ਸੈਰ ਸਪਾਟਾ ਮੰਤਰਾਲਾ
ਟੂਰਿਜ਼ਮ ਮੰਤਰਾਲੇ ਨੇ ਦੁਬਈ ਵਿੱਚ ਆਯੋਜਿਤ ਅਰੇਬੀਅਨ ਟ੍ਰੈਵਲ ਮਾਰਟ 2024 ਵਿੱਚ ਹਿੱਸਾ ਲਿਆ
ਮੰਤਰਾਲੇ ਨੇ ਪੂਰੇ ਵਰ੍ਹੇ ਦੇ ਦੌਰਾਨ ਭਾਰਤ ਨੂੰ ਇੱਕ ਸੰਪੂਰਨ ਮੰਜ਼ਿਲ ਦੇ ਰੂਪ ਵਿੱਚ ਹੁਲਾਰਾ ਦੇਣ ਹਿਤ ‘ਕੂਲ ਸਮਰਸ ਆਵ੍ ਇੰਡੀਆ’ ਅਭਿਯਾਨ ਦੀ ਸ਼ੁਰੂਆਤ ਕੀਤੀ
Posted On:
06 MAY 2024 5:56PM by PIB Chandigarh
ਭਾਰਤ ਸਰਕਾਰ ਦਾ ਟੂਰਿਜ਼ਮ ਮੰਤਰਾਲਾ 6 ਮਈ ਤੋਂ ਲੈ ਕੇ 9 ਮਈ, 2024 ਦੌਰਾਨ ਦੁਬਈ ਵਿੱਚ ਆਯੋਜਿਤ ਹੋਣ ਵਾਲੇ ਅਰੇਬੀਅਨ ਟ੍ਰੈਵਲ ਮਾਰਟ 2024 ਵਿੱਚ ਹਿੱਸਾ ਲੈ ਰਿਹਾ ਹੈ। ਇਹ ਸਮਾਗਮ ਮੱਧ ਪੂਰਬ ਦੀ ਟੂਰਿਜ਼ਮ ਮਾਰਕਿਟ ਵਿੱਚ ਭਾਰਤ ਦੀ ਮੌਜੂਦਗੀ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।
ਇਨਕਰੀਡੀਬਲ ਇੰਡੀਆ ਪੈਵੇਲੀਅਨ ਦਾ ਉਦਘਾਟਨ ਅੱਜ ਦੁਬਈ ਵਿੱਚ ਭਾਰਤ ਦੇ ਕੌਂਸਲ ਜਨਰਲ ਸ਼੍ਰੀ ਸਤੀਸ਼ ਕੁਮਾਰ ਸਿਵਨ ਨੇ ਕੀਤਾ। ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਸੰਪੂਰਨ ਬਜ਼ਾਰ ‘ਤੇ ਕਬਜਾ ਕਰਨ ਦੇ ਲਕਸ਼ ਦੇ ਨਾਲ, ਇਸ ਪਵੇਲੀਅਨ ਨੇ ਸ਼ਾਨਦਾਰ ਢੰਗ ਨਾਲ ਆਪਣਾ ਕਦਮ ਰੱਖਿਆ ਹੈ। ਟੂਰ ਅਪਰੇਟਰਾਂ, ਲਗਜ਼ਰੀ ਹੋਟਲਾਂ, ਵੈੱਲਨੈੱਸ ਰਿਜ਼ੋਰਟਸ ਅਤੇ ਇੰਡੀਅਨ ਰੇਲਵੇ ਕੇਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਦੇ ਇੱਕ ਵਫ਼ਦ ਦੀ ਅਗਵਾਈ ਕਰਦੇ ਹੋਏ, ਭਾਰਤ ਖੁਦ ਨੂੰ 365-ਡੇਅ ਡੈਸਟੀਨੇਸ਼ਨ (ਦਿਨਾ ਮੰਜ਼ਿਲ) ਦੇ ਰੂਪ ਵਿੱਚ ਪ੍ਰਦਰਸ਼ਿਤ ਕਰਨ ਦੇ ਲਈ ਤਿਆਰ ਹੈ।
ਘੱਟ-ਜਾਣੇ ਜਾਂਦੇ ਲੇਕਿਨ ਆਕਰਸ਼ਕ ਸਥਲਾਂ ‘ਤੇ ਪ੍ਰਕਾਸ਼ ਪਾਉਂਦੇ ਹੋਏ, ਟੂਰਿਜ਼ਮ ਮੰਤਰਾਲੇ ਨੇ ਅਰੇਬੀਅਨ ਟ੍ਰੈਵਲ ਮਾਰਟ ਵਿੱਚ ‘ਕੂਲ ਸਮਰਸ ਆਵ੍ ਇੰਡੀਆ’ ਅਭਿਯਾਨ ਦੀ ਸ਼ੁਰੂਆਤ ਕੀਤੀ ਹੈ। ਇਹ ਡਿਜੀਟਲ ਅਭਿਯਾਨ ਗਰਮੀ ਦੇ ਮੌਸਮ ਵਿੱਚ ਯਾਤਰਾ ਦੀ ਦ੍ਰਿਸ਼ਟੀ ਤੋਂ ਭਾਰਤ ਦੇ ਬੇਹਦ ਗਰਮ ਹੋਣ ਦੀ ਧਾਰਨਾ ਨੂੰ ਚੁਣੌਤੀ ਦਿੰਦਾ ਹੈ ਅਤੇ ਇਸ ਵਿੱਚ ਹਿਮਾਲਿਆ ਸਹਿਤ ਵਿਭਿੰਨ ਪਹਾੜੀ ਰਿਜ਼ੋਰਟਸ ਨਾਲ ਸਬੰਧਿਤ ਪੇਸ਼ਕਸ਼ ‘ਤੇ ਜ਼ੋਰ ਦਿੱਤਾ ਗਿਆ ਹੈ। ਇਸ ਅਭਿਯਾਨ ਦਾ ਲਕਸ਼ ਪੂਰੇ ਵਰ੍ਹੇ ਭਾਰਤ ਨੂੰ ਇੱਕ ਸੰਪੂਰਨ ਮੰਜ਼ਿਲ ਦੇ ਰੂਪ ਵਿੱਚ ਹੁਲਾਰਾ ਦੇਣਾ ਹੈ।
ਅਰੇਬੀਅਨ ਟ੍ਰੈਵਲ ਮਾਰਟ 2024 ਵਿੱਚ ਭਾਰਤ ਦੀ ਭਾਗੀਦਾਰੀ ਨਾਲ ਟੂਰਿਜ਼ਮ ਇੰਡਸਟ੍ਰੀ ਅਤੇ ਵੱਡੇ ਪੈਮਾਨੇ ‘ਤੇ ਅਰਥਵਿਵਸਥਾ ਦੇ ਲਈ ਅਪਾਰ ਸੰਭਾਵਨਾਵਾਂ ਹਨ। ਇਹ ਸਮਾਗਮ ਟੂਰਿਜ਼ਮ ਨਾਲ ਜੁੜੀਆਂ ਭਾਰਤੀ ਕੰਪਨੀਆਂ ਨੂੰ ਆਪਣੀ ਪੇਸ਼ਕਸ਼ ਪ੍ਰਦਰਸ਼ਿਤ ਕਰਨ, ਉਦਯੋਗ ਦੇ ਅੰਦਰ ਗਠਬੰਧਨ ਬਣਾਉਣ ਅਤੇ ਮੇਨਾ (MENA) ਖੇਤਰ ਦੇ ਟੂਰਿਸਟਾਂ ਨੂੰ ਆਕਰਸ਼ਿਤ ਕਰਨ ਲਈ ਇੱਕ ਪਲੈਟਫਾਰਮ ਪ੍ਰਦਾਨ ਕਰਦਾ ਹੈ। ਬਦਲੇ ਵਿੱਚ, ਇਸ ਨਾਲ ਟੂਰਿਜ਼ਮ ਸੈਕਟਰ ਵਿੱਚ ਰੈਵੇਨਿਊ ਅਤੇ ਰੋਜ਼ਗਾਰ ਸਿਰਜਣਾ ਨੂੰ ਹੁਲਾਰਾ ਮਿਲਣ ਦੀ ਉਮੀਦ ਹੈ।
************
ਬੀਵਾਈ/ਐੱਸਕੇ
(Release ID: 2019850)
Visitor Counter : 59