ਪੰਚਾਇਤੀ ਰਾਜ ਮੰਤਰਾਲਾ
ਪੰਚਾਇਤੀ ਰਾਜ ਸੰਸਥਾਵਾਂ ਦੇ ਚੁਣੇ ਹੋਏ ਮਹਿਲਾ ਪ੍ਰਤੀਨਿਧੀਆਂ ਨੇ 3 ਮਈ 2024 ਨੂੰ ਨਿਊਯਾਰਕ ਵਿਖੇ ਸੀਪੀਡੀ57 ਸਾਇਡ ਈਵੈਂਟ “ਐੱਸਡੀਜੀ ਦਾ ਸਥਾਨੀਕਰਣ: ਭਾਰਤ ਵਿੱਚ ਸਥਾਨਕ ਪ੍ਰਸ਼ਾਸਨ ਵਿੱਚ ਮਹਿਲਾ ਅਗਵਾਈ” ਪ੍ਰੋਗਰਾਮ ਵਿੱਚ ਹਿੱਸਾ ਲਿਆ
ਇਨ੍ਹਾਂ ਮਹਿਲਾ ਨੇਤਾਵਾਂ ਦੀਆਂ ਬੁਲੰਦ ਆਵਾਜ਼ਾਂ ਸੰਯੁਕਤ ਰਾਸ਼ਟਰ ਮੁੱਖ ਦਫ਼ਤਰ ਵਿੱਚ ਗੂੰਜੀਆਂ
ਮਹਿਲਾ ਨੇਤਾਵਾਂ ਨੇ ਆਪਣੀ ਅਗਵਾਈ ਦੇ ਦੌਰਾਨ ਚੁਣੌਤੀਆਂ ਅਤੇ ਸੰਘਰਸ਼ਾਂ ਦੇ ਦਰਮਿਆਨ ਸਥਾਨਕ ਸ਼ਾਸਨ ਦੇ ਮਾਧਿਅਮ ਨਾਲ ਟਿਕਾਊ ਵਿਕਾਸ ਟੀਚਿਆਂ ‘ਤੇ ਪ੍ਰਗਤੀ ਲਿਆਉਣ ਵਿੱਚ ਆਪਣੀਆਂ ਪ੍ਰੇਰਕ ਪਹਿਲਾਂ ਅਤੇ ਉਪਲਬਧੀਆਂ ਨੂੰ ਸਾਂਝਾ ਕੀਤਾ
Posted On:
04 MAY 2024 1:46PM by PIB Chandigarh
3 ਮਈ, 2024 ਨੂੰ ਜਦੋਂ ਮਹਿਲਾ ਪ੍ਰਤੀਨਿਧੀਆਂ ਦੀਆਂ ਬੁਲੰਦ ਆਵਾਜ਼ਾਂ ਸੰਯੁਕਤ ਰਾਸ਼ਟਰ ਮੁੱਖ ਦਫ਼ਤਰ ਦੇ ਪਵਿੱਤਰ ਹਾਲ ਵਿੱਚ ਗੂੰਜੀਆਂ ਤਾਂ ਇਹ ਦਿਨ ਇੱਕ ਮਹੱਤਵਪੂਰਨ ਮੌਕੇ ਵਜੋਂ ਮਾਰਕ ਕੀਤਾ ਗਿਆ। ਭਾਰਤ ਦੀਆਂ ਪੰਚਾਇਤੀ ਰਾਜ ਸੰਸਥਾਨਾਂ ਤੋਂ ਚੁਣੀਆਂ ਹੋਈਆਂ ਮਹਿਲਾ ਪ੍ਰਤੀਨਿਧੀਆਂ (ਈਡਬਲਿਊਆਰ) ਸੀਪੀਡੀ57 ਦੇ ਸਾਇਡ ਈਵੈਂਟ ਛਾ ਗਈਆਂ। ਇਸ ਸਮਾਗਮ ਦਾ ਸਿਰਲੇਖ ਸੀ “ਐੱਸਡੀਜੀ ਦਾ ਸਥਾਨੀਕਰਣ: ਭਾਰਤ ਵਿੱਚ ਸਥਾਨਕ ਪ੍ਰਸ਼ਾਸਨ ਵਿੱਚ ਮਹਿਲਾ ਅਗਵਾਈ”।
ਇਸ ਵਿੱਚ ਮਹਿਲਾ ਪ੍ਰਤੀਨਿਧੀਆਂ ਨੇ ਆਪਣੀਆਂ ਪ੍ਰੇਰਣਾਦਾਇਕ ਕਹਾਣੀਆਂ ਅਤੇ ਪਰਿਵਰਤਨਕਾਰੀ ਪਹਿਲਾਂ ਨਾਲ ਦਰਸ਼ਕਾਂ-ਸਰੋਤਿਆਂ ਨੂੰ ਮੰਤਰਮੁੰਗਧ ਕਰ ਦਿੱਤਾ। ਤਿੰਨ ਪ੍ਰਤਿਸ਼ਠਿਤ ਮਹਿਲਾ ਪੰਚਾਇਤ ਨੇਤਾਵਾਂ ਸ਼੍ਰੀਮਤੀ ਸੁਪ੍ਰਿਯਾ ਦਾਸ ਦੱਤਾ, ਸ਼੍ਰੀਮਤੀ ਕੁਨੁਕੁ ਹੇਮਾ ਕੁਮਾਰੀ ਅਤੇ ਸ਼੍ਰੀਮਤੀ ਨੀਰੂ ਯਾਦਵ ਨੇ ਬਾਲ ਵਿਆਹ ਨਾਲ ਨਜਿੱਠਣ, ਸਿੱਖਿਆ ਨੂੰ ਉਤਸ਼ਾਹਿਤ ਕਰਨ, ਵਿੱਤੀ ਸਮਾਵੇਸ਼ਨ, ਆਜੀਵਿਕਾ ਦੇ ਮੌਕਿਆਂ, ਵਾਤਾਵਰਣਕ ਸਥਿਰਤਾ ਅਤੇ ਖੇਡਾਂ ਜਿਹੀਆਂ ਪਹਿਲਾਂ ਰਾਹੀਂ ਮਹਿਲਾਵਾਂ ਅਤੇ ਲੜਕੀਆਂ ਨੂੰ ਸਸ਼ਕਤ ਬਣਾਉਣ ਦੇ ਆਪਣੇ ਬੇਮਿਸਾਲ ਕੰਮ ਤੋਂ ਪ੍ਰੇਰਿਤ ਹਨ। ਉਨ੍ਹਾਂ ਦੀ ਕਹਾਣੀਆਂ ਐੱਸਡੀਜੀ ਨੂੰ ਸਾਕਾਰ ਕਰਨ ਵਿੱਚ ਮਹਿਲਾ ਅਗਵਾਈ ਦੀ ਦ੍ਰਿੜ੍ਹਤਾ ਅਤੇ ਪ੍ਰਭਾਵ ਦੀਆਂ ਉਦਾਹਰਣਾਂ ਹਨ।
ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਮਿਸ਼ਨ ਅਤੇ ਪੰਚਾਇਤੀ ਰਾਜ ਮੰਤਰਾਲੇ ਨੇ ਸੰਯੁਕਤ ਤੌਰ ‘ਤੇ 3 ਮਈ, 2024 ਨੂੰ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਮੁੱਖ ਦਫ਼ਤਰ ਸਕੱਤਰੇਤ ਭਵਨ ਵਿਖੇ ਸੰਯੁਕਤ ਰਾਸ਼ਟਰ ਜਨਸੰਖਿਆ ਫੰਡ (ਯੂਐੱਨਐੱਫਪੀਏ) ਦੇ ਸਹਿਯੋਗ ਨਾਲ ਇਸ ਸਾਇਡ ਈਵੈਂਟ ਦਾ ਆਯੋਜਨ ਕੀਤਾ। ਇਹ ਸਾਇਡ ਈਵੈਂਟ ਸੰਯੁਕਤ ਰਾਸ਼ਟਰ ਜਨਸੰਖਿਆ ਅਤੇ ਵਿਕਾਸ ਕਮਿਸ਼ਨ (ਸੀਪੀਡੀ57) ਦੇ 57ਵੇਂ ਸੈਸ਼ਨ ਦੇ ਇੱਕ ਹਿੱਸੇ ਵਜੋਂ ਆਯੋਜਿਤ ਕੀਤਾ ਗਿਆ ਸੀ।
ਰਾਜਦੂਤ ਰੁਚਿਰਾ ਕੰਬੋਜ ਨੇ ਸੱਤਾ ਦੇ ਵਿਕੇਂਦ੍ਰੀਕਰਣ ਅਤੇ ਪ੍ਰਤੱਖ ਲੋਕਤੰਤਰ ਦੇ ਪ੍ਰਤੀਕ ਦੇ ਰੂਪ ਵਿੱਚ ਭਾਰਤ ਦੀ ਵਿਲੱਖਣ ਪੰਚਾਇਤੀ ਰਾਜ ਵਿਵਸਥਾ ਨੂੰ ਉਜਾਗਰ ਕਰਦੇ ਹੋਏ ਇਸ ਪ੍ਰੋਗਰਾਮ ਦਾ ਫਾਰਮੈਟ ਤਿਆਰ ਕੀਤਾ। ਰਾਜਦੂਤ ਰੂਚਿਰਾ ਕੰਬੋਜ ਨੇ ਪ੍ਰਤੱਖ ਲੋਕਤੰਤਰ ਦੀ ਇੱਕ ਸ਼ਾਨਦਾਰ ਉਦਾਹਰਣ ਦੇ ਰੂਪ ਵਿੱਚ ਪੰਚਾਇਤੀ ਰਾਜ ਰਾਹੀਂ ਵਿਕੇਂਦ੍ਰੀਕ੍ਰਿਤ ਗ੍ਰਾਮੀਣ ਸਥਾਨਕ ਸਵੈ-ਸ਼ਾਸਨ ਦੀ ਭਾਰਤ ਦੀ ਵਿਲੱਖਣ ਵਿਵਸਥਾ ਨੂੰ ਉਜਾਗਰ ਕਰਦੇ ਹੋਏ ਸੰਦਰਭ ਸਥਾਪਿਤ ਕੀਤਾ, ਜੋ ਸਰਗਰਮ ਲੋਕਾਂ ਨੂੰ ਭਾਗੀਦਾਰੀ ਨਿਭਾਉਣ ਦੀ ਸੁਵਿਧਾ ਪ੍ਰਦਾਨ ਕਰਦਾ ਹੈ।
14 ਲੱਖ ਤੋਂ ਅਧਿਕ ਚੁਣੀਆਂ ਹੋਈਆਂ ਮਹਿਲਾ ਪ੍ਰਤੀਨਿਧੀਆਂ (ਡੀਡਬਲਿਊਆਰ) ਦੇ ਨਾਲ, ਪੰਚਾਇਤੀ ਰਾਜ ਵਿਵਸਥਾ ਦੇ ਤਹਿਤ ਭਾਰਤ ਦੀ ਯਾਤਰਾ ਸਸ਼ਕਤੀਕਰਣ, ਸਮਾਵੇਸ਼ਨ ਅਤੇ ਪ੍ਰਗਤੀ ਦੀ ਇੱਕ ਕਹਾਣੀ ਹੈ, ਜੋ ਵਿਸ਼ੇਸ਼ ਤੌਰ ‘ਤੇ ਮਹਿਲਾ ਅਗਵਾਈ ਵਿੱਚ ਹੋਈ ਪ੍ਰਗਤੀ ਨੂੰ ਉਜਾਗਰ ਕਰਦੀ ਹੈ। ਰਾਜਦੂਤ ਕੰਬੋਜ ਨੇ ਮਹਿਲਾਵਾਂ ਨਾਲ ਸਬੰਧਿਤ ਮੁੱਦਿਆਂ ਨਾਲ ਨਜਿੱਠਣ ‘ਤੇ ਵਿਸ਼ੇਸ਼ ਧਿਆਨ ਦੇਣ ਦੇ ਨਾਲ, ਟਿਕਾਊ ਵਿਕਾਸ ਟੀਚਿਆਂ (ਐੱਸਡੀਜੀ) ਨੂੰ ਸਥਾਨਕ ਯੋਜਨਾ ਪ੍ਰਕਿਰਿਆਵਾਂ ਦੇ ਨਾਲ ਸਾਵਧਾਨੀਪੂਰਵਕ ਜੋੜਨ ‘ਤੇ ਜ਼ੋਰ ਦਿੱਤਾ।
ਪੰਚਾਇਤੀ ਰਾਜ ਮੰਤਰਾਲੇ ਵਿੱਚ ਸਕੱਤਰ ਸ਼੍ਰੀ ਵਿਵੇਕ ਭਾਰਦਵਾਜ ਨੇ ਭਾਰਤ ਵਿੱਚ ਮਜ਼ਬੂਤ ਲੋਕਤੰਤਰੀ ਵਿਵਸਥਾ ਅਤੇ ਭਾਰਤ ਨੂੰ ‘ਲੋਕਤੰਤਰ ਦੀ ਜਨਨੀ’ ਬਣਾਉਣ ਵਾਲੀ ਗ੍ਰਾਮੀਣ ਸਥਾਨਕ ਸਵੈ-ਸ਼ਾਸਨ ਦੀ ਸਮ੍ਰਿੱਧ ਅਤੇ ਪੁਰਾਣੀ ਪਰੰਪਰਾ ‘ਤੇ ਪ੍ਰਕਾਸ਼ ਪਾਉਂਦੇ ਹੋਏ, ਸਥਾਨਕ ਸ਼ਾਸਨ ਵਿੱਚ ਮਹਿਲਾਵਾਂ ਨੂੰ ਸਸ਼ਕਤ ਬਣਾਉਣ ਦੀ ਭਾਰਤ ਦੀ ਪ੍ਰਤੀਬੱਧਤਾ ‘ਤੇ ਜ਼ੋਰ ਦਿੱਤਾ ਜਿਸ ਵਿੱਚ 46% ਤੋਂ ਵੱਧ ਚੁਣੀਆਂ ਹੋਈਆਂ ਪ੍ਰਤੀਨਿਧੀ ਮਹਿਲਾਵਾਂ ਹਨ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਗ੍ਰਾਮ ਪ੍ਰਚਾਇਤਾਂ ਸੰਸਾਧਨਾਂ ਅਤੇ ਜਿਓ-ਟੈਗਿੰਗ, ਪਾਰਦਰਸ਼ਤਾ ਲਈ ਆਡਿਟ ਔਨਲਾਇਨ ਜਿਹੀ ਤਕਨੀਕੀ ਦੀ ਮਦਦ ਅਤੇ ਪੰਚਾਇਤਾਂ ਦੇ ਸਮੁੱਚੇ ਵਿਕਾਸ, ਪ੍ਰਦਰਸ਼ਨ ਅਤੇ ਪ੍ਰਗਤੀ ਦਾ ਮੁੱਲਾਂਕਣ ਕਰਨ ਲਈ ਪੰਚਾਇਤ ਵਿਕਾਸ ਇੰਡੈਕਸ ਜਿਹੀਆਂ ਪਹਿਲਾਂ ਦੁਆਰਾ ਸਮਰਥਿਤ ਵਿਸ਼ਾਗਤ ਵਾਰਸ਼ਿਕ ਯੋਜਨਾਵਾਂ ਰਾਹੀਂ ਐੱਸਡੀਜੀ ਦਾ ਸਥਾਨੀਕਰਣ ਕਰ ਰਹੀਆਂ ਹਨ।
ਸ਼੍ਰੀ ਭਾਰਦਵਾਜ ਨੇ ਇਹ ਵੀ ਕਿਹਾ ਕਿ ਜ਼ਮੀਨੀ ਪੱਧਰ ’ਤੇ ਮਹਿਲਾਵਾਂ ਨੂੰ ਸਸ਼ਕਤ ਬਣਾਉਣਾ ਲੋਕਤੰਤਰ ਦੀ ਉੱਨਤੀ, ਜੀਵੰਤਤਾ ਅਤੇ ਮਜ਼ਬੂਤੀ ਦੇ ਲਈ ਅਤੇ ਐੱਸਡੀਜੀ ‘ਤੇ ਪ੍ਰਗਤੀ ਵਿੱਚ ਤੇਜ਼ੀ ਲਿਆਉਣ ਲਈ ਮਹੱਤਵਪੂਰਨ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਦੀ “ਡ੍ਰੋਨ ਦੀਦੀ” ਅਤੇ “ਲੱਖਪਤੀ ਦੀਦੀ” ਪਹਿਲਾਂ ਜਿਹੀਆਂ ਉਦਾਹਰਣਾਂ ਦਾ ਹਵਾਲਾ ਦਿੰਦੇ ਹੋਏ ਆਰਥਿਕ ਸਸ਼ਕਤੀਕਰਣ ਸੁਨਿਸ਼ਚਿਤ ਕਰਨ ਦੇ ਵਿਕਾਸ ਅਤੇ ਨੀਤੀਗਤ ਦਖਲਅੰਦਾਜ਼ੀ ਦੇ ਲਈ ਟੈਕਨੋਲੋਜੀ ਦਾ ਲਾਭ ਉਠਾਉਣ ਵਿੱਚ ਪੰਚਾਇਤੀ ਰਾਜ ਸੰਸਥਾਨਾਂ ਦੁਆਰਾ ਅਪਣਾਏ ਗਏ ਅਭਿਨਵ ਦ੍ਰਿਸ਼ਟੀਕੋਣ ਨੂੰ ਉਜਾਗਰ ਕੀਤਾ।
ਇਸ ਸਮਾਗਮ ਵਿੱਚ ਤਿੰਨ ਪ੍ਰਤਿਸ਼ਠਿਤ ਮਹਿਲਾ ਚੁਣੀਆਂ ਗਈਆਂ ਪ੍ਰਤੀਨਿਧੀਆਂ ਅਰਥਾਤ ਤ੍ਰਿਪੁਰਾ ਤੋਂ ਸ਼੍ਰੀਮਤੀ ਸੁਪ੍ਰਿਯਾ ਦਾਸ ਦੱਤਾ, ਆਂਧਰ ਪ੍ਰਦੇਸ਼ ਤੋਂ ਸ਼੍ਰੀਮਤੀ ਕੁਨੁਕੁ ਹੇਮਾ ਕੁਮਾਰੀ, ਅਤੇ ਰਾਜਸਥਾਨ ਤੋਂ ਸ਼੍ਰੀਮਤੀ ਨੀਰੂ ਯਾਦਵ ਨੇ ਪ੍ਰਭਾਵਸ਼ਾਲੀ ਸੰਵਾਦਾਤਮਕ ਪੇਸ਼ਕਾਰੀਆਂ ਪੇਸ਼ ਕੀਤੀਆਂ। ਇਨ੍ਹਾਂ ਤਿੰਨਾਂ ਮਹਿਲਾ ਪ੍ਰਤੀਨਿਧੀਆਂ ਨੇ ਸਥਾਨਕ ਸ਼ਾਸਨ ਦੇ ਨਾਲ ਹੀ ਕਈ ਥੀਮੈਟਿਕ ਸੈਕਟਰਾਂ ਵਿੱਚ ਐੱਸਡੀਜੀ ਦੇ ਸਥਾਨੀਕਰਣ ਨੂੰ ਅੱਗੇ ਵਧਾਉਣ ਵਿੱਚ ਆਪਣੇ ਅਨੁਭਵ ਅਤੇ ਇਨੋਵੇਸ਼ਨ ਸਾਂਝੇ ਕੀਤੇ। ਬਾਲ ਵਿਆਹ ਦੀ ਸਮੱਸਿਆ ਨਾਲ ਨਜਿੱਠਣ ਤੋਂ ਲੈ ਕੇ ਸਿਹਤ, ਸਿੱਖਿਆ, ਆਜੀਵਿਕਾ ਦੇ ਅਵਸਰਾਂ ਅਤੇ ਵਾਤਾਵਰਣਕ ਸਥਿਰਤਾ ਨੂੰ ਹੁਲਾਰਾ ਦੇਣ ਤੱਕ, ਇਨ੍ਹਾਂ ਮਹਿਲਾਵਾਂ ਨੇ ਜ਼ਮੀਨੀ ਪੱਧਰ ਦੀ ਅਗਵਾਈ ਦੀ ਪਰਿਵਰਤਨਕਾਰੀ ਸ਼ਕਤੀ ਦੀਆਂ ਉਦਾਹਰਣਾਂ ਦਿੱਤੀਆਂ। ਉਨ੍ਹਾਂ ਨੇ ਅਗਵਾਈ ਦੌਰਾਨ ਆਪਣੀ ਯਾਤਰਾ ਵਿੱਚ ਆਉਣ ਵਾਲੀਆਂ ਚੁਣੌਤੀਆਂ ਅਤੇ ਸੰਘਰਸ਼ਾਂ ਬਾਰੇ ਜਾਣਕਾਰੀ ਦੇਣ ਦੇ ਨਾਲ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਉਨ੍ਹਾਂ ਚੁਣੌਤੀਆਂ ਨੂੰ ਕਿਵੇਂ ਪਾਰ ਕੀਤਾ।
ਸ਼੍ਰੀਮਤੀ ਸੁਪ੍ਰਿਯਾ ਦਾਸ ਦੱਤਾ ਨੇ ਮਹਿਲਾਵਾਂ ਅਤੇ ਲੜਕੀਆਂ ਨੂੰ ਸਸ਼ਕਤ ਬਣਾਉਣ ਦੇ ਉਦੇਸ਼ ਨਾਲ ਕੀਤੀਆਂ ਗਈਆਂ ਪਹਿਲਾਂ ਨੂੰ ਉਜਾਗਰ ਕੀਤਾ, ਜਿਸ ਵਿੱਚ ਸਰਕਾਰੀ ਦਫ਼ਤਰਾਂ ਵਿੱਚ ਮਹਿਲਾਵਾਂ ਲਈ ਵਖਰੇ ਰੈਸਟ ਰੂਮਸ (separate restrooms) ਦਾ ਨਿਰਮਾਣ ਅਤੇ ਉਨ੍ਹਾਂ ਦੀ ਅਗਵਾਈ ਵਿੱਚ ਸਵੈ ਸਹਾਇਤਾ ਸਮੂਹਾਂ (ਐੱਸਐੱਚਜੀ) ਦੀ ਸੰਖਿਆ ਵਿੱਚ 600 ਤੋਂ ਲਗਭਗ 6,000 ਤੱਕ ਦੀ ਤੇਜ਼ੀ ਨਾਲ ਵਾਧਾ ਸ਼ਾਮਲ ਹੈ। ਉਨ੍ਹਾਂ ਨੇ ਆਪਣੀ ਪ੍ਰਭਾਵਸ਼ਾਲੀ ਪਹਿਲ- ‘ਤੁਹਾਡੀ ਕਹਾਣੀ ਜ਼ਰੂਰ ਦੱਸੀ ਜਾਣੀ ਚਾਹੀਦੀ ਹੈ’ ਨੂੰ ਉਜਾਗਰ ਕਰਦੇ ਹੋਏ ਮਹਿਲਾਵਾਂ ਦੀ ਆਵਾਜ਼ ਨੂੰ ਬੁਲੰਦ ਕਰਨ ਅਤੇ ਇਹ ਸੁਨਿਸ਼ਚਿਤ ਕਰਨ ਦੇ ਉਦੇਸ਼ ਨਾਲ ਪਹਿਲਾਂ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਕਿ ਉਨ੍ਹਾਂ ਦੇ ਮੁੱਦਿਆਂ ਨੂੰ ਨਾ ਕੇਵਲ ਸੁਣਿਆ ਜਾਵੇ ਬਲਕਿ ਉਨ੍ਹਾਂ ‘ਤੇ ਜਲਦੀ ਕਾਰਵਾਈ ਵੀ ਕੀਤੀ ਜਾਵੇ।
ਸ਼੍ਰੀਮਤੀ ਕੁਨੁਕੁ ਹੇਮਾ ਕੁਮਾਰੀ ਨੇ ਸਿਹਤ, ਸਿੱਖਿਆ ਅਤੇ ਵਿੱਤੀ ਸੰਸਾਧਨਾਂ ਤੱਕ ਪਹੁੰਚ, ਵਿੱਤੀ ਸੁੰਤਤਰਤਾ ਅਤੇ ਉੱਚ ਸਿੱਖਿਆ ਵੱਲ ਵਧਣ ਦੇ ਅਨੁਕੂਲ ਮਹਿਲਾਵਾਂ ਲਈ ਇੱਕ ਸਮਰੱਥ ਵਾਤਾਵਰਣ ਬਣਾਉਣ ਦੇ ਮਹੱਤਵ ‘ਤੇ ਜ਼ੋਰ ਦਿੱਤਾ।
ਸ਼੍ਰੀਮਤੀ ਨੀਰੂ ਯਾਦਵ ਨੇ ਸਵੱਛ ਭਾਰਤ ਅਭਿਯਾਨ ਅਤੇ ਪਲਾਸਟਿਕ ਦੇ ਉਪਯੋਗ ‘ਤੇ ਰੋਕ ਲਗਾਉਣ ਦੇ ਪ੍ਰਯਾਸਾਂ ਸਮੇਤ ਵਾਤਵਰਣਕ ਸਥਿਰਤਾ ਨੂੰ ਉਤਸ਼ਾਹਿਤ ਕਰਨ ਵਾਲੀਆਂ ਪਹਿਲਾਂ ਦਾ ਪ੍ਰਦਰਸ਼ਨ ਕੀਤਾ, ਜਿਸ ਵਿੱਚ ਸਵੱਛ ਅਤੇ ਹਰਿਤ ਭਵਿੱਖ (greener future) ਦੇ ਨਿਰਮਾਣ ਵਿੱਚ ਮਹਿਲਾਵਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਪ੍ਰਦਰਸ਼ਿਤ ਕੀਤਾ ਗਿਆ। ਉਨ੍ਹਾਂ ਨੇ ਲੜਕੀਆਂ ਵਿੱਚ ਖੇਡ ਭਾਵਨਾ ਪੈਦਾ ਕਰਨ ਅਤੇ ਉਨ੍ਹਾਂ ਵਿੱਚ ਲੀਡਰਸ਼ਿਪ ਵਿਕਸਿਤ ਕਰਨ ਦੇ ਆਪਣੇ ਪ੍ਰਯਾਸਾਂ ਅਤੇ ਸਫ਼ਲਤਾਵਾਂ ਦਾ ਜ਼ਿਕਰ ਕੀਤਾ।
ਇਸ ਸਮਾਗਮ ਵਿੱਚ ਮੁੱਖ ਬੁਲਾਰਿਆਂ ਵਿੱਚ ਸੰਯੁਕਤ ਰਾਸ਼ਟਰ ਵਿੱਚ ਨਾਰਵੇ ਦੇ ਡਿਪਟੀ ਪਰਮਾਨੈਂਟ (ਸਥਾਈ) ਪ੍ਰਤੀਨਿਧੀ ਸ੍ਰੀ ਐਂਡਰਿਆਸ ਲੋਵੋਲਡ (Andreas Lovold) ਅਤੇ ਯੂਐੱਨਐੱਫਪੀਏ ਦੇ ਪ੍ਰਤੀਨਿਧੀ ਸ਼ਾਮਲ ਸਨ, ਜਿਨ੍ਹਾਂ ਵਿੱਚ ਯੂਐੱਨਐੱਫਪੀਏ ਦੇ ਪੈਸਿਫਿਕ ਰੀਜਨਲ ਡਾਇਰੈਕਟਰ ਸ਼੍ਰੀ ਪਿਓ ਸਮਿਥ, ਯੂਐੱਨਐੱਫਪੀਏ ਵਿੱਚ ਡਿਪਟੀ ਐਗਜ਼ੀਕਿਊਟਿਵ ਡਾਇਰੈਕਟਰ (ਪ੍ਰੋਗਰਾਮ) ਸੁਸ਼੍ਰੀ ਡਾਇਨਾ ਕੀਟਾ ਅਤੇ ਯੂਐੱਨਐੱਫਪੀਏ ਭਾਰਤ ਪ੍ਰਤੀਨਿਧੀ ਸੁਸ਼੍ਰੀ ਐਂਡ੍ਰਿਆ ਐੱਮ. ਵੋਜ਼ਨਾਰ ਵੀ ਸ਼ਾਮਲ ਸਨ ਜਿਨ੍ਹਾਂ ਨੇ ਲੈਂਗਿੰਕ ਸਮਾਨਤਾ ਨੂੰ ਅੱਗੇ ਵਧਾਉਣ ਅਤੇ ਐੱਸਡੀਜੀ ਨੂੰ ਸਥਾਨਕ ਬਣਾਉਣ ਵਿੱਚ ਭਾਰਤ ਦੇ ਪ੍ਰਯਾਸਾਂ ਦੀ ਸ਼ਲਾਘਾ ਕੀਤੀ।
ਸੰਯੁਕਤ ਰਾਸ਼ਟਰ ਵਿੱਚ ਨਾਰਵੇ ਦੇ ਡਿਪਟੀ ਸਥਾਈ ਪ੍ਰਤੀਨਿਧੀ ਰਾਜਦੂਤ ਸ਼੍ਰੀ ਐਂਡਰਿਆਸ ਲੋਵੋਲਡ ਨੇ ਵਿਕਾਸ ਦੇ ਉਤਪ੍ਰੇਰਕ ਦੇ ਰੂਪ ਵਿੱਚ, ਵਿਸ਼ੇਸ਼ ਤੌਰ ‘ਤੇ ਆਰਥਿਕ ਵਿਕਾਸ ਵਿੱਚ, ਸਥਾਨਕ ਸ਼ਾਸਨ ਵਿੱਚ ਮਹਿਲਾਵਾਂ ਦੀ ਅਗਵਾਈ ਦੇ ਮਹੱਤਵ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਲੋਕਲ ਗਵਰਨਿੰਗ ਬਾਡੀਜ਼ ਵਿੱਚ ਮਹਿਲਾਵਾਂ ਦੀ ਅਗਵਾਈ ਦੇ ਨਾਲ ਨਾਰਵੇ ਦੇ ਅਨੁਭਵ ਸਾਂਝੇ ਕੀਤੇ ਅਤੇ ਇਸ ਦੇ ਸਕਾਰਾਤਮਕ ਪ੍ਰਭਾਵ ਅਤੇ ਨਤੀਜਿਆਂ ‘ਤੇ ਜ਼ੋਰ ਦਿੱਤਾ। ਇਸ ਦੇ ਨਾਲ ਹੀ, ਉਨ੍ਹਾਂ ਨੇ ਗਲੋਬਲ ਕਮਿਊਨਿਟੀ ਦੇ ਲਈ ਪ੍ਰੇਰਣਾ ਦੇ ਰੂਪ ਵਿੱਚ ਭਾਰਤ ਦੇ ਮਹਿਲਾ ਅਗਵਾਈ ਵਾਲੇ ਵਿਕਾਸ ਦੀ ਸ਼ਲਾਘਾ ਕੀਤੀ।
ਯੂਐੱਨਐੱਫਪੀਏ ਦੇ ਰੀਜਨਲ ਡਾਇਰੈਕਟਰ ਸ਼੍ਰੀ ਪਿਓ ਸਮਿਥ ਨੇ ਪਰਿਵਰਤਨਕਾਰੀ ਮਹਿਲਾ ਲੀਡਰਸ਼ਿਪ ਰਾਹੀਂ ਸਾਰੇ ਪੱਧਰਾਂ ‘ਤੇ ਅਸਮਾਨਤਾਵਾਂ ਨੂੰ ਘੱਟ ਕਰਨ ਵਿੱਚ ਭਾਰਤ ਦੀ ਮਜ਼ਬੂਤ ਪ੍ਰਗਤੀ ਦੀ ਸ਼ਲਾਘਾ ਕੀਤੀ। ਇਹ ਦੇਖਦੇ ਹੋਏ ਕਿ ਇਹ ਇੱਕ ਨੈਤਿਕ ਜ਼ਰੂਰਤ ਅਤੇ ਰਣਨੀਤਕ ਜ਼ਰੂਰਤ ਦੋਨੋਂ ਹੈ, ਉਨ੍ਹਾਂ ਨੇ ਲਿੰਗ-ਸੰਵੇਦਨਸ਼ੀਲ ਨੀਤੀਆਂ ਅਤੇ ਮਹਿਲਾ ਨੇਤਾਵਾਂ ਦੀ ਸਮਰੱਥਾ ਨਿਰਮਾਣ ਨੂੰ ਹੁਲਾਰਾ ਦੇਣ ਵਿੱਚ ਯੂਐੱਨਐੱਫਪੀਏ ਦੀ ਭੂਮਿਕਾ ‘ਤੇ ਜ਼ੋਰ ਦਿੱਤਾ। ਯੂਐੱਨਐੱਫਪੀਏ ਦੀ ਭਾਰਤ ਪ੍ਰਤੀਨਿਧੀ ਸੁਸ਼੍ਰੀ ਐਂਡਰੀਆ ਐੱਮ. ਵੋਜ਼ਨਾਰ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਐੱਸਡੀਜੀ ਹਾਸਲ ਕਰਨ ਵਿੱਚ ਦੁਨੀਆ ਦੀ ਸਫ਼ਲਤਾ ਲਈ ਭਾਰਤ ਦੀ ਸਫ਼ਲਤਾ ਮਹੱਤਵਪੂਰਨ ਹੈ।
ਉਨ੍ਹਾਂ ਨੇ ਕਿਹਾ ਕਿ ਅਗਰ ਭਾਰਤ ਸਫ਼ਲ ਹੁੰਦਾ ਹੈ, ਤਾਂ ਦੁਨੀਆ ਐੱਸਡੀਜੀ ਹਾਸਲ ਕਰਨ ਵਿੱਚ ਸਫ਼ਲ ਹੁੰਦੀ ਹੈ। ਉਨ੍ਹਾਂ ਨੇ ਪੰਚਾਇਤੀ ਰਾਜ ਮੰਤਰਾਲੇ ਦੁਆਰਾ ਪੰਚਾਇਤ ਵਿਕਾਸ ਇੰਡੈਕਸ ‘ਤੇ ਲਿਆਂਦੇ ਗਏ ਬ੍ਰੋਸ਼ਰ ਦੀ ਵੀ ਸ਼ਲਾਘਾ ਕੀਤੀ। ਪੰਚਾਇਤੀ ਰਾਜ ਮੰਤਰਾਲੇ ਵਿੱਚ ਸੰਯੁਕਤ ਸਕੱਤਰ ਸ਼੍ਰੀ ਆਲੋਕ ਪ੍ਰੇਮ ਨਾਗਰ ਨੇ ਦੱਸਿਆ ਕਿ ਪੰਚਾਇਤਾਂ ਦੀਆਂ ਚੁਣੀਆਂ ਹੋਈਆਂ ਮਹਿਲਾ ਪ੍ਰਤੀਨਿਧੀਆਂ ਦਾ ਉਤਸ਼ਾਹ, ਜੋਸ਼ ਅਤੇ ਪ੍ਰਤੀਬੱਧਤਾ ਐੱਸਡੀਜੀ ਨੂੰ ਸਾਕਾਰ ਕਰਨ ਵਿੱਚ ਤੇਜ਼ੀ ਲਿਆਉਣ ਲਈ ਦੂਸਰਿਆਂ ਨੂੰ ਪ੍ਰੇਰਿਤ ਅਤੇ ਪ੍ਰਭਾਵਿਤ ਕਰਨ ਲਈ ਇੱਕ ਪ੍ਰਕਾਸ਼ ਥੰਮ੍ਹ ਦੇ ਰੂਪ ਵਿੱਚ ਕੰਮ ਕਰਦੀ ਹੈ।
ਸੀਪੀਡੀ57 ਸਾਇਡ ਈਵੈਂਟ ਨੇ ਐੱਸਡੀਜੀ ਹਾਸਲ ਕਰਨ ਦੀ ਦਿਸ਼ਾ ਵਿੱਚ ਸਥਾਨਕ ਸ਼ਾਸਨ ਵਿੱਚ ਮਹਿਲਾਵਾਂ ਦੇ ਅਮੁੱਲ ਯੋਗਦਾਨ ਨੂੰ ਰੇਖਾਂਕਿਤ ਕੀਤਾ। ਇਸ ਨੇ ਭਾਰਤ ਦੇ ਪੰਚਾਇਤੀ ਰਾਜ ਮਾਡਲ ਨੂੰ ਸਥਾਨਕ ਸ਼ਾਸਨ ਦੀ ਇੱਕ ਪ੍ਰਭਾਵੀ ਪ੍ਰਣਾਲੀ ਦੇ ਰੂਪ ਵਿੱਚ ਨਿਰਯਾਤ ਕਰਨ ਦੀ ਗਲੋਬਲ ਮੰਗ ਨੂੰ ਜਨਮ ਦਿੱਤਾ, ਜਿਸ ਨੇ ਇਛੁੱਕ ਵਿਦੇਸ਼ੀ ਪ੍ਰਤੀਨਿਧੀ ਮੰਡਲਾਂ ਨੂੰ ਭਾਰਤ ਦੀ ਪੰਚਾਇਤੀ ਰਾਜ ਪ੍ਰਣਾਲੀ ਅਤੇ ਪੰਚਾਇਤੀ ਰਾਜ ਸੰਸਥਾਵਾਂ ਦੀ ਪ੍ਰਤਿਭਾ ਅਤੇ ਇਨੋਵੇਸ਼ਨ ਨੂੰ ਪ੍ਰਤੱਖ ਤੌਰ ‘ਤੇ ਦੇਖਣ ਲਈ ਸੱਦਾ ਦਿੱਤਾ। ਸੀਪੀਡੀ57 ਸਾਇਡ ਈਵੈਂਟ ਨੇ ਮਹਿਲਾਵਾਂ ਦੀ ਲੀਡਰਸ਼ਿਪ ਵਾਲੇ ਸਥਾਨਕ ਸ਼ਾਸਨ ਦੇ ਸਫ਼ਲ ਪੰਚਾਇਤੀ ਰਾਜ ਮਾਡਲ ਤੋਂ ਸਿੱਖਣ ਅਤੇ ਇਸ ਨੂੰ ਸੰਸਥਾਗਤ ਬਣਾਉਣ ਦੀ ਗਲੋਬਲ ਮੰਗ ਪੈਦਾ ਕੀਤੀ। ਜਿਵੇਂ ਕਿ ਰਾਜਦੂਤ ਕੰਬੋਜ ਨੇ ਕਿਹਾ, ਇਸ ਪ੍ਰਣਾਲੀ ਨੇ ਭਾਰਤ ਵਿੱਚ ਸਿਹਤ, ਸਿੱਖਿਆ, ਸਵੱਛਤਾ ਅਤੇ ਆਜੀਵਿਕਾ ਵਿੱਚ ਮਹਿਲਾਵਾਂ ਨੂੰ ਮੋਹਰੀ ਬਣਾ ਕੇ ਵਿਕਾਸ ਵਿੱਚ ਕ੍ਰਾਂਤੀ ਲਿਆ ਦਿੱਤੀ ਹੈ।
*********
ਐੱਸਕੇ/ਐੱਸਐੱਸ/ਐੱਸਐੱਮ
(Release ID: 2019824)
Visitor Counter : 74