ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤਾਂ (DARPG) ਦਾ ਪ੍ਰਤੀਨਿਧੀਮੰਡਲ ਸੁਸ਼ਾਸਨ ਲਈ ਰਾਸ਼ਟਰੀ ਕੇਂਦਰ (NCGG) ਅਤੇ ਬੰਗਲਾਦੇਸ਼ ਦੇ ਜਨਤਕ ਪ੍ਰਸ਼ਾਸਨ ਮੰਤਰਾਲੇ ਦੇ ਦਰਮਿਆਨ ਮੌਜੂਦਾ ਸਹਿਮਤੀ ਪੱਤਰ (MoU) ਦੇ ਨਵੀਨੀਕਰਣ ਨੂੰ ਲੈ ਕੇ ਦੁਵੱਲੀ ਚਰਚਾ ਕਰਨ ਲਈ ਬੰਗਲਾਦੇਸ਼ ਦਾ ਦੌਰਾ ਕਰੇਗਾ
ਡੀਏਆਰਪੀਜੀ ਦੇ ਸਕੱਤਰ ਵੀ. ਸ੍ਰੀਨਿਵਾਸ ਤਿੰਨ ਦਿਨੀਂ ਯਾਤਰਾ ਦੌਰਾਨ ਬੰਗਲਾਦੇਸ਼ ਦੇ ਜਨਤਕ ਪ੍ਰਸ਼ਾਸਨ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨਾਲ ਦੁਵੱਲੀ ਮੀਟਿੰਗ ਕਰਨਗੇ
Posted On:
28 APR 2024 11:33AM by PIB Chandigarh
ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ (DARPG) ਦੇ ਸਕੱਤਰ ਸ਼੍ਰੀ ਵੀ. ਸ੍ਰੀਨਿਵਾਸ 28 ਤੋਂ 30 ਅਪ੍ਰੈਲ, 2024 ਤੱਕ ਬੰਗਲਾਦੇਸ਼ ਵਿੱਚ ਵਿਭਾਗ ਦੇ 4 ਮੈਂਬਰੀ ਪ੍ਰਤੀਨਿਧੀਮੰਡਲ ਦੀ ਅਗਵਾਈ ਕਰਨਗੇ। ਇਸ ਯਾਤਰਾ ਦਾ ਉਦੇਸ਼ ਸਾਲ 2024-2029 ਦੀ ਮਿਆਦ ਲਈ ਸੁਸ਼ਾਸਨ ਲਈ ਰਾਸ਼ਟਰੀ ਕੇਂਦਰ (NCGG) –ਭਾਰਤ ਅਤੇ ਬੰਗਲਾਦੇਸ਼ ਦੇ ਜਨਤਕ ਪ੍ਰਸ਼ਾਸਨ ਮੰਤਰਾਲੇ ਦੇ ਦਰਮਿਆਨ ਸਹਿਮਤੀ ਪੱਤਰ (MOU) ਦੇ ਨਵੀਨੀਕਰਣ ਦੇ ਸਬੰਧ ਵਿੱਚ ਦੁਵੱਲੀ ਚਰਚਾ ਕਰਨਾ ਹੈ। ਇਹ ਯਾਤਰਾ ਬੰਗਲਾਦੇਸ਼ ਦੇ ਜਨਤਕ ਪ੍ਰਸ਼ਾਸਨ ਮੰਤਰਾਲੇ ਦੇ ਸੱਦੇ ‘ਤੇ ਕੀਤੀ ਜਾ ਰਹੀ ਹੈ। ਇਸ ਵਿੱਚ ਬੰਗਲਾਦੇਸ਼ ਦੇ ਸਿਵਲ ਸਰਵੈਂਟ (ਜਨ ਸੇਵਕਾਂ) ਲਈ ਖੇਤਰੀ ਪ੍ਰਸ਼ਾਸਨ ਵਿੱਚ ਮਿਡ-ਕਰੀਅਰ ਸਮਰੱਥਾ ਨਿਰਮਾਣ ਪ੍ਰੋਗਰਾਮਾਂ ‘ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ।
ਸੁਸ਼ਾਸਨ ਲਈ ਰਾਸ਼ਟਰੀ ਕੇਂਦਰ (NCGG) ਅਤੇ ਬੰਗਲਾਦੇਸ਼ ਸਰਕਾਰ ਦੇ ਜਨਤਕ ਪ੍ਰਸ਼ਾਸਨ ਮੰਤਰਾਲੇ ਨੇ ਸਾਲ 2014 ਤੋਂ ਬੰਗਲਾਦੇਸ਼ ਦੇ ਜਨ ਸੇਵਕਾਂ ਲਈ ਸਮਰੱਥਾ ਨਿਰਮਾਣ ਪ੍ਰੋਗਰਾਮ ਆਯੋਜਿਤ ਕਰਨ ਲਈ ਦੁਵੱਲੀ ਸਹਿਭਾਗਿਤਾ ਕੀਤੀ ਸੀ। ਇਸ ਦੇ ਤਹਿਤ ਹੁਣ ਤੱਕ 71 ਸਮਰੱਥਾ ਨਿਰਮਾਣ ਪ੍ਰੋਗਰਾਮ ਆਯੋਜਿਤ ਕੀਤੇ ਗਏ ਹਨ। ਇਸ ਤੋਂ ਇਲਾਵਾ ਸਾਲ 2014 ਤੋਂ 2600 ਬੰਗਲਾਦੇਸ਼ ਜਨ ਸੇਵਕਾਂ ਨੇ ਸੁਸ਼ਾਸਨ ਲਈ ਰਾਸ਼ਟਰੀ ਕੇਂਦਰ ਦਾ ਦੌਰਾ ਕੀਤਾ ਹੈ।
ਬੰਗਲਾਦੇਸ਼ ਸਰਕਾਰ ਨੇ ਇਨ੍ਹਾਂ ਟ੍ਰੇਨਿੰਗ ਪ੍ਰੋਗਰਾਮਾਂ ਦੀ ਉਪਯੋਗਿਤਾ ‘ਤੇ ਜ਼ੋਰ ਦਿੱਤਾ ਹੈ ਅਤੇ ਸੁਸ਼ਾਸਨ ਲਈ ਰਾਸ਼ਟਰੀ ਕੇਂਦਰ (NCGG) ਅਤੇ ਬੰਗਲਾਦੇਸ਼ ਜਨਤਕ ਪ੍ਰਸ਼ਾਸਨ ਮੰਤਰਾਲੇ ਦਰਮਿਆਨ ਸਹਿਮਤੀ ਪੱਤਰ (ਐੱਮਓਯੂ) ਦੇ ਨਵੀਨੀਕਰਣ ਵਿੱਚ ਆਪਣੀ ਦਿਲਚਸਪੀ ਜ਼ਾਹਰ ਕੀਤੀ ਹੈ। ਮੌਜੂਦਾ ਸਹਿਮਤੀ ਪੱਤਰ ਦੀ ਮਿਆਦ ਵਰ੍ਹੇ 2025 ਵਿੱਚ ਸਮਾਪਤ ਹੋ ਜਾਏਗੀ। ਉੱਥੇ ਹੀ, ਇਸ ਦੇ ਨਵੀਨੀਕਰਣ ਦੇ ਬਾਅਦ ਅਗਲੇ 5 ਵਰ੍ਹਿਆਂ ਲਈ ਇਹ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ ਕੀਤੇ ਜਾ ਸਕਣਗੇ।
ਡੀਏਪੀਆਰਜੀ (DARPG) ਦੇ ਸਕੱਤਰ ਵੀ. ਸ੍ਰੀਨਿਵਾਸ ਇਸ ਤਿੰਨ ਦਿਨੀਂ ਯਾਤਰਾ ਦੌਰਾਨ ਕਈ ਦੁਵੱਲੀਆਂ ਮੀਟਿੰਗਾਂ ਕਰਨਗੇ। ਇਨ੍ਹਾਂ ਵਿੱਚ ਬੰਗਲਾਦੇਸ਼ ਦੇ ਜਨਤਕ ਪ੍ਰਸ਼ਾਸਨ ਮੰਤਰੀ, ਜਨਤਕ ਪ੍ਰਸ਼ਾਸਨ ਮੰਤਰਾਲੇ ਦੇ ਸੀਨੀਅਰ ਸਕੱਤਰ, ਜਨਤਕ ਸੇਵਾ ਪ੍ਰਸ਼ਾਸਨ ਅਕਾਦਮੀ ਦੇ ਡਾਇਰੈਕਟਰ ਜਨਰਲ, ਜਨਤਕ ਪ੍ਰਸ਼ਾਸਨ ਸਿਖਲਾਈ ਕੇਂਦਰ ਦੇ ਡਾਇਰੈਕਟਰ ਜਨਰਲ, ਪ੍ਰਧਾਨ ਮੰਤਰੀ ਦਫ਼ਤਰ ਵਿੱਚ ਸ਼ਾਸਨ ਇਨੋਵੇਸ਼ਨ ਯੂਨਿਟ ਦੇ ਡਾਇਰੈਕਟਰ ਜਨਰਲ ਅਤੇ ਜਨਤਕ ਪ੍ਰਸ਼ਾਸਨ ਮੰਤਰਾਲੇ ਦੇ ਕਰੀਅਰ ਪਲਾਨਿੰਗ ਅਤੇ ਟ੍ਰੇਨਿੰਗ ਵਿੰਗ ਤੋਂ ਇਲਾਵਾ ਸਕੱਤਰ ਦੇ ਨਾਲ ਮੀਟਿੰਗਾਂ ਸ਼ਾਮਲ ਹਨ। ਇਸ ਤੋਂ ਇਲਾਵਾ ਡੀਏਆਰਪੀਜੀ (DARPG) ਦੇ ਸਕੱਤਰ ਵੀ. ਸ੍ਰੀਨਿਵਾਸ ਲਾਅ ਐਂਡ ਐਡਮਿਨਿਸਟ੍ਰੇਸ਼ਨ ਕੋਰਸਿਜ਼ (Law & Administration Courses) ਦੇ ਪ੍ਰਤੀਭਾਗੀਆਂ ਅਤੇ ਬੰਗਲਾਦੇਸ਼ ਜਨਤਕ ਸੇਵਾ ਪ੍ਰਸ਼ਾਸਨ ਅਕਾਦਮੀ ਦੇ ਫੈਕਲਟੀ ਨੂੰ ‘ਜਨ ਸੇਵਾ ਪ੍ਰਦਾਨ ਕਰਨ ਲਈ ਸਮਾਰਟ ਗਵਰਨੈਂਸ (SMART Governance) ਦਾ ਸੰਸਥਾਗਤਕਰਨ’ ਵਿਸ਼ੇ ‘ਤੇ ਸੰਬੋਧਨ ਕਰਨਗੇ। ਉੱਥੇ ਹੀ, ਭਾਰਤੀ ਪ੍ਰਤੀਨਿਧੀਮੰਡਲ ਐੱਨਸੀਜੀਜੀ ਪ੍ਰੋਗਰਾਮਾਂ ਦੇ ਸਾਬਕਾ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਦੇ ਨਾਲ ਨਾਰਾਇਣਗੰਜ (Narayanganj) ਜ਼ਿਲ੍ਹੇ ਵਿੱਚ ਆਸ਼ਰਯ ਪ੍ਰੋਜੈਕਟ (Ashrayan Project) ਦਾ ਦੌਰਾ ਵੀ ਕਰੇਗਾ।
******
ਪੀਕੇ/ਪੀਐੱਸਐੱਮ
(Release ID: 2019612)
Visitor Counter : 61