ਰੱਖਿਆ ਮੰਤਰਾਲਾ

ਭਾਰਤੀ ਤਟ ਰੱਖਿਅਕ ਬਲ ਨੇ ਜਹਾਜ਼ ਨਿਰਮਾਣ ਵਿੱਚ ਸਵਦੇਸ਼ੀ ਸਮੱਗਰੀ ਨੂੰ ਵਧਾਉਣ ਲਈ ਸਵਦੇਸ਼ੀ ਸਮੁੰਦਰੀ ਗ੍ਰੇਡ ਸਟੀਲ ਲਈ ਨਿੱਜੀ ਖੇਤਰ ਨਾਲ ਸਮਝੌਤਾ ਕੀਤਾ

Posted On: 08 MAY 2024 12:12PM by PIB Chandigarh

ਭਾਰਤੀ ਤਟ ਰੱਖਿਅਕ ਬਲ (ਆਈਸੀਜੀ) ਅਤੇ ਜਿੰਦਲ ਸਟੀਲ ਅਤੇ ਪਾਵਰ (ਜੇਐੱਸਪੀ) ਨੇ 07 ਮਈ, 2024 ਨੂੰ ਜਹਾਜ਼ ਨਿਰਮਾਣ ਵਿੱਚ ਸਵਦੇਸ਼ੀ ਸਮੱਗਰੀ ਨੂੰ ਵਧਾਉਣ ਲਈ ਸਵਦੇਸ਼ੀ ਸਮੁੰਦਰੀ ਗ੍ਰੇਡ ਸਟੀਲ ਦੀ ਸਪਲਾਈ ਲਈ ਨਵੀਂ ਦਿੱਲੀ ਵਿੱਚ ਇੱਕ ਸਮਝੌਤਾ ਪੱਤਰ (ਐੱਮਓਯੂ) 'ਤੇ ਹਸਤਾਖ਼ਰ ਕੀਤੇ। ਇਸ ਭਾਈਵਾਲੀ ਦੇ ਜ਼ਰੀਏ ਦੋਵਾਂ ਸੰਸਥਾਵਾਂ ਨੇ ਰਾਸ਼ਟਰ ਦੇ ਹਿੱਤ ਵਿੱਚ ਇਹਨਾਂ ਵਸਤੂਆਂ ਦੇ ਉਤਪਾਦਨ ਅਤੇ ਵਰਤੋਂ ਲਈ ਸਵਦੇਸ਼ੀਕਰਨ ਨੂੰ ਉਤਸ਼ਾਹਿਤ ਕਰਨ ਅਤੇ ਸਮਰੱਥਾਵਾਂ ਨੂੰ ਵਧਾਉਣ ਲਈ ਆਪਣੇ ਆਪ ਨੂੰ ਵਚਨਬੱਧ ਕੀਤਾ ਹੈ।

ਇਹ ਸਮਝੌਤਾ ਪੱਤਰ (ਐੱਮਓਯੂ) ਪੇਚੀਦਾ ਸੁਰੱਖਿਆ ਚੁਣੌਤੀਆਂ ਨੂੰ ਹੱਲ ਕਰਨ ਲਈ ਜਨਤਕ-ਨਿੱਜੀ ਭਾਈਵਾਲੀ ਦੀ ਮਹੱਤਤਾ ਨੂੰ ਰੇਖਾਂਕਿਤ ਕਰਦਾ ਹੈ ਅਤੇ ਨਾਲ ਹੀ ਸਰਕਾਰੀ ਏਜੰਸੀਆਂ ਅਤੇ ਨਿੱਜੀ ਖੇਤਰ ਵਿਚਾਲੇ ਸਹਿਯੋਗ ਦੀ ਲੋੜ 'ਤੇ ਜ਼ੋਰ ਦਿੰਦਾ ਹੈ। ਇਸ ਸਮਝੌਤਾ ਪੱਤਰ ਵਿੱਚ ਭਾਰਤੀ ਤਟ ਰੱਖਿਅਕ ਬਲ ਲਈ ਸਵਦੇਸ਼ੀ ਗਰੇਡ ਸਟੀਲ ਦੀ ਸਮੇਂ ਸਿਰ ਸਪਲਾਈ ਦੇ ਉਦੇਸ਼ ਨਾਲ ਜਹਾਜ਼ ਨਿਰਮਾਣ ਯਾਰਡਾਂ ਨੂੰ ਭਰੋਸਾ ਦਿੰਦੇ ਹੋਏ ਉਤਪਾਦ ਦੇ ਨਿਰਮਾਣ ਲਈ ਨਾਮਜ਼ਦ ਸਟੀਲ ਪਲਾਂਟਾਂ ਦੇ ਨਾਲ-ਨਾਲ ਗੁਣਵੱਤਾ, ਗ੍ਰੇਡ ਅਤੇ ਮਾਪਦੰਡਾਂ ਸਮੇਤ ਕਈ ਮੁੱਖ ਲਾਭਾਂ ਨੂੰ ਨਿਰਧਾਰਤ ਕੀਤਾ ਗਿਆ ਹੈ।

ਭਾਰਤੀ ਤਟ ਰੱਖਿਅਕ ਬਲ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਡਿਪਟੀ ਡਾਇਰੈਕਟਰ ਜਨਰਲ (ਮਟੀਰੀਅਲ ਅਤੇ ਮੇਨਟੇਨੈਂਸ), ਆਈਜੀ ਭਾਰਤੀ ਤਟ ਰੱਖਿਅਕ ਬਲ ਐੱਚਕੇ ਸ਼ਰਮਾ ਅਤੇ ਜਿੰਦਲ ਸਟੀਲ ਅਤੇ ਪਾਵਰ ਦੇ ਚੀਫ਼ ਮਾਰਕੀਟਿੰਗ ਅਫ਼ਸਰ, ਸ਼੍ਰੀ ਐੱਸਕੇ ਪ੍ਰਧਾਨ ਨੇ ਸਮਝੌਤਾ ਪੱਤਰ ਉੱਤੇ ਹਸਤਾਖ਼ਰ ਕੀਤੇ ਗਏ।

************

ਐੱਮਆਰ/ਸਾਵੀ/ਕੇਬੀ 



(Release ID: 2020181) Visitor Counter : 23