ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਯੂਨੀਅਨ ਹੈਲਥ ਸੈਕਟਰੀ ਨੇ ਫਾਰਮਾਸਿਊਟੀਕਲ ਬਿਲਥੋਵੇਨ ਬਾਇਓਲੌਜੀਕਲ, ਨੀਦਰਲੈਂਡ ਦਾ ਦੌਰਾ ਕੀਤਾ; ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਦੇ ਨਾਲ ਅਹਿਮ ਮੀਟਿੰਗ ਕੀਤੀ


ਵੈਕਸੀਨਜ਼, ਵਿਸ਼ੇਸ਼ ਕਰਕੇ ਓਰਲ ਪੋਲੀਓ ਵੈਕਸੀਨ (ਓਪੀਬੀ) ਦੇ ਉਤਪਾਦਨ ‘ਤੇ ਸਾਂਝੇਦਾਰੀ ਅਤੇ ਸਹਿਯੋਗ ਬਾਰੇ ਚਰਚਾ

Posted On: 24 APR 2024 6:24PM by PIB Chandigarh

ਯੂਨੀਅਨ ਹੈਲਥ ਸੈਕਟਰੀ ਸ਼੍ਰੀ ਅਪੂਰਵ ਚੰਦ੍ਰਾ ਨੇ ਅੱਜ ਨੀਦਰਲੈਂਡ ਦੇ ਯੂਟ੍ਰੈਕਟ ਵਿੱਚ ਗਲੋਬਲ ਫਾਰਮਾਸਿਊਟੀਕਲ ਕੰਪਨੀ ਬਿਲਥੋਵੇਨ ਬਾਇਓਲੌਜੀਕਲ, ਨੀਦਰਲੈਂਡ ਦੀ ਮੈਨੂਫੈਕਚਰਿੰਗ ਯੂਨਿਟ ਦਾ ਦੌਰਾ ਕੀਤਾ। ਉਨ੍ਹਾਂ ਨੇ ਯੂਰੋਪੀਅਨ ਯੂਨੀਅਨ ਦੀ ਮਹਾਮਾਰੀ ਦੀ ਤਿਆਰੀ ਪਾਰਟਨਰਸ਼ਿਪ ਅਤੇ ਵੈਕਸੀਨਜ਼ ਦੀ ਪ੍ਰੋਡਕਸ਼ਨ ਬਾਰੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸ਼੍ਰੀ ਜੁਏਰਗਨ ਕਵਿੱਕ (Mr. Juergen Kwik) ਅਤੇ ਬਿਲਥੋਵੇਨ ਵਿੱਚ ਪੂਨਾਵਾਲਾ ਸਾਇੰਸ ਪਾਰਕ (Poonawalla Science Park (PSP) ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸ਼੍ਰੀ ਜੇਫ ਡੀ ਕਲਰਕ (Jef De Clercq) ਦੇ ਨਾਲ ਇੱਕ ਅਹਿਮ ਮੀਟਿੰਗ ਕੀਤੀ। ਉਨ੍ਹਾਂ ਨੇ ਸੀਨੀਅਰ ਪ੍ਰਬੰਧਨ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸੰਸਥਾਨ ਦੀਆਂ ਵੱਖ-ਵੱਖ ਮੈਨੂਫੈਕਚਰਿੰਗ ਯੂਨਿਟਾਂ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੀਆਂ ਭਵਿੱਖ ਦੀਆਂ ਮੈਨੂਫੈਕਚਰਿੰਗ ਯੋਜਨਾਵਾਂ ਬਾਰੇ ਇੱਕ ਵਿਸਤ੍ਰਿਤ ਪੇਸ਼ਕਾਰੀ ਦਿੱਤੀ ਗਈ। ਬਿਲਥੋਵੇਨ ਬਾਇਓਲੌਜੀਕਲ ਬੀ.ਵੀ ਕੰਪਨੀ, ਬੈਸਿਲਸ ਕੈਲਮੇਟ-ਗੁਏਰਿਨ  (bacillus calmette-guerin -BCG) ਦੇ ਨਾਲ-ਨਾਲ ਪੋਲੀਓ, ਡਿਪਥੀਰੀਆ-ਟੈੱਟਨਸ-ਪੋਲੀਓ (diphtheria-tetanus-polio) ਅਤੇ ਟੈੱਟਨਸ ਦੀ ਵੈਕਸੀਨ ਜਿਹੇ ਫਾਰਮਾਸਿਊਟੀਕਲ ਪ੍ਰੋਡਕਟਸ ਬਣਾਉਂਦੀ ਹੈ।

  

ਬਾਇਓਇੰਜੀਨਿਅਰਿੰਗ ਅਤੇ ਵੈਕਸੀਨ ਪ੍ਰੋਡਕਸ਼ਨ ਫਰਮ ਬਿਲਥੋਵੇਨ ਬਾਇਓਲੌਜੀਕਲ ਨੂੰ 2012 ਵਿੱਚ ਸੀਰਮ ਇੰਡੀਆ ਲਿਮਟਿਡ ਦੁਆਰਾ ਖਰੀਦਿਆ ਗਿਆ ਸੀ। ਇਸ ਨਾਲ ਵੈਕਸੀਨ ਪ੍ਰੋਡਕਸ਼ਨ ਦੀ ਇਸ ਦੀ ਸਮਰੱਥਾ ਮਜ਼ਬੂਤ ਹੋਈ ਹੈ ਅਤੇ ਇਸ ਨੂੰ ਯੂਰਪ ਵਿੱਚ ਕੀਮਤੀ ਮੈਨੂਫੈਕਚਰਿੰਗ ਅਧਾਰ ਵੀ ਮਿਲਿਆ ਹੈ। ਹਾਲ ਹੀ ਵਿੱਚ ਸੀਰਮ ਅਤੇ ਭਾਰਤ ਬਾਇਓਟੈੱਕ ਨੇ ਓਪੀਵੀ ਦੇ ਉੱਨਤ ਉਤਪਾਦਨ ਦੇ ਲਈ ਸਹਿਯੋਗ ਦਾ ਐਲਾਨ ਕੀਤਾ ਹੈ। ਭਾਰਤ ਬਾਇਓਟੈੱਕ ਨੀਦਰਲੈਂਡ ਸਥਿਤ ਬਿਲਥੋਵੇਨ ਬਾਇਓਲੌਜੀਕਲ ਬੀ.ਵੀ ਦੇ ਨਾਲ ਸਹਿਯੋਗ ਕਰੇਗਾ, ਜੋ ਸੀਰਮ ਇੰਸਟੀਟਿਊਟ ਆਫ਼ ਇੰਡੀਆ ਦੀ ਪੂਰਨ ਮਾਲਕੀ ਵਾਲੀ ਸ਼ਾਖਾ ਹੈ। ਇੱਕ ਸਮਝੌਤੇ ‘ਤੇ ਹਸਤਾਖਰ ਕੀਤੇ ਗਏ ਹਨ ਜਿਸ ਦੇ ਤਹਿਤ ਭਾਰਤ ਬਾਇਓਟੈੱਕ ਭਾਰਤ ਅਤੇ ਆਲਮੀ ਪੱਧਰ ‘ਤੇ ਸਪਲਾਈ ਕੀਤੇ ਜਾਣ ਵਾਲੇ ਓਰਲ ਪੋਲੀਓ ਵੈਕਸੀਨਾਂ ਦੀ ਸਪਲਾਈ ਸਿਕਓਰਿਟੀ  ਵਿੱਚ ਯੋਗਦਾਨ ਮਿਲੇਗਾ। ਇਸ ਸਾਂਝੇਦਾਰੀ ਦੇ ਨਾਲ, ਬੀਬੀਆਈਐੱਲ ਦੀ ਓਰਲ ਪੋਲੀਓ ਵੈਕਸੀਨ (ਓਪੀਵੀ) ਬਣਾਉਣ ਦੀ ਸਮਰੱਥਾ ਹਰ ਵਰ੍ਹੇ 500 ਮਿਲੀਅਨ ਡੋਜ਼ ਤੱਕ ਵਧ ਗਈ ਹੈ। 

ਕੇਂਦਰੀ ਸਿਹਤ ਮੰਤਰਾਲੇ ਦਾ ਯੂਨੀਵਰਸਲ ਇਮਯੂਨਾਈਜ਼ੇਸ਼ਨ ਪ੍ਰੋਗਰਾਮ (UIP) ਪੋਲੀਓ ਤੋਂ ਬਚਾਅ ਦੀ ਵੈਕਸੀਨ ਸਹਿਤ ਵੈਕਸੀਨੇਸ਼ਨ ਕਰਕੇ ਬੱਚਿਆਂ ਦੀ ਜਾਨ ਨੂੰ ਹੋਣ ਵਾਲੇ ਖ਼ਤਰਿਆਂ ਤੋਂ ਬਚਾਉਣ ਦੇ ਪ੍ਰਮੁੱਖ ਕਾਰਜਾਂ ਵਿੱਚੋਂ ਇੱਕ ਹੈ। ਭਾਰਤ ਨੂੰ ਮਾਰਚ 2014 ਵਿੱਚ ਪੋਲਿਓ ਮੁਕਤ ਪ੍ਰਮਾਣਿਤ ਕੀਤਾ ਗਿਆ ਹੈ। ਹਾਲਾਂਕਿ, ਪੋਲੀਓ ਮੁਕਤ ਸਥਿਤੀ ਬਣਾਏ ਰੱਖਣ ਦੇ ਲਈ, ਦੇਸ਼ ਭਰ ਵਿੱਚ ਉੱਚ ਗੁਣਵੱਤਾ ਵਾਲੇ ਨੈਸ਼ਨਲ ਅਤੇ ਸਬ-ਨੈਸ਼ਨਲ ਪੋਲੀਓ ਦੌਰ ਦੇ ਹਿੱਸੇ ਦੇ ਰੂਪ ਵਿੱਚ ਬੱਚਿਆਂ ਨੂੰ ਪੋਲੀਓ ਵੈਕਸੀਨ ਦਿੱਤੀ ਜਾਂਦੀ ਹੈ। ਭਾਰਤ ਨੂੰ ਪੋਲੀਓ ਮੁਕਤ ਰੱਖਣ ਲਈ ਓਪੀਵੀ ਦੀ ਲਗਾਤਾਰ ਸਪਲਾਈ ਜ਼ਰੂਰੀ ਹੈ। ਬੀਬੀਆਈਐੱਲ ਅਤੇ ਸੀਰਮ ਦੇ ਦਰਮਿਆਨ ਸਾਂਝੇਦਾਰੀ ਦੇਸ਼ ਵਿੱਚ ਓਪੀਵੀ ਦੀ ਲਗਾਤਾਰ ਸਪਲਾਈ ਪ੍ਰਦਾਨ ਕਰਨ ਵਿੱਚ ਯੋਗਦਾਨ ਦੇਵੇਗੀ। 

 

****

ਐੱਮਵੀ



(Release ID: 2018861) Visitor Counter : 18