ਕੋਲਾ ਮੰਤਰਾਲਾ

ਫ਼ਰਵਰੀ 2024 ਵਿੱਚ ਅੱਠ ਪ੍ਰਮੁੱਖ ਉਦਯੋਗਾਂ ਵਿੱਚ ਕੋਲਾ ਸੈਕਟਰ ਨੇ 11.6% ਦਾ ਸਭ ਤੋਂ ਵੱਧ ਵਾਧਾ ਦਰਸਾਇਆ ਹੈ

Posted On: 01 APR 2024 1:35PM by PIB Chandigarh

ਵਣਜ ਅਤੇ ਉਦਯੋਗ ਮੰਤਰਾਲੇ ਵੱਲੋਂ ਜਾਰੀ ਅੱਠ ਕੋਰ ਉਦਯੋਗਾਂ (ਆਈਸੀਆਈ) ਦੇ ਸੂਚਕ-ਅੰਕ (ਬੇਸ ਸਾਲ 2011-12) ਦੇ ਅਨੁਸਾਰ ਫ਼ਰਵਰੀ 2024 ਦੇ ਮਹੀਨੇ ਲਈ ਕੋਲਾ ਸੈਕਟਰ ਨੇ ਅੱਠ ਪ੍ਰਮੁੱਖ ਉਦਯੋਗਾਂ ਵਿੱਚੋਂ 11.6% (ਆਰਜ਼ੀ) ਦਾ ਸਭ ਤੋਂ ਵੱਧ ਵਾਧਾ ਦਰਸਾਇਆ ਹੈ। ਕੋਲਾ ਉਦਯੋਗ ਦਾ ਸੂਚਕ-ਅੰਕ ਫ਼ਰਵਰੀ, 24 ਦੌਰਾਨ 212.1 ਅੰਕਾਂ 'ਤੇ ਪਹੁੰਚ ਗਿਆ ਹੈ ਜਦੋਂ ਕਿ ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ 190.1 ਅੰਕ ਸਨ ਅਤੇ ਅਪ੍ਰੈਲ ਤੋਂ ਫ਼ਰਵਰੀ, 2023-24 ਦੌਰਾਨ ਇਸ ਦੇ ਸੰਚਤ ਸੂਚਕ-ਅੰਕ ਵਿੱਚ ਪਿਛਲੇ ਸਾਲ ਦੀ ਇਸੇ ਅਵਧੀ ਦੇ ਮੁਕਾਬਲੇ 12.1% ਦਾ ਵਾਧਾ ਹੋਇਆ ਹੈ।

ਆਈਸੀਆਈ ਅੱਠ ਪ੍ਰਮੁੱਖ ਉਦਯੋਗਾਂ ਜਿਵੇਂ ਕਿ ਸੀਮਿੰਟ, ਕੋਲਾ, ਕੱਚਾ ਤੇਲ, ਬਿਜਲੀ, ਖਾਦ, ਕੁਦਰਤੀ ਗੈਸ, ਰਿਫਾਇਨਰੀ ਉਤਪਾਦ ਅਤੇ ਸਟੀਲ ਦੇ ਸੰਯੁਕਤ ਅਤੇ ਵਿਅਕਤੀਗਤ ਉਤਪਾਦਨ ਪ੍ਰਦਰਸ਼ਨ ਨੂੰ ਮਾਪਦਾ ਹੈ।

ਫ਼ਰਵਰੀ 2024 ਵਿੱਚ ਅੱਠ ਕੋਰ ਉਦਯੋਗਾਂ ਦੇ ਸੰਯੁਕਤ ਸੂਚਕ-ਅੰਕ ਵਿੱਚ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 6.7% ਵਾਧਾ ਹੋਇਆ ਹੈ।

ਕੋਲਾ ਉਦਯੋਗ ਨੇ ਪਿਛਲੇ ਅੱਠ ਮਹੀਨਿਆਂ ਵਿੱਚ ਲਗਾਤਾਰ ਦੋ ਅੰਕਾਂ ਦੀ ਵਿਕਾਸ ਦਰ ਦਾ ਪ੍ਰਦਰਸ਼ਨ ਕਰਦੇ ਹੋਏ ਲਗਾਤਾਰ ਬਿਹਤਰ ਪ੍ਰਦਰਸ਼ਨ ਕੀਤਾ ਹੈ ਅਤੇ ਪਿਛਲੇ ਦੋ ਵਿੱਤੀ ਸਾਲਾਂ ਵਿੱਚ ਅੱਠ ਪ੍ਰਮੁੱਖ ਉਦਯੋਗਾਂ ਦੀ ਸਮੁੱਚੀ ਵਿਕਾਸ ਦਰ ਨਾਲੋਂ ਕਾਫ਼ੀ ਜ਼ਿਆਦਾ ਵਾਧਾ ਦਰਜ ਕੀਤਾ ਹੈ।

ਇਸ ਸ਼ਾਨਦਾਰ ਵਾਧੇ ਦੇ ਪਿੱਛੇ ਦੀ ਪ੍ਰੇਰਕ ਸ਼ਕਤੀ ਫ਼ਰਵਰੀ, 2024 ਦੌਰਾਨ ਕੋਲੇ ਦੇ ਉਤਪਾਦਨ ਵਿੱਚ ਮਹੱਤਵਪੂਰਨ ਵਾਧੇ ਨੂੰ ਮੰਨਿਆ ਜਾ ਸਕਦਾ ਹੈ, ਜਿਸ ਵਿੱਚ ਉਤਪਾਦਨ 96.60 ਮਿਲੀਅਨ ਟਨ ਤੱਕ ਪਹੁੰਚ ਗਿਆ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 11.83% ਦਾ ਵਾਧਾ ਦਰਸਾਉਂਦਾ ਹੈ।

 

 ******

 

ਐੱਸਟੀ



(Release ID: 2016864) Visitor Counter : 24