ਖਾਣ ਮੰਤਰਾਲਾ
ਦੇਸ਼ ਦੇ ਖਣਿਜ ਉਤਪਾਦਨ ਵਿੱਚ ਪਿਛਲੇ ਵਰ੍ਹੇ ਦੀ ਤੁਲਨਾ ਵਿੱਚ ਫਰਵਰੀ ਦੌਰਾਨ 8 ਪ੍ਰਤੀਸ਼ਤ ਦਾ ਵਾਧਾ ਹੋਇਆ
Posted On:
02 MAY 2024 6:52PM by PIB Chandigarh
ਫਰਵਰੀ, 2024 (ਅਧਾਰ: 2011-12=100) ਲਈ ਮਾਈਨਿੰਗ ਅਤੇ ਖੱਡ ਸੈਕਟਰ ਦੇ ਖਣਿਜ ਉਤਪਾਦਨ ਦਾ ਸੂਚਕਾਂਕ 139.6 ਰਿਹਾ, ਜੋ ਫਰਵਰੀ, 2023 ਦੇ ਪੱਧਰ ਦੀ ਤੁਲਨਾ ਵਿੱਚ 8.0% ਵੱਧ ਹੈ। ਇੰਡੀਅਨ ਬਿਊਰੋ ਆਫ਼ ਮਾਈਨਜ਼ (ਆਈਬੀਐੱਮ) ਦੇ ਅੰਤਿਮ ਅੰਕੜਿਆਂ ਦੇ ਅਨੁਸਾਰ, ਅਪ੍ਰੈਲ-ਫਰਵਰੀ, 2023-24 ਦੀ ਮਿਆਦ ਲਈ ਸੰਚਿਤ ਵਾਧਾ ਪਿਛਲੇ ਵਰ੍ਹੇ ਦੀ ਇਸੇ ਮਿਆਦ ਦੀ ਤੁਲਨਾ ਵਿੱਚ 8.2% ਰਿਹਾ ਹੈ।
ਫਰਵਰੀ, 2024 ਵਿੱਚ ਮਹੱਤਵਪੂਰਨ ਖਣਿਜਾਂ ਦਾ ਉਤਪਾਦਨ ਪੱਧਰ ਇਸ ਪ੍ਰਕਾਰ ਰਿਹਾ: ਕੋਲਾ 966 ਲੱਖ ਟਨ, ਲਿਗਨਾਈਟ 42 ਲੱਖ ਟਨ, ਕੁਦਰਤੀ ਗੈਸ (ਉਪਯੋਗ ਹੋਇਆ), 2886 ਮਿਲੀਅਨ ਘਨਮੀਟਰ (Cu.m) ਪੈਟਰੋਲੀਅਮ (ਕੱਚਾ) 23 ਲੱਖ ਟਨ, ਬਾਕਸਾਈਟ 2414 ਹਜ਼ਾਰ ਟਨ, ਕ੍ਰੋਮਾਈਟ 400 ਹਜ਼ਾਰ ਟਨ, ਕੌਪਰ ਸਾਂਦ੍ਰ 27 ਹਜ਼ਾਰ ਟਨ, ਸੋਨਾ 255 ਕਿਲੋਗ੍ਰਾਮ, ਆਇਰਨ ਓਰ 244 ਲੱਖ ਟਨ, ਲੀਡ ਸਾਂਦ੍ਰ 27 ਹਜ਼ਾਰ ਟਨ, ਮੈਂਗਨੀਜ਼ ਓਰ 295 ਹਜ਼ਾਰ ਟਨ, ਜਿੰਕ ਸਾਂਦ੍ਰ 149 ਹਜ਼ਾਰ ਟਨ, ਚੂਨਾ ਪੱਥਰ 387 ਲੱਖ ਟਨ, ਫਾਸਫੋਰਾਈਟ 218 ਹਜ਼ਾਰ ਟਨ ਅਤੇ ਮੈਗਨੇਸਾਈਟ 10 ਹਜ਼ਾਰ ਟਨ।
ਫਰਵਰੀ, 2023 ਦੀ ਤੁਲਨਾ ਵਿੱਚ, ਫਰਵਰੀ, 2024 ਦੌਰਾਨ ਸਕਾਰਾਤਮਕ ਵਾਧਾ ਦਰਸਾਉਣ ਵਾਲੇ ਮਹੱਤਵਪੂਰਨ ਖਣਿਜਾਂ ਵਿੱਚ ਸ਼ਾਮਲ ਹਨ: ਸੋਨਾ (86%), ਕੌਪਰ ਕੰਕ (28.7%), ਬਾਕਸਾਈਟ (21%), ਕ੍ਰੋਮਾਈਟ(21%), ਫਾਸਫੋਰਾਈਟ (19%), ਚੂਨਾ ਪੱਥਰ (13%), ਕੋਲਾ (12%), ਕੁਦਰਤੀ ਗੈਸ (ਯੂ) (11%), ਪੈਟਰੋਲੀਅਮ (ਕੱਚਾ) (8%), ਮੈਂਗਨੀਜ਼ ਧਾਤੂ(6%), ਮੈਗਨੇਸਾਈਟ(3%), ਲਿਗਨਾਈਟ (2.8%), ਅਤੇ ਜ਼ਿੰਕ ਸਾਂਦ੍ਰ (2.8%)। ਨਕਾਰਾਤਮਕ ਵਾਧਾ ਦਰਸਾਉਣ ਵਾਲੇ ਹੋਰ ਮਹੱਤਵਪੂਰਨ ਖਣਿਜਾਂ ਵਿੱਚ ਆਇਰਨ ਓਰ (-0.7%) ਲੀਡ ਸਾਂਦ੍ਰ (-14%) ਸ਼ਾਮਲ ਹਨ।
****
ਬੀਵਾਈ/ਐੱਸਟੀ
(Release ID: 2019608)
Visitor Counter : 56