ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਮਾਰੀਸ਼ਸ ਦੀ ਆਪਣੀ ਯਾਤਰਾ ਦੇ ਸਮਾਪਨ ਦਿਵਸ ‘ਤੇ ਵਫ਼ਦ ਪੱਧਰੀ ਵਾਰਤਾ ਦੀ ਅਗਵਾਈ ਕਰਨ ਦੇ ਨਾਲ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਉਨ੍ਹਾਂ ਦੀ ਉਪਸਥਿਤੀ ਵਿੱਚ ਸਹਿਮਤੀ ਪੱਤਰਾਂ (ਐੱਮਓਯੂਜ਼) ਦਾ ਅਦਾਨ-ਪ੍ਰਦਾਨ ਕੀਤਾ ਗਿਆ
Posted On:
13 MAR 2024 7:19PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਮਾਰੀਸ਼ਸ ਦੀ ਤਿੰਨ ਦਿਨਾਂ ਦੀ ਸਰਕਾਰੀ ਯਾਤਰਾ ਦੇ ਸਮਾਪਨ ਦਿਵਸ (13 ਮਾਰਚ, 2024) ‘ਤੇ ਮਾਰੀਸ਼ਸ ਦੇ ਪ੍ਰਧਾਨ ਮੰਤਰੀ, ਪ੍ਰਵਿੰਦ ਜਗਨਨਾਥ ਦੇ ਨਾਲ ਵਫ਼ਦ ਪੱਧਰੀ ਵਾਰਤਾ ਦੀ ਅਗਵਾਈ ਕੀਤੀ। ਉਨ੍ਹਾਂ ਨੇ ਦੋਹਾਂ ਦੇਸ਼ਾਂ ਦੇ ਦਰਮਿਆਨ ਲੰਬੇ ਸਮੇਂ ਤੋਂ ਚਲੀ ਆ ਰਹੀ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਦੀ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ।
ਦੋਹਾਂ ਨੇਤਾਵਾਂ ਦੀ ਉਪਸਥਿਤੀ ਵਿੱਚ 4 ਸਮਝੌਤਿਆਂ ਦਾ ਅਦਾਨ-ਪ੍ਰਦਾਨ ਕੀਤਾ ਗਿਆ। ਇਨ੍ਹਾਂ ਵਿੱਚ ਸ਼ਾਮਲ ਹਨ:-
· ਅੰਤਰਰਾਸ਼ਟਰੀ ਵਿੱਤੀ ਸੇਵਾ ਕੇਂਦਰ ਅਥਾਰਿਟੀ (ਗਿਫਟ ਸਿਟੀ -GIFT City) ਅਤੇ ਵਿੱਤੀ ਸੇਵਾ ਕਮਿਸ਼ਨ, ਮਾਰੀਸ਼ਸ ਦੇ ਦਰਮਿਆਨ ਸਹਿਮਤੀ ਪੱਤਰ
· ਲੋਕ ਸੇਵਾ ਕਮਿਸ਼ਨ, ਮਾਰੀਸ਼ਸ ਅਤੇ ਸੰਘ ਲੋਕ ਸੇਵਾ ਕਮਿਸ਼ਨ ਦੇ ਦਰਮਿਆਨ ਸਹਿਮਤੀ ਪੱਤਰ (ਐੱਮਓਯੂ)
· ਬੇਸ ਇਰੋਜ਼ਨ ਅਤੇ ਪ੍ਰੌਫਿਟ ਸ਼ਿਫਟਿੰਗ (ਬੀਈਪੀਐੱਸ BEPS) ਨਿਊਨਤਮ ਮਿਆਰਾਂ ਦੇ ਅਨੁਰੂਪ ਬਣਾਉਣ ਦੇ ਲਈ ਭਾਰਤ-ਮਾਰੀਸ਼ਸ ਡਬਲ ਟੈਕਸ ਬਚਾਅ ਸਮਝੌਤੇ (ਡੀਟੀਏਏ- DTAA) ਵਿੱਚ ਸੰਸ਼ੋਧਨ ਕਰਨ ਦੇ ਲਈ ਪ੍ਰੋਟੋਕੋਲ
· ਭਾਰਤ ਦੇ ਸੈਂਟਰਲ ਬਿਊਰੋ ਆਵ੍ ਇਨਵੈਸਟੀਗੇਸ਼ਨ (ਸੀਬੀਆਈ) ਅਤੇ ਮਾਰੀਸ਼ਸ ਦੇ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਸੁਤੰਤਰ ਕਮਿਸ਼ਨ ਦੇ ਦਰਮਿਆਨ ਸਹਿਮਤੀ ਪੱਤਰ (ਐੱਮਓਯੂ)
ਇਸ ਅਵਸਰ ‘ਤੇ, ਰਾਸ਼ਟਰਪਤੀ ਮੁਰਮੂ ਅਤੇ ਪ੍ਰਧਾਨ ਮੰਤਰੀ ਜਗਨਨਾਥ ਨੇ ਵਰਚੁਅਲੀ ਭਾਰਤ ਸਰਕਾਰ ਦੀ ਤਰਫ਼ੋਂ ਵਿੱਤ ਪੋਸ਼ਿਤ 14 ਕਮਿਊਨਿਟੀ ਡਿਵੈਲਪਮੈਂਟ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨਵੀਂ ਫੋਰੈਂਸਿਕ ਸਾਇੰਸ ਲੈਬੋਰੇਟਰੀ ਦਾ ਨੀਂਹ ਪੱਥਰ ਰੱਖਿਆ, ਜਿਸ ਨੂੰ ਭਾਰਤੀ ਸਹਾਇਤਾ ਨਾਲ ਸਥਾਪਿਤ ਕੀਤਾ ਜਾ ਰਿਹਾ ਹੈ। ਇਸ ਦੇ ਬਾਅਦ, ਮਾਰੀਸ਼ਸ ਦੇ ਰਾਸ਼ਟਰਪਤੀ, ਸ਼੍ਰੀ ਪ੍ਰਿਥਵੀਰਾਜਸਿੰਘ ਰੂਪਨ (Shri Prithvirajsing Roopun) ਨੇ ਸਟੇਟ ਹਾਊਸ, ਰੇਡੁਇਟ (State House, Reduit) ਵਿੱਚ ਦੁਪਹਿਰ ਦੇ ਭੋਜਨ ‘ਤੇ ਭਾਰਤ ਦੇ ਰਾਸ਼ਟਰਪਤੀ ਦੀ ਮੇਜ਼ਬਾਨੀ ਕੀਤੀ।
ਇਸ ਤੋਂ ਪਹਿਲੇ ਅੱਜ ਸੁਬ੍ਹਾ, ਰਾਸ਼ਟਰਪਤੀ ਨੇ ਅਪ੍ਰਵਾਸੀ ਘਾਟ (Aapravasi Ghat) ਦਾ ਦੌਰਾ ਕੀਤਾ, ਜੋ ਵਿਸ਼ੇਸ਼ ਤੌਰ ‘ਤੇ ਭਾਰਤ ਦੇ ਪਹਿਲੇ ਇਨਡੈਂਚਰਡ(ਇਕਰਾਰਬੱਧ) ਵਰਕਰਾਂ (first indentured workers) ਦੇ ਵੰਸ਼ਜਾਂ ਦੇ ਲਈ ਕਾਫੀ ਮਹੱਤਵ ਰੱਖਦਾ ਹੈ, ਜੋ ਲਗਭਗ ਦੋ ਸ਼ਤਾਬਦੀਆਂ ਪਹਿਲੇ ਉੱਥੇ ਪਹੁੰਚੇ ਸਨ। ਇਸ ਦੇ ਇਲਾਵਾ ਉਨ੍ਹਾਂ ਨੇ ਇੰਟਰਨੈਸ਼ਨਲ ਸਲੇਵਰੀ (ਦਾਸਤਾ) ਮਿਊਜ਼ੀਅਮ (International Slavery Museum) ਦਾ ਭੀ ਦੌਰਾ ਕੀਤਾ। ਮਾਰੀਸ਼ਸ ਤੋਂ ਰਵਾਨਾ ਹੋਣ ਤੋਂ ਪਹਿਲੇ ਰਾਸ਼ਟਰਪਤੀ ਨੇ ਪਵਿੱਤਰ ਗੰਗਾ ਤਲਾਅ (Ganga Talao) ਵਿੱਚ ਮੰਗਲਮੂਰਤੀ ਮਹਾਦੇਵ (Mangalmurti Mahadev) ਦੀ ਪੂਜਾ-ਅਰਚਨਾ ਭੀ ਕੀਤੀ।
ਇਸ ਤੋਂ ਪਹਿਲੇ 12 ਮਾਰਚ, 2024 ਨੂੰ ਰਾਸ਼ਟਰਪਤੀ ਨੇ ਮਾਰੀਸ਼ਸ ਦੇ ਰਾਸ਼ਟਰੀ ਦਿਵਸ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਹਿੱਸਾ ਲਿਆ। ਇਸ ਸਮਾਰੋਹ ਦੇ ਬਾਅਦ ਮਾਰੀਸ਼ਸ ਦੇ ਵਿਭਿੰਨ ਪਤਵੰਤਿਆਂ ਨੇ ਰਾਸ਼ਟਰਪਤੀ ਮੁਰਮੂ ਨਾਲ ਮੁਲਾਕਾਤ ਕੀਤੀ।
*********
ਡੀਐੱਸ/ਏਕੇ
(Release ID: 2017004)
Visitor Counter : 53