ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਪੈਟਰੋਲੀਅਮ ਮੰਤਰੀ ਹਰਦੀਪ ਐੱਸ ਪੁਰੀ ਨੇ ਗਲੋਬਲ ਆਇਲ ਮਾਰਕਿਟਾਂ ਦੇ ਹਾਲ ਦੇ ਰੁਝਾਨਾਂ ਅਤੇ ਅਸਥਿਰਤਾ ਦੇ ਬਾਰੇ ਓਪੈੱਕ ਸੈਕਟਰੀ (OPEC Secretary) ਨਾਲ ਗੱਲ ਕੀਤੀ


ਵਿਵਹਾਰਿਕਤਾ ਦੇ ਨਾਲ ਬਜ਼ਾਰ ਦੀ ਸਥਿਰਤਾ, ਸਮਰੱਥਾ ਨੂੰ ਸੰਤੁਲਿਤ ਕਰਨ ਦੇ ਮਹੱਤਵ ‘ਤੇ ਜ਼ੋਰ ਦਿੱਤਾ

ਭਾਰਤ ਗਲੋਬਲ ਐਨਰਜੀ ਮਾਰਕਿਟਾਂ ਵਿੱਚ ਸੰਤੁਲਨ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਨ ਲਈ ਪ੍ਰਤੀਬੱਧ ਹੈ-ਪੁਰੀ

Posted On: 19 APR 2024 8:16PM by PIB Chandigarh

ਓਪੈੱਕ ਸੈਕਟਰੀ ਜਨਰਲ (OPEC Secretary General), ਮਹਾਮਹਿਮ ਸ਼੍ਰੀ ਹੈਥਮ ਅਲ-ਘੈਸ (Mr. Haitham Al-Ghais), ਨਾਲ ਟੈਲੀਫੋਨ ‘ਤੇ ਗੱਲਬਾਤ ਵਿੱਚ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ, ਸ਼੍ਰੀ ਹਰਦੀਪ ਸਿੰਘ ਪੁਰੀ ਨੇ ਵਿਵਹਾਰਿਕਤਾ ਦੇ ਨਾਲ ਬਜ਼ਾਰ ਸਥਿਰਤਾ, ਸਮਰੱਥਾ ਨੂੰ ਸੰਤੁਲਿਤ ਕਰਨ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਸ਼੍ਰੀ ਪੁਰੀ ਨੇ ਅੱਜ ਯਾਨੀ 19 ਅਪ੍ਰੈਲ, 2024 ਨੂੰ ਓਪੈੱਕ ਸੈਕਟਰੀ ਜਨਰਲ ਦੇ ਨਾਲ ਟੈਲੀਫੋਨ ‘ਤੇ 30 ਮਿੰਟ ਤੱਕ ਗੱਲਬਾਤ ਕੀਤੀ। ਚਰਚਾ ਵਿੱਚ ਹੋਰ ਗੱਲਾਂ ਤੋਂ ਇਲਾਵਾ, ਆਲਮੀ ਤੇਲ ਬਜ਼ਾਰਾਂ ਵਿੱਚ ਹਾਲ ਦੇ ਰੁਝਾਨਾਂ ਅਤੇ ਅਸਥਿਰਤਾ ਅਤੇ ਅੰਤਰਰਾਸ਼ਟਰੀ ਊਰਜਾ ਸਥਿਰਤਾ ਦੇ ਲਈ ਉਨ੍ਹਾਂ ਦੇ ਪ੍ਰਭਾਵਾਂ ‘ਤੇ ਚਰਚਾ ਹੋਈ।  

ਸ਼੍ਰੀ ਹਰਦੀਪ ਸਿੰਘ ਪੁਰੀ ਨੇ ਗੱਲਬਾਤ ਦੌਰਾਨ ਕਿਹਾ, ਦੁਨੀਆ ਦੀਆਂ ਸਭ ਤੋਂ ਤੇਜ਼ੀ ਨਾਲ ਵਧਦੀਆਂ ਅਰਥਵਿਵਸਥਾਵਾਂ ਵਿੱਚੋਂ ਇੱਕ ਦੇ ਰੂਪ ਵਿੱਚ, ਭਾਰਤ ਆਲਮੀ ਊਰਜਾ ਬਜ਼ਾਰਾਂ ਵਿੱਚ ਸੰਤੁਲਨ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਨ ਲਈ ਪ੍ਰਤੀਬੱਧ ਹੈ। 

ਭਾਰਤ ਅਤੇ ਓਪੈੱਕ ਦੇ ਦਰਮਿਆਨ ਸਾਂਝੇਦਾਰੀ ਲੰਬੇ ਸਮੇਂ ਤੋਂ ਚਲੀ ਆ ਰਹੀ ਹੈ। ਭਾਰਤ ਓਪੈੱਕ ਦੇ ਲਈ ਦੂਸਰਾ ਸਭ ਤੋਂ ਵੱਡਾ ਐਕਸਪੋਰਟ ਡੈਸਟੀਨੇਸ਼ਨ ਹੈ। 

ਵਿੱਤੀ ਵਰ੍ਹੇ 2022-23 ਦੇ ਦੌਰਾਨ ਭਾਰਤ ਨੇ ਓਪੈੱਕ ਦੇਸ਼ਾਂ ਤੋਂ ਲਗਭਗ 120 ਬਿਲੀਅਨ ਅਮਰੀਕੀ ਡਾਲਰ ਦਾ ਕੱਚਾ ਤੇਲ, ਐੱਲਪੀਜੀ, ਐੱਲਐੱਨਜੀ ਅਤੇ ਪੈਟਰੋਲੀਅਮ ਉਤਪਾਦਾਂ ਦਾ ਆਯਾਤ ਕੀਤਾ। 

 **********

ਆਰਕੇਜੇ/ਐੱਮ



(Release ID: 2018596) Visitor Counter : 17


Read this release in: English , Urdu , Hindi