ਵਿੱਤ ਮੰਤਰਾਲਾ
ਡਾ. ਵਿਵੇਕ ਜੋਸ਼ੀ ਨੇ ਡੀਐੱਫਐੱਸ ਦੇ ਅਧੀਨ 12 ਜਨਤਕ ਖੇਤਰ ਦੇ ਬੈਂਕਾਂ ਅਤੇ ਹੋਰ ਵਿੱਤੀ ਸੰਸਥਾਵਾਂ ਦੇ ਪ੍ਰਤੀਨਿਧੀਆਂ ਦੇ ਨਾਲ ‘ਬੈਂਕਾਂ ਵਿੱਚ ਆਰਟੀਫੀਸ਼ਲ ਇੰਟੇਲੀਜੈਂਸ ਦੀ ਸਥਿਤੀ’ ‘ਤੇ ਵਰਕਸ਼ਾਪ ਦੀ ਪ੍ਰਧਾਨਗੀ ਕੀਤੀ
ਇਸ ਵਰਕਸ਼ਾਪ ਦਾ ਉਦੇਸ਼ ਏਆਈ ਟੈਕਨੋਲੋਜੀਆਂ ਨਾਲ ਜੁੜੀ ਸਮਝ ਅਤੇ ਵਿੱਤੀ ਸੇਵਾ ਉਦਯੋਗ ‘ਤੇ ਉਨ੍ਹਾਂ ਦੇ ਅਸਰ ਨੂੰ ਵਧਾਉਣਾ ਸੀ ਅਤੇ ਇੱਥੇ ਬੈਂਕਿੰਗ ਖੇਤਰ ਵਿੱਚ ਏਆਈ ਨੂੰ ਲਾਗੂ ਕਰਨ ਲਈ ਵਿਭਿੰਨ ਮਾਮਲਿਆਂ ਅਤੇ ਰਣਨੀਤੀਆਂ ‘ਤੇ ਚਰਚਾ ਹੋਈ
Posted On:
09 MAY 2024 7:35PM by PIB Chandigarh
ਵਿੱਤੀ ਸੇਵਾ ਵਿਭਾਗ (ਡੀਐੱਫਐੱਸ) ਦੇ ਸਕੱਤਰ ਡਾ. ਵਿਵੇਕ ਜੋਸ਼ੀ ਨੇ ਅੱਜ ਨਵੀਂ ਦਿੱਲੀ ਵਿੱਚ ਆਪਣੀ ਲੈਕਚਰ ਸੀਰੀਜ਼ ਦੇ ਹਿੱਸੇ ਦੇ ਤੌਰ ‘ਤੇ ਬੈਂਕਾਂ ਵਿੱਚ ਆਰਟੀਫੀਸ਼ਲ ਇੰਟੈਲੀਜੈਂਸ ਦੀ ਸਥਿਤੀ’ ‘ਤੇ ਇੱਕ ਵਰਕਸ਼ਾਪ ਦੀ ਪ੍ਰਧਾਨਗੀ ਕੀਤੀ। ਨਾਸਕੌਮ (NASSCOM) ਨੇ ਇਸ ਵਰਕਸ਼ਾਪ ਦੇ ਦੌਰਾਨ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਨੂੰ ਏਆਈ ਅਪਣਾਉਣ ਅਤੇ ਜੋਖਮ ਘੱਟ ਕਰਨ ਲਈ ਸਰਵੋਤਮ ਅਭਿਆਸਾਂ ਦੀ ਜਾਣਕਾਰੀ ਪ੍ਰਦਾਨ ਕਰਨ ਲਈ ਇੱਕ ਪੇਸ਼ਕਾਰੀ ਦਿੱਤੀ।
ਇਸ ਪ੍ਰੋਗਰਾਮ ਵਿੱਚ ਇੰਡਸਟ੍ਰੀ ਦੇ ਕਈ ਮਾਹਿਰ ਸ਼ਾਮਲ ਹੋਏ ਜਿਨ੍ਹਾਂ ਨੇ ਏਆਈ ‘ਤੇ ਆਪਣੇ ਅਨੁਭਵ ਅਤੇ ਵਿਚਾਰ ਸਾਂਝੇ ਕੀਤੇ। ਡੀਐੱਫਐੱਸ ਸਕੱਤਰ ਦੇ ਇਲਾਵਾ ਇੱਥੇ ਮੌਜੂਦ ਲੋਕਾਂ ਵਿੱਚ ਡੀਐੱਫਐੱਸ ਦੇ ਸੀਨੀਅਰ ਅਧਿਕਾਰੀ, 12 ਜਨਤਕ ਖੇਤਰ ਦੇ ਬੈਂਕਾਂ (ਪੀਐੱਸਬੀ) ਦੇ ਸੀਈਓ, ਐੱਮਡੀ, ਸੀਟੀਓ ਅਤੇ ਸੀਡੀਓ, ਨਾਲ ਹੀ ਡੀਐੱਫਐੱਸ ਦੇ ਪ੍ਰਸ਼ਾਸਨਿਕ ਨਿਯੰਤਰਣ ਵਿੱਚ ਆਉਣ ਵਾਲੇ ਵੱਖ-ਵੱਖ ਵਿੱਤੀ ਸੰਸਥਾਵਾਂ ਦੇ ਐੱਮਡੀ ਅਤੇ ਸੀਈਓ ਅਤੇ ਨਾਸਕੌਮ ਦੇ ਪ੍ਰਤੀਨਿਧੀ ਸ਼ਾਮਲ ਸਨ।
ਇਸ ਵਰਕਸ਼ਾਪ ਨੇ ਭਾਗੀਦਾਰਾਂ ਦੇ ਲਈ ਬੈਂਕਿੰਗ ਖੇਤਰ ਵਿੱਚ ਏਆਈ ਨੂੰ ਲਾਗੂ ਕਰਨ ਲਈ ਵੱਖ-ਵੱਖ ਕੇਸ ਸਟਡੀਜ਼ ਅਤੇ ਰਣਨੀਤੀਆਂ ਦੀ ਜਾਣਕਾਰੀ ਵਾਲੇ ਮੰਚ ਦਾ ਕੰਮ ਕੀਤਾ। ਉਦਯੋਗ ਜਗਤ ਦੇ ਲੋਕਾਂ ਦੀ ਮੁਹਾਰਤ ਦਾ ਲਾਭ ਉਠਾਉਂਦੇ ਹੋਏ ਇਸ ਵਰਕਸ਼ਾਪ ਦਾ ਉਦੇਸ਼ ਏਆਈ ਟੈਕਨੋਲੋਜੀਆਂ ਦੀ ਸਮਝ ਅਤੇ ਵਿੱਤੀ ਸੇਵਾ ਉਦਯੋਗ ‘ਤੇ ਉਨ੍ਹਾਂ ਦੇ ਸੰਭਾਵਿਤ ਅਸਰ ਨੂੰ ਵਧਾਉਣਾ ਹੈ। ਉਦਯੋਗ ਮਾਹਿਰਾਂ ਨੇ ਇਨ੍ਹਾਂ ਗੱਲਾਂ ‘ਤੇ ਚਰਚਾ ਕੀਤੀ ਕਿ ਏਆਈ ਦਾ ਉਪਯੋਗ ਗ੍ਰਾਹਕ ਸੇਵਾ ਨੂੰ ਵਧਾਉਣਾ, ਕ੍ਰੈਡਿਟ ਦੇ ਸਬੰਧ ਵਿੱਚ ਬਿਹਤਰ ਫੈਸਲੇ ਲੈਣਾ, ਧੋਖਾਧੜੀ ਅਤੇ ਡਿਫਾਲਟਸ ਦਾ ਪਤਾ ਲਗਾਉਣਾ, ਜੋਖਮਾਂ ਦਾ ਜਲਦੀ ਪ੍ਰਬੰਧਨ ਕਰਨਾ, ਕਰਮਚਾਰੀ ਉਤਪਾਦਕਤਾ ਅਤੇ ਕੁਸ਼ਲਤਾ ਨੂੰ ਹੁਲਾਰਾ ਦੇਣ ਲਈ ਕੀਤਾ ਜਾ ਸਕਦਾ ਹੈ।
ਇਸ ਵਰਕਸ਼ਾਪ ਵਿੱਚ ਡੇਟਾ ਪ੍ਰਸ਼ਾਸਨ, ਸਾਈਬਰ ਸੁਰੱਖਿਆ, ਪਾਰਦਰਸ਼ਤਾ ਅਤੇ ਪਾਲਣਾ ਦੇ ਸੰਦਰਭ ਵਿੱਚ ਏਆਈ ਦੀ ਉੱਭਰਦੀਆਂ ਚੁਣੌਤੀਆਂ ‘ਤੇ ਵੀ ਚਰਚਾ ਕੀਤੀ ਗਈ।
****
ਐੱਨਬੀ/ਵੀਐੱਮ/ਕੇਐੱਮਐੱਨ
(Release ID: 2020223)
Visitor Counter : 57