ਪੰਚਾਇਤੀ ਰਾਜ ਮੰਤਰਾਲਾ

ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਹੈੱਡਕੁਆਰਟਰ ਵਿਖੇ 3 ਮਈ, 2024 ਨੂੰ ਸੀਪੀਡੀ57 ਸਾਈਡ ਇਵੈਂਟ “ਐੱਸਡੀਜੀ ਦਾ ਸਥਾਨੀਕਰਣ: ਭਾਰਤ ਵਿੱਚ ਸਥਾਨਕ ਪ੍ਰਸ਼ਾਸਨ ਵਿੱਚ ਮਹਿਲਾ ਅਗਵਾਈ” ਪ੍ਰੋਗਰਾਮ ਵਿੱਚ ਪੰਚਾਇਤੀ ਰਾਜ ਸੰਸਥਾਨਾਂ ਦੀਆਂ ਚੁਣੀਆਂ ਮਹਿਲਾ ਪ੍ਰਤੀਨਿਧੀਆਂ ਹਿੱਸਾ ਲੈਣਗੀਆਂ

Posted On: 02 MAY 2024 4:00PM by PIB Chandigarh

ਸੰਯੁਕਤ ਰਾਸ਼ਟਰ ਵਿੱਚ ਭਾਰਤ ਵਿੱਚ ਸਥਾਈ ਮਿਸ਼ਨ ਅਤੇ ਪੰਚਾਇਤੀ ਰਾਜ ਮੰਤਰਾਲਾ ਸੰਯੁਕਤ ਰਾਸ਼ਟਰ ਜਨਸੰਖਿਆ ਫੰਡ (ਯੂਐੱਨਐੱਫਪੀਏ) ਦੇ ਸਹਿਯੋਗ ਨਾਲ “ਐੱਸਡੀਜੀ ਦਾ ਸਥਾਨੀਕਰਣ: ਭਾਰਤ ਵਿੱਚ ਸਥਾਨਕ ਪ੍ਰਸ਼ਾਸਨ ਵਿੱਚ ਮਹਿਲਾ ਅਗਵਾਈ” ਸਿਰਲੇਖ ਤੋਂ 3 ਮਈ, 2024 ਨੂੰ ਇੱਕ ਵਾਧੂ ਪ੍ਰੋਗਰਾਮ ਦਾ ਆਯੋਜਨ ਕਰ ਰਹੀ ਹੈ। ਇਹ ਪ੍ਰੋਗਰਾਮ ਜਨਸੰਖਿਆ ਅਤੇ ਵਿਕਾਸ ਕਮਿਸ਼ਨ (ਸੀਪੀਡੀ57) ਦੇ 57ਵੇਂ ਸੈਸ਼ਨ ਦੌਰਾਨ ਹੋਵੇਗਾ, ਜੋ 29 ਅਪ੍ਰੈਲ, 2024 ਤੋਂ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਹੈੱਡਕੁਆਰਟਰ ਵਿੱਚ ਜਾਰੀ ਹੈ ਅਤੇ ਇਹ 3 ਮਈ, 2024 ਤੱਕ ਚਲੇਗਾ।

ਭਾਰਤ ਵਿੱਚ ਗ੍ਰਾਮੀਣ ਸਥਾਨਕ ਸਵੈ-ਸ਼ਾਸਨ ਤੋਂ ਚੁਣੀਆਂ ਹੋਈਆਂ ਮਹਿਲਾ ਪ੍ਰਤੀਨਿਧੀਆਂ ਦਾ ਪ੍ਰਤੀਨਿਧੀਤੱਵ ਕਰਨ ਲਈ ਇਸ ਪ੍ਰੋਗਰਾਮ ਵਿੱਚ ਸ਼੍ਰੀਮਤੀ ਸੁਪ੍ਰਿਆ ਦਾਸ ਦੱਤਾ, ਸਭਾਧਿਪਤੀ, ਸਿਪਾਹੀਜਾਲਾ ਜ਼ਿਲ੍ਹਾਂ ਪ੍ਰੀਸ਼ਦ, ਤ੍ਰਿਪੁਰਾ; ਸ਼੍ਰੀਮਤੀ ਕੁਨੁਕੁ ਹੇਮਾ ਕੁਮਾਰੀ, ਸਰਪੰਚ, ਪੇਕੇਰੂ ਗ੍ਰਾਮ ਪੰਚਾਇਤ, ਆਂਧਰਾ ਪ੍ਰਦੇਸ਼ ਅਤੇ ਸ਼੍ਰੀਮਤੀ ਨੀਰੂ ਯਾਦਵ, ਸਰਪੰਚ, ਲੰਬੀ ਅਹੀਰ ਗ੍ਰਾਮ ਪੰਚਾਇਤ, ਰਾਜਸਥਾਨ ਹਿੱਸਾ ਲੈ ਰਹੀਆਂ ਹਨ। ਇਸ ਪ੍ਰਤੀਨਿਧੀ ਮੰਡਲ ਦੀ ਅਗਵਾਈ ਭਾਰਤ ਸਰਕਾਰ ਦੇ ਪੰਚਾਇਤੀ ਰਾਜ ਮੰਤਰਾਲੇ ਦੇ ਸਕੱਤਰ ਸ਼੍ਰੀ ਵਿਵੇਕ ਭਾਰਦਵਾਜ ਕਰ ਰਹੇ ਹਨ।

3 ਮਈ, 2024 ਲਈ ਨਿਰਧਾਰਿਤ, “ਐੱਸਡੀਜੀ ਦਾ ਸਥਾਨੀਕਰਣ: ਭਾਰਤ ਵਿੱਚ ਸਥਾਨਕ ਪ੍ਰਸ਼ਾਸਨ ਵਿੱਚ ਮਹਿਲਾ ਅਗਵਾਈ” ਸਿਰਲੇਖ ਵਾਲਾ ਇਹ ਵਾਧੂ ਪ੍ਰੋਗਰਾਮ ਜ਼ਮੀਨੀ ਪੱਧਰ ਦੀ ਰਾਜਨੀਤਕ ਅਗਵਾਈ ਵਿੱਚ ਭਾਰਤੀ ਮਹਿਲਾਵਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕਰੇਗਾ, ਅਤੇ ਜ਼ਮੀਨੀ ਪੱਧਰ ‘ਤੇ ਟਿਕਾਊ ਵਿਕਾਸ ਵਿੱਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ‘ਤੇ ਜ਼ੋਰ ਦੇਵੇਗਾ। ਇਸ ਮਹੱਤਵਪੂਰਨ ਅਵਸਰ ਨੂੰ ਸੰਯੁਕਤ ਰਾਸ਼ਟਰ ਹੈੱਡਕੁਆਰਟਰ ਤੋਂ ਭਾਰਤ ਸਰਕਾਰ ਦੇ ਪੰਚਾਇਤੀ ਰਾਜ ਮੰਤਰਾਲੇ ਦੇ ਸੋਸ਼ਲ ਮੀਡੀਆ ਪੇਜ਼ਾਂ ‘ਤੇ 3 ਮਈ, 2024 (ਸ਼ੁੱਕਰਵਾਰ) ਨੂੰ ਰਾਤ 10:45 ਵਜੇ (ਆਈਐੱਸਟੀ) ‘ਤੇ ਲਾਈਵਸਟ੍ਰੀਮ ਕੀਤਾ ਜਾਵੇਗਾ, ਜਿਸ ਨਾਲ ਗਲੋਬਲ ਦਰਸ਼ਕਾਂ ਨੂੰ ਮਹਿਲਾ ਸਸ਼ਕਤੀਕਰਣ ਦੇ ਇਸ ਪ੍ਰੇਰਣਾਦਾਇਕ ਪ੍ਰਦਰਸ਼ਨ/ਪ੍ਰਗਟਾਵੇ ਨੂੰ ਦੇਖਣ ਦਾ ਮੌਕਾ ਮਿਲੇਗਾ।(https://webtv.un.org/en/asset/k1e/k1e5k5ukq7)

 

ਸੰਯੁਕਤ ਰਾਸ਼ਟਰ ਵਿੱਚ ਭਾਰਤ ਦੀ ਸਥਾਈ ਪ੍ਰਤੀਨਿਧੀ ਰਾਜਦੂਤ ਰੁਚੀਰਾ ਕੰਬੋਜ, ਆਪਣੀ ਸ਼ੁਰੂਆਤੀ ਟਿੱਪਣੀਆਂ ਦੇ ਜ਼ਰੀਏ ਲੈਂਗਿਕ ਸਮਾਨਤਾ ਨੂੰ ਅੱਗੇ ਵਧਾਉਣ ਵਿੱਚ ਪੰਚਾਇਤੀ ਰਾਜ ਸੰਸਥਾਨਾਂ (ਪੀਆਰਆਈ) ਦੀ ਮਹੱਤਵਪੂਰਨ ਭੂਮਿਕਾ ਅਤੇ ਜ਼ਮੀਨੀ ਪੱਧਰ ਦੇ ਸ਼ਾਸਨ ਵਿੱਚ ਮਹਿਲਾ ਅਗਵਾਈ ਦੇ ਮਹੱਤਵ ਨੂੰ ਉਜਾਗਰ ਕਰਦੇ ਹੋਏ ਇਸ ਪ੍ਰੋਗਰਾਮ ਦਾ ਉਦਘਾਟਨ ਕਰਨਗੇ। ਰਾਜਦੂਤ ਕੰਬੋਜ ਦੇ ਸੰਬੋਧਨ ਦੇ ਬਾਅਦ, ਪੰਚਾਇਤੀ ਰਾਜ ਸਕੱਤਰ ਸ਼੍ਰੀ ਵਿਵੇਕ ਭਾਰਦਵਾਜ ਭਾਰਤ ਦੇ ਪੰਚਾਇਤੀ ਰਾਜ ਸੰਸਥਾਨਾਂ ਦੀ ਰਣਨੀਤੀਆਂ ‘ਤੇ ਚਰਚਾ ਕਰਨਗੇ, ਜਿਸ ਦਾ ਉਦੇਸ਼ ਲੈਂਗਿਕ ਸਮਾਨਤਾ ਅਤੇ ਮਹਿਲਾ ਸਸ਼ਕਤੀਕਰਣ ਨੂੰ ਹੁਲਾਰਾ ਦੇਣਾ ਹੈ, ਵਿਸ਼ੇਸ਼ ਤੌਰ ‘ਤੇ ਗ਼ਰੀਬੀ ਵਿੱਚ ਕਮੀ ਅਤੇ ਸਮਾਵੇਸ਼ੀ ਵਿਕਾਸ ‘ਤੇ ਧਿਆਨ ਕੇਂਦ੍ਰਿਤ ਕਰਨਾ ਹੈ। ਉਹ ਸਥਾਨਕ ਪ੍ਰਸ਼ਾਸਨ ਵਿੱਚ ਮਹਿਲਾਵਾਂ ਦੀ ਅਗਵਾਈ ਦੇ ਨਾਲ ਭਾਰਤ ਦੇ ਅਨੁਭਵ ਦੀ ਸਮਝ ਵੀ ਸਾਂਝੀ ਕਰਨਗੇ।

A group of women standing in front of a wood wallDescription automatically generated

 

ਇਸ ਪ੍ਰੋਗਰਾਮ ਵਿੱਚ ਤਿੰਨ ਪ੍ਰਤਿਸ਼ਠਿਤ ਚੁਣੀਆਂ ਹੋਈਆਂ ਮਹਿਲਾ ਪ੍ਰਤੀਨਿਧੀਆਂ (ਈਡਬਲਿਊਆਰ) ਦੇ ਨਾਲ ਇੱਕ ਪੈਨਲ ਚਰਚਾ ਹੋਵੇਗੀ, ਜੋ ਸਥਾਨਕ ਸਵੈ-ਸ਼ਾਸਨ ਦੇ ਨਾਲ-ਨਾਲ ਆਪਣੀ ਪ੍ਰਭਾਵਸ਼ਾਲੀ ਯਾਤਰਾ ‘ਤੇ ਆਪਣੇ ਅਣਮੁੱਲੇ ਅਨੁਭਵ, ਸੂਝ (ਸਮਝ) ਅਤੇ ਦ੍ਰਿਸ਼ਟੀਕੋਣ ਸਾਂਝੇ ਕਰਨਗੀਆਂ। ਸ਼੍ਰੀਮਤੀ ਸੁਪ੍ਰਿਯਾ ਦਾਸ ਦੱਤਾ, ਸਭਾਧਿਪਤੀ, ਸਿਪਾਹੀਜਾਲਾ ਜ਼ਿਲ੍ਹਾ ਪ੍ਰੀਸ਼ਦ, ਤ੍ਰਿਪੁਰਾ ਸਮਾਵੇਸ਼ੀ ਵਿਕਾਸ ਨੂੰ ਸਮਰੱਥ ਕਰਨ ਵਿੱਚ ਪੰਚਾਇਤਾਂ ਵਿੱਚ ਮਹਿਲਾ ਅਗਵਾਈ ਦੀ ਭੂਮਿਕਾ ‘ਤੇ ਸਮਝ ਸਾਂਝਾ ਕਰਨਗੇ।

ਸ਼੍ਰੀਮਤੀ ਕੁਨੁਕੂ ਹੇਮਾ ਕੁਮਾਰੀ, ਸਰਪੰਚ, ਪੇਕੇਰੂ ਗ੍ਰਾਮ ਪੰਚਾਇਤ, ਪੱਛਮੀ ਗੋਦਾਵਰੀ, ਆਂਧਰਾ ਪ੍ਰਦੇਸ਼ ਪ੍ਰਮੁੱਖ ਸਮਾਜਿਕ ਖੇਤਰ ਦੇ ਪ੍ਰੋਗਰਾਮਾਂ ਨੂੰ ਚਲਾਉਣ ਵਿੱਚ ਪੰਚਾਇਤ ਦੀ ਭੂਮਿਕਾ ਨੂੰ ਉਜਾਗਰ ਕੀਤਾ। ਸ਼੍ਰੀਮਤੀ ਨੀਰੂ ਯਾਦਵ, ਸਰਪੰਚ, ਲੰਬੀ ਅਹੀਰ ਗ੍ਰਾਮ ਪੰਚਾਇਤ, ਝੁੰਝੁਨੂ, ਰਾਜਸਥਾਨ ਮਹਿਲਾਵਾਂ ਅਤੇ ਲੜਕੀਆਂ ਦੇ ਅਨੁਕੂਲ ਪੰਚਾਇਤਾਂ ਨੂੰ ਤਿਆਰ ਕਰਨ ਵਿੱਚ ਆਪਣਾ ਅਨੁਭਵ ਸਾਂਝਾ ਕਰਨਗੇ।

ਸੀਪੀਡੀ57 ਦੇ ਇਲਾਵਾ, ਇਸ ਪ੍ਰੋਗਰਾਮ ਵਿੱਚ ਯੂਐੱਨਐੱਫਪੀਏ ਦੇ ਏਸ਼ੀਆ ਪ੍ਰਸ਼ਾਂਤ ਖੇਤਰੀ ਡਾਇਰੈਕਟਰ ਸ਼੍ਰੀ ਪਿਓ ਸਮਿਥ, ਯੂਐੱਨਐੱਫਪੀਏ ਦੇ ਭਾਰਤ ਪ੍ਰਤੀਨਿਧੀ ਸੁਸ਼੍ਰੀ ਐਂਡਰੀਆ ਐੱਮ.ਵੋਜਨਰ ਅਤੇ ਐੱਮਓਪੀਆਰ ਦੇ ਸੰਯੁਕਤ ਸਕੱਤਰ ਸ਼੍ਰੀ ਆਲੋਕ ਪ੍ਰੇਮ ਨਾਗਰ ਦੀ ਵੀ ਮੌਜੂਦਗੀ ਹੋਵੇਗੀ, ਜੋ ਆਪਣੇ ਅੰਤਰਦ੍ਰਿਸ਼ਟੀਪੂਰਨ ਵਿਚਾਰ ਸਾਂਝਾ ਕਰਨਗੇ ਅਤੇ ਇਨ੍ਹਾਂ ਮੋਹਰੀ ਚੁਣੀਆਂ ਹੋਈਆਂ ਮਹਿਲਾ ਪ੍ਰਤੀਨਿਧੀਆਂ (ਈਡਬਲਿਊਆਰ) ਨੂੰ ਹਾਲਾਤ ਬਦਲਣ ਵਾਲੇ (ਗੇਮ-ਚੇਂਜਿੰਗ) ਉਨ੍ਹਾਂ ਦੇ ਪ੍ਰਯਾਸਾਂ ਅਤੇ ਟਿਕਾਊ ਵਿਕਾਸ ਲਕਸ਼ਾਂ ਨੂੰ ਅੱਗੇ ਵਧਾਉਣ ਵਿੱਚ ਪਥ ਪ੍ਰਦਰਸ਼ਕ ਦੇ ਰੂਪ ਵਿੱਚ ਮਹੱਤਵਪੂਰਨ ਭੂਮਿਕਾ ਦੀ ਚਰਚਾ ਕਰਨਗੇ।

ਚੁਣੀਆਂ ਹੋਈਆਂ ਮਹਿਲਾ ਪ੍ਰਤੀਨਿਧੀਆਂ (ਈਡਬਲਿਊਆਰ) ਨੇ ਜ਼ਮੀਨੀ ਪੱਧਰ ‘ਤੇ ਸਕਾਰਾਤਮਕ ਬਦਲਾਅ ਲਿਆਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਸ ਮਾਮਲੇ ਵਿੱਚ ਭਾਰਤ ਗਲੋਬਲ ਪੱਧਰ ‘ਤੇ ਸਭ ਤੋਂ ਅੱਗੇ ਹੈ, ਜਿਸ ਵਿੱਚ 1.4 ਮਿਲੀਅਨ ਮਹਿਲਾਵਾਂ ਪੰਚਾਇਤੀ ਰਾਜ ਸੰਸਥਾਨਾਂ/ਗ੍ਰਾਮੀਣ ਸਥਾਨਕ ਸੰਸਥਾਵਾਂ ਦੇ ਚੁਣੇ ਹੋਏ ਮੈਂਬਰਾਂ ਦੇ ਰੂਪ ਵਿੱਚ ਕੰਮ ਕਰਦੀਆਂ ਹਨ, ਜੋ ਪੀਆਰਆਈ ਦੇ ਕੁੱਲ ਚੁਣੇ ਹੋਏ ਪ੍ਰਤੀਨਿਧੀਆਂ ਦਾ 46% ਹਨ। 3 ਮਈ 2024 ਨੂੰ ਸੀਪੀਡੀ57 ਸਾਈਡ ਇਵੈਂਟ ਦਾ ਉਦੇਸ਼ ਟਿਕਾਊ ਵਿਕਾਸ ਲਕਸ਼ਾਂ (ਐੱਸਡੀਜੀ) ਦੇ ਸਥਾਨੀਕਰਣ ਦੀ ਅਗਵਾਈ ਕਰਨ ਲਈ ਪੰਚਾਇਤੀ ਰਾਜ ਸੰਸਥਾਨਾਂ ਵਿੱਚ ਈਡਬਲਿਊਆਰ ਨੂੰ ਸਸ਼ਕਤ ਬਣਾਉਣ ਦੇ ਭਾਰਤ ਦੇ ਮੋਹਰੀ ਮਾਡਲ ਨੂੰ ਉਜਾਗਰ ਕਰਨਾ ਹੈ। ਇਹ ਦਰਸਾਉਂਦਾ ਹੈ ਕਿ ਕਿਵੇਂ ਈਡਬਲਿਊਆਰ ਜ਼ਮੀਨੀ ਪੱਧਰ ‘ਤੇ ਲੈਂਗਿਕ ਸਮਾਨਤਾ, ਗ਼ਰੀਬੀ ਦੂਰ ਕਰਨ ਅਤੇ ਸਮਾਵੇਸ਼ੀ ਵਿਕਾਸ ਨੂੰ ਹੁਲਾਰਾ ਦੇਣ ਲੀ ਉਤਪ੍ਰੇਰਕ ਭੂਮਿਕਾ ਨਿਭਾਉਂਦੇ ਹਨ।

ਇਸ ਪ੍ਰੋਗਰਾਮ ਵਿੱਚ ਭਾਰਤ ਦੀ ਜ਼ਿਕਰਯੋਗ ਸਫ਼ਲਤਾ ਦੀਆਂ ਕਹਾਣੀਆਂ ਨੂੰ ਉਜਾਗਰ ਕੀਤਾ ਜਾਵੇਗਾ, ਜਿੱਥੇ ਈਡਬਲਿਊਆਰ ਨੇ ਭਾਈਚਾਰਕ ਅਗਵਾਈ ਅਤੇ ਜੁੜਾਅ ਰਾਹੀਂ ਐੱਸਡੀਜੀ ਸਥਾਨੀਕਰਣ ਨੂੰ ਅੱਗੇ ਵਧਾਉਂਦੇ ਹੋਏ ਸਕਾਰਾਤਮਕ ਅਤੇ ਪ੍ਰਭਾਵਸ਼ਾਲੀ ਬਦਲਾਅ ਲਿਆਉਂਦੇ ਹਨ। ਇਹ ਆਯੋਜਨ ਐੱਸਡੀਜੀ ਦੇ ਅਨੁਰੂਪ ਸਥਾਨਕ ਵਿਕਾਸ ਨੂੰ ਅੱਗੇ ਵਧਾਉਣ ਲਈ ਬਦਲਾਅ ਦੇ ਏਜੰਟ ਦੇ ਰੂਪ ਵਿੱਚ ਈਡਬਲਿਊਆਰ ਨੂੰ ਸਸ਼ਕਤ ਬਣਾਉਣ ਵਿੱਚ ਭਾਰਤ ਦੇ ਪਰਿਵਰਤਨਕਾਰੀ ਦ੍ਰਿਸ਼ਟੀਕੋਣ ਦੀ ਮਾਪਯੋਗਤਾ ਅਤੇ ਪ੍ਰਤੀਰੂਪਤਾ ਨੂੰ ਦਰਸਾਉਂਦਾ ਹੈ।

ਇਸ ਦੇ ਇਲਾਵਾ, ਇਹ ਪ੍ਰੋਗਰਾਮ ਜ਼ਮੀਨੀ ਪੱਧਰ ‘ਤੇ ਐੱਸਡੀਜੀ ਹਾਸਲ ਕਰਨ ਦੀ ਦਿਸ਼ਾ ਵਿੱਚ ਮਹਿਲਾਵਾਂ ਦੀ ਸਾਰਥਕ ਭਾਗੀਦਾਰੀ ਅਤੇ ਅਗਵਾਈ ਨੂੰ ਹੁਲਾਰਾ ਦੇਣ ਦੇ ਸਰਵੋਤਮ ਅਭਿਆਸ ਦੇ ਰੂਪ ਵਿੱਚ ਭਾਰਤ ਦੇ ਮੋਹਰੀ ਮਾਡਲ ਦੇ ਲਈ ਵਧੇਰੇ ਵਿਸ਼ਵਵਿਆਪੀ ਮਾਨਤਾ ਅਤੇ ਸਮਰਥਨ ਦੀ ਵਿਕਾਲਤ ਕਰਦਾ ਹੈ। ਇਹ ਬੇਮਿਸਾਲ ਪ੍ਰੋਗਰਾਮ ਟਿਕਾਊ ਵਿਕਾਸ ਦੇ ਪਥ ਪ੍ਰਦਰਸ਼ਕ ਦੇ ਰੂਪ ਵਿੱਚ ਸਥਾਨਕ ਸ਼ਾਸਨ ਵਿੱਚ ਮਹਿਲਾਵਾਂ ਨੂੰ ਸਸ਼ਕਤ ਬਣਾਉਣ ਦੀ ਭਾਰਤ ਦੀ ਪ੍ਰਤੀਬੱਧਤਾ ‘ਤੇ ਜ਼ੋਰ ਦਿੰਦਾ ਹੈ।

ਆਪਣੀ ਜੀ20 ਪ੍ਰਧਾਨਗੀ ਦੌਰਾਨ, ਭਾਰਤ ਨੇ ਮਹਿਲਾ ਸਸ਼ਕਤੀਕਰਣ ‘ਤੇ ਕਾਰਜ ਸਮੂਹ ਦੀ ਸਥਾਪਨਾ ਕਰਕੇ ਲੈਂਗਿਕ ਸਮਾਨਤਾ ਅਤੇ ਮਹਿਲਾਵਾਂ ਦੀ ਅਗਵਾਈ ਵਿੱਚ ਵਿਕਾਸ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ। ਪੰਚਾਇਤੀ ਰਾਜ ਮੰਤਰਾਲੇ ਨੇ ਗ੍ਰਾਮੀਣ ਇਲਾਕਿਆਂ ਵਿੱਚ ਟਿਕਾਊ ਵਿਕਾਸ ਲਕਸ਼ਾਂ (ਐੱਸਡੀਜੀ) ਨੂੰ ਸਥਾਨਕ ਬਣਾਉਣ ਅਤੇ ਉਨ੍ਹਾਂ ਨੂੰ ਹਾਸਲ ਕਰਨ ਵਿੱਚ ਸਰਗਰਮ ਅਗਵਾਈ ਦੀ ਭੂਮਿਕਾ ਨਿਭਾਈ ਹੈ, ਜਿਸ ਵਿੱਚ ਮਹਿਲਾਵਾਂ ਸਥਾਨਕ ਸਵੈ-ਸ਼ਾਸਨ ਪਹਿਲ ਦੀ ਅਗਵਾਈ ਕਰ ਰਹੀਆਂ ਹਨ। ਇੱਕ ਵਿਸ਼ਾਗਤ ਦ੍ਰਿਸ਼ਟੀਕੋਣ ਨੂੰ ਅਪਣਾਉਂਦੇ ਹੋਏ, ਪੰਚਾਇਤੀ ਰਾਜ ਮੰਤਰਾਲੇ ਨੇ 17 ਐੱਸਡੀਜੀ ਨੂੰ ਨੌਂ ਵਿਆਪਕ ਵਿਸ਼ਿਆਂ ਵਿੱਚ ਸ਼ਾਮਲ ਕਰਦੇ ਹੋਏ ਪੰਚਾਇਤੀ ਰਾਜ ਸੰਸਥਾਨਾਂ ਰਾਹੀਂ ਐੱਸਡੀਜੀ ਨੂੰ ਸਥਾਨਕ ਬਣਾਉਣ ਦਾ ਪ੍ਰਯਾਸ ਕੀਤਾ ਹੈ। ਵਿਸ਼ੇਸ਼ ਤੌਰ ‘ਤੇ ‘ਥੀਮ 9: ਮਹਿਲਾ-ਅਨੁਕੂਲ ਪੰਚਾਇਤ’ ਮਹਿਲਾਵਾਂ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਹਿੱਤ ਨੂੰ ਵਧਾਉਣ ਦੇ ਮਹੱਤਵਪੂਰਨ ਉਦੇਸ਼ ਨੂੰ ਰੇਖਾਂਕਿਤ ਕਰਦੀ ਹੈ।

ਮਹਿਲਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਅਗਵਾਈ ਦੀ ਭੂਮਿਕਾ ਨਿਭਾਉਣ ਲਈ ਸਸ਼ਕਤ ਬਣਾਉਣ ਲਈ ਬਿਹਤਰ ਟ੍ਰੇਨਿੰਗ ਪ੍ਰਦਾਨ ਕਰਨ ਸਮੇਤ ਵੱਖ-ਵੱਖ ਪਹਿਲਾਂ ਸ਼ੁਰੂ ਕੀਤੀਆਂ ਗਈਆਂ ਹਨ। ਇਸ ਸਾਲ ਦੀ ਸ਼ੁਰੂਆਤ ਵਿੱਚ, ਆਈਆਈਐੱਮ ਅਹਿਮਦਾਬਾਦ ਜਿਹੇ ਪ੍ਰਮੁੱਖ ਪ੍ਰਬੰਧਨ ਸੰਸਥਾਨਾਂ ਵਿੱਚ ਪੀਆਰਆਈ ਦੇ ਚੁਣੇ ਹੋਏ ਪ੍ਰਤੀਨਿਧੀਆਂ ਅਤੇ ਕਾਰਜਕਰਤਾਵਾਂ ਲਈ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ ਕਰਨ ਲਈ ਇੱਕ ਨਵੀਨਤਾਕਾਰੀ ਅਤੇ ਆਪਣੀ ਤਰ੍ਹਾਂ ਦੀ ਪਹਿਲੀ ਪਹਿਲ-ਅਗਵਾਈ ਅਤੇ ਪ੍ਰਬੰਧਨ ਵਿਕਾਸ ਪ੍ਰੋਗਰਾਮ-ਸ਼ੁਰੂ ਕੀਤੀ ਗਈ ਹੈ।

ਸੀਪੀਡੀ57 ਸਾਈਡ ਇਵੈਂਟ ਤੋਂ ਪਤਾ ਚਲਦਾ ਹੈ ਕਿ ਈਡਬਲਿਊਆਰ ਸ਼੍ਰੀਮਤੀ ਸੁਪ੍ਰਿਯਾ ਦਾਸ ਦੱਤਾ, ਜਿਨ੍ਹਾਂ ਨੇ ਆਈਆਈਐੱਮ ਅਹਿਮਦਾਬਾਦ ਵਿੱਚ ਐੱਮਓਪੀਆਰ ਦੀ ਅਗਵਾਈ ਅਤੇ ਪ੍ਰਬੰਧਨ ਵਿਕਾਸ ਪ੍ਰੋਗਰਾਮ ਦੇ ਪਹਿਲੇ ਬੈਚ ਵਿੱਚ ਟ੍ਰੇਨਿੰਗ ਪ੍ਰਾਪਤ ਕੀਤੀ, ਜ਼ਮੀਨੀ ਪੱਧਰ ‘ਤੇ ਲੈਂਗਿਕ ਸਮਾਨਤਾ, ਗ਼ਰੀਬੀ ਦੂਰ ਕਰਨ ਅਤੇ ਸਮਾਵੇਸ਼ੀ ਵਿਕਾਸ ਨੂੰ ਹੁਲਾਰਾ ਦੇਣ ਵਿੱਚ ਉਤਪ੍ਰੇਰਕ ਭੂਮਿਕਾਵਾਂ ਨਿਭਾਉਂਦੀਆਂ ਹਨ।

ਸੰਯੁਕਤ ਰਾਸ਼ਟਰ ਹੈੱਡਕੁਆਰਟਰ ਵਿੱਚ ਸੀਪੀਡੀ57 ਸਾਈਡ ਈਵੈਂਟ ਵਿੱਚ ਹਿੱਸਾ ਲੈਣ ਵਾਲੇ ਤਿੰਨ ਈਡਬਲਿਊਆਰ ਬਾਰੇ ਸੰਖੇਪ ਜਾਣਕਾਰੀ

ਸ਼੍ਰੀਮਤੀ ਸੁਪ੍ਰਿਯਾ ਦਾਸ ਦੱਤਾ, ਸਭਾਧਿਪਤੀ, ਸਿਪਾਹੀਜਾਲਾ ਜ਼ਿਲ੍ਹਾ ਪ੍ਰੀਸ਼ਦ, ਤ੍ਰਿਪੁਰਾ ਨੇ ਜਨਤਕ ਫੈਸਲੇ ਲੈਣ ਦੀਆਂ ਪ੍ਰਕਿਰਿਆਵਾਂ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਨੂੰ ਹੁਲਾਰਾ ਦਿੱਤਾ ਹੈ। ਉਨ੍ਹਾਂ ਨੇ ਜ਼ਿਲ੍ਹੇ ਵਿੱਚ ਮਹਿਲਾਵਾਂ ਲਈ ਜ਼ਿਲ੍ਹਾ ਪੰਚਾਇਤ ਅਧਿਕਾਰੀਆਂ ਦੇ ਸਾਹਮਣੇ ਗ੍ਰਾਮ ਵਿਕਾਸ ਦੇ ਮੁੱਦਿਆਂ ‘ਤੇ ਚਿੰਤਾਵਾਂ ਅਤੇ ਵਿਚਾਰਾਂ ਨੂੰ ਰੱਖਣ ਲਈ ਚਰਚਾ ਪਲੈਟਫਾਰਮ ਦੀ ਸ਼ੁਰੂਆਤ ਕੀਤੀ। ਉਹ ਮਹਿਲਾਵਾਂ ਦੇ ਅਨੁਕੂਲ ਕੰਮ ਦਾ ਮਾਹੌਲ ਬਣਾਉਣ ਲਈ ਬਾਲ ਦੇਖਭਾਲ ਸੁਵਿਧਾਵਾਂ ਨੂੰ ਹੁਲਾਰਾ ਦੇਣ ਵਿੱਚ ਸਰਗਰਮ ਰਹੀਆਂ ਹਨ। ਉਹ ਲੈਂਗਿਕ ਸਮਾਨਤਾ ਹਾਸਲ ਕਰਨ ਲਈ ਗਹਿਰੀ ਜੜ੍ਹਾਂ ਜਮ੍ਹਾ ਚੁੱਕੇ ਸਮਾਜਿਕ ਮਾਪਦੰਡਾਂ ਨੂੰ ਸੰਬੋਧਨ ਕਰਨ ਵਿੱਚ ਮਜ਼ਬੂਤੀ ਨਾਲ ਵਿਸ਼ਵਾਸ ਕਰਦੀਆਂ ਹਨ ਅਤੇ ਉਨ੍ਹਾਂ ਨੇ ਆਪਣੀ ਜਨਤਕ ਭੂਮਿਕਾ ਵਿੱਚ ਇਸ ਲਕਸ਼ ਦੀ ਦਿਸ਼ਾ ਵਿੱਚ ਸਰਗਰਮ ਤੌਰ ‘ਤੇ ਕੰਮ ਕੀਤਾ ਹੈ।  ਸ਼੍ਰੀਮਤੀ ਸੁਪ੍ਰਿਯਾ ਦਾਸ ਦੱਤਾ ਨੇ ਫਾਰਮੇਸੀ ਵਿੱਚ ਡਿਪਲੋਮਾ ਕੀਤਾ ਹੈ।

ਸ਼੍ਰੀਮਤੀ ਕੁਨੁਕੂ ਹੇਮਾ ਕੁਮਾਰੀ, ਸਰਪੰਚ, ਪੇਕੇਰੂ ਗ੍ਰਾਮ ਪੰਚਾਇਤ, ਬਲਾਕ: ਇਰਗਾਵਰਮ, ਜ਼ਿਲ੍ਹਾ: ਪੱਛਮੀ ਗੋਦਾਵਰੀ, ਆਂਧਰਾ ਪ੍ਰਦੇਸ਼ ਨੇ ਸਮੁਦਾਇ ਦੇ ਅੰਦਰ ਸਰਕਾਰੀ ਯੋਜਨਾਵਾਂ ਅਤੇ ਪ੍ਰੋਗਰਾਮਾਂ ਬਾਰੇ ਜਾਗਰੂਕਤਾ ਵਧਾਉਣ ਲਈ ਖੁਦ ਨੂੰ ਸਮਰਪਿਤ ਕੀਤਾ ਹੈ। ਉਨ੍ਹਾਂ ਨੇ ਸਭ ਤੋਂ ਕਮਜ਼ੋਰ ਅਤੇ ਹਾਸ਼ੀਏ ‘ਤੇ ਰਹਿਣ ਵਾਲੇ ਸਮੂਹਾਂ ਤੱਕ ਜਨਤਕ ਸੇਵਾਵਾਂ ਦੀ ਪ੍ਰਭਾਵਸ਼ਾਲੀ ਡਿਲੀਵਰੀ ਸੁਨਿਸ਼ਚਿਤ ਕਰਨ ‘ਤੇ ਧਿਆਨ ਕੇਂਦ੍ਰਿਤ ਕੀਤਾ ਹੈ। ਸ਼੍ਰੀਮਤੀ  ਕੇ.ਹੇਮਾ ਕੁਮਾਰੀ ਨੇ ਆਪਣੇ ਪਿੰਡ ਵਿੱਚ ਰੈਗੂਲਰ ਮੈਡੀਕਲ ਕੈਂਪਸ ਆਯੋਜਿਤ ਕੀਤੇ ਹਨ। ਉਨ੍ਹਾਂ ਨੇ ਇਹ ਸੁਨਿਸ਼ਚਿਤ ਕਰਵਾਇਆ ਹੈ ਕਿ ਮੈਡੀਕਲ ਸੇਵਾਵਾਂ ਸਭ ਤੋਂ ਦੂਰ-ਦੁਰਾਡੇ ਦੇ ਇਲਾਕਿਆਂ ਤੱਕ ਵੀ ਪਹੁੰਚੇ। ਉਨ੍ਹਾਂ ਨੇ ਆਪਣੇ ਜਨਤਕ ਪਹੁੰਚ ਪ੍ਰਯਾਸਾਂ ਰਾਹੀਂ ਫਰੰਟਲਾਈਨ ਹੈਲਥ ਵਰਕਰਾਂ ਦੇ ਨਾਲ ਸਿਹਤ ਸੇਵਾਵਾਂ ਦੀ ਜ਼ਰੂਰਤ ਵਾਲੀਆਂ ਮਹਿਲਾਵਾਂ ਅਤੇ ਲੜਕੀਆਂ ਨੂੰ ਸਫ਼ਲਤਾਪੂਰਵਕ ਮਿਲਾਇਆ ਹੈ। ਉਨ੍ਹਾਂ ਨੇ ਟੈਕਨੋਲੋਜੀ ਵਿੱਚ ਮਾਸਟਰ ਡਿਗਰੀ ਹਾਸਲ ਕੀਤੀ ਹੈ। ਉਨ੍ਹਾਂ ਨੇ ਇਸ ਨਾਲ ਪਹਿਲੇ ਇੱਕ ਇੰਜੀਨੀਅਰਿੰਗ ਕਾਲਜ ਵਿੱਚ ਇਲੈਕਟ੍ਰੋਨਿਕਸ ਅਤੇ ਈ-ਕਮਿਊਨੀਕੇਸ਼ਨ ਦੇ ਫੈਕਲਟੀ ਮੈਂਬਰ ਦੇ ਰੂਪ ਵਿੱਚ ਕੰਮ ਕੀਤਾ ਸੀ।

ਸ਼੍ਰੀਮਤੀ ਨੀਰੂ ਯਾਦਵ, ਸਰਪੰਚ, ਲੰਬੀ ਅਹੀਰ ਗ੍ਰਾਮ ਪੰਚਾਇਤ, ਤਹਸਿਲ: ਬੁਹਾਨਾ, ਜ਼ਿਲ੍ਹਾ: ਝੁੰਝੁਨੂ, ਰਾਜਸਥਾਨ ਦੇ ਲੈਂਗਿਕ ਰੂੜ੍ਹੀਵਾਦ ਨਾਲ ਨਜਿੱਠਣ ਅਤੇ ਮਹਿਲਾਵਾਂ ਨੂੰ ਸਸ਼ਕਤ ਬਣਾਉਣ ਦੀ ਪਹਿਲ ਦੀ ਅਗਵਾਈ ਕੀਤੀ ਹੈ। ਉਨ੍ਹਾਂ ਨੇ ਲੜਕੀਆਂ ਦੀ ਸਿੱਖਿਆ ਨੂੰ ਪਹਿਲ ਦਿੱਤੀ ਅਤੇ ਲੜਕੀਆਂ ਦੇ ਵਿੱਚ ਸਕੂਲ ਛੱਡਣ ਦੀ ਦਰ ਨੂੰ ਘੱਟ ਕਰਨ ਲਈ ਸਮੂਦਾਇਕ ਪ੍ਰਯਾਸਾਂ ਦੀ ਅਗਵਾਈ ਕੀਤੀ। ਸਿੱਖਿਆ ਵਿੱਚ ਉਤਕ੍ਰਿਸ਼ਟ ਯੋਗਦਾਨ ਲਈ ਉਨ੍ਹਾਂ ਨੂੰ ਰਾਜਸਥਾਨ ਸਰਕਾਰ ਦੁਆਰਾ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ  ਨੇ ਖੇਡਾਂ, ਵਿਸ਼ੇਸ਼ ਤੌਰ ‘ਤੇ ਹਾਕੀ ਵਿੱਚ ਲੜਕੀਆਂ ਦੀ ਭਾਗੀਦਾਰੀ ਦੀ ਸ਼ੁਰੂਆਤ ਕੀਤੀ,

 ਪ੍ਰਤੀਕਿਰਿਆਸ਼ੀਲ ਲਿੰਗ ਮਾਪਦੰਡਾਂ ਨੂੰ ਚੁਣੌਤੀ ਦਿੱਤੀ ਅਤੇ ਲੋਕਾਂ ਨੇ ਉਨ੍ਹਾਂ ਨੂੰ “ਹਾਕੀ ਵਾਲੀ ਸਰਪੰਚ” ਦਾ ਖਿਤਾਬ ਦਿੱਤਾ। ਸ਼੍ਰੀਮਤੀ ਨੀਰੂ ਯਾਦਵ ਨੇ ਪਲਾਸਟਿਕ ਦੇ ਉਪਯੋਗ ਨੂੰ ਘੱਟ ਕਰਨ ਲਈ ਅਭਿਯਾਨ ਚਲਾਇਆ ਅਤੇ ਵਾਤਾਵਰਣ ਸੰਭਾਲ਼ ਲਈ ਵੱਡੇ ਪੈਮਾਨੇ ‘ਤੇ ਪੌਦੇ ਲਗਾਉਣ ਦਾ ਅਭਿਯਾਨ ਚਲਾਇਆ। ਉਨ੍ਹਾਂ ਨੇ ਵਿਆਹ ਦੌਰਾਨ ਕੰਨਿਆ ਦਾਨ ਦੇ ਹਿੱਸੇ  ਵਜੋਂ ਰੁੱਖ ਭੇਂਟ ਕਰਕੇ ਵਾਤਾਵਰਣ ਸੰਭਾਲ਼ ਨੂੰ ਉਤਸ਼ਾਹਿਤ ਕਰਨ ਲਈ ਇੱਕ ਅਭਿਯਾਨ ਪਹਿਲ ਸ਼ੁਰੂ ਕੀਤੀ ਅਤੇ ‘ਮਾਈ ਟ੍ਰੀ-ਮਾਈ ਫ੍ਰੈਂਡ’ ਅਭਿਯਾਨ ਸ਼ੁਰੂ ਕੀਤਾ। ਉਨ੍ਹਾਂ ਦੇ ਕੋਲ ਗਣਿਤ ਅਤੇ ਸਿੱਖਿਆ ਵਿੱਚ ਮਾਸਟਰ ਡਿਗਰੀ ਹੈ ਅਤੇ ਵਰਤਮਾਨ ਵਿੱਚ ਉਹ ਆਪਣੀ ਪੀਐੱਚਡੀ ਕਰ ਰਹੀਆਂ ਹਨ।

*****

 

ਐੱਸਕੇ/ਐੱਸਐੱਸ/ਐੱਸਐੱਮ



(Release ID: 2019603) Visitor Counter : 40