ਰਾਸ਼ਟਰਪਤੀ ਸਕੱਤਰੇਤ

ਸੀਪੀਡਬਲਿਊਡੀ ਦੇ ਅਸਿਸਟੈਂਟ ਐਗਜ਼ੀਕਿਊਟਿਵ ਇੰਜੀਨੀਅਰਾਂ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

Posted On: 28 MAR 2024 2:55PM by PIB Chandigarh

ਸੀਪੀਡਬਲਿਊਡੀ- CPWD ਦੇ ਅਸਿਸਟੈਂਟ ਐਗਜ਼ੀਕਿਊਟਿਵ ਇੰਜੀਨੀਅਰਾਂ (2022 ਅਤੇ 2023 ਬੈਚ) ਦੇ ਇੱਕ ਗਰੁੱਪ ਨੇ ਅੱਜ (28 ਮਾਰਚ, 2024) ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ।

 

ਇੰਜੀਨੀਅਰਾਂ ਨੂੰ ਸੰਬੋਧਿਤ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਯੰਗ ਇੰਜੀਨੀਅਰਾਂ ਦੇ ਰੂਪ ਵਿੱਚ, ਉਹ ਜਲਵਾਯੂ ਪਰਿਵਰਤਨ ਅਤੇ ਗਲੋਬਲ ਵਾਰਮਿੰਗ ਦੇ ਖਤਰਿਆਂ ਤੋਂ ਚੰਗੀ ਤਰ੍ਹਾਂ ਜਾਣੂ ਹਨ, ਇਸ ਲਈ ਊਰਜਾ ਕੁਸ਼ਲ ਸਮਾਧਾਨਾਂ ਨੂੰ ਅਪਣਾਉਣ ਦੀ ਜ਼ਰੂਰਤ ਹੈ। ਉਨ੍ਹਾਂ ਦੁਆਰਾ ਬਣਾਏ ਜਾਣ ਵਾਲੇ ਭਵਨ, ਸੜਕ ਅਤੇ ਹੋਰਨਾਂ ਬੁਨਿਆਦੀ ਢਾਂਚੇ ਟਿਕਾਊ, ਊਰਜਾ-ਕੁਸ਼ਲ ਅਤੇ ਵਾਤਾਵਰਣ- ਅਨੁਕੂਲ ਹੋਣੇ ਚਾਹੀਦੇ ਹਨ। ਉਨ੍ਹਾਂ ਨੂੰ ਆਪਣੇ ਦ੍ਰਿਸ਼ਟੀਕੋਣ ਵਿੱਚ ਇਨੋਵੇਟਿਵ ਹੋਣਾ ਚਾਹੀਦਾ ਹੈ ਤਾਂ ਜੋ ਉੱਭਰਦੀਆਂ ਹੋਈਆਂ ਚੁਣੌਤੀਆਂ ਨਾਲ ਪ੍ਰਭਾਵੀ ਢੰਗ ਨਾਲ ਨਿਪਟਿਆ ਜਾ ਸਕੇ। ਉਨ੍ਹਾਂ ਕਿਹਾ ਕਿ 3ਡੀ ਪ੍ਰਿੰਟਿੰਗ ਦੇ ਯੁਗ ਵਿੱਚ ਭਵਨ ਨਿਰਮਾਣ ਟੈਕਨੋਲੋਜੀ ਵਿੱਚ ਵਿਆਪਕ ਰੂਪ ਵਿੱਚ ਬਦਲਾਅ ਆਇਆ ਹੈ। ਹੁਣ ਇਨਫ੍ਰਾਸਟ੍ਰਕਚਰ ਅਤੇ ਕੰਸਟ੍ਰਕਸ਼ਨ ਪ੍ਰੋਜੈਕਟਸ ਨੂੰ ਜਲਵਾਯੂ-ਅਨੁਕੂਲ ਅਤੇ ਊਰਜਾ ਕੁਸ਼ਲ ਬਣਾਇਆ ਜਾ ਸਕਦਾ ਹੈ। ਹਰਿਤ ਨਿਰਮਾਣ ਸਮੇਂ ਦੀ ਜ਼ਰੂਰਤ ਹੈ। ਨਿਰਮਾਣ ਦੀਆਂ ਇਨੋਵੇਸ਼ਨ ਵਿਧੀਆਂ ਵਿੱਚ ਇਸ ਖੇਤਰ ਨੂੰ ਬਦਲਣ ਦੀ ਸਮਰੱਥਾ ਹੈ। ਉਹ ਸਟੀਕ ਡਿਜ਼ਾਈਨ ਦੇ ਨਾਲ ਕਨਵੈਂਸ਼ਨਲ ਕੰਸਟ੍ਰਕਸ਼ਨ ਦੀਆਂ ਸੀਮਾਵਾਂ ਨੂੰ ਤੋੜ ਸਕਦੇ ਹਨ। ਉਨ੍ਹਾਂ ਨੂੰ ਨਾ ਸਿਰਫ਼ ਨਿਰਮਾਣ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣੀ ਹੈ ਸਗੋਂ ਵਧੇਰੇ ਸੰਸਾਧਨ ਦੇ ਉਪਯੋਗ ਦੇ ਮਾਧਿਅਮ ਨਾਲ ਵੇਸਟ ਨੂੰ ਘੱਟ ਤੋਂ ਘੱਟ ਕਰਨਾ ਵੀ ਸੁਨਿਸ਼ਚਿਤ ਕਰਨਾ ਹੈ। 

ਰਾਸ਼ਟਰਪਤੀ ਨੇ ਯੰਗ ਇੰਜੀਨੀਅਰਾਂ ਨੂੰ ਸਲਾਹ ਦਿੱਤੀ ਕਿ ਉਹ ਸੀਮਤ ਦਾਇਰੇ ਵਿੱਚ ਹੀ ਕੰਮ ਨਾ ਕਰਨ ਸਗੋਂ ਸਹਿਯੋਗਾਤਮਕ, ਦੂਰਅੰਦੇਸ਼ੀ ਅਤੇ ਟੈਕਨੋਲੋਜੀ-ਡ੍ਰਿਵਨ ਅਪ੍ਰੋਚ ਵੀ ਅਪਣਾਉਣ। ਉਨ੍ਹਾਂ ਕਿਹਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ, ਮਸ਼ੀਨ ਲਰਨਿੰਗ, ਰੋਬੋਟ ਅਤੇ ਡ੍ਰੋਨ ਜਿਹੀਆਂ ਨਵੀਆਂ ਅਤੇ ਉੱਭਰਦੀਆਂ ਹੋਈਆਂ ਟੈਕਨੋਲੋਜੀਆਂ ਪਰੰਪਰਾਗਤ ਸੋਚ ਨੂੰ ਵਿਗਾੜ ਰਹੀਆਂ ਹਨ। ਹਾਲਾਕਿ, ਇਨ੍ਹਾਂ ਦੀ ਵਰਤੋਂ ਕੁਸ਼ਲਤਾ ਸਮਰੱਥਾ ਨੂੰ ਵਧਾਉਣ ਅਤੇ ਉਸ ਵਿੱਚ ਸੁਧਾਰ ਕਰਨ, ਪ੍ਰਕਿਰਿਆਵਾਂ ਦੇ ਸਵੈ-ਚਾਲਨ ਅਤੇ ਅਨੁਕੂਲਨ ਵਿੱਚ, ਉਤਪਾਦਕਤਾ ਵਧਾਉਣ ਅਤੇ ਸੰਸਾਧਨ ਪ੍ਰਬੰਧਨ ਨੂੰ ਬਿਹਤਰ ਬਣਾਉਣ ਵਿੱਚ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਇੰਜੀਨੀਅਰਾਂ ਨੂੰ ਉਤਕ੍ਰਿਸ਼ਟਤਾ ਲਈ ਕੋਸ਼ਿਸ਼ ਕਰਨ ਅਤੇ ਇੱਕ ਬਿਹਤਰ, ਗ੍ਰੀਨ ਅਤੇ ਵਧੇਰੇ ਟਿਕਾਊ ਭਵਿੱਖ ਦਾ ਨਿਰਮਾਣ ਕਰਨ ਵਿੱਚ ਸਾਰਥਕ ਯੋਗਦਾਨ ਦੇਣ ਦੀ ਵੀ ਤਾਕੀਦ ਕੀਤੀ।

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕ੍ਰਿਪਾ ਕਰਕੇ ਇੱਥੇ ਕਲਿੱਕ ਕਰੋ

***********

ਡੀਐੱਸ/ਐੱਸਕੇਐੱਸ



(Release ID: 2016755) Visitor Counter : 28