ਵਿੱਤ ਮੰਤਰਾਲਾ

ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸਿਜ਼ (CBDT) ਨੇ ਫਾਰਮ 10ਏ/10ਏਬੀ ਦਾਖਲ ਕਰਨ ਦੀ ਮਿਤੀ 30 ਜੂਨ, 2024 ਤੱਕ ਵਧਾਈ

Posted On: 25 APR 2024 5:21PM by PIB Chandigarh

ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸਿਜ਼ (CBDT) ਨੇ ਸਰਕੂਲਰ ਨੰਬਰ 07/2024 ਮਿਤੀ 25.04.2024 ਜਾਰੀ ਕਰਕੇ ਇਨਕਮ ਟੈਕਸ ਐਕਟ, 1961 (the ‘Act’) ਦੇ ਤਹਿਤ ਫਾਰਮ 10ਏ/10ਏਬੀ ਦਾਖਲ ਕਰਨ ਦੀ ਨਿਰਧਾਰਿਤ ਮਿਤੀ ਨੂੰ ਫਿਰ ਤੋਂ ਵਧਾ ਕੇ 30 ਜੂਨ, 2024 ਕਰ ਦਿੱਤਾ ਹੈ। 

ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸਿਜ਼ (CBDT) ਨੇ ਪਹਿਲੇ ਟੈਕਸਪੇਅਰਸ ਦੀਆਂ ਵਾਸਤਵਿਕ ਮੁਸ਼ਕਲਾਂ ਨੂੰ ਘੱਟ ਕਰਨ ਲਈ ਟਰੱਸਟਾਂ, ਇੰਸਟੀਟਿਊਟਸ ਅਤੇ ਫੰਡਸ ਦੁਆਰਾ ਫਾਰਮ 10ਏ/10ਏਬੀ ਦਾਖਲ ਕਰਨ ਦੀ ਨਿਰਧਾਰਿਤ ਮਿਤੀ ਨੂੰ ਕਈ ਵਾਰ ਵਧਾਇਆ ਗਿਆ ਸੀ। ਇਸ ਤਰ੍ਹਾਂ ਦਾ ਆਖਰੀ ਵਾਧਾ ਸਰਕੂਲਰ ਨੰਬਰ 06/2023 ਦੁਆਰਾ ਕੀਤਾ ਗਿਆ ਸੀ, ਜਿਸ ਵਿੱਚ ਨਿਰਧਾਰਿਤ ਮਿਤੀ ਨੂੰ 30.09.2023 ਤੱਕ ਵਧਾਇਆ ਗਿਆ ਸੀ। 

ਟੈਕਸਪੇਅਰਸ ਨੂੰ ਵਾਸਤਵਿਕ ਮੁਸ਼ਕਲਾਂ ਤੋਂ ਬਚਾਉਣ ਲਈ ਪ੍ਰਤੀਨਿਧਤਾਵਾਂ ‘ਤੇ ਵਿਚਾਰ ਕਰਨ ਅਤੇ  ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸਿਜ਼ (CBDT) ਨੂੰ ਅਜਿਹੇ ਫਾਰਮ ਦਾਖਲ ਕਰਨ ਦੀ ਅੰਤਿਮ ਮਿਤੀ 30.09.2023 ਤੋਂ ਅੱਗੇ ਵਧਾਉਣ ਦੀ ਅਪੀਲ ਕੀਤੀ। ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸ ਨੇ ਫਾਰਮ 10ਏ/ਫਾਰਮ 10ਏਬੀ ਦਾਖਲ ਕਰਨ ਦੀ ਨਿਰਧਾਰਿਤ ਮਿਤੀ ਨੂੰ 30 ਜੂਨ, 2024 ਤੱਕ ਵਧਾ ਦਿੱਤਾ ਹੈ। ਇਹ ਐਕਟ ਦੀ ਧਾਰਾ 10(23ਸੀ)/ਧਾਰਾ 12ਏ/ਧਾਰਾ 80ਜੀ/ ਅਤੇ ਧਾਰਾ 35 ਦੇ ਕੁਝ ਪ੍ਰਾਵਧਾਨਾਂ ਦੇ ਤਹਿਤ ਕੀਤਾ ਗਿਆ ਹੈ। 

ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸਿਜ਼ (CBDT) ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਅਜਿਹਾ ਕੋਈ ਮੌਜੂਦਾ ਟਰੱਸਟ, ਇੰਸਟੀਟਿਊਟ ਜਾਂ ਫੰਡ ਵਿਸਤਾਰਿਤ ਨਿਰਧਾਰਿਤ ਮਿਤੀ ਦੇ ਅੰਦਰ ਨਿਰਧਾਰਿਤ ਵਰ੍ਹੇ 2022-23 ਲਈ ਫਾਰਮ 10ਏ/ ਦਾਖਲ ਕਰਨ ਵਿੱਚ ਅਸਫਲ ਰਿਹਾ ਹੈ ਅਤੇ ਬਾਅਦ ਵਿੱਚ, ਇੱਕ ਨਵੀਂ ਯੂਨਿਟ ਦੇ ਰੂਪ ਵਿੱਚ ਅੰਤਰਿਮ ਰਜਿਸਟ੍ਰੇਸ਼ਨ ਲਈ ਆਵੇਦਨ ਕੀਤਾ ਅਤੇ ਫਾਰਮ 10ਏਸੀ ਪ੍ਰਾਪਤ ਕੀਤਾ, ਤਾਂ ਉਹ ਹੁਣ ਵੀ ਦਾਖਲ ਕਰ ਸਕਦਾ ਹੈ। ਉਕਤ ਫਾਰਮ 10ਏਸੀ ਨੂੰ ਸਰੈਂਡਰ ਕਰਨ ਦੇ ਇਸ ਅਵਸਰ ਦਾ ਲਾਭ ਉਠਾਓ ਅਤੇ ਮੌਜੂਦਾ ਟਰੱਸਟ, ਇੰਸਟੀਟਿਊਟ ਜਾਂ ਫੰਡ ਦੇ ਰੂਪ ਵਿੱਚ ਨਿਰਧਾਰਿਤ ਵਰ੍ਹੇ 2022-23 ਦੇ ਰਜਿਸਟ੍ਰੇਸ਼ਨ ਲਈ ਫਾਰਮ 10ਏ ਵਿੱਚ 30 ਜੂਨ, 2024 ਤੱਕ ਅਪਲਾਈ ਕਰਨ। 

ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਉਹ ਟਰੱਸਟ, ਇੰਸਟੀਟਿਊਟ ਜਾਂ ਫੰਡ ਜਿਨ੍ਹਾਂ ਦੇ ਰੀ-ਰਜਿਸਟ੍ਰੇਸ਼ਨ ਲਈ ਐਪਲੀਕੇਸ਼ਨਾਂ ਸਿਰਫ ਦੇਰੀ ਨਾਲ ਦਾਖਲ ਕਰਨ ਜਾਂ ਗਲਤ ਸੈਕਸ਼ਨ ਕੋਡ ਦੇ ਤਹਿਤ ਦਾਖਲ ਕਰਨ ਦੇ ਅਧਾਰ ‘ਤੇ ਖਾਰਿਜ਼ ਕਰ ਦਿੱਤੀਆਂ ਗਈਆਂ ਸਨ, ਉਹ 30 ਜੂਨ, 2024 ਦੀ ਉਪਰੋਕਤ ਵਿਸਤਾਰਿਤ ਸਮੇਂ ਸੀਮਾ ਅੰਦਰ ਫਾਰਮ 10ਏਬੀ ਵਿੱਚ ਨਵੀਂ ਐਪਲੀਕੇਸ਼ਨ ਵੀ ਜਮ੍ਹਾਂ ਕਰ ਸਕਦੇ ਹਨ। 

ਫਾਰਮ 10ਏ/ਫਾਰਮ 10ਏਬੀ ਮੁਤਾਬਕ ਐਪਲੀਕੇਸ਼ਨਾਂ ਇਨਕਮ ਟੈਕਸ ਡਿਪਾਰਟਮੈਂਟ ਦੇ ਈ-ਫਾਈਲਿੰਗ ਪੋਰਟਲ ਦੇ ਜ਼ਰੀਏ ਇਲੈਕਟ੍ਰੋਨਿਕ ਰੂਪ ਨਾਲ ਦਾਖਲ ਕੀਤੀਆਂ ਜਾਣਗੀਆਂ। ਸਰਕੂਲਰ ਨੰਬਰ 07/2024 www.incometaxindia.gov.in ‘ਤੇ ਉਪਲਬਧ ਹੈ। 

 

************

ਐੱਨਬੀ/ਵੀਐੱਮ/ਕੇਐੱਮਐੱਨ



(Release ID: 2018942) Visitor Counter : 32