ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
azadi ka amrit mahotsav

ਵਿਗਿਆਨਿਕ ਅਤੇ ਉਦਯੋਗਿਕ ਖੋਜ ਕੌਂਸਲ (ਸੀਐੱਸਆਈਆਰ)-ਜਿਗਿਆਸਾ (Jigyasa)ਨੇ ਜਲਵਾਯੂ ਪਰਿਵਰਤਨ ਵਿਸ਼ੇ ‘ਤੇ ਵਿਦਿਆਰਥੀ-ਵਿਗਿਆਨ ਸੰਪਰਕ ਪ੍ਰੋਗਰਾਮ ਦੀ ਮੇਜ਼ਬਾਨੀ ਕੀਤੀ

Posted On: 08 MAY 2024 6:41PM by PIB Chandigarh

ਵਿਗਿਆਨਿਕ ਅਤੇ ਉਦਯੋਗਿਕ ਖੋਜ ਕੌਂਸਲ (ਸੀਐੱਸਆਈਆਰ) ਦੇ ਜਿਗਿਆਸਾ (Jigyasa) ਡਿਵੀਜ਼ਨ- ਰਾਸ਼ਟਰੀ ਵਿਗਿਆਨ ਸੰਚਾਰ ਅਤੇ ਨੀਤੀ ਖੋਜ ਸੰਸਥਾਨ (ਐੱਨਆਈਐੱਸਸੀਪੀਆਰ) ਨੇ ਅੱਜ ਸੀਐੱਸਆਈਆਰ-ਐੱਨਆਈਐੱਸਸੀਪੀਆਰ ਕੈਂਪਸ, ਨਵੀਂ ਦਿੱਲੀ ਦੇ ਵਿਵੇਕਾਨੰਦ ਹਾਲ ਵਿੱਚ “ਜਲਵਾਯੂ ਪਰਿਵਰਤਨ ਦਾ ਪ੍ਰਭਾਵ: ਖੁਰਾਕ ਅਤੇ ਜਲ ਸਥਿਰਤਾ” ਸਿਰਲੇਖ ਤੋਂ ਇੱਕ ਵਿਦਿਆਰਥੀ- ਵਿਗਿਆਨ ਸੰਪਰਕ ਪ੍ਰੋਗਰਾਮ ਦੀ ਮੇਜ਼ਬਾਨੀ ਕੀਤੀ।

ਇਸ ਪ੍ਰੋਗਰਾਮ ਦਾ ਉਦੇਸ਼ ਸਕੂਲੀ ਵਿਦਿਆਰਥੀਆਂ ਨੂੰ ਜੋੜ ਕੇ ਵਿਗਿਆਨ ਸਿੱਖਿਆ ਰਾਹੀਂ ਸਥਿਰਤਾ ਦੀ ਦਿਸ਼ਾ ਵਿੱਚ ਕੰਮ ਕਰਨਾ ਹੈ। ਇਸ ਪ੍ਰੋਗਰਾਮ ਵਿੱਚ ਦੋ ਸਕੂਲ, ਕੇਂਦਰੀ ਵਿਦਿਆਲਿਆ ਬੀਐੱਸਐੱਫ ਕੈਂਪ ਚਾਵਲਾ ਅਤੇ ਕੈਂਬਰਿਜ ਸਕੂਲ, ਸ੍ਰੀਨਿਵਾਸਪੁਰੀ, ਨਵੀਂ ਦਿੱਲੀ ਤੋਂ ਕੁੱਲ 55 ਵਿਦਿਆਰਥੀਆਂ ਨੇ ਹਿੱਸਾ ਲਿਆ।

ਸੀਐੱਸਆਈਆਰ-ਐੱਨਆਈਐੱਸਸੀਪੀਆਰ ਦੀ ਡਾਇਰੈਕਟਰ ਪ੍ਰੋਫੈਸਰ ਰੰਜਨਾ ਅਗਰਵਾਲ ਨੇ ਕਿਹਾ, “ਜਲਵਾਯੂ ਪਰਿਵਰਤਨ ਦੇ ਗੰਭੀਰ ਚੁਣੌਤੀਆਂ ਨਾਲ ਨਜਿੱਠਣ ਦੇ ਕ੍ਰਮ ਵਿੱਚ, ਅਸੀਂ ‘ਰਿੰਕਲ ਅੱਛੇ ਹਨ’ ਅਭਿਯਾਨ ਸ਼ੁਰੂ ਕੀਤਾ ਹੈ ਜਿਸ ਵਿੱਚ ਕਰਮਚਾਰੀ ਊਰਜਾ ਸੰਭਾਲ਼ ਨੂੰ ਪ੍ਰੋਤਸਾਹਿਤ ਕਰਨ ਲਈ ਬਿਨਾਂ ਇਸਤਰੀ ਕੀਤੇ ਕਪੜੇ ਪਹਿਣਨਗੇ। ਸਾਡਾ ਲਕਸ਼ ਜਲਵਾਯੂ ਪਰਿਵਰਤਨ ਬਾਰੇ ਜਾਗਰੂਕਤਾ ਵਧਾਉਣਾ ਅਤੇ ਵਿਦਿਆਰਥੀਆਂ ਨੂੰ ਵਾਤਾਵਰਣ ਸੰਭਾਲ ਅਤੇ ਊਰਜਾ-ਬਚਤ ਸਬੰਧੀ ਤੌਰ-ਤਰੀਕਿਆਂ ਵਿੱਚ ਸਰਗਰਮੀ ਰੂਪ ਨਾਲ ਹਿੱਸਾ ਲੈਣ ਲਈ ਪ੍ਰੇਰਿਤ ਕਰਨਾ ਹੈ। ਇਸ ਵਿਦਿਆਰਥੀ-ਵਿਗਿਆਨ ਸੰਪਰਕ ਪ੍ਰੋਗਰਾਮ ਰਾਹੀਂ, ਅਸੀਂ ਇੱਕ ਅਜਿਹੀ ਪੀੜ੍ਹੀ ਨੂੰ ਤਿਆਰ ਕਰਨ ਲਈ ਸਮਰਪਿਤ ਹਾਂ ਜੋ ਆਪਣੇ ਵਾਤਾਵਰਣਕ ਪ੍ਰਭਾਵ ਤੋਂ ਜਾਣੂ ਹੋਣ ਅਤੇ ਉਸ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਲਈ ਤਿਆਰ ਹੋਣ।”

ਇਸ ਪ੍ਰੋਗਰਾਮ ਵਿੱਚ ਨਿਰਭਯਾ ਸਾਇੰਸ ਮਿਊਜ਼ੀਅਮ, ਐੱਮਸੀਡੀ, ਨਵੀਂ ਦਿੱਲੀ ਦੇ ਸ਼੍ਰੀ ਅਮਿਤ ਕੁਮਾਰ ਸ਼ਰਮਾ ਦੀ ਅਗਵਾਈ ਵਿੱਚ “ਡੂਇੰਗ ਸਾਇੰਸ ਇਜ਼ ਫਨ’ ਨਾਮਕ ਇੱਕ ਆਕਰਸ਼ਕ ਗਤੀਵਿਧੀ ਵੀ ਪ੍ਰਦਰਸ਼ਿਤ ਕੀਤੀ ਗਈ। ‘ਸਵਾਸਤਿਕ’ (SVASTIK) ਪ੍ਰਦਰਸ਼ਨੀ ਦਾ ਦੌਰਾ ਵੀ ਇਸ ਪ੍ਰੋਗਰਾਮ ਦਾ ਇੱਕ ਹਿੱਸਾ ਸੀ। ਇਸ ਪ੍ਰੋਗਰਾਮ ਵਿੱਚ ਸੀਐੱਸਆਈਆਰ-ਐੱਨਆਈਐੱਸਸੀਪੀਆਰ ਜਿਗਿਆਸਾ ਪ੍ਰੋਜੈਕਟ ਦੇ ਪ੍ਰਧਾਨ ਜਾਂਚ ਕਰਤਾ ਅਤੇ ਨੋਡਲ ਅਫ਼ਸਰ, ਡਾ. ਸੁਮਨ ਰੇਅ (ਪ੍ਰਧਾਨ ਵਿਗਿਆਨਿਕ), ਸੀਨੀਅਰ ਵਿਗਿਆਨਿਕ, ਡਾ. ਸ਼ਿਵ ਨਾਰਾਇਣ ਨਿਸ਼ਾਦ, ਅਤੇ ਸੀਐੱਸਆਈਆਰ-ਐੱਨਆਈਐੱਸਸੀਪੀਆਰ ਦੇ ਸੀਨੀਅਰ ਪ੍ਰਧਾਨ ਵਿਗਿਆਨਿਕ ਡਾ. ਕਣਿਕਾ ਮਲਿਕ ਵੀ ਮੌਜੂਦ ਸਨ।

************

ਪੀਕੇ/ਪੀਐੱਸਐੱਮ


(Release ID: 2020097) Visitor Counter : 77