ਜਹਾਜ਼ਰਾਨੀ ਮੰਤਰਾਲਾ

ਕੋਲਕਾਤਾ ਸਥਿਤ ਸਯਾਮਾ ਪ੍ਰਸਾਦ ਮੁਖਰਜੀ ਪੋਰਟ ਵਿਖੇ 1870 ਦੇ ਬਾਅਦ ਤੋਂ ਵਿੱਤੀ ਵਰ੍ਹੇ 2023-24 ਦੌਰਾਨ ਹੁਣ ਤੱਕ ਦਾ ਸਭ ਤੋਂ ਵੱਧ ਕਾਰਗੋ ਹੈਂਡਲਿੰਗ ਦਾ ਰਿਕਾਰਡ

Posted On: 05 APR 2024 12:02PM by PIB Chandigarh

ਆਪਣੇ 154 ਸਾਲਾਂ ਦੇ ਇਤਿਹਾਸ ਵਿੱਚ, ਕੋਲਕਾਤਾ ਡੌਕ ਸਿਸਟਮ (ਕੇਡੀਐੱਸ) ਅਤੇ ਹਲਦੀਆ ਡੌਕ ਕੰਪਲੈਕਸ (ਐੱਚਡੀਸੀ) ਸਮੇਤ ਸਯਾਮਾ ਪ੍ਰਸਾਦ ਮੁਖਰਜੀ ਪੋਰਟ, ਕੋਲਕਾਤਾ (ਐੱਸਐੱਮਪੀ ਕੋਲਕਾਤਾ) ਨੇ ਵਿੱਤੀ ਵਰ੍ਹੇ 2023-24 ਦੌਰਾਨ 66.4 ਮਿਲੀਅਨ ਮੀਟ੍ਰਿਕ ਟਨ (ਐੱਮਐੱਮਟੀ) ਕਾਰਗੋ ਹੈਂਡਲਿੰਗ ਦੀ ਇੱਕ ਜ਼ਿਕਰਯੋਗ ਉਪਲਬਧੀ ਹਾਸਲ ਕੀਤੀ। ਇਹ 2022-23 ਦੌਰਾਨ 65.66 ਮਿਲੀਅਨ ਟਨ ਦੇ ਕਾਰਗੋ ਹੈਂਡਲਿੰਗ ਦੇ ਪਿਛਲੇ ਰਿਕਾਰਡ ਨਾਲੋਂ 1.11 ਪ੍ਰਤੀਸ਼ਤ ਵੱਧ ਹੈ।

ਚੇਅਰਮੈਨ ਸ਼੍ਰੀ ਰਥੇਂਦਰ ਰਮਨ ਨੇ ਇਸ ਬੇਮਿਸਾਲ ਪ੍ਰਵਾਹ-ਸਮਰੱਥਾ (ਥ੍ਰੂਪੁਟ) ਦਾ ਸਿਹਰਾ ਉਤਪਾਦਕਤਾ, ਸੁਰੱਖਿਆ ਉਪਾਵਾਂ, ਕਾਰੋਬਾਰੀ ਵਿਕਾਸ ਅਤੇ ਸਮੁੱਚੀ ਸਮਰੱਥਾ ਦੇ ਉਪਯੋਗ ਨੂੰ ਵਧਾਉਣ ਲਈ ਪੋਰਟ ਦੁਆਰਾ ਲਾਗੂਕਰਣ ਵੱਖ-ਵੱਖ ਰਣਨੀਤਕ ਪਹਿਲਾਂ ਨੂੰ ਦਿੱਤਾ।

ਐੱਚਡੀਸੀ ਦੇ ਮਹੱਤਵਪੂਰਨ ਯੋਗਦਾਨ ਨੂੰ ਉਜਾਗਰ ਕਰਦੇ ਹੋਏ, ਸ਼੍ਰੀ ਰਮਨ ਨੇ ਕਿਹਾ ਕਿ ਕੰਪਲੈਕਸ ਨੇ ਵਿੱਤੀ ਵਰ੍ਹੇ 2023-24 ਦੌਰਾਨ 49.54 ਐੱਮਐੱਮਟੀ ਕਾਰਗੋ ਦਾ ਕੰਮ ਕੀਤਾ, ਜੋ ਇਸ ਦੀ ਸਥਾਪਨਾ ਦੇ ਬਾਅਦ ਤੋਂ ਹੁਣ ਤੱਕ ਦਾ ਸਭ ਤੋਂ ਅਧਿਕ ਕਾਰਗੋ ਵੌਲਿਊਮ ਹੈ ਅਤੇ ਇਹ ਵਿੱਤੀ ਵਰ੍ਹੇ 2022-23 ਦੇ 48.608 ਐੱਮਐੱਮਟੀ ਦੇ ਪਿਛਲੇ ਰਿਕਾਰਡ ਨੂੰ ਪਾਰ ਕਰ ਗਿਆ ਹੈ, ਜੋ ਕਿ 1.91 ਪ੍ਰਤੀਸ਼ਤ ਤੋਂ ਵੱਧ ਹੈ। ਇਧਰ, ਕੇਡੀਐੱਸ ਨੇ 2022-23 ਦੇ 17.052 ਐੱਮਐੱਮਟੀ ਦੀ ਤੁਲਨਾ ਵਿੱਚ 2023-24 ਦੌਰਾਨ 16.856 ਐੱਮਐੱਮਟੀ ਕਾਰਗੋ ਦਾ ਕੰਮ ਕੀਤਾ।

ਚੇਅਰਪਰਸਨ ਨੇ 2023-24 ਦੌਰਾਨ ਪੋਰਟ ਦੇ ਮਜ਼ਬੂਤ ਵਿੱਤੀ ਪ੍ਰਦਰਸ਼ਨ ‘ਤੇ ਜ਼ੋਰ ਦਿੱਤਾ, ਜਿਸ ਨਾਲ 501.73 ਕਰੋੜ ਰੁਪਏ ਦਾ ਨੈੱਟ ਸਰਪਲੱਸ ਪ੍ਰਾਪਤ ਹੋਇਆ। ਇਹ ਪਿਛਲੇ ਵਰ੍ਹੇ ਦ 304.07 ਕਰੋੜ ਰੁਪਏ ਦੇ ਨੈੱਟ ਸਰਪਲੱਸ ਤੋਂ 65 ਪ੍ਰਤੀਸ਼ਤ ਦਾ ਮਹੱਤਵਪੂਰਨ ਵਾਧਾ ਹੈ, ਜੋ ਕਿ ਇੱਕ ਜ਼ਿਕਰਯੋਗ ਉਪਲਬਧੀ ਹੈ।

ਪੋਰਟ ਦੀ ਸਮਰੱਥਾ ਵਧਾਉਣ ਲਈ, ਐੱਸਐੱਮਪੀ ਕੋਲਕਾਤਾ ਵੱਡੇ ਪੈਮਾਨੇ ‘ਤੇ ਪੀਪੀਪੀ ਪ੍ਰੋਜੈਕਟਾਂ ‘ਤੇ ਜ਼ੋਰ ਦੇ ਰਿਹਾ ਹੈ।

ਪੀਪੀਪੀ ਪ੍ਰੋਜੈਕਟਾਂ ਲਈ ਪ੍ਰਮੁੱਖ ਪ੍ਰੋਤਸਾਹਨ:

✓ ਕੇਪੀਡੀ-I ਵੈਸਟ ਦੇ ਪੁਨਰ-ਨਿਰਮਾਣ (ਲਾਗਤ 181.81 ਕਰੋੜ ਰੁਪਏ) ਅਤੇ ਐੱਚਡੀਸੀ ਦੇ ਬਰਥ ਨੰਬਰ-2 ਦੇ ਮਸ਼ੀਨੀਕਰਣ (ਲਾਗਤ 298.28 ਕਰੋੜ) ਲਈ 480 ਕਰੋੜ ਰੁਪਏ ਦੀ ਲਾਗਤ ਵਾਲੇ ਦੋ ਪੀਪੀਪੀ ਪ੍ਰੋਜੈਕਟਾਂ ਲਈ ਐੱਸਐੱਮਪੀਕੇ ਦੁਆਰਾ ਰਿਆਇਤ ਦਿੱਤੀ ਗਈ, ਜਿਸ ਨਾਲ ਕੁੱਲ ਸਮਰੱਥਾ ਵਿੱਚ 6.78 ਐੱਮਐੱਮਟੀ (ਲਗਭਗ) ਦਾ ਵਾਧਾ ਹੋ ਸਕਦਾ ਹੈ।

✓ 1160 ਕਰੋੜ ਰੁਪਏ ਦੀ ਲਾਗਤ ਨਾਲ ਤਿੰਨ ਹੋਰ ਪ੍ਰੋਜੈਕਟਾਂ (ਐੱਚਡੀਸੀ ਲਈ ਬਰਥ ਨੰਬਰ 5, ਬਰਥ ਨੰਬਰ 7 ਅਤੇ 8 ਦੀ ਮਜ਼ਬੂਤੀ ਅਤੇ ਮਸ਼ੀਨੀਕਰਣ ਅਤੇ ਡਾਇਮੰਡ ਹਾਰਬਰ ਵਿੱਚ ਐੱਨਐੱਸਡੀ ਅਤੇ ਫਲੋਟਿੰਗ ਕ੍ਰੇਨ, 4.5 ਐੱਮਐੱਮਟੀ ਦੀ ਵੱਧਦੀ ਸਮਰੱਥਾ) ਦੇ 2024-25 ਤੱਕ ਅਵਾਰਡ ਸਟੇਜ ਤੱਕ ਪਹੁੰਚਣ ਦੀ ਸੰਭਾਵਨਾ ਹੈ।

ਵਿੱਤੀ ਵਰ੍ਹੇ 2023-24 ਦੌਰਾਨ ਪ੍ਰਦਾਨ ਕੀਤੇ ਗਏ ਪ੍ਰਮੁੱਖ ਪ੍ਰੋਜੈਕਟ:

✓ ਮਾਸਟਰ ਡ੍ਰੇਨੇਜ ਯੋਜਨਾ ਦੇ ਤਹਿਤ ਹਲਦੀਆ ਸਥਿਤ ਹਲਦੀਆ ਡੌਕ ਕੰਪਲੈਕਸ ਵਿੱਚ ਡੌਕ ਬੇਸਿਨ ਦੇ ਪੂਰਬੀ ਹਿੱਸੇ ‘ਤੇ ਡ੍ਰੇਨੇਜ ਨੈੱਟਵਰਕ (ਪੜਾਅ-IIਏ) ਦਾ ਵਿਕਾਸ (ਲਾਗਤ 26.79 ਕਰੋੜ ਰੁਪਏ)।

 

 ✓ ਕੇਡੀਐੱਸ ਵਿੱਚ ਛੱਤ ‘ਤੇ ਸੌਲਰ ਐਨਰਜੀ ਪਲਾਂਟ ਦੇ ਨਾਲ-ਨਾਲ ਐਨਰਜੀ ਦੇ ਮਾਮਲੇ ਵਿੱਚ ਕਿਫਾਇਤੀ/ਸਮਾਰਟ ਫਿਟਿੰਗਸ ਅਤੇ ਬਾਹਰੀ ਉਦੇਸ਼ ਦੇ ਲਾਗੂਕਰਣ ਦੇ ਸਬੰਧ ਵਿੱਚ, ਸਮਾਰਟ ਲਾਈਟ ਲਈ ਐੱਲਓਆਈ ਜਾਰੀ ਕੀਤਾ ਗਿਆ।

ਵਿੱਤੀ ਵਰ੍ਹੇ 2023-24 ਦੌਰਾਨ 201.23 ਕਰੋੜ ਰੁਪਏ ਦੀ ਲਾਗਤ ਨਾਲ 4 ਪ੍ਰਮੁੱਖ ਪ੍ਰੋਜੈਕਟਾਂ ਦਾ ਕੰਮ ਪੂਰਾ ਹੋਇਆ:

✓ਐੱਚਡੀਸੀ ‘ਤੇ ਇੱਕ 40 ਟਨ ਰੇਲ ਮਾਊਂਟਡ ਕਿਊ ਕ੍ਰੇਨ (ਆਰਐੱਮਕਿਊਸੀ) ਦੀ ਖਰੀਦ (ਲਾਗਤ 52.82 ਕਰੋੜ ਰੁਪਏ ਅਤੇ 0.25 ਐੱਮਐੱਮਟੀਪੀਏ ਦਾ ਸਮਰੱਥਾ ਵਾਧਾ)।

✓ ਐੱਚਓਜੇ- I ਐਂਡ II ਵਿੱਚ ਅੱਗ ਬੁਝਾਔ ਪ੍ਰਣਾਲੀ ਦੇ ਵਿਸਤਾਰ ਦੇ ਨਾਲ-ਨਾਲ 10 ਵਰ੍ਹਿਆਂ ਦੇ ਲਈ ਓ ਐਂਡ ਐੱਮ ਸਮੇਤ ਬਾਰਜ ਜੈੱਟੀ (ਲਾਗਤ 107.49 ਕਰੋੜ ਰੁਪਏ)।

✓ ਜੀਸੀਡੀ ਯਾਰਡ ਦਾ ਵਿਕਾਸ (ਲਾਗਤ 5.87 ਕਰੋੜ ਰੁਪਏ)।

✓ਕੇਡੀਐੱਸ ਲਈ 2 ਸਾਲ ਦੀ ਔਨ-ਸਾਈਟ ਵਾਰੰਟੀ ਅਤੇ ਸਪੇਅਰ/ਖਪਤਯੋਗ ਸਮਗੱਰੀਆਂ ਦੇ ਨਾਲ 8 ਸਾਲਾਂ ਦੀ ਸੀਏਐੱਮਸੀ ਦੇ ਨਾਲ ਇੱਕ ਡ੍ਰਾਈਵ-ਥ੍ਰੂ ਐਕਸ-ਰੇਅ ਕੰਟੇਨਰ ਸਕੈਨਿੰਗ ਸਿਸਟਮ ਦੀ ਖਰੀਦ, ਸਪਲਾਈ ਇੰਸਟਾਲੇਸ਼ਨ, ਟੈਸਟਿੰਗ ਅਤੇ ਤੈਨਾਤੀ (ਲਾਗਤ 35.05 ਕਰੋੜ ਰੁਪਏ) ਟ੍ਰਾਇਲ ਰਨ ਪੂਰਾ ਹੋ ਗਿਆ ਹੈ ਅਤੇ ਉਮੀਦ ਹੈ ਕਿ ਇਸ ਦਾ ਸੰਚਾਲਨ ਜਲਦੀ ਹੀ ਸ਼ੁਰੂ ਹੋਵੇਗਾ।

ਵਿੱਤੀ ਵਰ੍ਹੇ 2022-23 ਦੀ ਤੁਲਨਾ ਵਿੱਚ ਵਿੱਤੀ ਵਰ੍ਹੇ 2023-24 ਦੌਰਾਨ, ਐੱਚਡੀਸੀ ਨੇ ਜਿੱਥੇ ਪੀਓਐੱਲ (ਉਤਪਾਦ), ਹੋਰ ਤਰਲ, ਵੈਜੀਟੇਬਲ ਆਇਲ, ਆਇਰਨ ਓਰ, ਹੋਰ ਕੋਲਾ ਕੋਕ, ਫਿਨਿਸ਼ਡ ਫਰਟੀਲਾਈਜ਼ਰ, ਕੰਟੇਨਰ ਟੀਈਯੂ ਆਦਿ ਦੇ ਸਬੰਧ ਵਿੱਚ ਵਾਧਾ ਦਰਜ ਕੀਤਾ, ਉੱਥੇ ਹੀ ਕੇਡੀਐੱਸ ਨੇ ਫਿਨਿਸ਼ਡ ਫਰਟੀਲਾਈਜ਼ਰ, ਲੱਕੜ, ਹੋਰ ਕੋਲਾ/ਕੋਕ, ਦਾਲਾਂ ਅਤੇ ਮਟਰ, ਕੰਟੇਨਰ (ਟੀਈਯੂ ਅਤੇ ਟਨ ਭਾਰ ਦੋਨਾਂ) ਆਦਿ ਦੇ ਸਬੰਧ ਵਿੱਚ ਵਾਧਾ ਦਰਜ ਕੀਤਾ।

*****

ਐੱਮਜੇਪੀਐੱਸ



(Release ID: 2017251) Visitor Counter : 40