ਵਿੱਤ ਮੰਤਰਾਲਾ

ਭਾਰਤ ਅਤੇ ਭੂਟਾਨ ਦੇ ਦਰਮਿਆਨ 5ਵੀਂ ਸੰਯੁਕਤ ਕਸਟਮ ਸਮੂਹ (ਜੇਜੀਸੀ) ਦੀ ਮੀਟਿੰਗ 6-7 ਮਈ, 2024 ਨੂੰ ਲੇਹ, ਲੱਦਾਖ ਵਿੱਚ ਆਯੋਜਿਤ ਕੀਤੀ ਗਈ


5ਵੀਂ ਜੇਜੀਸੀ ਮੀਟਿੰਗ ਵਿੱਚ ਦੋਹਾਂ ਦੇਸ਼ਾਂ ਦੇ ਦਰਮਿਆਨ ਸਹਿਯੋਗ ਨੂੰ ਹੋਰ ਵਧਾਉਣ ਲਈ ਕਈ ਦੁਵੱਲੇ ਮੁੱਦਿਆਂ ‘ਤੇ ਚਰਚਾ ਹੋਈ

ਭਾਰਤ ਅਤੇ ਭੂਟਾਨ ਪੂਰਕਤਾ ਦੇ ਨਵੇਂ ਪਹਿਲੂਆਂ ਦੀ ਖੋਜ ਕਰਨ ‘ਤੇ ਸਹਿਮਤ ਹੋਏ ਜਿਨ੍ਹਾਂ ਨੂੰ ਆਪਸੀ ਲਾਭ ਲਈ ਵੱਧ ਕੀਤਾ ਜਾ ਸਕਦਾ ਹੈ

Posted On: 07 MAY 2024 8:58PM by PIB Chandigarh

ਭਾਰਤ ਅਤੇ ਭੂਟਾਨ ਦੇ ਦਰਮਿਆਨ 5ਵੇਂ ਸੰਯੁਕਤ ਕਸਟਮ ਸਮੂਹ (ਜੇਜੀਸੀ) ਦੀ ਮੀਟਿੰਗ 6-7 ਮਈ, 2024 ਨੂੰ ਲੇਹ, ਲੱਦਾਖ ਵਿੱਚ ਆਯੋਜਿਤ ਕੀਤੀ ਗਈ। ਮੀਟਿੰਗ ਦ ਸਹਿ-ਪ੍ਰਧਾਨਗੀ ਭਾਰਤ ਸਰਕਾਰ ਦੇ ਕੇਂਦਰੀ ਅਸਿੱਧੇ ਟੈਕਸ ਅਤੇ ਕਸਟਮ ਬੋਰਡ ਦੇ ਵਿਸ਼ੇਸ਼ ਸਕੱਤਰ ਅਤੇ ਮੈਂਬਰ (ਕਸਟਮਜ਼) ਸ਼੍ਰੀ ਸੁਰਜੀਤ ਭੁਜਾਬਲ (Surjit Bhujabal) ਅਤੇ ਭੂਟਾਨ ਦੀ ਸ਼ਾਹੀ ਸਰਕਾਰ ਦੇ ਵਿੱਤ ਮੰਤਰਾਲੇ ਦੇ ਰੈਵੇਨਿਊ ਅਤੇ ਕਸਟਮ ਵਿਭਾਗ ਦੇ ਡਾਇਰੈਕਟਰ ਜਨਰਲ ਸ਼੍ਰੀ ਸੋਨਮ ਜਮਤਸ਼ੋ (Sonam Jamtsho) ਨੇ ਕੀਤੀ।

5ਵੀਂ ਜੇਜੀਸੀ ਮੀਟਿੰਗ ਵਿੱਚ ਨਵੇਂ ਲੈਂਡ ਕਸਟਮ ਸਟੇਸ਼ਨ ਖੋਲ੍ਹਣ ਅਤੇ ਨਵੇਂ ਵਪਾਰਕ ਰੂਟਾਂ ਨੂੰ ਅਧਿਸੂਚਿਤ ਕਰਨਾ, ਬੁਨਿਆਦੀ ਢਾਂਚੇ ਦਾ ਵਿਕਾਸ, ਆਵਾਜਾਈ ਪ੍ਰਕਿਰਿਆਵਾਂ ਦਾ ਆਟੋਮੇਸ਼ਨ ਅਤੇ ਡਿਜੀਟਾਈਜ਼ੇਸ਼ਨ, ਤਸਕਰੀ ਦੀ ਰੋਕਥਾਮ, ਤਾਲਮੇਲ ਸਰਹੱਦ ਪਾਰ ਪ੍ਰਬੰਧਨ, ਕਸਟਮ ਡੇਟਾ ਦੇ ਆਗਮਨ ਤੋਂ ਪਹਿਲਾਂ ਅਦਾਨ-ਪ੍ਰਦਾਨ, ਕਸਟਮ ਸਹਿਯੋਗ ‘ਤੇ ਦੁਵੱਲਾ ਸਮਝੌਤਾ ਅਤੇ ਇਲੈਕਟ੍ਰੌਨਿਕ ਕਾਰਗੋ ਸਿਸਟਮ ਦੇ ਤਹਿਤ ਟਰਾਂਜ਼ਿਟ ਕਾਰਗੋ ਦੀ ਆਵਾਜਾਈ ਆਦਿ ਕਈ ਦੁਵੱਲੇ ਮੁੱਦਿਆਂ ‘ਤੇ ਚਰਚਾ ਹੋਈ।

ਭੂਟਾਨ ਨੇ ਭੂਟਾਨ ਕਸਟਮ ਪ੍ਰਸ਼ਾਸਨ ਲਈ ਆਈਆਰਐੱਸ ਪ੍ਰੋਗਰਾਮ ਸਮੇਤ ਵਰਕਸ਼ਾਪਾਂ, ਸੈਮੀਨਾਰਾਂ ਅਤੇ ਵਿਭਿੰਨ ਟ੍ਰੇਨਿੰਗ ਪ੍ਰੋਗਰਾਮਾਂ ਰਾਹੀਂ ਸਮਰੱਥਾ ਨਿਰਮਾਣ, ਟ੍ਰੇਨਿੰਗ ਅਤੇ ਕੌਸ਼ਲ ਵਿਕਾਸ ਪ੍ਰਦਾਨ ਕਰਨ ਵਿੱਚ ਨਿਰੰਤਰ ਸਮਰਥਨ ਲਈ ਭਾਰਤ ਸਰਕਾਰ ਅਤੇ ਵਿਸ਼ੇਸ਼ ਤੌਰ ‘ਤੇ ਕੇਂਦਰ ਅਸਿੱਧੇ ਟੈਕਸ ਅਤੇ ਕਸਟਮ ਬੋਰਡ ਦਾ ਧੰਨਵਾਦ ਕੀਤਾ। ਨਾਲ ਹੀ, ਭੂਟਾਨ ਨੇ ਵਿਭਿੰਨ ਦੁਵੱਲੇ ਸਮਝੌਤਿਆਂ ਰਾਹੀਂ ਭੂਟਾਨ ਦੇ ਨਾਲ ਸਰਹੱਦ ਪਾਰ ਵਪਾਰ ਅਤੇ ਆਰਥਿਕ ਗਤੀਵਿਧੀਆਂ ਨੂੰ ਸ਼ੁਰੂ ਕਰਨ ਅਤੇ ਵਧਾਉਣ ਲਈ ਭਾਰਤ ਸਰਕਾਰ ਦੀ ਸ਼ਲਾਘਾ ਕੀਤੀ।

 

ਕਸਟਮ ਪ੍ਰਕਿਰਿਆਵਾਂ ਨੂੰ ਫਿਰ ਤੋਂ ਪਰਿਭਾਸ਼ਿਤ ਕਰਨ ਅਤੇ ਫਿਰ ਤੋਂ ਵਿਵਹਾਰਿਕ ਬਣਾਉਣ, ਕਸਟਮ ਸਹਿਯੋਗ ਨੂੰ ਹੁਲਾਰਾ ਦੇਣ ਅਤੇ ਗਲੋਬਲ ਸਰਵੋਤਮ ਪ੍ਰਥਾਵਾਂ ਦੇ ਅਨੁਰੂਪ ਸਰਹੱਦ ਪਾਰ ਵਪਾਰ ਸੁਵਿਧਾ ਨਾਲ ਸਬੰਧਿਤ ਮੁੱਦਿਆਂ ‘ਤੇ ਚਰਚਾ ਕਰਨ ਲਈ ਭਾਰਤ-ਭੂਟਾਨ ਸੰਯੁਕਤ ਕਸਟਮ ਸਮੂਹ ਦੀਆਂ ਮੀਟਿੰਗਾਂ ਹਰ ਸਾਲ ਆਯੋਜਿਤ ਕੀਤੀਆਂ ਜਾਂਦੀਆਂ ਹਨ। ਇਹ ਮੀਟਿੰਗਾਂ ਜ਼ਮੀਨੀ ਸਰਹੱਦਾਂ ‘ਤੇ ਸੁਚਾਰੂ ਕਸਟਮ ਕਲੀਅਰੈਂਸ ਲਈ ਕਨੈਕਟੀਵਿਟੀ ਵਧਾਉਣ ਅਤੇ ਵਪਾਰਕ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾਵਾਂ ਨਿਭਾਉਂਦੀਆਂ ਹਨ। ਪੱਛਮੀ ਬੰਗਾਲ (6) ਅਤੇ ਅਸਾਮ (4) ਰਾਜਾਂ ਵਿੱਚ ਭਾਰਤ-ਭੂਟਾਨ ਸਰਹੱਦ ‘ਤੇ 10 ਲੈਂਡ ਕਸਟਮ ਸਟੇਸ਼ਨ ਹਨ।

ਭਾਰਤ ਆਯਾਤ ਦੇ ਸਰੋਤ ਅਤੇ ਨਿਰਯਾਤ ਮੰਜ਼ਿਲ ਦੋਨਾਂ ਦੇ ਰੂਪ ਵਿੱਚ ਭੂਟਾਨ ਦਾ ਟੋਪ ਵਪਾਰਕ ਭਾਗੀਦਾਰ ਹੈ। 2014 ਦੇ ਬਾਅਦ ਤੋਂ, ਭੂਟਾਨ ਦੇ ਨਾਲ ਭਾਰਤ ਦਾ ਵਪਾਰ 2014-15 ਵਿੱਚ 484 ਮਿਲੀਅਨ ਡਾਲਰ ਤੋਂ ਤਿੰਨ ਗੁਣਾ ਵਧ ਕੇ 2022-23 ਵਿੱਚ 1,615 ਮਿਲੀਅਨ ਡਾਲਰ ਹੋ ਗਿਆ ਹੈ, ਜੋ ਭੂਟਾਨ ਦੇ ਕੁੱਲ ਵਪਾਰ ਦਾ ਲਗਭਗ 80 ਪ੍ਰਤੀਸ਼ਤ ਹੈ। ਲੈਂਡ ਕਸਟਮ ਸਟੇਸ਼ਨਾਂ ਰਾਹੀਂ ਭੂਟਾਨ ਦੇ ਨਾਲ ਵਪਾਰ ਉਸ ਦੇ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਭੂਟਾਨ ਇੱਕ ਭੂਮੀ ਨਾਲ ਘਿਰਿਆ ਹੋਇਆ ਦੇਸ਼ ਹੈ। ਭੂਟਾਨ ਦੇ ਨਾਲ ਕਨੈਕਟੀਵਿਟੀ ਵਧਾਉਣਾ ਭਾਰਤ ਦੀ ‘ਨੇਬਰਹੁੱਡ ਫਸਟ’ ਨੀਤੀ ਦੇ ਲਿਹਾਜ ਨਾਲ ਮਹੱਤਵਪੂਰਨ ਹੈ।

ਇਹ ਮੀਟਿੰਗ ਆਸ਼ਾਵਾਦੀ ਨੋਟ ਦੇ ਨਾਲ ਸਮਾਪਤ ਹੋਈ। ਦੋਨੋਂ ਦੇਸ਼ ਭਾਰਤ ਅਤੇ ਭੂਟਾਨ ਦੇ ਦਰਮਿਆਨ ਪੂਰਕਤਾਵਾਂ ਯਾਨੀ ਇੱਕ ਦੂਸਰੇ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਨਵੇਂ ਪਹਿਲੂਆਂ ਦੀ ਖੋਜ ਕਰਨ ‘ਤੇ ਸਹਿਮਤ ਹੋਏ, ਜਿਨ੍ਹਾਂ ਨੂੰ ਆਪਸੀ ਲਾਭ ਲਈ ਵੱਧ ਕੀਤਾ ਜਾ ਸਕਦਾ ਹੈ, ਨੌਜਵਾਨਾਂ ਦੀਆਂ ਉਮੀਦਾਂ ਅਤੇ ਇੱਛਾਵਾਂ ਦਾ ਜਵਾਬ ਦਿੱਤਾ ਜਾ ਸਕਦਾ ਹੈ ਅਤੇ ਨਵੀਆਂ ਟੈਕਨੋਲੋਜੀਆਂ ਅਤੇ ਸਮਾਜਿਕ ਇਨੋਵੇਸ਼ਨਸ ਨਾਲ ਸਬੰਧਿਤ ਤੇਜ਼ੀ ਨਾਲ ਹੋ ਰਹੇ ਬਦਲਾਵਾਂ ਨੂੰ ਅਪਣਾਇਆ ਜਾ ਸਕਦਾ ਹੈ। ਦੋਵੇਂ ਧਿਰਾਂ ਆਪਸੀ ਸਮ੍ਰਿੱਧੀ ਲਈ ਕਸਟਮ ਅਤੇ ਵਪਾਰਕ ਸਹਿਯੋਗ ਨੂੰ ਸੁਵਿਧਾਜਨਕ ਬਣਾਉਣ ਲਈ ਵਿਚਾਰ ਕਰਨ ‘ਤੇ ਵੀ ਸਹਿਮਤ ਹੋਈਆਂ।

****

ਐੱਨਬੀ/ਵੀਐੱਮ/ਕੇਐੱਮਐੱਨ



(Release ID: 2019978) Visitor Counter : 32


Read this release in: English , Urdu , Hindi , Tamil , Telugu