ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ
ਇਰੇਡਾ (IREDA) ਨੇ ਨਵਾਂ ਰਿਕਾਰਡ ਬਣਾਇਆ: ਹੁਣ ਤੱਕ ਦੀ ਸਭ ਤੋਂ ਵੱਧ ਕਰਜ਼ਾ ਮਨਜ਼ੂਰੀਆਂ ਅਤੇ ਕਰਜ਼ਾ ਵੰਡ ਪੱਧਰ ਹਾਸਲ ਕੀਤਾ
Posted On:
02 APR 2024 11:09AM by PIB Chandigarh
ਦੇਸ਼ ਦੀ ਸਭ ਤੋਂ ਵੱਡੀ ਵਿਸ਼ਿਸ਼ਟ-ਖੇਤਰ ਅਧਾਰਿਤ ਗ੍ਰੀਨ ਫਾਈਨੈਂਸਿੰਗ ਐੱਨਬੀਐੱਫਸੀ ਇੰਡੀਅਨ ਰੀਨਿਊਏਬਲ ਐਨਰਜੀ ਡਿਵੈਲਪਮੈਂਟ ਏਜੰਸੀ ਲਿਮਿਟਿਡ (ਇਰੇਡਾ IREDA) ਨੇ ਵਿੱਤੀ ਸਾਲ 2023-24 ਲਈ ਹੁਣ ਤੱਕ ਦੀ ਸਭ ਤੋਂ ਵੱਧ ਕਰਜ਼ਾ ਮਨਜ਼ੂਰੀਆਂ ਅਤੇ ਕਰਜ਼ਾ ਵੰਡ ਪੱਧਰ ਹਾਸਲ ਕੀਤਾ ਹੈ। ਕੰਪਨੀ ਨੇ ਵਿੱਤੀ ਸਾਲ ਦੌਰਾਨ 37,354 ਕਰੋੜ ਰੁਪਏ ਦੇ ਕਰਜ਼ੇ ਮਨਜ਼ੂਰ ਕੀਤੇ ਹਨ ਅਤੇ 25,089 ਕਰੋੜ ਰੁਪਏ ਦੇ ਕਰਜ਼ੇ ਵੰਡੇ ਹਨ। ਇਸ ਨਾਲ ਲੋਨ ਬੁੱਕ ਵਿੱਚ 26.71% ਦਾ ਜ਼ਿਕਰਯੋਗ ਵਾਧਾ ਹੋਇਆ ਹੈ, ਜੋ ਹੁਣ 59,650 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ।
31 ਮਾਰਚ, 2024 ਨੂੰ ਸਮਾਪਤ ਤਿਮਾਹੀ ਅਤੇ ਸਾਲ ਲਈ ਕਾਰੋਬਾਰ ਪ੍ਰਦਰਸ਼ਨ (ਆਰਜ਼ੀ), ਜੋ ਆਡਿਟ ਦੇ ਅਧੀਨ ਹੈ, ਇਸ ਪ੍ਰਕਾਰ ਹੈ:
2023-24 ਨੂੰ ਸਮਾਪਤ ਤਿਮਾਹੀ/ਸਾਲ ਲਈ ਕਾਰੋਬਾਰ ਪ੍ਰਦਰਸ਼ਨ (ਆਰਜ਼ੀ)
|
|
(ਕਰੋੜ ਰੁਪਏ ਵਿੱਚ)
|
|
ਵੇਰਵਾ
|
ਚੌਥੀ ਤਿਮਾਹੀ ਦੀ ਸਮਾਪਤੀ
|
31 ਮਾਰਚ ਨੂੰ ਸਮਾਪਤ ਸਾਲ ਲਈ
|
ਵਾਧਾ (%)
|
|
2023-24
|
2022-23
|
2023-24
|
2022-23
|
ਚੌਥੀ ਤਿਮਾਹੀ ਲਈ
|
ਸਾਲ ਸਮਾਪਤੀ
|
ਕਰਜ਼ਾ ਮਨਜ਼ੂਰੀ
|
23,796
|
11,797
|
37,354
|
32,587
|
101.71%
|
14.63%
|
ਕਰਜ਼ੇ ਦੀ ਵੰਡ
|
12,869
|
11,291
|
25,089
|
21,639
|
13.98%
|
15.94%
|
31 ਮਾਰਚ 2024 ਤੱਕ ਲੋਨ ਬੁੱਕ ਬਕਾਇਆ
|
|
59,650
|
47,076
|
|
26.71%
|
|
|
|
|
|
|
|
|
|
|
|
|
|
|
|
ਕੰਪਨੀ ਦੇ ਪ੍ਰਦਰਸ਼ਨ ‘ਤੇ ਟਿੱਪਣੀ ਕਰਦੇ ਹੋਏ, ਇਰੇਡਾ (IREDA) ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਪ੍ਰਦੀਪ ਕੁਮਾਰ ਦਾਸ ਨੇ ਕਿਹਾ: “ਵਿੱਤੀ ਸਾਲ 2023-24 ਲਈ ਇਰੇਡਾ (IREDA) ਦੀ ਰਿਕਾਰਡ ਕਰਜ਼ਾ ਮਨਜ਼ੂਰੀਆਂ ਅਤੇ ਕਰਜ਼ੇ ਦੀ ਵੰਡ ਦੇਸ਼ ਵਿੱਚ ਨਵਿਆਉਣਯੋਗ ਊਰਜਾ ਕ੍ਰਾਂਤੀ ਨੂੰ ਅੱਗੇ ਵਧਾਉਣ ਲਈ ਸਾਡੀ ਅਟੁੱਟ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰਦੀਆਂ ਹਨ। ਇਹ ਉਪਲਬਧੀ, ਸਾਡੇ ਹਿਤਧਾਰਕਾਂ, ਵਪਾਰ-ਸਾਂਝੇਦਾਰਾਂ ਅਤੇ ਨਿਵੇਸ਼ਕਾਂ ਦੇ ਅਣਮੁੱਲ ਸਮਰਥਨ ਦੇ ਬਿਨਾਂ ਸੰਭਵ ਨਹੀਂ ਹੋ ਪਾਉਂਦੀ। ਅਸੀਂ ਭਾਰਤ ਸਰਕਾਰ ਦੇ ਨਵਿਆਉਣਯੋਗ ਊਰਜਾ ਟੀਚਿਆਂ ਵਿੱਚ ਮਹੱਤਵਪੂਰਨ ਯੋਗਦਾਨ ਪ੍ਰਦਾਨ ਕਰਕ੍ ਖੁਸ਼ ਹਾਂ ਅਤੇ ਆਉਣ ਵਾਲੇ ਵਰ੍ਹਿਆਂ ਵਿੱਚ ਆਪਣੇ ਪ੍ਰਭਾਵ ਨੂੰ ਹੋਰ ਵਧਾਉਣ ਲਈ ਤੱਤਪਰ ਹਾਂ।”
***
ਪੀਆਈਬੀ ਦਿੱਲੀ/ਅਲੋਕ ਮਿਸ਼ਰਾ/ਧੀਮ ਜੋਇ ਮੈਮਪਿਲੀ
(Release ID: 2017026)
Visitor Counter : 55