ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ (NFDC) ਨੇ 18ਵੇਂ ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ (MIFF) ਵਿੱਚ ਵਿਸ਼ੇਸ਼ ਐਨੀਮੇਸ਼ਨ ਵਰਕਸ਼ਾਪ ਦਾ ਐਲਾਨ ਕੀਤਾ

Posted On: 22 APR 2024 1:16PM by PIB Chandigarh

ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ (NFDC), ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਨੋਡਲ ਏਜੰਸੀ, ਜੋ ਕਿ ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ (MIFF) ਦਾ ਆਯੋਜਨ ਕਰਦੀ ਹੈ, ਆਉਣ ਵਾਲੇ 18ਵੇਂ ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ (MIFF) ਵਿੱਚ ਇੱਕ ਵਿਸ਼ੇਸ਼ ਐਨੀਮੇਸ਼ਨ ਕਰੈਸ਼ ਕੋਰਸ ਅਤੇ ਵੀਐੱਫਐਕਸ ਪਾਈਪਲਾਈਨ ਵਰਕਸ਼ਾਪ ਦਾ ਆਯੋਜਨ ਕਰ ਰਹੀ ਹੈ। ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ (ਐੱਮਆਈਐੱਫਐੱਫ) ਆਪਣੀ ਸਿਰਜਣਾਤਮਕਤਾ ਨੂੰ ਉਜਾਗਰ ਕਰਨ ਅਤੇ ਵਿਸ਼ੇਸ਼ ਮਹਾਰਤ ਹਾਸਲ ਕਰਨ ਲਈ ਸੱਦਾ ਦਿੰਦੀ ਹੈ। 

ਇਹ ਵਿਲੱਖਣ ਅਵਸਰ 16 ਜੂਨ ਤੋਂ 20 ਜੂਨ ਤੱਕ ਪੰਜ ਦਿਨਾਂ ਦੇ ਤੀਬਰ ਪ੍ਰੋਗਰਾਮ ਦੀ ਪੇਸ਼ਕਸ਼ ਕਰਦਾ ਹੈ, ਜਿਸ ਦੀ ਅਗਵਾਈ ਅਨੁਭਵੀ ਵਾਰਨਰ ਬ੍ਰਦਰਜ਼ (Warner Brothers) ਦੇ ਇੱਕ ਅਨੁਭਵੀ ਐਨੀਮੇਸ਼ਨ ਫਿਲਮ ਮੇਕਰ ਦੁਆਰਾ ਕੀਤੀ ਜਾਂਦੀ ਹੈ, ਜਿਨ੍ਹਾਂ ਨੇ ਬੈਟਮੈਨ ਅਤੇ ਵੰਡਰ ਵੂਮੈਨ ਜਿਹੇ ਪ੍ਰਸਿੱਧ ਪ੍ਰੋਜੈਕਟਾਂ 'ਤੇ ਕੰਮ ਕੀਤਾ ਹੈ। ਭਾਗੀਦਾਰ ਵਿਵਹਾਰਕ ਗਿਆਨ ਅਤੇ ਉਦਯੋਗ ਦੀ ਸੂਝ ਪ੍ਰਾਪਤ ਕਰਦੇ ਹੋਏ ਮੂਵੀਜ਼, ਸੀਰੀਜ਼, ਅਤੇ ਗੇਮਿੰਗ ਐਨੀਮੇਸ਼ਨ ਦੀ ਮਨਮੋਹਕ ਦੁਨੀਆ ਵਿੱਚ ਉਤਰਨਗੇ। 

 

ਫਿਲਮਾਂ, ਵਿਜ਼ੂਅਲ ਇਫੈਕਟਸ (VFX), ਗੇਮਿੰਗ ਐਨੀਮੇਸ਼ਨ, ਅਤੇ ਮੋਬਾਈਲ ਪਲੈਟਫਾਰਮਾਂ ਦੇ ਲਈ ਮਨਮੋਹਕ ਸਮੱਗਰੀ ਦੀ ਵਧਦੀ ਮੰਗ ਦੇ ਕਾਰਨ ਭਾਰਤ ਵਿੱਚ ਐਨੀਮੇਸ਼ਨ ਸੈਕਟਰ ਵਿੱਚ ਬੇਮਿਸਾਲ ਵਾਧਾ ਹੋ ਰਿਹਾ ਹੈ। ਇਹ ਪ੍ਰਤਿਭਾਸ਼ਾਲੀ ਅਤੇ ਭਾਵੁਕ ਐਨੀਮੇਟਰਾਂ ਲਈ ਦਿਲਚਸਪ ਅਵਸਰਾਂ ਵਿੱਚ ਤਬਦੀਲ ਹੁੰਦਾ ਹੈ। ਭਾਰਤ ਵਿੱਚ ਐਨੀਮੇਸ਼ਨ ਇੰਡਸਟਰੀ ਵਧ ਰਿਹਾ ਹੈ! 25% ਦੀ ਵਾਧਾ ਦਰ ਅਤੇ 2023 ਤੱਕ ₹46 ਬਿਲੀਅਨ ਦੀ ਅਨੁਮਾਨਿਤ ਕੀਮਤ (FICCI-EY ਰਿਪੋਰਟ 2023) ਦੇ ਨਾਲ, ਇਹ ਦਿਲਚਸਪ ਖੇਤਰ ਉਤਸ਼ਾਹੀ ਨੌਜਵਾਨਾਂ ਲਈ ਬਹੁਤ ਸਾਰੇ ਅਵਸਰਾਂ ਦੇ ਖਜਾਨੇ ਦੀ ਪੇਸ਼ਕਸ਼ ਕਰਦਾ ਹੈ।

ਭਾਵੇਂ ਤੁਸੀਂ ਇੱਕ ਉੱਭਰਦੇ ਹੋਏ ਐਨੀਮੇਟਰ ਹੋਵੋ ਜਾਂ ਕਹਾਣੀ ਸੁਣਾਉਣ ਦੀ ਕਲਾ ਅਤੇ ਸਿਰਜਣਾਤਮਕ ਪ੍ਰਵਿਰਤੀ ਦੇ ਨਾਲ ਪੂਰਨ ਤੌਰ ‘ਤੇ ਸ਼ੁਰੂਆਤ ਕਰਨ ਵਾਲੇ ਹੋਵੋ, ਇਹ ਵਰਕਸ਼ਾਪ ਹਰ ਕਿਸੇ ਲਈ ਖੁੱਲੀ ਹੈ ਅਤੇ ਇੱਕ ਸੰਪੂਰਨ ਕਰੀਅਰ ਵੱਲ ਤੁਹਾਡਾ ਕਦਮ ਹੋ ਸਕਦੀ ਹੈ। ਕਿਸੇ ਪਿਛਲੇ ਐਨੀਮੇਸ਼ਨ ਅਨੁਭਵ ਜ਼ਰੂਰਤ ਨਹੀਂ ਹੈ। ਬੱਸ ਆਪਣਾ ਉਤਸ਼ਾਹ ਅਤੇ ਬੁਨਿਆਦੀ ਕੰਪਿਊਟਰ ਕੌਸ਼ਲ ਲੈ ਕੇ ਆਓ।

ਸੀਟਾਂ ਸਿਰਫ਼ 20 ਭਾਗੀਦਾਰਾਂ ਤੱਕ ਸੀਮਤ ਹਨ, ਇਸ ਲਈ ਪਹਿਲਾਂ ਆਓ, ਪਹਿਲਾਂ ਪਾਓ ਦੇ ਅਧਾਰ 'ਤੇ ਅੱਜ ਹੀ ਰਜਿਸਟਰ ਕਰਵਾਓ। ਵਰਕਸ਼ਾਪ ਦੀ ਫੀਸ ਸਿਰਫ਼ ₹10,000/- ਹੈ ਅਤੇ ਇਸ ਵਿੱਚ ਬਲੈਂਡਰ ਵਰਗੇ ਸੌਫਟਵੇਅਰ ਸ਼ਾਮਲ ਹਨ। ਵਰਕਸ਼ਾਪ ਐੱਨਐੱਫਡੀਸੀ, 24 ਡਾ. ਗੋਪਾਲ ਰਾਓ ਦੇਸ਼ਮੁਖ ਮਾਰਗ, ਮੁੰਬਈ 400 026 ਵਿਖੇ ਆਯੋਜਿਤ ਕੀਤੀ ਜਾਵੇਗੀ।

  • ਇਸ ਵਰਕਸ਼ਾਪ ਨੂੰ ਕਿਉਂ ਚੁਣੀਏ?

• ਸਰਵੋਤਮ ਤੋਂ ਸਿੱਖੋ: ਇੱਕ ਸਿੱਧ ਟ੍ਰੈਕ ਰਿਕਾਰਡ ਵਾਲੇ ਇੱਕ ਤਜਰਬੇਕਾਰ ਉਦਯੋਗ ਪੇਸ਼ੇਵਰ ਤੋਂ ਪ੍ਰਤੱਖ ਗਿਆਨ ਪ੍ਰਾਪਤ ਕਰੋ।

• ਹੱਥਾਂ ਨਾਲ ਸਿੱਖਣਾ: ਆਪਣੇ ਨਵੇਂ ਕੌਸ਼ਲ ਨੂੰ ਅਭਿਆਸ ਵਿੱਚ ਲਿਆਉਂਦੇ ਹੋਏ, ਮਾਹਰ ਮਾਰਗਦਰਸ਼ਨ ਅਧੀਨ ਆਪਣੀ ਖੁਦ ਦੀ ਐਨੀਮੇਸ਼ਨ ਕਲਿੱਪ ਤਿਆਰ ਕਰੋ। 

• ਇੰਡਸਟਰੀ ਇਨਸਾਈਟਸ: ਮੂਵੀ ਅਤੇ ਗੇਮਿੰਗ ਐਨੀਮੇਸ਼ਨ ਪਾਈਪਲਾਈਨਾਂ ਦੀਆਂ ਬਾਰੀਕੀਆਂ ਨੂੰ ਸਮਝੋ ਅਤੇ ਨੌਕਰੀ ਦੇ ਅਵਸਰਾਂ ਦਾ ਪਤਾ ਲਗਾਓ।

• ਵਿਸ਼ਵ ਪੱਧਰ 'ਤੇ ਮਾਨਤਾ ਪ੍ਰਾਪਤ ਸਰਟੀਫਿਕੇਟ: ਫਿਲਮ ਨਿਰਮਾਣ ਅਤੇ ਐਨੀਮੇਸ਼ਨ ਵਿੱਚ ਭਾਰਤ ਦੀ ਮੋਹਰੀ ਸੰਸਥਾ, ਐੱਨਐੱਫਡੀਸੀ ਤੋਂ ਇੱਕ ਵੱਕਾਰੀ ਸਰਟੀਫਿਕੇਟ ਪ੍ਰਾਪਤ ਕਰੋ।

ਵਾਧੂ ਲਾਭ:

• ਅਵਾਰਡ-ਵਿਜੇਤਾ ਫਿਲਮਾਂ ਦਾ ਅਨੁਭਵ ਲਓ: ਆਪਣੇ ਆਪ ਨੂੰ ਆਲੋਚਨਾਤਮਕ ਤੌਰ 'ਤੇ ਪ੍ਰਸ਼ੰਸਾ ਪ੍ਰਾਪਤ ਦਸਤਾਵੇਜ਼ੀ ਫਿਲਮਾਂ ਅਤੇ ਐਨੀਮੇਟਿਡ ਸ਼ਾਰਟਸ ਦੀ ਬਹੁਤਾਤ ਵਿੱਚ ਲੀਨ ਕਰੋ।

• ਮਾਸਟਰ ਕਲਾਸਾਂ: ਵਿਸ਼ੇਸ਼ ਮਾਸਟਰ ਕਲਾਸ ਸੈਸ਼ਨਾਂ ਰਾਹੀਂ ਮਸ਼ਹੂਰ ਉਦਯੋਗ ਜਗਤ ਦੇ ਨੇਤਾਵਾਂ ਤੋਂ ਸਿੱਖੋ।

ਸੀਮਤ ਸੀਟਾਂ ਉਪਲਬਧ ਹਨ! ਹੁਣੇ ਰਜਿਸਟਰ ਕਰੋ

ਰਜਿਸਟ੍ਰੇਸ਼ਨ ਅਤੇ ਹੋਰ ਜਾਣਕਾਰੀ ਲਈ, ਕਿਰਪਾ ਕਰਕੇ ਵੇਖੋ - https://miff.in/animation-crash-course/  ਜਾਂ ਸਾਨੂੰ pr@nfdcindia.com  'ਤੇ ਈਮੇਲ ਕਰੋ।

ਆਪਣੇ ਐਨੀਮੇਸ਼ਨ ਕੌਸ਼ਲ ਨੂੰ ਅੱਪਗ੍ਰੇਡ ਕਰਨ ਅਤੇ ਵੱਕਾਰੀ ਮੁੰਬਈ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਵਿੱਚ ਸ਼ਾਮਲ ਹੋਣ ਵਾਲੇ ਇਸ ਸੁਨਹਿਰੀ ਮੌਕੇ ਨੂੰ ਨਾ ਗੁਆਓ।

* * * * * * * *

 (ਸਰੋਤ: ਐੱਨਐੱਫਡੀਸੀ)/ਪੀਆਈਬੀ ਮੁੰਬਈ/ ਐੱਨਜੇ/ਡੀਆਰ



(Release ID: 2018595) Visitor Counter : 33