ਬਿਜਲੀ ਮੰਤਰਾਲਾ
ਐੱਸਜੇਵੀਐੱਨ ਨੇ ਐਡਵਾਂਸਡ ਜਿਓਲੌਜੀਕਲ ਮਾਡਲਾਂ ਦੇ ਉਪਯੋਗ ਦੇ ਜ਼ਰੀਏ ਟਨਲਿੰਗ ਪ੍ਰੋਜੈਕਟ ਦੇ ਪ੍ਰਦਰਸ਼ਨ ਨੂੰ ਬਿਹਤਰ ਕਰਨ ਲਈ ਆਈਆਈਟੀ-ਪਟਨਾ ਦੇ ਨਾਲ ਸਾਂਝੇਦਾਰੀ ਕੀਤੀ
Posted On:
03 APR 2024 12:48PM by PIB Chandigarh
ਐੱਸਜੇਵੀਐੱਨ ਲਿਮਿਟਿਡ ਨੇ ਆਪਣੇ ਟਨਲਿੰਗ ਪ੍ਰੋਜੈਕਟਾਂ ਵਿੱਚ ਐਡਵਾਂਸਡ ਜਿਓਲੌਜੀਕਲ ਮਾਡਲਾਂ ਦਾ ਉਪਯੋਗ ਕਰਨ ਲਈ ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ –ਪਟਨਾ (ਆਈਆਈਟੀ ਪਟਨਾ) ਦੇ ਨਾਲ ਇੱਕ ਸਹਿਮਤੀ ਪੱਤਰ (ਐੱਮਓਯੂ) ‘ਤੇ ਹਸਤਾਖਰ ਕੀਤੇ ਹਨ। ਇਸ ਨਾਲ ਸਮੇਂ ਅਤੇ ਲਾਗਤ ਵਿੱਚ ਕਾਫੀ ਕਮੀ ਆਵੇਗੀ।
ਇਸ ਸਾਂਝੇਦਾਰੀ ਦੇ ਪ੍ਰਮੁੱਖ ਨਤੀਜਿਆਂ ਵਿੱਚੋਂ ਇੱਕ ਪ੍ਰੀਡਿਕਟੀਵ ਐਨਾਲਿਟਿਕਸ ਐਲਗੋਰਿਥਮਸ ਦਾ ਵਿਕਾਸ ਹੋਵੇਗਾ। ਇਹ ਐਲਗੋਰਿਥਮ ਏਕੀਕ੍ਰਿਤ ਭੂ-ਤਕਨੀਕੀ ਡੇਟਾ ਦਾ ਲਾਭ ਉਠਾ ਕੇ ਸੰਭਾਵਿਤ ਜੋਖਮਾਂ ਦਾ ਪਹਿਲੇ ਤੋਂ ਅਨੁਮਾਨ ਲਗਾਉਣਗੇ ਅਤੇ ਵਿਸ਼ੇਸ਼ ਤੌਰ ‘ਤੇ ਟਨਲਿੰਗ ਪ੍ਰੋਜੈਕਟਾਂ ਲਈ ਤਿਆਰ ਕੀਤੀ ਗਈ ਸ਼ੁਰੂਆਤੀ ਚੇਤਾਵਨੀ ਪ੍ਰਣਾਲੀਆਂ ਪ੍ਰਦਾਨ ਕਰਨਗੇ। ਇਸ ਤਰ੍ਹਾਂ ਨਾਲ ਸਰਗਰਮ ਉਪਾਵਾਂ ਨਾਲ ਪ੍ਰੋਜੈਕਟ ਲਾਗੂਕਰਣ ਦੌਰਾਨ ਸਮੇਂ ਅਤੇ ਲਾਗਤ ਵਿੱਚ ਕਾਫੀ ਕਮੀ ਹੋਣ ਦੀ ਉਮੀਦ ਹੈ।
ਐੱਸਜੇਵੀਐੱਨ ਦੀ ਚੇਅਰਪਰਸਨ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀਮਤੀ ਗੀਤਾ ਕਪੂਰ ਨੇ ਕਿਹਾ ਕਿ ਐੱਮਓਯੂ ਦੀ ਪ੍ਰਾਥਮਿਕਤਾ ਅਤਿਆਧੁਨਿਕ ਵਿਧੀਆਂ ਵਿਕਸਿਤ ਕਰਨਾ ਹੈ, ਜੋ ਵਿਭਿੰਨ ਭੂ-ਤਕਨੀਕੀ ਡੇਟਾ ਸਰੋਤਿਆਂ ਨੂੰ ਏਕੀਕ੍ਰਿਤ ਕਰਦੀ ਹੈ। ਇਨ੍ਹਾਂ ਵਿੱਚ ਐੱਸਜੇਵੀਐੱਨ ਦੇ ਪ੍ਰੋਜੈਕਟਾਂ ਨਾਲ ਸਬੰਧਿਤ ਭੂ-ਵਿਗਿਆਨਿਕ ਸਰਵੇਖਣ, ਬੋਰਹੋਲ ਡੇਟਾ, ਜ਼ਿਓਫਿਜ਼ੀਕਲ ਮਾਪ ਅਤੇ ਨਿਗਰਾਨੀ ਡੇਟਾ ਸ਼ਾਮਲ ਹੋਣਗੇ।
ਇਹ ਸਹਿਭਾਗਿਤਾ ਦਾ ਉਦੇਸ਼ ਓਵਰਬਰਡਨ ਅਤੇ ਡਿਫੋਰਮੇਸ਼ਨ (ਵਿਗਾੜ) ਦੇ ਦਰਮਿਆਨ ਗੁੰਝਲਦਾਰ ਸਬੰਧਾਂ ਦਾ ਮੁਲਾਂਕਣ ਕਰਨਾ ਵੀ ਹੈ, ਜਿਸ ਨਾਲ ਟਨਲਿੰਗ ਪ੍ਰੋਜੈਕਟਾਂ ਲਈ ਮਹੱਤਵਪੂਰਨ ਸਮਰਥਨ ਪ੍ਰਣਾਲੀਆਂ ਦੇ ਮੁਲਾਂਕਣ ਅਤੇ ਡਿਜ਼ਾਈਨ ਨੂੰ ਵਧਾਇਆ ਜਾ ਸਕੇ। ਏਕੀਕ੍ਰਿਤ ਭੂ-ਤਕਨੀਕੀ ਡੇਟਾ ਅਤੇ 3ਡੀ ਭੂ-ਵਿਗਿਆਨਿਕ ਮਾਡਲਾਂ ਦਾ ਉਪਯੋਗ ਕਰਕੇ, ਐੱਸਜੇਵੀਐੱਨ ਅਤੇ ਆਈਆਈਟੀ-ਪਟਨਾ ਦਾ ਲਕਸ਼ ਸੰਭਾਵਿਤ ਜੋਖਮਾਂ ਅਤੇ ਖਤਰਿਆਂ ਦੀ ਪਹਿਚਾਣ ਕਰਨਾ ਅਤੇ ਉਨ੍ਹਾਂ ਦਾ ਵਿਸ਼ਲੇਸ਼ਣ ਕਰਨਾ ਹੈ।
2 ਅਪ੍ਰੈਲ, 2024 ਨੂੰ ਨਵੀਂ ਦਿੱਲੀ ਵਿੱਚ ਐੱਸਜੇਵੀਐੱਨ ਦੇ ਡਾਇਰੈਕਟਰ (ਵਿੱਤ), ਸ਼੍ਰੀ ਏ.ਕੇ.ਸਿੰਘ ਅਤੇ ਆਈਆਈਟੀ-ਪਟਨਾ ਦੇ ਡਾਇਰੈਕਟਰ ਸ਼੍ਰੀ ਟੀ.ਐੱਨ.ਸਿੰਘ ਦੀ ਮੌਜੂਦਗੀ ਵਿੱਚ ਇਸ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ ਗਏ। ਇਸ ਅਵਸਰ ‘ਤੇ ਐੱਸਜੇਵੀਐੱਨ ਵੱਲੋਂ ਸੀਜੀਐੱਮ (ਸਿਵਲ) ਸ਼੍ਰੀ ਆਰ.ਕੇ ਗੁਪਤਾ, ਜੀਐੱਮ (ਵਿੱਤ) ਸ਼੍ਰੀ ਜਿਤੇਂਦਰ ਯਾਦਵ, ਜੀਐੱਮ (ਸਿਵਲ) ਸ਼੍ਰੀ ਹੇਮੰਤ ਕੁਮਾਰ ਸ਼ਾਕਲਿਆ ਅਤੇ ਜੀਐੱਮ (ਭੂਗੋਲ) ਸ਼੍ਰੀ ਅਕਸ਼ੈ ਆਚਾਰਿਆ ਅਤੇ ਆਈਆਈਟੀ ਪਟਨਾ ਦੇ ਪ੍ਰੋਫੈਸਰ ਏ .ਕੇ ਵਰਮਾ ਮੌਜੂਦ ਸਨ।
ਐੱਸਜੇਵੀਐੱਨ ਅਤੇ ਆਈਆਈਟੀ ਪਟਨਾ ਇਸ ਰਣਨੀਤਕ ਸਾਂਝੇਦਾਰੀ ਰਾਹੀਂ ਟਿਕਾਊ ਵਿਕਾਸ ਅਤੇ ਤਕਨੀਕੀ ਉੱਤਮਤਾ ਨੂੰ ਹੁਲਾਰਾ ਦੇਣ ਲਈ ਪ੍ਰਤੀਬੱਧ ਹਨ।
***
ਪੀਆਬੀ ਦਿੱਲੀ/ਅਲੋਕ ਮਿਸ਼ਰਾ/ਧੀਮ ਜੋਇ ਮੈਮਪਿਲੀ
(Release ID: 2017151)
Visitor Counter : 64