ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਐੱਨਐੱਚਏਆਈ ਨੇ ਹਾਈਵੇਅ ਉਪਯੋਗਕਰਤਾਵਾਂ ਨਾਲ ਦੁਰਵਿਹਾਰ ਲਈ ਟੋਲ ਓਪਰੇਟਿੰਗ ਏਜੰਸੀ ਨੂੰ ਪ੍ਰਤੀਬੰਧਿਤ ਕਰ ਦਿੱਤਾ

Posted On: 10 MAY 2024 3:56PM by PIB Chandigarh

ਆਮ ਜਨਤਾ ਨਾਲ ਟੋਲ (ਉਪਯੋਗਕਰਤਾ ਫੀਸ) ਓਪਰੇਟਰ ਅਤੇ ਉਸ ਦੇ ਕਰਮਚਾਰੀਆਂ ਦੁਆਰਾ ਦੁਰਵਿਹਾਰ ‘ਤੇ ਸਖ਼ਤ ਕਾਰਵਾਈ ਕਰਦੇ ਹੋਏ, ਨੈਸ਼ਨਲ ਹਾਈਵੇਅ ਅਥਾਰਿਟੀ ਆਵ੍ ਇੰਡੀਆ (ਐੱਨਐੱਚਏਆਈ) ਨੇ ਰਾਜਸਥਾਨ ਵਿੱਚ ਅੰਮ੍ਰਿਤਸਰ-ਜਾਮਨਗਰ ਸੈਕਸ਼ਨ ਦੇ ਸਿਰਮੰਡੀ ਟੋਲ ਪਲਾਜ਼ਾ ਵਿਖੇ ਨੈਸ਼ਨਲ ਹਾਈਵੇਅ ਉਪਯੋਗਕਰਤਾਵਾਂ ਨਾਲ ਕੁੱਟਮਾਰ ਅਤੇ ਦੁਰਵਿਹਾਰ ਦੀ ਇੱਕ ਘਟਨਾ ਲਈ ਸ਼੍ਰੀਮਤੀ ਰਿਧੀ ਸਿੱਧੀ ਐਸੋਸੀਏਟਸ ਨੂੰ ਪ੍ਰਤੀਬੰਧਿਤ ਕਰ ਦਿੱਤਾ ਹੈ।

 ਸਿਰਮੰਡੀ ਟੋਲ ਪਲਾਜ਼ਾ ‘ਤੇ ਟੋਲ ਓਪਰੇਟਿੰਗ ਏਜੰਸੀ ਦੇ ਕਰਮਚਾਰੀਆਂ ਦੁਆਰਾ ਹਾਈਵੇਅ ਉਪਯੋਗਕਰਤਾਵਾਂ ਨਾਲ ਕੁੱਟਮਾਰ ਅਤੇ ਦੁਰਵਿਹਾਰ ਦੀ ਇਹ ਘਟਨਾ ਮਿਤੀ 05 ਮਈ, 2024 ਨੂੰ ਸਾਹਮਣੇ ਆਈ ਸੀ। ਇਸ ਮਾਮਲੇ 'ਤੇ ਤੁਰੰਤ ਕਾਰਵਾਈ ਕਰਦੇ ਹੋਏਐੱਨਐੱਚਏਆਈ ਨੇ ਘਟਨਾ ਦੀ ਜਾਂਚ ਕੀਤੀ ਅਤੇ ਟੋਲ ਓਪਰੇਟਿੰਗ ਏਜੰਸੀ ਨੂੰ 'ਕਾਰਨ ਦੱਸੋ ਨੋਟਿਸਦਿੱਤਾ ਗਿਆ। ਲੇਕਿਨ, ਟੋਲ ਓਪਰੇਟਿੰਗ ਏਜੰਸੀ ਦੁਆਰਾ ਪੇਸ਼ ਕੀਤਾ ਜਵਾਬ ਸੰਤੋਸ਼ਜਨਕ ਨਹੀਂ ਪਾਇਆ ਗਿਆ। ਇਹ ਨੋਟ ਕੀਤਾ ਗਿਆ ਕਿ ਸੰਵਿਦਾਤਮਕ ਪ੍ਰਾਵਧਾਨਾਂ ਅਤੇ ਐੱਨਐੱਚਏਆਈ ਸਟੈਂਡਿੰਗ ਓਪਰੇਟਿੰਗ ਪ੍ਰਕਿਰਿਆ ਦੀ ਪੂਰੀ ਤਰ੍ਹਾਂ ਨਾਲ ਉਲੰਘਣਾ ਕਰਦੇ ਹੋਏ, ਏਜੰਸੀ ਹਾਈਵੇਅ ਉਪਯੋਗਕਰਤਾਵਾਂ ਨਾਲ ਹਿੰਸਾ ਅਤੇ ਦੁਰਵਿਹਾਰ ਗਤੀਵਿਧੀਆਂ ਵਿੱਚ ਸ਼ਾਮਲ ਸੀ। ਅਥਾਰਿਟੀ ਨੇ ਮੈਸਰਜ਼ ਰਿਧੀ ਸਿੱਧੀ ਐਸੋਸੀਏਟਸ ਨੂੰ ਪ੍ਰੀ-ਕੁਆਲੀਫਾਈਡ ਬੀਡਰਸ ਦੀ ਸੂਚੀ ਤੋਂ ਤਿੰਨ ਮਹੀਨਿਆਂ ਦੀ ਮਿਆਦ ਲਈ ਪ੍ਰਤੀਬੰਧਿਤ ਕਰ ਦਿੱਤਾ ਹੈ।

 

ਟੋਲ ਓਪਰੇਟਰਾਂ ਨਾਲ ਐੱਨਐੱਚਏਆਈ ਇਕਰਾਰਨਾਮਾ ਸਮਝੌਤੇ ਵਿੱਚ ਸਪੱਸ਼ਟ ਤੌਰ 'ਤੇ ਪਰਿਭਾਸ਼ਿਤ ਕੀਤਾ ਗਿਆ ਹੈ ਕਿ ਟੋਲ ਪਲਾਜ਼ਾ ‘ਤੇ ਠੇਕੇਦਾਰ ਦੁਆਰਾ ਤੈਨਾਤ ਕਰਮਚਾਰੀ ਜਨਤਾ ਨਾਲ ਦੁਰਵਿਹਾਰ ਨਹੀਂ ਕਰਨਗੇ ਅਤੇ ਆਪਣੇ ਵਿਵਹਾਰ ਵਿੱਚ ਸਖਤ ਅਨੁਸ਼ਾਸਨ ਅਤੇ ਸ਼ਿਸ਼ਟਾਚਾਰ ਦਾ ਪਾਲਣ ਕਰਨਗੇ। ਪਿਛਲੇ ਸਾਲਐੱਨਐੱਚਏਆਈ ਨੇ ਟੋਲ ਪਲਾਜ਼ਾ 'ਤੇ ਝਗੜੇ ਦੀਆਂ ਘਟਨਾਵਾਂ ਨੂੰ ਰੋਕਣ ਅਤੇ ਯਾਤਰੀਆਂ ਅਤੇ ਟੋਲ ਓਪਰੇਟਰਾਂ ਦੋਵਾਂ ਦੇ ਹਿਤਾਂ ਦੀ  ਰੱਖਿਆ ਲਈ ਵਿਸਤ੍ਰਿਤ ਸਟੈਂਡਰਡ ਓਪਰੇਟਿੰਗ ਸਿਸਟਮ (ਐੱਸਓਪੀਜਾਰੀ ਕੀਤਾ ਸੀ।

ਐੱਨਐੱਚਏਆਈ ਨੈਸ਼ਨਲ ਹਾਈਵੇਅਜ਼ 'ਤੇ ਸੁਰੱਖਿਅਤ ਅਤੇ ਨਿਰਵਿਘਨ ਯਾਤਰਾ ਨੂੰ ਸੁਨਿਸ਼ਚਿਤ ਕਰਨ ਲਈ ਪ੍ਰਤੀਬੱਧ ਹੈ ਅਤੇ ਹਾਲ ਹੀ ਵਿੱਚ ਟੋਲ ਪਲਾਜ਼ਾ 'ਤੇ ਹਾਈਵੇਅ ਉਪਯੋਗਕਰਤਾਵਾਂ ਨਾਲ ਹਿੰਸਾ ਅਤੇ ਦੁਰਵਿਹਾਰ ਵਿੱਚ ਸ਼ਾਮਲ ਦੋਸ਼ੀ ਏਜੰਸੀਆਂ ਦੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਹੈ।

*****

 ਐੱਮਜੇਪੀਐੱਸ/ਐੱਨਐੱਸਕੇ



(Release ID: 2020446) Visitor Counter : 37