ਬਿਜਲੀ ਮੰਤਰਾਲਾ

ਐੱਨਟੀਪੀਸੀ ਨੇ ਬਾਲਿਕਾ ਸਸ਼ਕਤੀਕਰਣ ਮਿਸ਼ਨ ਦਾ ਨਵਾਂ ਸੰਸਕਰਣ ਲਾਂਚ ਕੀਤਾ

Posted On: 09 APR 2024 4:38PM by PIB Chandigarh

ਭਾਰਤ ਦੀ ਸਭ ਤੋਂ ਵੱਡੀ ਏਕੀਕ੍ਰਿਤ ਪਾਵਰ ਕੰਪਨੀ ਐੱਨਟੀਪੀਸੀ ਲਿਮਿਟਿਡ ਆਪਣੀ ਪ੍ਰਮੁੱਖ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਪਹਿਲ, ਬਾਲਿਕਾ ਸਸ਼ਕਤੀਕਰਣ ਮਿਸ਼ਨ (ਜੀਈਐੱਮ) ਦਾ ਨਵਾਂ ਸੰਸਕਰਣ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਹ ਪ੍ਰੋਗਰਾਮ ਭਾਰਤ ਸਰਕਾਰ ਦੀ ਬੇਟੀ ਬਚਾਓ, ਬੇਟੀ ਪੜ੍ਹਾਓ ਪਹਿਲ ਦੇ ਅਨੁਰੂਪ ਹੈ ਅਤੇ ਇਸ ਦਾ ਉਦੇਸ਼ ਲੜਕੀਆਂ ਦੀਆਂ ਕਲਪਨਾਵਾਂ ਨੂੰ ਪੋਸ਼ਿਤ ਕਰਕੇ ਅਤੇ ਮੌਕਿਆਂ ਦਾ ਪਤਾ ਲਗਾਉਣ ਦੀ ਉਨ੍ਹਾਂ ਦੀ ਸਮਰੱਥਾ ਨੂੰ ਹੁਲਾਰਾ ਦੇ ਕੇ ਜੈਂਡਰ ਅਸਮਾਨਤਾ ਨੂੰ ਮਿਟਾਉਣਾ ਹੈ। ਬਾਲਿਕਾ ਸਸ਼ਕਤੀਕਰਣ ਮਿਸ਼ਨ ਗਰਮੀ ਦੀਆਂ ਛੁੱਟੀਆਂ ਦੌਰਾਨ ਯੁਵਾ ਲੜਕੀਆਂ ਲਈ ਇੱਕ ਮਹੀਨੇ ਦੀ ਵਰਕਸ਼ਾਪ ਰਾਹੀਂ ਉਨ੍ਹਾਂ ਨੂੰ ਉਨ੍ਹਾਂ ਦੇ ਸਰਬਪੱਖੀ ਉੱਥਾਨ ਅਤੇ ਵਿਕਾਸ ਲਈ ਇੱਕ ਪਲੈਟਫਾਰਮ ਪ੍ਰਦਾਨ ਕਰਦਾ ਹੈ।

ਅਪ੍ਰੈਲ 2024 ਤੋਂ ਸ਼ੁਰੂ ਜੀਈਐੱਮ ਦਾ ਇਹ ਨਵਾਂ ਸੰਸਕਰਣ ਪਾਵਰ ਸੈਕਟਰ ਦੇ ਪੀਐੱਸਯੂ ਦੇ 42 ਚਿਨ੍ਹਿਤ ਸਥਾਨਾਂ ‘ਤੇ ਸਮਾਜ ਦੇ ਵੰਚਿਤ ਵਰਗਾਂ ਦੇ ਲਗਭਗ 3,000 ਮੇਧਾਵੀ ਬੱਚਿਆਂ ਨੂੰ ਜੋੜੇਗਾ। ਇਸ ਦੇ ਨਾਲ ਹੀ ਮਿਸ਼ਨ ਤੋਂ ਲਾਭਵੰਦ ਹੋਣ ਵਾਲੇ ਬੱਚਿਆਂ ਦੀ ਕੁੱਲ ਸੰਖਿਆ 10,000 ਤੋਂ ਅਧਿਕ ਹੋ ਜਾਵੇਗੀ।

2018 ਵਿੱਚ ਸਿਰਫ਼ ਤਿੰਨ ਸਥਾਨਾਂ ਅਤੇ 392 ਪ੍ਰਤੀਭਾਗੀਆਂ ਦੇ ਨਾਲ ਇੱਕ ਪਾਇਲਟ ਪ੍ਰੋਜੈਕਟ ਦੇ ਰੂਪ ਵਿੱਚ ਸ਼ੁਰੂ ਕੀਤਾ ਗਿਆ ਇਹ ਜੀਈਐੱਮ ਮਿਸ਼ਨ (GEM Mission) ਇੱਕ ਰਾਸ਼ਟਰ ਵਿਆਪੀ ਅੰਦੋਲਨ ਦੇ ਰੂਪ ਵਿੱਚ ਵਿਕਸਿਤ ਹੋਇਆ ਹੈ। 2020 ਅਤੇ 2021 ਵਿੱਚ ਕੋਵਿਡ-19 ਮਹਾਮਾਰੀ ਤੋਂ ਪੈਦਾ ਚੁਣੌਤੀਆਂ ਦੇ ਬਾਵਜੂਦ, ਇਸ ਪ੍ਰੋਗਰਾਮ ਨੇ ਆਪਣੀ ਪਹੁੰਚ ਅਤੇ ਪ੍ਰਭਾਵ ਦਾ ਵਿਸਤਾਰ ਜਾਰੀ ਰੱਖਿਆ ਹੈ। ਹੁਣ ਤੱਕ, ਇਸ ਨਾਲ ਕੁੱਲ 7,424 ਲੜਕੀਆਂ ਨੂੰ ਲਾਭ ਹੋਇਆ ਹੈ। ਇਸ ਵਿੱਚ ਹਰ ਸਾਲ ਪ੍ਰਤੀਭਾਗੀਆਂ ਦੀ ਸੰਖਿਆ ਲਗਾਤਾਰ ਵਧ ਰਹੀ ਹੈ। ਇਕੱਲੇ 2023 ਵਿੱਚ, ਭਾਰਤ ਦੇ 16 ਰਾਜਾਂ ਵਿੱਚ ਫੈਲੇ ਐੱਨਟੀਪੀਸੀ ਦੇ 40 ਸਥਾਨਾਂ ‘ਤੇ 2,707 ਲੜਕੀਆਂ ਨੇ ਵਰਕਸ਼ਾਪ ਵਿੱਚ ਹਿੱਸਾ ਲਿਆ।

ਇਹ ਮਿਸ਼ਨ ਵੱਖ-ਵੱਖ ਪ੍ਰੋਗਰਾਮਾਂ ਰਾਹੀਂ ਲੜਕੀਆਂ ਦੇ ਸਸ਼ਕਤੀਕਰਣ ‘ਤੇ ਧਿਆਨ ਕੇਂਦ੍ਰਿਤ ਕਰਦਾ ਹੈ ਅਤੇ ਇਸ ਦਾ ਉਦੇਸ਼ ਉਨ੍ਹਾਂ ਦੇ ਅਗਵਾਈ ਗੁਣਾਂ ਦੀ ਪਹਿਚਾਣ ਕਰਨਾ ਅਤ ਉਨ੍ਹਾਂ ਦਾ ਪੋਸ਼ਣ ਕਰਨਾ ਹੈ, ਤਾਂਕਿ ਉਹ ਭਵਿੱਖ ਦੇ ਲਈ ਤਿਆਰ ਹੋ ਸਕਣ। ਇਸ ਸਾਲ ਦੀ ਵਰਕਸ਼ਾਪ ਸਿਹਤ, ਸਵੱਛਤਾ, ਸੁਰੱਖਿਆ, ਫਿਟਨੈੱਸ, ਖੇਡ ਅਤੇ ਯੋਗ ‘ਤੇ ਕੇਂਦ੍ਰਿਤ ਹੈ।

ਬਾਲਿਕਾ ਸਸ਼ਕਤੀਕਰਣ ਮਿਸ਼ਨ ਵਰਕਸ਼ਾਪ ਵਿੱਚ ਕੌਸ਼ਲ ਵਿਕਾਸ, ਆਤਮਵਿਸ਼ਵਾਸ-ਨਿਰਮਾਣ ਅਤੇ ਸਮੁੱਚੇ ਦ੍ਰਿਸ਼ਟੀਕੋਣ ਦੇ ਨਾਲ ਸਲਾਹ-ਮਸ਼ਵਰਾ ਦਿੱਤਾ ਜਾਂਦਾ ਹੈ ਜਿਸ ਦੇ ਲਈ ਇਸ ਦੀ ਵਿਆਪਕ ਪ੍ਰਸ਼ੰਸਾ ਹੁੰਦੀ ਹੈ। ਲੜਕੀਆਂ ਨੂੰ ਜ਼ਰੂਰੀ ਉਪਕਰਣਾਂ ਨਾਲ ਲੈਸ ਕਰਕੇ ਅਤੇ ਉਨ੍ਹਾਂ ਨੂੰ ਹਰ ਸਮੇਂ ਮਦਦ ਮੁੱਹਈਆ ਕਰਾਉਂਦੇ ਹੋਏ ਐੱਨਟੀਪੀਸੀ ਦਾ ਟੀਚਾ ਆਉਣ ਵਾਲੀਆਂ ਪੀੜ੍ਹੀਆਂ ਲਈ ਉੱਜਵਲ ਭਵਿੱਖ ਦਾ ਰਾਹ ਪਧਰਾ ਕਰਨਾ ਹੈ। ਇਸ ਦਾ ਉਦੇਸ਼ ਲੜਕੀਆਂ ਨੂੰ ਬਦਲਾਅ ਦਾ ਵਾਹਕ ਬਣਨ ਲਈ ਸਸ਼ਕਤ ਬਣਾਉਣਾ ਹੈ, ਇਸ ਨਾਲ ਉਹ ਨਾ ਸਿਰਫ਼ ਆਪਣੇ ਆਪ ਨੂੰ ਬਲਕਿ ਆਪਣੇ ਪਰਿਵਾਰ, ਭਾਈਚਾਰੇ ਅਤੇ ਪੂਰੇ ਦੇਸ਼ ਨੂੰ ਵੀ ਪ੍ਰੇਰਿਤ ਕਰ ਸਕਣ।

 

************

ਪੀਆਈਬੀ ਦਿੱਲੀ/ਧੀਪ ਜੋਇ ਮੈਮਪਿਲੀ



(Release ID: 2017591) Visitor Counter : 43