ਰੱਖਿਆ ਮੰਤਰਾਲਾ

ਰਾਇਲ ਆਸਟ੍ਰੇਲੀਅਨ ਜਲ ਸੈਨਾ ਮੁਖੀ ਵਾਈਸ ਐਡਮਿਰਲ ਮਾਰਕ ਹੈਮੰਡ ਦਾ ਭਾਰਤ ਦੌਰਾ

Posted On: 03 APR 2024 4:04PM by PIB Chandigarh

ਭਾਰਤ ਦੀ ਆਪਣੀ ਅਧਿਕਾਰਤ ਯਾਤਰਾ ਦੌਰਾਨ ਰਾਇਲ ਆਸਟ੍ਰੇਲੀਅਨ ਜਲ ਸੈਨਾ ਦੇ ਮੁਖੀ ਵਾਈਸ ਐਡਮਿਰਲ ਮਾਰਕ ਹੈਮੰਡ ਨੇ 03 ਅਪ੍ਰੈਲ, 2024 ਨੂੰ ਨਵੀਂ ਦਿੱਲੀ ਵਿਖੇ ਭਾਰਤੀ ਜਲ ਸੈਨਾ ਦੇ ਮੁਖੀ ਐਡਮਿਰਲ ਆਰ. ਹਰੀ ਕੁਮਾਰ ਨਾਲ ਗੱਲਬਾਤ ਕੀਤੀ। ਦੋਵਾਂ ਦੇਸ਼ਾਂ ਦੀਆਂ ਜਲ ਸੈਨਾਵਾਂ ਦੇ ਮੁਖੀਆਂ ਦੀ ਗੱਲਬਾਤ ਦੁਵੱਲੇ ਸਮੁੰਦਰੀ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਮੌਕਿਆਂ ਅਤੇ ਤਰੀਕਿਆਂ 'ਤੇ ਕੇਂਦਰਿਤ ਸੀ, ਜਿਨ੍ਹਾਂ ਵਿੱਚ ਓਪਰੇਸ਼ਨ ਸਹਿਯੋਗ, ਸਿਖਲਾਈ ਆਦਾਨ-ਪ੍ਰਦਾਨ ਅਤੇ ਸੂਚਨਾ ਸਾਂਝੀ ਕਰਨ ਆਦਿ ਦੇ ਮੁੱਦੇ ਆਦਿ ਸ਼ਾਮਲ ਸਨ। 

ਇਸ ਤੋਂ ਪਹਿਲਾਂ ਅੱਜ ਐਡਮਿਰਲ ਮਾਰਕ ਹੈਮੰਡ ਨੇ ਰਾਸ਼ਟਰੀ ਜੰਗੀ ਯਾਦਗਾਰ ’ਤੇ ਰਸਮੀ ਫੁੱਲਮਾਲਾ ਭੇਟ ਕੀਤੀ ਅਤੇ ਇਸ ਤੋਂ ਬਾਅਦ ਨਵੀਂ ਦਿੱਲੀ ਦੇ ਸਾਊਥ ਬਲਾਕ ਵਿਖੇ ਭਾਰਤੀ ਜਲ ਸੈਨਾ ਵੱਲੋਂ ਪੇਸ਼ ਕੀਤੇ ਗਏ ਰਵਾਇਤੀ ਗਾਰਡ ਆਫ਼ ਆਨਰ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਆਸਟ੍ਰੇਲੀਆ ਦੇ ਜਲ ਸੈਨਾ ਮੁਖੀ  02 ਤੋਂ 06 ਅਪ੍ਰੈਲ 2024 ਤੱਕ ਦੇ ਆਪਣੇ ਦੌਰੇ ਦੌਰਾਨ ਨਵੀਂ ਦਿੱਲੀ ਵਿਖੇ ਥਲ ਸੈਨਾ ਮੁਖੀ, ਹਵਾਈ ਸੈਨਾ ਮੁਖੀ ਅਤੇ ਰੱਖਿਆ ਸਕੱਤਰ ਨਾਲ ਵੀ ਮੁਲਾਕਾਤ ਕਰਨਗੇ।

ਵਾਈਸ ਐਡਮਿਰਲ ਮਾਰਕ ਹੈਮੰਡ ਦਾ ਭਾਰਤੀ ਜਲ ਸੈਨਾ ਦੀ ਕੋਚੀ ਵਿਖੇ ਦੱਖਣੀ ਜਲ ਸੈਨਾ ਕਮਾਂਡ ਅਤੇ ਮੁੰਬਈ ਵਿਖੇ ਪੱਛਮੀ ਜਲ ਸੈਨਾ ਕਮਾਂਡ ਦਾ ਦੌਰਾ ਕਰਨ ਦਾ ਵੀ ਪ੍ਰੋਗਰਾਮ ਹੈ, ਜਿੱਥੇ ਉਹ ਸਬੰਧਤ ਕਮਾਂਡਰ-ਇਨ-ਚੀਫ਼ ਨਾਲ ਗੱਲਬਾਤ ਕਰਨਗੇ।  ਉਹ ਆਈਐੱਨਐੱਸ ਵਿਕਰਾਂਤ, ਦਰੁਵ ਸਿਮੂਲੇਟਰ, ਐੱਨਡੀ (ਐੱਮਬੀਆਈ) ਅਤੇ ਮੈਸਰਜ ਐੱਮਡੀਐੱਲ ਦਾ ਵੀ ਦੌਰਾ ਕਰਨਗੇ।

ਭਾਰਤ ਅਤੇ ਆਸਟ੍ਰੇਲੀਆ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਕਈ ਸਮਕਾਲੀ ਸਮੁੰਦਰੀ ਸੁਰੱਖਿਆ ਮੁੱਦਿਆਂ 'ਤੇ ਸਮਾਨ ਦ੍ਰਿਸ਼ਟੀਕੋਣ ਸਾਂਝਾ ਕਰਦੇ ਹਨ ਅਤੇ ਕਈ ਦੁਵੱਲੇ ਅਤੇ ਬਹੁਪੱਖੀ ਮੰਚਾਂ ਜਿਵੇਂ ਕਿ ਹਿੰਦ ਮਹਾਸਾਗਰ ਜਲ ਸੈਨਾ ਸਿੰਪੋਜੀਅਮ (ਆਈਓਐੱਨਐੱਸ), ਹਿੰਦ ਮਹਾਸਾਗਰ ਰਿਮ ਐਸੋਸੀਏਸ਼ਨ (ਆਈਓਆਰਏ), ਪੱਛਮੀ ਪ੍ਰਸ਼ਾਂਤ ਜਲ ਸੈਨਾ ਸਿੰਪੋਜੀਅਮ (ਡਬਲਿਊਪੀਐੱਨਐੱਸ), ਆਸੀਆਨ ਰੱਖਿਆ ਮੰਤਰੀ ਦੀ ਮੀਟਿੰਗ ਪਲੱਸ (ਏਡੀਐੱਮਐੱਮ ਪਲੱਸ) ਅਤੇ ਕਵਾਡ ਵਰਗੇ ਕਈ ਦੁਵੱਲੇ ਅਤੇ ਬਹੁਪੱਖੀ ਮੰਚਾਂ ’ਤੇ ਮਿਲ ਕੇ ਕੰਮ ਕਰ ਰਹੇ ਹਨ।

ਮਿਲਨ 24 ਦੌਰਾਨ ਰਾਇਲ ਆਸਟ੍ਰੇਲੀਅਨ ਜਹਾਜ਼ ਐੱਚਐੱਮਐੱਨਏਐੱਸ ਵਾਰਾਮੁੰਗਾ ਦੀ ਸਫ਼ਲ ਭਾਗੀਦਾਰੀ ਅਤੇ ਹਾਲ ਹੀ ਵਿੱਚ ਕੀਤੇ ਗਏ ਸਮੁੰਦਰੀ ਅਭਿਆਸਾਂ ਦੇ ਆਧਾਰ 'ਤੇ ਰਾਇਲ ਆਸਟ੍ਰੇਲੀਅਨ ਜਲ ਸੈਨਾ ਦੇ ਮੁਖੀ ਦੀ ਇਹ ਯਾਤਰਾ ਦੋਵਾਂ ਜਲ ਸੈਨਾਵਾਂ ਦਰਮਿਆਨ ਮਜ਼ਬੂਤ ਅਤੇ ਲੰਬੇ ਸਮੇਂ ਤੱਕ ਚੱਲਣ ਵਾਲੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਂਦੀ ਹੈ।

 

************

 ਵੀਐੱਮ/ਐੱਸਕੇਐੱਸ 



(Release ID: 2017179) Visitor Counter : 33