ਵ ਦਾ ਲਗਭਗ 3% ਚੌਥਾ ਸਭ ਤੋਂ ਵੱਡਾ ਉਤਪਾਦਕ) ਦਾ ਮੋਹਰੀ ਉਤਪਾਦਕ ਹੈ। ਲਿਥਿਅਮ ਅਤੇ ਕੋਬਾਲਟ ਦੇ ਪੰਜ ਪ੍ਰੋਜੈਕਟਾਂ ਦੀ ਚੋਣ ਕੀਤੀ ਗਈ ਹੈ ਜਿੱਥੇ ਪ੍ਰੋਜੈਕਟ ਵਿਵਹਾਰਿਕਤਾ ‘ਤੇ ਕੰਮ ਕੀਤਾ ਜਾ ਰਿਹਾ ਹੈ। 

ਨਵੀਂ ਦਿੱਲੀ ਵਿੱਚ ਕਾਬਿਲ ਦਾ ਰਜਿਸਟਰਡ ਦਫ਼ਤਰ ਖੁੱਲਣਾ ਇੱਕ ਵੱਡੀ ਉਪਲਬਧੀ ਹੈ, ਭਾਰਤ ਦੀਆਂ ਘਰੇਲੂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਜ਼ਰੂਰੀ ਮਿਨਰਲਜ਼ ਦੀ ਨਿਰੰਤਰ ਸਪਲਾਈ ਸੁਨਿਸ਼ਚਿਤ ਕਰਨ ਲਈ ਇਹ ਕਾਬਿਲ ਦੇ ਕੁਸ਼ਲ ਅਤੇ ਤੇਜ਼ ਕੰਮਕਾਜ ਦੀ ਸੁਵਿਧਾ ਪ੍ਰਦਾਨ ਕਰੇਗਾ। 

****

ਬੀਵਾਈ/ਐੱਸਟੀ


(Release ID: 2020536)