ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ 23 ਤੋਂ 24 ਅਪ੍ਰੈਲ ਤੱਕ ਉੱਤਰਾਖੰਡ ਦਾ ਦੌਰਾ ਕਰਨਗੇ
Posted On:
22 APR 2024 10:01PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ 23 ਤੋਂ 24 ਅਪ੍ਰੈਲ, 2024 ਤੱਕ ਉੱਤਰਾਖੰਡ ਦਾ ਦੌਰਾ ਕਰਨਗੇ।
23 ਅਪ੍ਰੈਲ ਨੂੰ, ਰਾਸ਼ਟਰਪਤੀ ਏਮਸ ਰਿਸ਼ੀਕੇਸ਼ (AIIMS Rishikesh) ਦੇ ਚੌਥੇ ਕਨਵੋਕੇਸ਼ਨ ਦੀ ਸ਼ੋਭਾ ਵਧਾਉਣਗੇ। ਉਸੇ ਸ਼ਾਮ ਉਹ ਰਿਸ਼ੀਕੇਸ਼ ਵਿੱਚ ਗੰਗਾ ਆਰਤੀ ਵਿੱਚ ਸ਼ਾਮਲ ਹੋਣਗੇ।
24 ਅਪ੍ਰੈਲ ਨੂੰ, ਰਾਸ਼ਟਰਪਤੀ, ਇੰਦਰਾ ਗਾਂਧੀ ਨੈਸ਼ਨਲ ਫੌਰੈਸਟ ਅਕੈਡਮੀ, ਦੇਹਰਾਦੂਨ ਵਿੱਚ ਇੰਡੀਅਨ ਫੌਰੈਸਟ ਸਰਵਿਸ (2022 ਬੈਚ) ਦੇ ਅਫਸਰ ਸਿਖਿਆਰਥੀਆਂ (officer trainees) ਦੇ ਕਨਵੋਕੇਸ਼ਨ ਸੈਰੇਮਨੀ ਵਿੱਚ ਸ਼ਾਮਲ ਹੋਣਗੇ।
***************
ਡੀਐੱਸ/ਏਕੇ
(Release ID: 2018583)
Visitor Counter : 63