ਬਿਜਲੀ ਮੰਤਰਾਲਾ

ਵਰਲਡ ਐਨਰਜੀ ਕਾਂਗਰਸ-2024 ਵਿੱਚ ਭਾਰਤ ਦੀ ਭਾਗੀਦਾਰੀ: ਪਾਵਰ ਸੈਕਟਰੀ ਅਤੇ ਨੀਦਰਲੈਂਡ ਵਿੱਚ ਭਾਰਤ ਦੀ ਅੰਬੈਸਡਰ ਨੇ ਇੰਡੀਆ ਪਵੇਲੀਅਨ ਦਾ ਉਦਘਾਟਨ ਕੀਤਾ


ਨੀਦਰਲੈਂਡ ਦੇ ਉਪ-ਪ੍ਰਧਾਨ ਮੰਤਰੀ ਨੇ ਡਬਲਿਊਈਸੀ-2024 ਵਿੱਚ ਇੰਡੀਆ ਪਵੇਲੀਅਨ ਦਾ ਦੌਰਾ ਕੀਤਾ

Posted On: 23 APR 2024 6:06PM by PIB Chandigarh

ਭਾਰਤ 22 ਅਪ੍ਰੈਲ, 2024 ਤੋਂ 25 ਅਪ੍ਰੈਲ, 2024 ਤੱਕ ਨੀਦਰਲੈਂਡ ਦੇ ਰੌਟਰਡੈਮ ਵਿੱਚ ਆਯੋਜਿਤ ਹੋਣ ਵਾਲੀ 26ਵੀਂ ਵਰਡਲ ਐਨਰਜੀ ਕਾਂਗਰਸ ਵਿੱਚ ਆਪਣੀਆਂ ਇਨੋਵੇਟਿਵ ਟੈਕਨੋਲੋਜੀਆਂ ਅਤੇ ਬਿਜਲੀ ਉਤਪਾਦਨ ਸਬੰਧੀ ਕਾਰਜਪ੍ਰਣਾਲੀਆਂ ਦਾ ਪ੍ਰਦਰਸ਼ਨ ਕਰ ਰਿਹਾ ਹੈ। 

A large room with a few peopleDescription automatically generated with medium confidence

 

ਇਸ ਕਾਂਗਰਸ ਵਿੱਚ ਭਾਰਤੀ ਮੰਡਪ ਦਾ ਉਦੇਸ਼ ਆਲਮੀ ਮੰਚ ‘ਤੇ ਵਾਤਾਵਰਣ ਸੰਭਾਲ ਨੂੰ ਲੈ ਕੇ ਭਾਰਤ ਦੀ ਪ੍ਰਤੀਬੱਧਤਾ ਨੂੰ ਮਜ਼ਬੂਤ ਕਰਨ ਦੇ ਨਾਲ ਇਨੋਵੇਟਿਵ ਟੈਕਨੋਲੋਜੀਆਂ ਅਤੇ ਬਿਜਲੀ ਉਤਪਾਦਨ ਸਬੰਧੀ ਕਾਰਜਪ੍ਰਣਾਲੀਆਂ ਨੂੰ ਪ੍ਰਦਰਸ਼ਿਤ ਕਰਨ ਦਾ ਕੇਂਦਰ ਬਣਨਾ ਹੈ। ਇੰਡੀਆ ਪਵੇਲੀਅਨ ਵਿੱਚ ਬਿਜਲੀ ਮੰਤਰਾਲੇ, ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ, ਕੋਲਾ ਮੰਤਰਾਲੇ ਅਤੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਅਧੀਨ ਸੈਂਟਰਲ ਪਬਲਿਕ ਸੈਕਟਰ ਇੰਟਰਪ੍ਰਾਈਜ਼ਿਜ (ਸੀਪੀਐੱਸਯੂ) ਹਿੱਸਾ ਲੈ ਰਹੇ ਹਨ। ਇਹ ਸੀਪੀਐੱਸਯੂ ਆਲਮੀ ਊਰਜਾ ਪਰਿਵਰਤਨ (ਗਲੋਬਲ ਐਨਰਜੀ ਟ੍ਰਾਂਜਿਸ਼ਨ) ਵਿੱਚ ਭਾਰਤ ਦੀ ਲੀਡਰਸ਼ਿਪ ਨੂੰ ਸਮੂਹਿਕ ਰੂਪ ਵਿੱਚ ਪੇਸ਼ ਕਰ ਰਹੇ ਹਨ। 

A booth with a sign and a plantDescription automatically generated with medium confidence

 

ਇਸ ਪਵੇਲੀਅਨ ਦਾ ਉਦਘਾਟਨ 22 ਅਪ੍ਰੈਲ, 2024 ਨੂੰ ਸਾਂਝੇ ਤੌਰ ‘ਤੇ ਭਾਰਤ ਸਰਕਾਰ ਦੇ ਊਰਜਾ ਮੰਤਰਾਲੇ ਦੇ ਸਕੱਤਰ ਸ਼੍ਰੀ ਪੰਕਜ ਅਗਰਵਾਲ ਅਤੇ ਨੀਦਰਲੈਂਡ ਵਿੱਚ ਭਾਰਤ ਦੀ ਅੰਬੈਸਡਰ ਸ਼੍ਰੀਮਤੀ ਰੀਨਤ ਸੰਧੂ ਨੇ ਕੀਤਾ। 

A group of people cutting a red ribbonDescription automatically generated

ਇਸ ਤੋਂ ਇਲਾਵਾ ਬਿਜਲੀ ਮੰਤਰਾਲੇ ਦੇ ਐਡੀਸ਼ਨਲ ਸਕੱਤਰ, ਸ਼੍ਰੀ ਸ੍ਰੀਕਾਂਤ ਨਾਗੁਲਾਪੱਲੀ ਸਹਿਤ ਪ੍ਰਤੀਭਾਗੀ ਸੰਗਠਨਾਂ ਜਿਵੇਂ ਕਿ –ਐੱਨਟੀਪੀਸੀ, ਪਾਵਰਗਰਿੱਡ, ਪੀਐੱਫਸੀ, ਆਰਈਸੀ, ਐੱਨਐੱਚਪੀਸੀ, ਐੱਸਈਸੀਆਈ, ਓਐੱਨਜੀਸੀ ਅਤੇ ਵਰਲਡ ਐਨਰਜੀ ਕੌਂਸਲ-ਭਾਰਤ ਦੇ ਸੀਐੱਮਡੀ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਉਦਘਾਟਨ ਪ੍ਰੋਗਰਾਮ ਵਿੱਚ ਮੌਜੂਦ ਸਨ। 

A group of men standing in a roomDescription automatically generated

 

ਨੀਦਰਲੈਂਡ ਦੇ ਉਪ-ਪ੍ਰਧਾਨ ਮੰਤਰੀ ਦੀ ਯਾਤਰਾ

ਨੀਦਰਲੈਂਡ ਦੇ ਉਪ-ਪ੍ਰਧਾਨ ਮੰਤਰੀ ਅਤੇ ਜਲਵਾਯੂ ਅਤੇ ਊਰਜਾ ਨੀਤੀ ਮੰਤਰੀ ਰੌਬ ਜੇਟਨ ਅਤੇ ਵਰਲਡ ਐਨਰਜੀ ਕੌਂਸਲ ਦੇ ਸੈਕਟਰੀ ਜਨਰਲ ਅਤੇ ਸੀਈਓ ਡਾ. ਐਂਜੇਲਾ ਵਿਲਕਿੰਸਨ (Dr. Angela Wilkinson) ਨੇ 22 ਅਪ੍ਰੈਲ, 2024 ਨੂੰ ਵਰਲਡ ਐਨਰਜੀ ਕਾਂਗਰਸ ਵਿੱਚ ਇੰਡੀਆ ਪਵੇਲੀਅਨ ਦਾ ਦੌਰਾ ਕੀਤਾ। ਇਸ ਦੌਰਾਨ ਕੇਂਦਰੀ ਊਰਜਾ ਸਕੱਤਰ ਅਤੇ ਪ੍ਰਤੀਭਾਗੀ ਸੰਗਠਨਾਂ ਦੇ ਅਧਿਕਾਰੀ ਉਪਸਥਿਤ ਸਨ। ਇਸ ਦੌਰਾਨ ਉਪ-ਪ੍ਰਧਾਨ ਮੰਤਰੀ ਅਤੇ ਡਬਲਿਊਈਸੀ ਦੀ ਸੈਕਟਰੀ ਜਨਰਲ ਨੇ ਮੈਂਬਰ ਸੰਗਠਨਾਂ ਦੀਆਂ ਕੋਸ਼ਿਸਾਂ ਵਿੱਚ ਗਹਿਰੀ ਦਿਲਚਸਪੀ ਵਿਅਕਤ ਕੀਤੀ। ਨਾਲ ਹੀ, ਐਨਰਜੀ ਟ੍ਰਾਂਜਿਸ਼ਨ (ਊਰਜਾ ਪਰਿਵਰਤਨ) ਦੀ ਦਿਸ਼ਾ ਵਿੱਚ ਭਾਰਤ ਦੀਆਂ ਅਦੁੱਤੀ ਕੋਸ਼ਿਸ਼ਾਂ ਅਤੇ ਪ੍ਰਗਤੀ ਦੀ ਸ਼ਲਾਘਾ ਕੀਤੀ। 

A group of men in suits talkingDescription automatically generated

 A group of people in suitsDescription automatically generated

26ਵੀਂ ਵਰਲਡ ਐਨਰਜੀ ਕਾਂਗਰਸ ਦੇ ਬਾਰੇ 

26ਵੀਂ ਵਰਡਲ ਐਨਰਜੀ ਕਾਂਗਰਸ ਦੇ ਪੂਰੇ ਵਿਸ਼ਵ ਵਿੱਚ ਸਵੱਛ ਅਤੇ ਸਮਾਵੇਸ਼ੀ ਊਰਜਾ ਪਰਿਵਰਤਨ ‘ਤੇ ਲੀਡਰਸ਼ਿਪ ਦੇ ਲਈ ਇੱਕ ਮਹੱਤਵਪੂਰਨ ਪੜਾਅ ਹੋਣ ਦੀ ਉਮੀਦ ਹੈ। ‘ਲੋਕਾਂ ਅਤੇ ਧਰਤੀ ਦੇ ਲਈ ਊਰਜਾ ਨੂੰ ਨਵਾਂ ਸਰੂਪ ਦੇਣਾ’ ਦੇ ਵਿਸ਼ਾ-ਵਸਤੂ ‘ਤੇ ਅਧਾਰਿਤ ਇਸ ਚਾਰ ਦਿਨੀਂ ਕਾਂਗਰਸ ਦਾ ਆਯੋਜਨ ਵਰਲਡ ਐਨਰਜੀ ਸੈਕਟਰ ਵਿੱਚ ਵਰਲਡ ਐਨਰਜੀ ਕੌਂਸਲ ਦੀ ਸਥਾਪਨਾ ਦੇ ਸੌ ਵਰ੍ਹੇ ਪੂਰੇ ਹੋਣ ਦੇ ਮੌਕੇ ‘ਤੇ ਕੀਤਾ ਗਿਆ ਹੈ।  ਕੌਂਸਲ ਦੇ ਅਨੁਸਾਰ ਇਹ ਕਾਂਗਰਸ ਇੱਕ ਅਜਿਹੇ ਵਿਸ਼ਵ ਸੰਦਰਭ ਵਿੱਚ ਗਲੋਬਲ ਐਨਰਜੀ ਟ੍ਰਾਂਜਿਸ਼ਨ (ਆਲਮੀ ਊਰਜਾ ਪਰਿਵਰਤਨ) ਨੂੰ ਅੱਗੇ ਵਧਾਉਣ ਵਿੱਚ ਆਪਸ ਵਿੱਚ ਜੁੜੇ ਊਰਜਾ ਸਮਾਜਾਂ ਦੀ ਭੂਮਿਕਾ ਦਾ ਪਤਾ ਲਗਾਉਣਾ ਚਾਹੁੰਦੀ ਹੈ, ਜੋ ਘੱਟ ਅਨੁਮਾਨਯੋਗ, ਵਧੇਰੇ ਗੜਬੜ ਅਤੇ ਤੇਜ਼ੀ ਨਾਲ ਚੱਲਣ ਵਾਲਾ ਹੈ।

 

ਵਰਲਡ ਐਨਰਜੀ ਕੌਂਸਲ ਇੰਡੀਆ ਦੇ ਬਾਰੇ 

ਵਰਲਡ ਐਨਰਜੀ ਕੌਂਸਲ- ਭਾਰਤ, ਵਰਲਡ ਐਨਰਜੀ ਕੌਂਸਲ (ਡਬਲਿਊਈਸੀ ਦਾ ਇੱਕ ਮੈਂਬਰ ਦੇਸ਼ ਹੈ, ਜੋ ਕਿ 1923 ਵਿੱਚ ਸਥਾਪਿਤ ਇੱਕ ਗਲੋਬਲ ਕੰਪੋਨੈਂਟ ਹੈ। ਇਸ ਦਾ ਉਦੇਸ਼ ਊਰਜਾ ਦੀ ਸਸਟੇਨੇਬਲ ਸਪਲਾਈ ਅਤੇ ਉਪਯੋਗ ਨੂੰ ਹੁਲਾਰਾ ਦੇਣਾ ਹੈ। ਡਬਲਿਊਈਸੀ- ਭਾਰਤ ਵਰਲਡ ਐਨਰਜੀ ਕੌਂਸਲ ਦੇ ਸ਼ੁਰੂਆਤੀ ਮੈਂਬਰਾਂ ਵਿੱਚੋਂ ਇੱਕ ਹੈ, ਜੋ ਸਾਲ 1924 ਵਿੱਚ ਕੌਂਸਲ ਵਿੱਚ ਸ਼ਾਮਲ ਹੋਇਆ ਸੀ। ਇਹ ਭਾਰਤ ਸਰਕਾਰ ਦੇ ਕੋਲਾ, ਨਵੀਂ ਅਤੇ ਅਖੁੱਟ ਊਰਜਾ, ਪੈਟਰੋਲੀਅਮ ਅਤੇ ਕੁਦਰਤੀ ਗੈਸ ਅਤੇ ਵਿਦੇਸ਼ ਮੰਤਰਾਲੇ ਦੇ ਸਹਿਯੋਗ ਨਾਲ ਬਿਜਲੀ ਮੰਤਰਾਲੇ ਦੀ ਸਰਪ੍ਰਸਤੀ ਹੇਠ ਕੰਮ ਕਰਦਾ ਹੈ। 

******

 

ਪੀਆਈਬੀ ਦਿੱਲੀ/ਕਰਿਪਾ ਸ਼ੰਕਰ ਯਾਦਵ/ਧੀਪ ਜੋਇ ਮੈਮਪਿਲੀ



(Release ID: 2018730) Visitor Counter : 18


Read this release in: English , Urdu , Hindi , Tamil