ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਈਦ-ਉਲ-ਫ਼ਿਤਰ ਦੀ ਪੂਰਵ ਸੰਧਿਆ 'ਤੇ ਦੇਸ਼ ਵਾਸੀਆਂ ਨੂੰ ਵਧਾਈਆਂ ਦਿੱਤੀਆਂ

Posted On: 10 APR 2024 4:41PM by PIB Chandigarh

ਈਦ-ਉਲ-ਫ਼ਿਤਰ ਦੇ ਪਵਿੱਤਰ ਤਿਉਹਾਰ 'ਤੇ ਸਾਰੇ ਦੇਸ਼ ਵਾਸੀਆਂ ਨੂੰ ਮੈਂ ਦਿਲੋਂ ਵਧਾਈਆਂ ਅਤੇ ਸ਼ੁੱਭਕਾਮਨਾਵਾਂ ਦਿੰਦਾ ਹਾਂ।

ਰਮਜ਼ਾਨ ਦੇ ਪਵਿੱਤਰ ਮਹੀਨੇ ਦੇ ਮੁਕੰਮਲ ਹੋਣ 'ਤੇ ਮਨਾਈ ਜਾਣ ਵਾਲੀ ਈਦ-ਉਲ-ਫ਼ਿਤਰ ਦਾ ਵਿਸ਼ੇਸ਼ ਸਭਿਆਚਾਰਕ ਮਹੱਤਵ ਹੈ। ਸ਼ੁਕਰਗੁਜ਼ਾਰੀ ਅਤੇ ਭਾਈਚਾਰੇ ਦਾ ਪ੍ਰਤੀਕ ਮੰਨੇ  ਜਾਣ ਵਾਲੇ ਇਹ ਤਿਉਹਾਰ ਦੇ ਕੇਂਦਰ ਵਿੱਚ ਦਇਆ, ਉਦਾਰਤਾ ਅਤੇ ਏਕਤਾ ਦੇ ਮੁੱਲ ਸਥਾਪਿਤ ਹਨ, ਜਿਹੜੇ ਸਾਡੇ ਵਿਭਿੰਨਤਾ ਆਧਾਰਿਤ ਰਾਸ਼ਟਰ ਦੀ ਮੂਲ ਭਾਵਨਾ ਨੂੰ ਦਰਸਾਉਂਦੇ ਹਨ।

ਮੇਰੀ ਕਾਮਨਾ ਹੈ ਕਿ ਈਦ ਦਾ ਇਹ ਪਵਿੱਤਰ ਅਵਸਰ ਸਾਰਿਆਂ ਦੇ ਜੀਵਨ ਵਿੱਚ ਖ਼ੁਸ਼ੀਆਂ, ਪੂਰਤੀ ਅਤੇ ਬਰਕਤਾਂ ਲੈ ਕੇ ਆਵੇ।

***********

ਐੱਮਐਸ/ਆਰਸੀ/ਜੇਕੇ 



(Release ID: 2017709) Visitor Counter : 38