ਖਾਣ ਮੰਤਰਾਲਾ
azadi ka amrit mahotsav

ਮਾਈਨਜ਼ ਮੰਤਰਾਲਾ, ਧਨਬਾਦ ਸਥਿਤ ਆਈਆਈਟੀ-ਆਈਐੱਸਐੱਮ ਦੀ ਭਾਗੀਦਾਰੀ ਵਿੱਚ ਸਟੇਟ ਮਾਈਨਿੰਗ ਇੰਡੈਕਸ ‘ਤੇ ਵਨ-ਡੇਅ ਵਰਕਸ਼ਾਪ ਦਾ ਆਯੋਜਨ ਕਰੇਗਾ

Posted On: 07 MAY 2024 3:56PM by PIB Chandigarh

ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ - ਇੰਡੀਅਨ ਸਕੂਲ ਆਵ੍ ਮਾਈਨਜ਼ (ਆਈਆਈਟੀ-ਆਈਐੱਸਐੱਮ), ਧਨਬਾਦ ਦੀ ਭਾਗੀਦਾਰੀ ਵਿੱਚ ਮਾਈਨਜ਼ ਮੰਤਰਾਲਾ ਕੱਲ੍ਹ ਯਾਨੀ 8 ਮਈ, 2024 ਨੂੰ ਦਿੱਲੀ ਵਿੱਚ ਵਨ ਡੇਅ ਵਰਕਸ਼ਾਪ ਦਾ ਆਯੋਜਨ ਕਰੇਗਾ। ਇਸ ਦਾ ਉਦੇਸ਼ ਰਾਜਾਂ ਦੇ ਮਾਈਨਿੰਗ ਸੈਕਟਰ ਦੇ ਪ੍ਰਦਰਸ਼ਨ ਨੂੰ ਦਰਜ ਕਰਨ ਲਈ ਸੰਕਲਪਿਤ ਸਟੇਟ ਮਾਈਨਿੰਗ ਇੰਡੈਕਸ ਦੇ ਡ੍ਰਾਫਟ ਫ੍ਰੇਮਵਰਕ ‘ਤੇ ਚਰਚਾ ਕਰਨਾ ਹੈ। ਇਸ ਵਰਕਸ਼ਾਪ ਦੀ ਪ੍ਰਧਾਨਗੀ ਮਾਈਨਜ਼ ਮੰਤਰਾਲੇ ਦੇ ਸਕੱਤਰ ਸ਼੍ਰੀ ਵੀ.ਐੱਲ.ਕਾਂਥਾ ਰਾਓ (V. L. Kantha Rao) ਕਰਨਗੇ ਅਤੇ ਇਸ ਵਿੱਚ ਰਾਜਾਂ ਦੇ ਸੀਨੀਅਰ ਅਧਿਕਾਰੀ ਹਿੱਸਾ ਲੈਣਗੇ।

ਮਾਈਨਿੰਗ ਸੈਕਟਰ ਕਈ ਵੈਲਿਊ ਚੇਨਾਂ ਵਿੱਚ ਸਭ ਤੋਂ ਅੱਗੇ ਹੈ, ਜੋ ਸਟੀਲ, ਨੌਨ-ਫੈਰਸ ਮੈਟਲ, ਸੀਮਿੰਟ, ਖਾਦਾਂ, ਰਸਾਇਣਾਂ ਅਤੇ ਇਲੈਕਟ੍ਰੌਨਿਕਸ ਜਿਹੇ ਪ੍ਰਮੁੱਖ ਉਦਯੋਗਿਕ ਖੇਤਰ ਨੂੰ ਕੱਚੇ ਮਾਲ ਦੀ ਸਪਲਾਈ ਕਰਦਾ ਹੈ। ਦੇਸ਼ ਦੇ ਮਾਈਨਿੰਗ ਸੈਕਟਰ ਦੇ ਵਿਕਾਸ ਵਿੱਚ ਰਾਜਾਂ ਦੀ ਮਹੱਤਵਪੂਰਨ ਭੂਮਿਕਾ ਹੈ। ਮਾਈਨਿੰਗ ਸੈਕਟਰ ਲਈ ਵਿਭਿੰਨ ਦ੍ਰਿਸ਼ਟੀਕੋਣ ਨਿਰਧਾਰਿਤ ਕੀਤੇ ਗਏ ਹਨ। ਇਨ੍ਹਾਂ ਵਿੱਚ ਸਮਾਨਤਾ, ਟਿਕਾਊਪਣ ਅਤੇ ਜ਼ਿੰਮੇਵਾਰੀ ਦੇ ਨਾਲ ਸੰਸਾਧਨ ਉਪਯੋਗ ਕੁਸ਼ਲਤਾ ਨੂੰ ਪ੍ਰਾਥਮਿਕਤਾ ਦੇਣਾ, ਭਾਰਤ ਦੀ ਜ਼ਮੀਨ ‘ਤੇ ਖੋਜ ਧਿਆਨ ਕੇਂਦ੍ਰਿਤ ਕਰਨ ਦੀ ਜ਼ਰੂਰਤ, ਭਵਿੱਖ ਵਿੱਚ ਖਣਿਜ ਉਤਪਾਦਨ ਨੂੰ ਸੁਵਿਧਾਜਨਕ ਬਣਾਉਣ ਲਈ ਕਾਰਵਾਈ ਕਰਨ ਅਤੇ ਖਣਨ ਨਾਲ ਸਬੰਧਿਤ ਕਾਰਜਾਂ ਤੋਂ ਪ੍ਰਭਾਵਿਤ ਵਿਅਕਤੀਆਂ ਅਤੇ ਖੇਤਰਾਂ ਦੇ ਹਿੱਤ ਅਤੇ ਲਾਭ ਲਈ ਕੰਮ ਕਰਨਾ ਸ਼ਾਮਲ ਹੈ। ਅਜਿਹੇ ਰਾਸ਼ਟਰੀ ਪ੍ਰਯਾਸ ਵਿੱਚ ਕਿਸੇ ਰਾਜ ਦਾ ਯੋਗਦਾਨ ਮਹੱਤਵਪੂਰਨ ਹੈ ਅਤੇ ਇਸ ਨੂੰ ਪ੍ਰਤੀਬਿੰਬਿਤ ਕਰਨ ਦੀ ਜ਼ਰੂਰਤ ਹੈ। ਇਸ ਤਰ੍ਹਾਂ ਮਾਈਨਿੰਗ ਸੈਕਟਰ ਦੇ ਪ੍ਰਦਰਸ਼ਨ ਦੇ ਨਾਲ-ਨਾਲ ਖਣਨ ਗਤੀਵਿਧੀਆਂ ਵਿੱਚ ਰਾਜਾਂ ਵੱਲੋਂ ਭਵਿੱਖ ਦੀ ਤਿਆਰੀ ਨੂੰ ਦਰਜ ਕਰਨ ਲਈ ਇੱਕ ਸਟੇਟ ਮਾਈਨਿੰਗ ਇੰਡੈਕਸ ਦੀ ਕਲਪਨਾ ਕੀਤੀ ਗਈ ਹੈ। ਇਸ ਇੰਡੈਕਸ ਦੇ ਦਾਇਰੇ ਵਿੱਚ ਗੈਰ-ਈਂਧਣ ਪ੍ਰਮੁੱਖ ਖਣਿਜ ਅਤੇ ਛੋਟੇ ਖਣਿਜ ਹੋਣਗੇ। ਮਾਈਨਜ਼ ਮੰਤਰਾਲੇ ਨੇ ਇਸ ਫ੍ਰੇਮਵਰਕ ਨੂੰ ਡਿਜਾਈਨ ਕਰਨ, ਡੇਟਾ ਇਕੱਠਾ ਕਰਨ ਅਤੇ ਇੰਡੈਕਸ ਤਿਆਰ ਕਰਨ ਤੋਂ ਲੈ ਕੇ ਇੱਕ ਅਧਿਐਨ ਕਰਨ ਦੀ ਜ਼ਿੰਮੇਵਾਰੀ ਧਨਬਾਦ ਸਥਿਤ ਆਈਆਈਟੀ-ਆਈਐੱਸਐੱਮ ਨੂੰ ਦਿੱਤੀ ਹੈ।

ਇਸ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਉਦੇਸ਼ਪੂਰਨ ਬਣਾਉਣ ਲਈ ਇੰਡੈਕਸ ਵਿਕਾਸ ਦੇ ਹਰ ਪੜਾਅ ਵਿੱਚ ਰਾਜਾਂ ਦੇ ਨਾਲ ਸਲਾਹ-ਮਸ਼ਵਰਾ ਕੀਤਾ ਜਾ ਰਿਹਾ ਹੈ। ਦਿੱਲੀ ਵਿੱਚ ਆਯੋਜਿਤ ਇਹ ਵਰਕਸ਼ਾਪ ਇਸੇ ਪ੍ਰਯਾਸ ਦਾ ਇੱਕ ਹਿੱਸਾ ਹੈ। ਇਸ ਵਰਕਸ਼ਾਪ ਵਿੱਚ ਰਾਜਾਂ ਤੋਂ ਪ੍ਰਾਪਤ ਪ੍ਰਤੀਕਿਰਿਆਵਾਂ ਦੇ ਅਧਾਰ ‘ਤੇ ਫ੍ਰੇਮਵਰਕ ਨੂੰ ਅੰਤਿਮ ਰੂਪ ਦੇਣ ਵਿੱਚ ਸਹਾਇਤਾ ਮਿਲੇਗੀ।

****

ਬੀਵਾਈ/ਐੱਸਟੀ


(Release ID: 2019947) Visitor Counter : 93