ਬਿਜਲੀ ਮੰਤਰਾਲਾ

ਰੂਰਲ ਇਲੈਕਟ੍ਰੀਫਿਕੇਸ਼ਨ ਕਾਰਪੋਰੇਸ਼ਨ ਨੇ ਨਵਿਆਉਣਯੋਗ ਊਰਜਾ ਵਿੱਤ ਪੋਸ਼ਣ ਸ਼੍ਰੇਣੀ ਵਿੱਚ ਸਕੌਚ (SKOCH ) ਵਾਤਾਵਰਣ, ਸਮਾਜਿਕ ਅਤੇ ਸ਼ਾਸਨ (ਈਐੱਸਜੀ) ਪੁਰਸਕਾਰ 2024 ਜਿੱਤਿਆ

Posted On: 01 APR 2024 6:19PM by PIB Chandigarh

ਬਿਜਲੀ ਮੰਤਰਾਲੇ ਦੇ ਅਧੀਨ ਇੱਕ ਮਹਾਰਤਨ ਕੇਂਦਰੀ ਜਨਤਕ ਖੇਤਰ ਉੱਦਮ ਅਤੇ ਇੱਕ ਮੋਹਰੀ ਨੌਨ ਬੈਂਕਿੰਗ ਵਿੱਤ ਕੰਪਨੀ (ਐੱਨਬੀਐੱਫਸੀ), ਰੂਰਲ ਇਲੈਕਟ੍ਰੀਫਿਕੇਸ਼ਨ ਕਾਰਪੋਰੇਸ਼ਨ (ਆਰਈਸੀ) ਲਿਮਿਟਿਡ ਨੂੰ ‘ਨਵਿਆਉਣਯੋਗ ਊਰਜਾ ਵਿੱਤਪੋਸ਼ਣ’ ਸ਼੍ਰੇਣੀ ਵਿੱਚ ਸਕੌਚ  (SKOCH ) ਵਾਤਾਵਰਣ, ਸਮਾਜਿਕ ਅਤੇ ਸ਼ਾਸਨ (ਈਐੱਸਜੀ) ਪੁਰਸਕਾਰ 2024 ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਪੁਰਸਕਾਰ ਟਿਕਾਊ ਵਿੱਤ ਪੋਸ਼ਣ, ਗ੍ਰੀਨ ਭਵਿੱਖ ਦਾ ਰਾਹ ਪੱਧਰਾ ਕਰਨ ਅਤੇ ਨਵਿਆਉਣਯੋਗ ਊਰਜਾ ਦੇ ਉਪਯੋਗ ਵਿੱਚ ਪਰਿਵਰਤਨ ਲਿਆਉਣ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਦੀ ਦਿਸ਼ਾ ਵਿੱਚ ਰੂਰਲ ਇਲੈਕਟ੍ਰੀਫਿਕੇਸ਼ਨ ਕਾਰਪੋਰੇਸ਼ਨ (ਆਰਈਸੀ) ਦੇ ਸਮਰਪਣ ਨੂੰ ਦਰਸਾਉਂਦਾ ਹੈ। ਰੂਰਲ ਇਲੈਕਟ੍ਰੀਫਿਕੇਸ਼ਨ ਕਾਰਪੋਰੇਸ਼ਨ (ਆਰਈਸੀ) ਲਿਮਿਟਿਡ ਦੇ ਕਾਰਕਾਰੀ ਡਾਇਰੈਕਟਰ ਸ਼੍ਰੀ ਟੀ.ਐੱਸ.ਸੀ.ਬੋਸ਼ ਨੂੰ ਇਹ ਪੁਰਸਕਾਰ ਨਵੀਂ ਦਿੱਲੀ ਵਿੱਚ ਪ੍ਰਦਾਨ ਕੀਤਾ ਗਿਆ।

ਰੂਰਲ ਇਲੈਕਟ੍ਰੀਫਿਕੇਸ਼ਨ ਕਾਰਪੋਰੇਸ਼ਨ (ਆਰਈਸੀ) ਭਾਰਤ ਦੇ ਸਵੱਛ ਊਰਜਾ ਉਪਯੋਗ ਵਿੱਚ ਪਰਿਵਰਤਨ ਵਿੱਚ ਇੱਕ ਮਹੱਤਵਪੂਰਨ ਕੰਪਨੀ ਦੇ ਰੂਪ ਵਿੱਚ ਉਭਰੀ ਹੈ, ਜੋ ਦੇਸ਼ ਦੇ ਸਥਾਈ ਭਵਿੱਖ ਵਿੱਚ ਸਰਗਰਮੀ ਨਾਲ ਯੋਗਦਾਨ ਦੇ ਰਹੀ ਹੈ। ਰੂਰਲ ਇਲੈਕਟ੍ਰੀਫਿਕੇਸ਼ਨ ਕਾਰਪੋਰੇਸ਼ਨ (ਆਰਈਸੀ) ਨੇ ਵੱਖ-ਵੱਖ ਪਹਿਲਾਂ ਅਤੇ ਉਪਲਬਧੀਆਂ ਦੇ ਰਾਹੀਂ ਕਈ ਟਿਕਾਊ ਪ੍ਰੋਜੈਕਟਾਂ ਲਈ ਪ੍ਰਤੀਬੱਧਤਾ ਵਿਅਕਤ ਕੀਤੀ ਹੈ ਅਤੇ ਗ੍ਰੀਨ ਪ੍ਰੋਜੈਕਟਾਂ ਲਈ ਵੱਖ-ਵੱਖ ਸਹਿਮਤੀ ਪੱਤਰਾਂ ‘ਤੇ ਹਸਤਾਖਰ ਕੀਤੇ ਹਨ।

ਇਸ ਦੇ ਇਲਾਵਾ, ਰੂਰਲ ਇਲੈਕਟ੍ਰੀਫਿਕੇਸ਼ਨ ਕਾਰਪੋਰੇਸ਼ਨ (ਆਰਈਸੀ) ਨੇ ਸੌਲਰ, ਵਿੰਡ, ਪੰਪਡ ਸਟੋਰੇਜ ਪ੍ਰੋਜੈਕਟਾਂ, ਈ-ਮੋਬਿਲਿਟੀ, ਨਵਿਆਉਣਯੋਗ ਊਰਜਾ ਨਿਰਮਾਣ, ਗ੍ਰੀਨ ਅਮੋਨੀਆ ਅਤੇ ਗ੍ਰੀਨ ਹਾਈਡ੍ਰੋਜਨ ਅਤੇ ਬੈਟਰੀ ਸਟੋਰੇਜ ਜਿਹੇ ਖੇਤਰਾਂ ਨਾਲ ਜੁੜੇ ਗ੍ਰੀਨ ਪ੍ਰੋਜੈਕਟਾਂ ਦੇ ਵੱਖ-ਵੱਖ ਡਿਵੈਲਪਰਸ ਦੇ ਨਾਲ ਚਰਚਾ ਕੀਤੀ ਹੈ।

ਭਵਿੱਖ ਦੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ ਰੂਰਲ ਇਲੈਕਟ੍ਰੀਫਿਕੇਸ਼ਨ ਕਾਰਪੋਰੇਸ਼ਨ (ਆਰਈਸੀ) ਨੂੰ ਆਪਣੇ ਨਵਿਆਉਣਯੋਗ ਊਰਜਾ ਪੋਰਟਫੋਲੀਓ ਵਿੱਚ ਇੱਕ ਮਹੱਤਵਪੂਰਨ ਵਿਸਤਾਰ ਦੀ ਸੰਭਾਵਨਾ ਹੈ। ਅਨੁਮਾਨਾਂ ਦੇ ਅਨੁਸਾਰ ਇਸ ਦੇ ਵਰਤਮਾਨ ਮੁੱਲ ਦੀ ਤੁਲਨਾ ਵਿੱਚ 10 ਗੁਣਾ ਵਾਧਾ ਹੋਵੇਗਾ। ਵਰ੍ਹੇ 2030 ਤੱਕ ਇਹ 3 ਲੱਖ ਕਰੋੜ ਰੁਪਏ ਤੋਂ ਅਧਿਕ ਤੱਕ ਪਹੁੰਚ ਜਾਵੇਗੀ, ਜੋ ਪ੍ਰਬੰਧਨ ਦੇ ਤਹਿਤ ਇਸ ਦੀ ਸੰਪੱਤੀ ਦਾ ਲਗਭਗ 30 ਪ੍ਰਤੀਸ਼ਤ ਪ੍ਰਤੀਨਿਧੀਤਵ ਕਰਦਾ ਹੈ।

ਸਕੌਚ (SKOCH) ਵਾਤਾਵਰਣ, ਸਮਾਜਿਕ ਅਤੇ ਸ਼ਾਸਨ (ਈਐੱਸਜੀ) ਪੁਰਸਕਾਰ ਉਨ੍ਹਾਂ ਸੰਗਠਨਾਂ ਨੂੰ ਮਾਨਤਾ ਪ੍ਰਦਾਨ ਕਰਦੇ ਹਨ ਜੋ ਵਾਤਾਵਰਣ, ਸਮਾਜਿਕ ਅਤੇ ਸ਼ਾਸਨ (ਈਐੱਸਜੀ)  ਪ੍ਰਥਾਵਾਂ ਵਿੱਚ ਉਤਕ੍ਰਿਸ਼ਟ ਕਾਰਜ ਦਾ ਪ੍ਰਦਰਸ਼ਨ ਕਰਦੇ ਹਨ। ਸਕੌਚ (SKOCH)  ਵਾਤਾਵਰਣ, ਸਮਾਜਿਕ ਅਤੇ ਸ਼ਾਸਨ (ਈਐੱਸਜੀ) ਪੁਰਸਕਾਰ ਅਤੇ ਮੁਲਾਂਕਣ ਭਾਰਤ ਵਰ੍ਹੇ 2047 ਲਈ ਸੰਗਠਨਾਂ ਦੀ ਪ੍ਰਤੀਬੱਧਤਾ ਦੇ ਮੁਲਾਂਕਣ ਲਈ ਇੱਕ ਮਹੱਤਵਪੂਰਨ ਬੈਂਚਮਾਰਕ ਦੇ ਰੂਪ ਵਿੱਚ ਕੰਮ ਕਰਦਾ ਹੈ। ਇਹ ਇੱਕ ਸਥਾਈ ਅਤੇ ਵਧਦੇ ਵਪਾਰਕ ਭਵਿੱਖ ਨੂੰ ਆਕਾਰ ਦੇਣ ਵਿੱਚ ਸਥਾਈ ਨਿਵੇਸ਼ ਅਤੇ ਪ੍ਰਕਿਰਿਆਵਾਂ ਦੇ ਦਰਮਿਆਨ ਆਪਸੀ ਕ੍ਰਿਆ  (ਤਾਲਮੇਲ)‘ਤੇ ਕੇਂਦ੍ਰਿਤ ਹੈ।

ਰੂਰਲ ਇਲੈਕਟ੍ਰੀਫਿਕੇਸ਼ਨ ਕਾਰਪੋਰੇਸ਼ਨ (ਆਰਈਸੀ) ਲਿਮਿਟਿਡ ਦੇ ਬਾਰੇ ਵਿੱਚ

ਰੂਰਲ ਇਲੈਕਟ੍ਰੀਫਿਕੇਸ਼ਨ ਕਾਰਪੋਰੇਸ਼ਨ (ਆਰਈਸੀ) ਬਿਜਲੀ ਮੰਤਰਾਲੇ ਦੇ ਅਧੀਨ ਇੱਕ ‘ਮਹਾਰਤਨ’ ਕੇਂਦਰੀ ਜਨਤਕ ਖੇਤਰ ਉੱਦਮ ਹੈ, ਅਤੇ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਨਾਲ-ਨੌਨ ਬੈਂਕਿੰਗ ਵਿੱਤ ਕੰਪਨੀ (ਐੱਨਬੀਐੱਫਸੀ), ਅਤੇ ਬੁਨਿਆਦੀ ਢਾਂਚਾ ਵਿੱਤੀ ਕੰਪਨੀ (ਆਈਐੱਫਸੀ) ਦੇ ਰੂਪ ਵਿੱਚ ਰਜਿਸਟਰਡ ਹੈ। ਰੂਰਲ ਇਲੈਕਟ੍ਰੀਫਿਕੇਸ਼ਨ ਕਾਰਪੋਰੇਸ਼ਨ (ਆਰਈਸੀ) ਪੂਰੇ ਪਾਵਰ ਇਨਫ੍ਰਾਸਟ੍ਰਕਚਰ ਸੈਕਟਰ ਨੂੰ ਵਿੱਤ ਪੋਸ਼ਿਤ ਕਰਦਾ ਹੈ ਜਿਸ ਵਿੱਚ ਉਤਪਾਦਨ, ਟਰਾਂਸਮਿਸ਼ਨ, ਡਿਸਟ੍ਰੀਬਿਊਸ਼ਨ, ਨਵਿਆਉਣਯੋਗ ਊਰਜਾ ਅਤੇ ਇਲੈਕਟ੍ਰਿਕ ਵਾਹਨ, ਬੈਟਰੀ ਸਟੋਰੇਜ, ਪੰਪ ਸਟੋਰੇਜ ਪ੍ਰੋਜੈਕਟ, ਗ੍ਰੀਨ ਹਾਈਡ੍ਰੋਜਨ ਅਤੇ ਗ੍ਰੀਨ ਅਮੋਨੀਆ ਪ੍ਰੋਜੈਕਟਾਂ ਜਿਹੀਆਂ ਟੈਕਨੋਲੋਜੀਆਂ ਸ਼ਾਮਲ ਹਨ।

ਰੂਰਲ ਇਲੈਕਟ੍ਰੀਫਿਕੇਸ਼ਨ ਕਾਰਪੋਰੇਸ਼ਨ (ਆਰਈਸੀ) ਨੇ ਹਾਲ ਹੀ ਵਿੱਚ ਨੌਨ-ਪਾਵਰ ਇਨਫ੍ਰਾਸਟ੍ਰਕਚਰ ਸੈਕਟਰ ਵਿੱਚ ਵੀ ਵਿਭਿੰਨਤਾ ਪ੍ਰਦਾਨ ਕੀਤੀ ਹੈ, ਜਿਸ ਵਿੱਚ ਸੜਕ ਅਤੇ ਐਕਸਪ੍ਰੈੱਸਵੇਅ, ਮੈਟਰੋ ਰੇਲ, ਹਵਾਈ ਅੱਡੇ, ਇਨਫੋਰਮੇਸ਼ਨ ਟੈਕਨੋਲੋਜੀ ਕਮਿਊਨਿਕੇਸ਼ਨ, ਸਮਾਜਿਕ ਅਤੇ ਵਪਾਰਕ ਬੁਨਿਆਦੀ ਢਾਂਚਾ (ਵਿਦਿਅਕ ਸੰਸਥਾਨ, ਹਸਪਤਾਲ, ਪੋਰਟ ਅਤੇ ਇਲਕਟ੍ਰੋ-ਮਕੈਨੀਕਲ (ਈ ਐਂਡ ਐੱਮ)  ਕਾਰਜ, ਸਟੀਲ ਅਤੇ ਰਿਫਾਇਨਰੀ ਜਿਹੇ ਹੋਰ ਖੇਤਰ ਸ਼ਾਮਲ ਹਨ।

 

ਰੂਰਲ ਇਲੈਕਟ੍ਰੀਫਿਕੇਸ਼ਨ ਕਾਰਪੋਰੇਸ਼ਨ (ਆਰਈਸੀ) ਲਿਮਿਟਿਡ ਦੇਸ਼ ਵਿੱਚ ਬੁਨਿਆਦੀ ਢਾਂਚਾਗਤ ਸੰਪੱਤੀਆਂ ਦੇ ਨਿਰਮਾਣ ਲਈ ਰਾਜ, ਕੇਂਦਰ ਅਤੇ ਨਿੱਜੀ ਕੰਪਨੀਆਂ ਨੂੰ ਵੱਖ-ਵੱਖ ਪਰਿਪੱਕਵਤਾ ਮਿਆਦ ਦੇ ਕਰਜ਼ੇ ਪ੍ਰਦਾਨ ਕਰਦਾ ਹੈ। ਰੂਰਲ ਇਲੈਕਟ੍ਰੀਫਿਕੇਸ਼ਨ ਕਾਰਪੋਰੇਸ਼ਨ (ਆਰਈਸੀ) ਲਿਮਿਟਿਡ ਬਿਜਲੀ ਖੇਤਰ ਲਈ ਸਰਕਾਰ ਦੀਆਂ ਪ੍ਰਮੁੱਖ ਯੋਜਨਾਵਾਂ ਵਿੱਚ ਇੱਕ ਮਹੱਤਵਪੂਰਨ ਰਣਨੀਤਕ ਭੂਮਿਕਾ ਨਿਭਾ ਰਿਹਾ ਹੈ ਅਤੇ ਪ੍ਰਧਾਨ ਮੰਤਰੀ ਸਹਿਜ ਬਿਜਲੀ ਹਰ ਘਰ ਯੋਜਨਾ (ਸੌਭਾਗਯਾ), ਦੀਨ ਦਿਆਲ ਉਪਾਧਿਆਏ ਗ੍ਰਾਮ ਜਯੋਤੀ ਯੋਜਨਾ (ਡੀਡੀਯੂਜੀਜੇਵਾਈ), ਨੈਸ਼ਨਲ ਇਲੈਕਟ੍ਰੀਸਿਟੀ ਫੰਡ (ਐੱਨਈਐੱਫ) ਯੋਜਨਾ ਦੇ ਲਈ ਇੱਕ ਨੋਡਲ ਏਜੰਸੀ ਰਹੀ ਹੈ, 

ਜਿਸ ਦੇ ਨਤੀਜੇ ਵਜੋਂ ਦੇਸ਼ ਵਿੱਚ ਹਰ ਇੱਕ ਖੇਤਰ ਵਿੱਚ ਡਿਸਟ੍ਰੀਬਿਊਸ਼ਨ ਸੈਕਟਰ ਨੂੰ ਮਜ਼ਬੂਤ ਕੀਤਾ ਗਿਆ ਅਤੇ 100 ਫੀਸਦੀ ਪਿੰਡਾਂ ਦਾ ਬਿਜਲੀਕਰਣ ਅਤੇ ਘਰੇਲੂ ਬਿਜਲੀਕਰਣ ਕੀਤਾ ਗਿਆ। ਰੂਰਲ ਇਲੈਕਟ੍ਰੀਫਿਕੇਸ਼ਨ ਕਾਰਪੋਰੇਸ਼ਨ (ਆਰਈਸੀ) ਨੂੰ ਰੀਵੈਮਪਡ ਡਿਸਟ੍ਰੀਬਿਊਸ਼ਨ ਸੈਕਟਰ ਸਕੀਮ (ਆਰਡੀਐੱਸਐੱਸ) ਦੇ ਲਈ ਕੁਝ ਰਾਜਾਂ ਅਤੇ ਕੇਂਦਰ-ਸ਼ਾਸਿਤ ਪ੍ਰਦੇਸ਼ਾਂ ਲਈ ਨੋਡਲ ਏਜੰਸੀ ਵੀ ਬਣਾਇਆ ਗਿਆ ਹੈ। 31 ਦਸੰਬਰ, 2023 ਤੱਕ ਰੂਰਲ ਇਲੈਕਟ੍ਰੀਫਿਕੇਸ਼ਨ ਕਾਰਪੋਰੇਸ਼ਨ (ਆਰਈਸੀ) ਦੀ ਲੋਨ ਬੁੱਕ 4.97 ਲੱਖ ਕਰੋੜ ਰੁਪਏ ਅਤੇ ਕੁੱਲ ਸੰਪੱਤੀ 64,787  ਕਰੋੜ ਰੁਪਏ ਹੈ।

***

ਪੀਆਈਬੀ ਦਿੱਲੀ/ਅਲੋਕ ਮਿਸ਼ਰਾ/ਧੀਪ ਜੋਇ ਮੈਮਪਿਲੀ



(Release ID: 2016942) Visitor Counter : 44