ਖਾਣ ਮੰਤਰਾਲਾ

ਕੇਏਬੀਆਈਐੱਲ ਨੇ ਮਹੱਤਵਪੂਰਨ ਅਤੇ ਰਣਨੀਤਕ ਖਣਿਜ ਖੇਤਰ ਵਿੱਚ ਭੂ-ਭੌਤਿਕ ਖੋਜ ਨੂੰ ਅੱਗੇ ਵਧਾਉਣ ਲਈ ਸੀਐੱਸਆਈਆਰ-ਐੱਨਜੀਆਰਆਈ ਨਾਲ ਸਮਝੌਤਾ ਕੀਤਾ

Posted On: 24 APR 2024 8:03PM by PIB Chandigarh

ਖਣਿਜ ਵਿਦੇਸ਼ ਇੰਡੀਆ ਲਿਮਟਿਡ (ਕਾਬਿਲ) ਨੇ ਵਿਗਿਆਨਕ ਅਤੇ ਉਦਯੋਗਿਕ ਖੋਜ ਪ੍ਰੀਸ਼ਦ - ਨੈਸ਼ਨਲ ਜੀਓਫਿਜ਼ੀਕਲ ਰਿਸਰਚ ਇੰਸਟੀਚਿਊਟ (ਸੀਐੱਸਆਈਆਰ-ਐੱਨਜੀਆਰਆਈI) ਨਾਲ ਭੂ-ਭੌਤਿਕ ਖੋਜਾਂ ਦੇ ਖੇਤਰ ਵਿੱਚ ਮਹੱਤਵਪੂਰਨ ਅਤੇ ਰਣਨੀਤਕ ਖਣਿਜਾਂ ਵਿੱਚ ਪ੍ਰੋਜੈਕਟ ਅਤੇ ਗਤੀਵਿਧੀਆਂ ਵਿੱਚ ਲੰਬੇ ਸਮੇਂ ਦੇ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਇੱਕ ਸਮਝੌਤਾ ਪੱਤਰ (ਐੱਮਓਯੂ) 'ਤੇ ਹਸਤਾਖਰ ਕੀਤੇ ਹਨ। ਇਸ ਸਹਿਮਤੀ ਪੱਤਰ 'ਤੇ ਸ਼੍ਰੀ ਸਦਾਸ਼ਿਵ ਸਮੰਤਰਾਏ, ਡਾਇਰੈਕਟਰ (ਵਪਾਰਕ), ਨਾਲਕੋ ਅਤੇ ਸੀਈਓ, ਕਾਬਿਲ ਅਤੇ ਡਾ: ਪ੍ਰਕਾਸ਼ ਕੁਮਾਰ, ਡਾਇਰੈਕਟਰ, ਸੀਐੱਸਆਈਆਰ-ਐੱਨਜੀਆਰਆਈ ਵਲੋਂ ਸ਼੍ਰੀਧਰ ਪਾਤਰਾ, ਸੀਐੱਮਡੀ, ਨਾਲਕੋ ਅਤੇ ਕਾਬਿਲ ਦੇ ਚੇਅਰਮੈਨ ਦੀ ਮੌਜੂਦਗੀ ਵਿੱਚ ਨਾਲਕੋ ਕਾਰਪੋਰੇਟ ਦਫ਼ਤਰ ਭੁਵਨੇਸ਼ਵਰ ਵਿਖੇ ਹਸਤਾਖਰ ਕੀਤੇ ਗਏ। ਇਹ ਸਹਿਯੋਗ ਭੂ-ਭੌਤਿਕ, ਭੂ-ਰਸਾਇਣਕ ਅਤੇ ਭੂ-ਵਿਗਿਆਨਕ ਸਰਵੇਖਣਾਂ, ਡੇਟਾ ਵਿਸ਼ਲੇਸ਼ਣ, ਵਿਆਖਿਆ ਅਤੇ ਮਾਡਲਿੰਗ, ਵਿਗਿਆਨਕ ਗਿਆਨ ਸਾਂਝਾਕਰਨ, ਤਕਨੀਕੀ ਸਹਾਇਤਾ ਅਤੇ ਸਲਾਹਕਾਰੀ ਸੇਵਾਵਾਂ 'ਤੇ ਕੇਂਦਰਿਤ ਹੋਵੇਗਾ।

ਸ਼੍ਰੀਧਰ ਪਾਤਰਾ, ਸੀਐੱਮਡੀ, ਨਾਲਕੋ ਅਤੇ ਕਾਬਿਲ ਦੇ ਚੇਅਰਮੈਨ ਨੇ ਕਿਹਾ ਕਿ ਇਹ ਸਹਿਯੋਗ ਕਾਬਿਲ ਦੇ ਚੱਲ ਰਹੇ ਪ੍ਰੋਜੈਕਟਾਂ ਪ੍ਰਤੀ ਨਵੀਨਤਾ ਅਤੇ ਕਾਰਜਸ਼ੀਲ ਸੂਝ-ਬੂਝ ਲਈ ਰਾਹ ਪੱਧਰਾ ਕਰੇਗਾ।

ਕਾਬਿਲ ਭਾਰਤ ਸਰਕਾਰ ਦੇ ਖਣਨ ਮੰਤਰਾਲੇ ਦੀ ਅਗਵਾਈ ਹੇਠ ਤਿੰਨ ਜਨਤਕ ਖੇਤਰ ਦੇ ਅਦਾਰਿਆਂ, ਨੈਸ਼ਨਲ ਐਲੂਮੀਨੀਅਮ ਕੰਪਨੀ ਲਿਮਟਿਡ (ਨਾਲਕੋ), ਹਿੰਦੁਸਤਾਨ ਕਾਪਰ ਲਿਮਿਟਡ (ਐੱਚਸੀਐੱਲ) ਅਤੇ ਮਿਨਰਲ ਐਕਸਪਲੋਰੇਸ਼ਨ ਐਂਡ ਕੰਸਲਟੈਂਸੀ ਲਿਮਿਟੇਡ (ਐੱਮਈਸੀਐੱਲ) ਦੀ ਇੱਕ ਸੰਯੁਕਤ ਉੱਦਮ ਕੰਪਨੀ ਹੈ।

*****

ਬੀਵਾਈ/ਐੱਸਟੀ 



(Release ID: 2019125) Visitor Counter : 14


Read this release in: English , Urdu , Hindi , Tamil