ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ
azadi ka amrit mahotsav

ਸਰਕਾਰ ਨੇ ਨੈਸ਼ਨਲ ਗ੍ਰੀਨ ਹਾਈਡ੍ਰੋਜਨ ਮਿਸ਼ਨ ਦੇ ਤਹਿਤ ਖੋਜ ਅਤੇ ਵਿਕਾਸ ਪ੍ਰਸਤਾਵ ਪੇਸ਼ ਕਰਨ ਦੀ ਸਮਾਂ ਸੀਮਾ ਵਧਾਈ

Posted On: 09 APR 2024 7:06PM by PIB Chandigarh

ਭਾਰਤ ਸਰਕਾਰ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਨੇ ਨੈਸ਼ਨਲ ਗ੍ਰੀਨ ਹਾਈਡ੍ਰੋਜਨ ਮਿਸ਼ਨ ਦੇ ਤਹਿਤ ਖੋਜ ਅਤੇ ਵਿਕਾਸ ਯੋਜਨਾ ਦੇ ਲਾਗੂਕਰਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।

ਖੋਜ ਅਤੇ ਵਿਕਾਸ ਯੋਜਨਾ ਗ੍ਰੀਨ ਹਾਈਡ੍ਰੋਜਨ ਦੇ ਉਤਪਾਦਨ, ਸਟੋਰੇਜ, ਟ੍ਰਾਂਸਪੋਰਟੇਸ਼ਨ ਅਤੇ ਉਪਯੋਗ ਨੂੰ ਹੋਰ ਵਧੇਰੇ ਕਿਫਾਇਤੀ ਬਣਾਉਣ ਦਾ ਪ੍ਰਯਾਸ ਕਰਦੀ ਹੈ। ਇਸ ਦਾ ਉਦੇਸ਼ ਗ੍ਰੀਨ ਹਾਈਡ੍ਰੋਜਨ ਵੈਲਿਊ ਚੇਨ ਵਿੱਚ ਸ਼ਾਮਲ ਪ੍ਰਾਸੰਗਿਕ ਪ੍ਰਕਿਰਿਆਵਾਂ ਅਤੇ ਟੈਕਨੋਲੋਜੀ ਦੀ ਕੁਸ਼ਲਤਾ, ਸੁਰੱਖਿਆ ਅਤੇ ਭਰੋਸੇਯੋਗਤਾ ਵਿੱਚ ਸੁਧਾਰ ਕਰਨਾ ਵੀ ਹੈ।

ਇਸ ਯੋਜਨਾ ਦਾ ਉਦੇਸ਼ ਗ੍ਰੀਨ ਹਾਈਡ੍ਰੋਜਨ ਟੈਕਨੋਲੋਜੀਆਂ ਲਈ ਇੱਕ ਇਨੋਵੇਸ਼ਨ ਈਕੋਸਿਸਟਮ ਸਥਾਪਿਤ ਕਰਨ ਲਈ ਉਦਯੋਗ, ਸਿੱਖਿਆ ਜਗਤ ਅਤ ਸਰਕਾਰ ਦੇ ਦਰਮਿਆਨ ਸਾਂਝੇਦਾਰੀ ਨੂੰ ਪ੍ਰੋਤਸਾਹਨ ਪ੍ਰਦਾਨ ਕਰਨਾ ਵੀ ਹੈ। ਇਹ ਯੋਜਨਾ ਜ਼ਰੂਰੀ ਨੀਤੀ ਅਤੇ ਰੈਗੂਲੇਟਰੀ ਸਹਾਇਤਾ ਪ੍ਰਦਾਨ ਕਰਕੇ ਗ੍ਰੀਨ ਹਾਈਡ੍ਰੋਜਨ ਟੈਕਨੋਲੋਜੀਆਂ ਦੀ ਸਕੇਲਿੰਗ ਅਤੇ ਵਪਾਰੀਕਰਣ ਵਿੱਚ ਵੀ ਸਹਾਇਤਾ ਕਰੇਗੀ। 15 ਮਾਰਚ, 2024 ਨੂੰ ਯੋਜਨਾ ਦੇ ਦਿਸ਼ਾ-ਨਿਰਦੇਸ਼ਾਂ ਨੂੰ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਖੋਜ ਅਤੇ ਵਿਕਾਸ ਯੋਜਨਾ ਵਿੱਤ  ਵਰ੍ਹੇ 2025-26 ਤੱਕ 400 ਕਰੋੜ ਰੁਪਏ ਦੇ ਕੁੱਲ ਬਜਟ ਖਰਚੇ ਦੇ ਨਾਲ ਲਾਗੂ ਕੀਤੀ ਜਾਵੇਗੀ।

ਖੋਜ ਅਤੇ ਵਿਕਾਸ ਪ੍ਰੋਗਰਾਮ ਦੇ ਸਮਰਥਨ ਵਿੱਚ ਗ੍ਰੀਨ ਹਾਈਡ੍ਰੋਜਨ ਵੈਲਿਊ ਚੇਨ ਦੇ ਸਾਰੇ ਕੰਪੋਨੈਂਟ, ਅਰਥਾਤ ਉਤਪਾਦਨ, ਸਟੋਰੇਜ, ਕੰਪਰੈਸ਼ਨ, ਟ੍ਰਾਂਸਪੋਰਟੇਸ਼ਨ ਅਤੇ ਉਪਯੋਗ ਸ਼ਾਮਲ ਹਨ। ਮਿਸ਼ਨ ਦੇ ਤਹਿਤ ਸਮਰਥਿਤ ਖੋਜ ਅਤੇ ਵਿਕਾਸ ਪ੍ਰੋਜੈਕਟਸ ਟੀਚਾ-ਕੇਂਦ੍ਰਿਤ, ਸਮਾਂਬੱਧ ਅਤੇ ਵਾਧਾ ਕਰਨ ਲਈ ਉਪਯੁਕਤ ਹੋਣਗੇ। ਯੋਜਨਾ ਦੇ ਤਹਿਤ ਉਦਯੋਗਿਕ ਅਤੇ ਸੰਸਥਾਗਤ ਖੋਜ ਦੇ ਇਲਾਵਾ, ਸਵਦੇਸ਼ੀ ਟੈਕਨੋਲੋਜੀ ਵਿਕਾਸ ‘ਤੇ ਕੰਮ ਕਰਨ ਵਾਲੇ ਨਵੀਨ ਮਾਈਕਰੋ, ਸਮਾਲ ਅਤੇ ਮੀਡੀਅਮ ਇੰਟਰਪ੍ਰਾਈਜਿਜ਼ (ਐੱਮੈੱਸਐੱਮਈ) ਅਤੇ ਸਟਾਰਟਅੱਪ ਨੂੰ ਵੀ ਪ੍ਰੋਤਸਾਹਿਤ ਕੀਤਾ ਜਾਵੇਗਾ। ਯੋਜਨਾ ਦਿਸ਼ਾ-ਨਿਰਦੇਸ਼ ਇੱਥੇ  ਕਲਿੱਕ ਕਰਕੇ ਦੇਖੇ ਜਾ ਸਕਦੇ ਹਨ।

ਦਿਸ਼ਾ-ਨਿਰਦੇਸ਼ਾਂ ਦੇ ਜਾਰੀ ਹੋਣ ਤੋਂ ਬਾਅਦ, ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਨੇ 16 ਮਾਰਚ, 2024 ਨੂੰ ਪ੍ਰਸਤਾਵਾਂ ਲਈ ਮੰਗ ਜਾਰੀ ਕੀਤੀ ਸੀ। ਜਿੱਥੇ ਇੱਕ ਪਾਸੇ ਪ੍ਰਸਤਾਵਾਂ ਲਈ ਮੰਗ ਨੂੰ ਉਤਸ਼ਾਹਜਨਕ ਪ੍ਰਤਿਕ੍ਰਿਆ ਮਿਲ ਰਹੀ ਹੈ, ਉੱਥੇ ਹੀ ਕੁਝ ਹਿਤਧਾਰਕਾਂ ਨੇ ਖੋਜ ਅਤੇ ਵਿਕਾਸ ਪ੍ਰਸਤਾਵਾਂ ਨੂੰ ਪੇਸ਼ ਕਰਨ ਲਈ ਕੁਝ ਹੋਰ ਅਧਿਕ ਸਮੇਂ ਦੀ ਬੇਨਤੀ ਕੀਤੀ ਹੈ। ਮੰਤਰਾਲੇ ਨੇ ਅਜਿਹੀਆਂ ਬੇਨਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਸੰਸਥਾਨਾਂ ਨੂੰ ਚੰਗੀ ਗੁਣਵੱਤਾ ਵਾਲੇ ਪ੍ਰਸਤਾਵ ਪੇਸ਼ ਕਰਨ ਲਈ ਲੋੜੀਂਦਾ ਸਮਾਂ ਦੇਣ ਲਈ ਪ੍ਰਸਤਾਵ ਨੂੰ ਜਮ੍ਹਾ ਕਰਨ ਦੀ ਸਮਾਂ ਸੀਮਾ 27 ਅਪ੍ਰੈਲ, 2024 ਤੱਕ ਵਧਾ ਦਿੱਤੀ ਹੈ। ਪ੍ਰਸਤਾਵ ਜਮ੍ਹਾ ਕਰਨ ਦੇ ਸਮੇਂ ਵਿੱਚ ਵਿਸਤਾਰ ਦਾ ਆਦੇਸ਼ ਇੱਥੇ  ਕਲਿੱਕ ਕਰ ਕੇ ਦੇਖਿਆ ਜਾ ਸਕਦਾ ਹੈ।

ਨੈਸ਼ਨਲ ਗ੍ਰੀਨ ਹਾਈਡ੍ਰੋਜਨ ਮਿਸ਼ਨ 4 ਜਨਵਰੀ, 2023 ਨੂੰ ਵਿੱਤ ਵਰ੍ਹੇ 2029-30 ਤੱਕ 19,744 ਕਰੋੜ ਰੁਪਏ ਦੇ ਖਰਚੇ ਦੇ ਨਾਲ ਸ਼ੁਰੂ ਕੀਤਾ ਗਿਆ ਸੀ।

 

************

ਪੀਆਈਬੀ ਦਿੱਲੀ/ਧੀਮ ਜੋਇ ਮੈਮਪਿਲੀ


(Release ID: 2017595) Visitor Counter : 59


Read this release in: English , Urdu , Hindi , Tamil