ਸੰਸਦੀ ਮਾਮਲੇ
ਸੰਸਦੀ ਮਾਮਲੇ ਮੰਤਰਾਲੇ ਨੇ ਸਵੱਛਤਾ ਪਖਵਾੜਾ ਮਨਾਇਆ
Posted On:
01 MAY 2024 4:03PM by PIB Chandigarh
ਸੰਸਦੀ ਮਾਮਲੇ ਮੰਤਰਾਲੇ ਨੇ 16 ਤੋਂ 30 ਅਪ੍ਰੈਲ, 2024 ਤੱਕ ਸਵੱਛਤਾ ਪਖਵਾੜਾ (Swachhata Pakhwada) ਮਨਾਇਆ। ਇਸ ਨੂੰ ਭਾਰਤ ਸਰਕਾਰ ਦੇ ਪੇਅਜਲ ਅਤੇ ਸਵੱਛਤਾ ਵਿਭਾਗ ਦੁਆਰਾ ਜਾਰੀ ਵਰ੍ਹੇ 2024 ਦੇ ਸਵੱਛਤਾ ਪਖਵਾੜਾ ਕੈਲੰਡਰ ਦੇ ਅਨੁਸਾਰ ਮਨਾਇਆ ਗਿਆ।
ਸੰਸਦੀ ਮਾਮਲੇ ਮੰਤਰਾਲੇ ਦੇ ਸਕੱਤਰ ਦੁਆਰਾ 16 ਅਪ੍ਰੈਲ, 2024 ਨੂੰ ‘ਸਵੱਛਤਾ ਸਹੁੰ’ (Swachhata Pledge) ਦਿਵਾਏ ਜਾਣ ਨਾਲ ਸਵੱਛਤਾ ਪਖਵਾੜਾ ਦੀ ਸ਼ੁਰੂਆਤ ਹੋਈ।
ਸਵੱਛਤਾ ਪਖਵਾੜਾ ਦੇ ਦੌਰਾਨ, ਸਫਾਈ ਅਭਿਆਨ ਚਲਾਇਆ ਗਿਆ, ਮੰਤਰਾਲੇ ਦੇ ਵੱਖ-ਵੱਖ ਭਾਗਾਂ ਦੁਆਰਾ ਪੁਰਾਣੀਆਂ ਦਸਤਾਵੇਜ਼ ਵਾਲੀਆਂ ਫਾਇਲਾਂ ਦੀ ਸਮੀਖਿਆ, ਰਿਕਾਰਡਿੰਗ ਅਤੇ ਛੰਟਾਈ ਕੀਤੀ ਗਈ ਅਤੇ ਨੀਲਾਮੀ ਲਈ ਪੁਰਾਣੀਆਂ ਅਤੇ ਅਪ੍ਰਚਲਿਤ ਵਸਤਾਂ ਦੀ ਪਹਿਚਾਣ ਕੀਤੀ ਗਈ। ਸੰਵਿਧਾਨ ਸਦਨ ਸਥਿਤ ਮੰਤਰਾਲੇ ਦੇ ਦਫ਼ਤਰਾਂ ਵਿੱਚ ਕਮਰਿਆਂ ਅਤੇ ਉਪਕਰਣਾਂ ਦੀ ਸਫਾਈ ਕੀਤੀ ਗਈ ਅਤੇ ਨਿਯਮਿਤ ਰੱਖ-ਰਖਾਅ ਕੀਤਾ ਗਿਆ। ਪ੍ਰੋਗਰਾਮ ਦੇ ਇੱਕ ਹਿੱਸੇ ਵਜੋਂ, ਜਾਗਰੂਕਤਾ ਫੈਲਾਉਣ ਅਤੇ ਸਵੱਛਤਾ ਦਾ ਸੱਭਿਆਚਾਰ ਵਿਕਸਿਤ ਕਰਨ ਲਈ ਕੇਰਲ ਸੀਨੀਅਰ ਸੈਕੰਡਰੀ ਸਕੂਲ, ਵਿਕਾਸਪੁਰੀ ਦੇ ਵਿਦਿਆਰਥੀਆਂ ਨੂੰ ਸਵੱਛਤਾ ਦੀ ਸਹੁੰ ਚੁਕਾਈ ਗਈ। ਸਕੂਲ ਵਿੱਚ ਇੱਕ ਲੇਖ ਪ੍ਰਤੀਯੋਗਿਤਾ ਵੀ ਆਯੋਜਿਤ ਕੀਤੀ ਗਈ ਅਤੇ ਜੇਤੂਆਂ ਨੂੰ ਸਰਟੀਫਿਕੇਟ ਨਾਲ ਨਗਦ ਪੁਰਸਕਾਰ ਦਿੱਤੇ ਗਏ।
ਸਵੱਛਤਾ ਪਖਵਾੜਾ, 2024 ਦੀ ਸਮਾਪਤੀ, ਮੰਤਰਾਲੇ ਦੇ ਚੋਟੀ ਦੇ ਤਿੰਨ ਭਾਗਾਂ, ਜੋ ਸਵੱਛਤਾ ਮਿਆਰਾਂ ‘ਤੇ ਸਰਬਸ਼੍ਰੇਸ਼ਠ ਰਹੇ ਸਨ, ਨੂੰ ਪੁਰਸਕਾਰ ਦਿੱਤੇ ਜਾਣ ਦੇ ਨਾਲ ਹੋਇਆ। ਇਸ ਮੌਕੇ ਸੰਸਦੀ ਮਾਮਲੇ ਮੰਤਰਾਲੇ ਦੇ ਐਡੀਸ਼ਨਲ ਸਕੱਤਰ ਡਾ. ਸੱਤਿਆ ਪ੍ਰਕਾਸ਼ ਨੇ ਅੰਦਰੂਨੀ ਅਤੇ ਬਾਹਰੀ ਸਵੱਛਤਾ ਦੀ ਜ਼ਰੂਰਤ ‘ਤੇ ਚਾਣਨਾਂ ਪਾਇਆ। ਡਾ. ਪ੍ਰਕਾਸ਼ ਨੇ ਪਖਵਾੜੇ ਦੌਰਾਨ ਮੰਤਰਾਲੇ ਦੁਆਰਾ ਚਲਾਈਆਂ ਗਈਆਂ ਵੱਖ-ਵੱਖ ਗਤੀਵਿਧੀਆਂ ਦਾ ਸੰਖੇਪ ਵੇਰਵਾ ਵੀ ਪੇਸ਼ ਕੀਤਾ। ਉਨ੍ਹਾਂ ਨੇ ਕਰਮਚਾਰੀਆਂ ਨੂੰ ਜੀਵਨ ਦੇ ਸਾਰੇ ਖੇਤਰਾਂ ਵਿੱਚ ਸਵੱਛਤਾ ਦੇ ਸਰਬੋਤਮ ਤਰੀਕਿਆਂ ਨੂੰ ਅਪਣਾਉਣ ਦੀ ਵੀ ਤਾਕੀਦ ਕੀਤੀ।
ਸੰਸਦੀ ਮਾਮਲੇ ਮੰਤਰਾਲੇ ਦੇ ਸਕੱਤਰ ਸ਼੍ਰੀ ਉਮੰਗ ਨਰੂਲਾ ਨੇ ਸਵੱਛਤਾ ਸਬੰਧੀ ਗਤੀਵਿਧੀਆਂ ਵਿੱਚ ਕਰਮਚਾਰੀਆਂ ਦੀ ਸਰਗਰਮ ਭਾਗੀਦਾਰੀ ‘ਤੇ ਪ੍ਰਸੰਨਤਾ ਵਿਅਕਤ ਕੀਤੀ। ਉਨ੍ਹਾਂ ਨੇ ਕਿਹਾ ਕਿ ਸਵੱਛਤਾ ਵੱਡੇ ਟੀਚੇ ਦਾ ਅਣਿਖੱੜਵਾਂ ਅੰਗ ਹੈ। ਉਨ੍ਹਾਂ ਨੇ ਕਰਮਚਾਰੀਆਂ ਨੂੰ ਪੂਰੇ ਵਰ੍ਹੇ ਸਵੱਛਤਾ ਪਖਵਾੜੇ ਦੇ ਨਤੀਜਿਆਂ ਨੂੰ ਕਾਇਮ ਰੱਖਣ ਦੀ ਅਪੀਲ ਕੀਤੀ।
****************
ਬੀਵਾਈ/ਐੱਸਟੀ
(Release ID: 2019417)
Visitor Counter : 75