ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ ਬ੍ਰਹਮਾ ਕੁਮਾਰੀ (Brahma Kumaris), ਓਡੀਸ਼ਾ ਦੇ ਗੋਲਡਨ ਜੁਬਲੀ ਸਮਾਰੋਹ ਦੀ ਸ਼ੋਭਾ ਵਧਾਈ

Posted On: 01 MAR 2024 6:09PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (1 ਮਾਰਚ, 2024) ਕਟਕ ਵਿਖੇ ਬ੍ਰਹਮਾ ਕੁਮਾਰੀ(Brahma Kumaris), ਓਡੀਸ਼ਾ ਦੇ ਗੋਲਡਨ ਜੁਬਲੀ ਸਮਾਰੋਹ ਦੀ ਸ਼ੋਭਾ ਵਧਾਈ।

ਇਸ ਅਵਸਰ ‘ਤੇ ਮਾਣਯੋਗ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਵਿੱਚ ਅਧਿਆਤਮਕ ਚੇਤਨਾ ਦੇ ਪ੍ਰਚਾਰ-ਪ੍ਰਸਾਰ ਦੇ ਲਈ ਕਈ ਅਧਿਆਤਮਕ ਅਤੇ ਧਾਰਮਿਕ ਸੰਸਥਾਵਾਂ ਨਿਰੰਤਰ ਕਾਰਜਰਤ ਹਨ। ਬ੍ਰਹਮਾ ਕੁਮਾਰੀ(Brahma Kumaris) ਦੇਸ਼-ਵਿਦੇਸ਼ ਵਿੱਚ ਅਹਿੰਸਾ, ਸ਼ਾਂਤੀ, ਸਦਭਾਵ, ਭਾਈਚਾਰਾ ਅਤੇ ਸਹਿਣਸ਼ੀਲਤਾ ਜਿਹੀਆਂ ਸਦੀਵੀ ਭਾਰਤੀ ਕਦਰਾਂ-ਕੀਮਤਾਂ ਦਾ ਭੀ ਪ੍ਰਚਾਰ-ਪ੍ਰਸਾਰ ਕਰ ਰਹੀ ਹੈ। ਉਨ੍ਹਾਂ ਨੂੰ ਇਹ ਜਾਣ ਕੇ ਅਤਿਅੰਤ ਪ੍ਰਸੰਨਤਾ ਹੋਈ ਕਿ ਬ੍ਰਹਮਾ ਕੁਮਾਰੀ ਸੰਗਠਨ (Brahma Kumaris organization) ਦੁਨੀਆ ਭਰ ਵਿੱਚ ਯੋਗ ਅਤੇ ਧਿਆਨ (yoga and meditation) ਨੂੰ ਪ੍ਰਚਾਰਿਤ ਕਰਨ ਦੀ ਦਿਸ਼ਾ ਵਿੱਚ ਭੀ ਕੰਮ ਕਰ ਰਹੀ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਅੱਜ ਲੋਕ ਹਰ ਸਮੇਂ ਭੌਤਿਕ ਸੁਖ-ਸੁਵਿਧਾਵਾਂ ਦੇ ਪਿੱਛੇ ਭੱਜਦੇ ਰਹਿੰਦੇ ਹਨ। ਲੋਕਾਂ ਦਾ ਮੰਨਣਾ ਹੈ ਕਿ ਖੁਸ਼ੀ ਦਾ ਮਤਲਬ ਸਿਰਫ਼ ਭੌਤਿਕ ਸੁਖ ਹੈ। ਉਨ੍ਹਾਂ ਨੇ ਇਹ ਭੀ ਕਿਹਾ ਕਿ ਅਸੀਂ ਅਸਲ ਖੁਸ਼ੀ ਤਦੇ ਪ੍ਰਾਪਤ ਕਰ ਸਕਦੇ ਹਾਂ ਜਦੋਂ ਅਸੀਂ ਆਪਣੀਆਂ ਭੌਤਿਕ ਇੱਛਾਵਾਂ (material desires) ਨੂੰ ਸੀਮਿਤ ਕਰ ਦੇਵਾਂਗੇ।

ਰਾਸ਼ਟਰਪਤੀ ਨੇ ਕਿਹਾ ਕਿ ਧਰਮ ਜੀਵਨ ਜੀਣ ਦਾ ਇੱਕ ਤਰੀਕਾ ਹੈ (Dharma is a way of life) ਅਤੇ ਬ੍ਰਹਮਾ ਕੁਮਾਰੀ (Brahma Kumaris) ਇਸ ਬਾਤ ਦੇ ਲਈ ਨਿਰੰਤਰ ਪ੍ਰਯਾਸਰਤ ਹੈ ਕਿ ਲੋਕ ਆਪਣੇ ਜੀਵਨ ਦੇ ਉਦੇਸ਼ ਨੂੰ ਸਾਕਾਰ ਕਰ ਸਕਣ। ਉਹ ਗਿਆਨ ਦਾ ਪ੍ਰਕਾਸ਼ ਫੈਲਾ ਰਹੀਆਂ ਹਨ ਅਤੇ ਸ਼ਾਂਤੀ ਅਤੇ ਸਦਭਾਵਨਾ ਦੇ ਨਾਲ ਜੀਵਨ ਜੀਣ ਵਿੱਚ ਲੋਕਾਂ ਦੀ ਮਦਦ ਕਰ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਵਿਕਾਸ ਤਦੇ ਹੋ ਸਕਦਾ ਹੈ ਜਦੋਂ ਸ਼ਾਂਤੀ ਨਿਰੰਤਰ ਕਾਇਮ ਰਹੇਗੀ।

ਰਾਸ਼ਟਰਪਤੀ ਨੇ ਕਿਹਾ ਕਿ ਅਧਿਆਤਮ ਦੇ ਮਾਰਗ ‘ਤੇ ਚਲਣ ਦੇ ਲਈ ਵਿਅਕਤੀ ਨੂੰ ਆਪਣੇ ਸੰਸਾਰਕ ਕਰਤੱਵ ਛੱਡਣ ਦੀ ਕਤਈ ਜ਼ਰੂਰਤ ਨਹੀਂ ਹੈ। ਉਨ੍ਹਾਂ ਨੇ ਇਹ ਭੀ ਕਿਹਾ ਕਿ ਜੀਵਨ ਜੀਣ ਦਾ ਉਚਿਤ ਤਰੀਕਾ ਅਪਣਾ ਕੇ ਅਤੇ ਦੂਸਰਿਆਂ ਦੀ ਮਦਦ ਕਰਕੇ ਲੋਕ ਖੁਸ਼ ਅਤੇ ਸ਼ਾਂਤੀਪੂਰਵਕ ਰਹਿ ਸਕਦੇ ਹਨ।

 *****

ਡੀਐੱਸ/ਬੀਐੱਮ



(Release ID: 2017005) Visitor Counter : 31


Read this release in: English , Urdu , Hindi , Odia